ਦਾਤੀ ਦਾ ਵਿਆਹ
ਫ਼ਸਲ/ਪੱਠੇ ਵੱਢਣ ਵਾਲੇ ਲੋਹੇ ਤੇ ਲੱਕੜ ਦੇ ਬਣੇ ਸੰਦ ਨੂੰ ਦਾਤੀ ਕਹਿੰਦੇ ਹਨ। ਦਾਤੀ ਦਾ ਮੁੱਠਾ ਲੱਕੜ ਦਾ ਹੁੰਦਾ ਹੈ।ਫਲ ਲੋਹੇ ਦਾ ਥੋੜਾ ਗੁਲਾਈਦਾਰ ਹੁੰਦਾ ਹੈ। ਇਸ ਦੇ ਅੰਦਰਲੇ ਪਾਸੇ ਦੰਦੇ ਹੁੰਦੇ ਹਨ। ਦਾਤੀ ਨੂੰ ਦਾਤਰੀ ਵੀ ਕਹਿੰਦੇ ਹਨ। ਦਾਤੀ ਨਾਲ ਫ਼ਸਲ ਵੱਢੀ ਜਾਂਦੀ ਹੈ। ਸ਼ਾਦੀ ਨੂੰ ਵਿਆਹ ਕਹਿੰਦੇ ਹਨ। ਵਿਆਹ ਆਮ ਤੌਰ ਤੇ ਨਰ ਤੇ ਮਾਦਾ ਦਾ ਕੀਤਾ ਜਾਂਦਾ ਹੈ। ਪਰ ਏਥੇ ਮੈਂ ਤੁਹਾਨੂੰ ਦਾਤੀ ਦੇ ਵਿਆਹ ਬਾਰੇ ਦੱਸਣ ਲੱਗਿਆ ਹਾਂ। ਦਾਤੀ ਦਾ ਵਿਆਹ ਅੰਨ ਦੇ ਸਿੱਟਿਆਂ ਨਾਲ ਕੀਤਾ ਜਾਂਦਾ ਸੀ। ਆਮ ਤੌਰ ਤੇ ਕਣਕ ਦੇ ਸਿੱਟਿਆਂ/ਬੱਲੀਆਂ, ਬਾਜਰੇ ਤੇ ਜੁਵਾਰ ਦੇ ਸਿੱਟਿਆਂ ਨਾਲ ਕੀਤਾ ਜਾਂਦਾ ਸੀ। ਜਦ ਫ਼ਸਲ ਪੱਕ ਜਾਂਦੀ ਸੀ ਤਾਂ ਪਹਿਲਾਂ ਬਾਜਰੇ/ਜੁਵਾਰ/ਕਣਕ ਦੇ ਸਿੱਟਿਆਂ ਨੂੰ ਤੋੜਿਆ ਜਾਂਦਾ ਸੀ। ਸਿੱਟਿਆਂ ਨੂੰ ਸੰਧੂਰ ਲਾਇਆ ਜਾਂਦਾ ਸੀ। ਦਾਤੀ ਨੂੰ ਵੀ ਸੰਧੂਰ ਲਾਇਆ ਜਾਂਦਾ ਸੀ। ਫੇਰ ਦੋਵਾਂ ਦਾ ਰਸਮੀ ਢੰਗ ਨਾਲ ਵਿਆਹ ਕਰ ਦਿੰਦੇ ਸਨ। ਉਸ ਤੋਂ ਪਿੱਛੋਂ ਦਾਤੀਆਂ ਨਾਲ ਫ਼ਸਲ ਦੀ ਵਾਢੀ ਸ਼ੁਰੂ ਕਰਦੇ ਹਨ।
ਪਹਿਲਾਂ ਲੋਕ ਅਨਪੜ੍ਹ ਸਨ। ਸਧਾਰਨ ਬੁੱਧੀ ਦੇ ਮਾਲਕ ਸਨ। ਸਧਾਰਨ ਉਨ੍ਹਾਂ ਦੀ ਸੋਚ ਸੀ। ਅੰਧ ਵਿਸ਼ਵਾਸੀ ਸਨ। ਇਸ ਲਈ ਅਜਿਹੇ ਤਰਕਹੀਨ ਰਸਮੋ-ਰਿਵਾਜ ਝੀਤੇ ਜਾਂਦੇ ਸਨ। ਹੁਣ ਲੋਕ ਜਾਗਰਤ ਹਨ। ਤਰਕਸ਼ੀਲ ਹਨ। ਇਸ ਲਈ ਦਾਤੀ ਦੇ ਵਿਆਹ ਕਰਨ ਦੀ ਰਸਮ ਹੁਣ ਖ਼ਤਮ ਹੋ ਗਈ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.