ਦਾਜ ਧੀ ਦੇ ਵਿਆਹ ਵੇਲੇ ਮਾਪਿਆਂ ਦੀ ਮਿਲਖ ਜਾਂ ਮਾਲ-ਧਨ ਦੇ ਤਬਾਦਲੇ ਨੂੰ ਕਿਹਾ ਜਾਂਦਾ ਹੈ।[1]

ਆਉਸਟੌਇਆਸ਼ਰਾਂਕ - ਦਾਜ ਦੀ ਇੱਕ ਅਲਮਾਰੀ ਜੋ ਹੁਣ ਇੱਕ ਜਰਮਨ ਅਜਾਇਬਘਰ ਵਿੱਚ ਪਈ ਹੈ।

ਦਾਜ ਲਾੜੀ ਦੇ ਮੁੱਲ ਅਤੇ ਵਿਧਵਾ ਧਨ ਤੋਂ ਵੱਖਰੀ ਧਾਰਨਾ ਹੈ। ਲਾੜੀ ਦਾ ਮੁੱਲ ਪਾਉਣ ਵੇਲੇ ਲਾੜਾ ਜਾਂ ਉਹਦਾ ਪਰਵਾਰ ਲਾੜੀ ਦੇ ਮਾਪਿਆਂ ਨੂੰ ਰਕਮ ਅਦਾ ਕਰਦਾ ਹੈ ਪਰ ਦਾਜ ਵਿੱਚ ਲਾੜੀ ਦੇ ਪਰਵਾਰ ਵੱਲੋਂ ਲਾੜੇ ਜਾਂ ਉਹਦੇ ਪਰਵਾਰ ਨੂੰ ਧਨ-ਦੌਲਤ ਦਿੱਤੀ ਜਾਂਦੀ ਹੈ ਜੋ ਉਹਨਾਂ ਮੁਤਾਬਕ ਲਾੜੀ ਦੇ ਵਰਤਣ ਵਾਸਤੇ ਹੁੰਦੀ ਹੈ।[2]

ਦਾਜ ਦਾ ਰਵਾਜ਼ ਪੁਰਾਣੇ-ਜ਼ਮਾਨੇ ਤੋਂ ਚਲਿਆ ਆ ਰਿਹਾ ਹੈ। ਹਰ ਇੱਕ ਦੇਸ਼ ਅਤੇ ਹਰ ਖੇਤਰ ਵਿੱਚ ਦਾਜ ਵੱਖ ਵੱਖ ਢੰਗ ਨਾਲ ਦਿੱਤਾ ਜਾਂਦਾ ਹੈ, ਪਰ ਆਮ ਤੌਰ 'ਤੇ ਗਹਿਣੇ, ਕੱਪੜੇ, ਪੈਸੇ ਅਤੇ ਰੋਜ਼ਾਨਾ ਵਰਤੋਂ ਦੇ ਭਾਂਡੇ ਇਸ ਵਿੱਚ ਸ਼ਾਮਲ ਹੁੰਦੇ ਹਨ।

ਹਵਾਲੇਸੋਧੋ

  1. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  2. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ

ਅਗਾਂਹ ਪੜ੍ਹੋਸੋਧੋ

ਬਾਹਰਲੇ ਜੋੜਸੋਧੋ