ਦਾਨੀ ਰੋਡਰਿਕ (ਤੁਰਕ ਭਾਸ਼ਾ: Dani Rodrik, ਜਨਮ 14 ਅਗਸਤ, 1957) ਇੱਕ ਤੁਰਕੀ ਦਾ ਅਰਥ ਸ਼ਾਸਤਰੀ ਹੈ ਅਤੇ ਹਾਰਵਰਡ ਯੂਨੀਵਰਸਿਟੀ ਦੇ ਜੌਹਨ ਐਫ ਕੈਨੇਡੀ ਸਕੂਲ ਆਫ਼ ਗਵਰਨਮੈਂਟ ਵਿੱਚ ਅੰਤਰਰਾਸ਼ਟਰੀ ਸਿਆਸੀ ਆਰਥਿਕਤਾ ਦਾ ਫੋਰਡ ਫਾਊਂਡੇਸ਼ਨ ਪ੍ਰੋਫੈਸਰ ਹੈ। ਉਹ ਪਹਿਲਾਂ ਪ੍ਰਿੰਸਟਨ, ਨਿਊ ਜਰਸੀ ਵਿੱਚ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀ ਵਿੱਚ ਸੋਸ਼ਲ ਸਾਇੰਸਜ਼ ਦਾ ਅਲਬਰਟ ਓ. ਹਰਸ਼ਮੈਨ ਪ੍ਰੋਫੈਸਰ ਸੀ। ਉਸਨੇ ਅੰਤਰਰਾਸ਼ਟਰੀ ਅਰਥ ਸ਼ਾਸਤਰ, ਆਰਥਿਕ ਵਿਕਾਸ, ਅਤੇ ਰਾਜਨੀਤਕ ਆਰਥਿਕਤਾ ਦੇ ਖੇਤਰਾਂ ਵਿੱਚ ਵਿਆਪਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਹੈ। ਇਹ ਸਵਾਲ ਕਿ ਚੰਗੀ ਆਰਥਿਕ ਨੀਤੀ ਕੀ ਹੈ ਅਤੇ ਕੁਝ ਸਰਕਾਰਾਂ ਇਸ ਨੂੰ ਅਪਣਾਉਣ ਵਿੱਚ ਦੂਜਿਆਂ ਨਾਲੋਂ ਵਧੇਰੇ ਸਫਲ ਕਿਉਂ ਹਨ, ਇਹ ਉਸਦੀ ਖੋਜ ਦੇ ਕੇਂਦਰ ਵਿੱਚ ਹੈ। ਉਸ ਦੀਆਂ ਰਚਨਾਵਾਂ ਵਿੱਚ ਇਕਨਾਮਿਕਸ ਰੂਲਸ: ਦਿ ਰਾਈਟਸ ਐਂਡ ਰਾਂਗਸ ਆਫ਼ ਦਿ ਡਿਸਮਲ ਸਾਇੰਸ ਅਤੇ ਦਿ ਗਲੋਬਲਾਈਜ਼ੇਸ਼ਨ ਪੈਰਾਡੌਕਸ: ਡੈਮੋਕਰੇਸੀ ਐਂਡ ਦਾ ਫਿਊਚਰ ਆਫ਼ ਦਾ ਵਰਲਡ ਇਕਾਨਮੀ ਸ਼ਾਮਿਲ ਹਨ। ਉਹ ਅਕਾਦਮਿਕ ਜਰਨਲ ਗਲੋਬਲ ਪਾਲਿਸੀ ਦਾ ਸੰਯੁਕਤ ਸੰਪਾਦਕ-ਇਨ-ਚੀਫ਼ ਵੀ ਹੈ।[1]

ਦਾਨੀ ਰੋਡਰਿਕ
ਰੋਡਰਿਕ
ਜਨਮ (1957-08-14) ਅਗਸਤ 14, 1957 (ਉਮਰ 67)
ਇਸਤਾਨਬੁਲ, ਤੁਰਕੀ
Information at IDEAS/RePEc

ਹਵਾਲੇ

ਸੋਧੋ
  1. Staff writer. "Editorial Board". Global Policy.

ਬਾਹਰੀ ਲਿੰਕ

ਸੋਧੋ