ਦਾਰਸ਼ਨਕ ਯਥਾਰਥਵਾਦ
ਯਥਾਰਥਵਾਦੀ ਦਰਸ਼ਨ ਮਨ ਦੀ ਇੱਕ ਧਾਰਨਾ ਹੈ ਅਤੇ ਇਹ ਲੋਕਵਾਦੀ ਦਰਸ਼ਨ ਵਿੱਚ ਜੜਿਆ ਕਚਘਰੜ ਯਥਾਰਥਵਾਦ ਹੈ, ਜੋ ‘ਪ੍ਰਤੱਖ’ ਯਥਾਰਥਵਾਦ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜਦੋਂ ਕਿ ਪ੍ਰਤਿਨਿਧੀ ਯਥਾਰਥਵਾਦ ਅਨੁਸਾਰ ਅਸੀਂ ਸਿੱਧੇ ਬਾਹਰੀ ਦੁਨੀਆ ਨਹੀਂ ਵੇਖ ਸਕਦੇ। ਆਲੋਚਨਾਤਮਕ ਯਥਾਰਥਵਾਦ ਪ੍ਰਤੱਖਣ ਦਾ ਦਰਸ਼ਨ ਹੈ ਜਿਸਦਾ ਮਨੁੱਖ ਦੇ ਇੰਦਰਿਆਵੀ ਡੈਟਾ ਦੀ ਸਟੀਕਤਾ ਨਾਲ ਸੰਬੰਧ ਹੈ। ਯਥਾਰਥਵਾਦੀ ਦਾਰਸ਼ਨਿਕ ਕਹਿੰਦੇ ਹਨ ਕਿ ਸੱਚ ਵਿਚਾਰਾਂ ਦੀ ਹਕੀਕਤ ਨਾਲ ਅਨੁਸਾਰਤਾ ਹੁੰਦਾ ਹੈ।[1] ਯਥਾਰਥਵਾਦੀਆਂ ਦਾ ਖਿਆਲ ਹੈ ਕਿ ਅੱਜ ਜੋ ਅਸੀਂ ਸਮਝਦੇ ਹਾਂ ਉਹ ਤਕਰੀਬਨ ਯਥਾਰਥ ਹੈ ਅਤੇ ਹਰ ਨਵੀਂ ਅਬਜਰਬੇਸ਼ਨ ਸਾਨੂੰ ਯਥਾਰਥ ਦੇ ਹੋਰ ਕਰੀਬ ਲੈ ਜਾਂਦੀ ਹੈ।[2]
ਗਿਆਨ ਸਿਧਾਂਤ ਵਿੱਚ ਯਥਾਰਥਵਾਦ ਨੂੰ ਨਿਰਪੱਖਤਾਵਾਦ ਦੀ ਇੱਕ ਉਪਸ਼ਰੇਣੀ ਸਮਝਿਆ ਜਾਂਦਾ ਹੈ। ਦੂਜੇ ਹੱਥ ਹਾਈਪਰ-ਯਥਾਰਥਵਾਦ, ਕਲਪਨਾ ਤੋਂ ਅਸਲੀਅਤ ਨੂੰ ਵਖਰਿਆਉਣ ਦੀ ਚੇਤਨਾ ਦੀ ਅਸਮਰਥਤਾ ਤੇ ਸੰਦੇਹ ਕਰਦਾ ਹੈ। ਟਰਾਂਸੇਂਡੈਂਟਲ ਯਥਾਰਥਵਾਦ ਇੱਕ ਸੰਕਲਪ ਹੈ ਜਿਸਦਾ ਭਾਵ ਹੈ ਕਿ ਵਿਅਕਤੀ ਆਪਣੇ ਮਨ ਦੀਆਂ ਸੀਮਾਵਾਂ ਨੂੰ ਐਨ ਠੀਕ ਸਮਝ ਸਕਦੇ ਹਨ। ਯਥਾਰਥਵਾਦ ਅਸਲੀ ਹੋਣ ਦਾ ਵਿਚਾਰ ਨਹੀਂ ਹੈ।
ਤੱਤ ਮੀਮਾਂਸਾ ਵਿੱਚ ਅਫਲਾਤੂਨੀ ਯਥਾਰਥਵਾਦ ਦਰਸ਼ਨ ਵਿੱਚ ਪਲੈਟੋ ਦੁਆਰਾ ਵਿਅਕਤ ਸਰਬਵਿਆਪੀ ਜਾਂ ਅਮੂਰਤ ਵਸਤਾਂ ਦੇ ਅਸਤਿਤਵ ਦੀ ਗੱਲ ਕਰਦਾ ਹੈ। ਮਾਡਰੇਟ ਯਥਾਰਥਵਾਦ ਅਨੁਸਾਰ ਕੋਈ ਅਜਿਹੇ ਖੇਤਰ ਨਹੀਂ ਹਨ ਜਿੱਥੇ ਸਰਬਵਿਆਪੀ ਵਸਤਾਂ ਦਾ ਅਸਤਿਤਵ ਹੋਵੇ। ਨਵਾਂ ਯਥਾਰਥਵਾਦ 20ਵੀਂ ਸਦੀ ਦੇ ਗਿਆਨ-ਮੀਮਾਂਸਕ ਦਵੈਤਵਾਦ ਨੂੰ ਰੱਦ ਕਰਦਾ ਹੈ ਅਤੇ ਆਂਗਿਕ ਯਥਾਰਥਵਾਦ ਅਲਫਰੈਡ ਨਾਰਥ ਵਹਾਈਟਹੈੱਡ ਦੇ ਤੱਤਮੀਮਾਂਸਾ ਦਾ ਵਰਣਨ ਹੈ, ਜਿਸ ਨੂੰ ਹੁਣ ਪ੍ਰਕਿਰਿਆ ਦਰਸ਼ਨ ਵਜੋਂ ਜਾਣਿਆ ਜਾਂਦਾ ਹੈ। ਆਸਟਰੇਲੀਆਈ ਯਥਾਰਥਵਾਦ ਜਾਂ ਆਸਟਰੇਲੀਆਈ ਪਦਾਰਥਵਾਦ ਆਸਟਰੇਲੀਆ ਵਿੱਚ ਦਰਸ਼ਨ ਦਾ ਇੱਕ 20ਵੀਂ ਸਦੀ ਦਾ ਸਕੂਲ ਹੈ। ਸੱਚ-ਮੂਲਕ ਯਥਾਰਥਵਾਦ ਇੱਕ ਤੱਤਮੀਮਾਂਸਕ ਸੰਕਲਪ ਹੈ ਜਿਹੜਾ ਇਹ ਦੱਸਦਾ ਹੈ ਕਿ ਦੁਨੀਆ ਦੇ ਭਾਗਾਂ ਨੂੰ ਕਿਵੇਂ ਸਮਝਣਾ ਹੈ ਜਿਹਨਾਂ ਦਾ ਜਾਹਿਰਾ ਤੌਰ ਉੱਤੇ ਬੋਧ ਦੁਰਗਮ ਲਗਦਾ ਹੈ।
ਕਾਰਨੇਲ ਯਥਾਰਥਵਾਦ ਮੈਟਾ ਨੀਤੀ ਸਿਧਾਂਤ ਵਿੱਚ ਇੱਕ ਦ੍ਰਿਸ਼ਟੀ ਹੈ ਜੋ ਰਿਚਰਡ ਬਾਇਡ ਅਤੇ ਹੋਰਨਾਂ ਨਾਲ ਜੁੜੀ ਹੈ। ਕੁਆਸੀ ਯਥਾਰਥਵਾਦ ਇੱਕ ਵਿਅੰਜਨਾਵਾਦੀ ਮੈਟਾ ਨੈਤਿਕ ਸਿੱਧਾਂਤ ਹੈ ਜਿਸਦਾ ਦਾਅਵਾ ਹੈ ਕਿ ਹਾਲਾਂਕਿ ਸਾਡੇ ਨੈਤਿਕ ਦਾਅਵੇ ਪਰਿਯੋਜਨਾਮੂਲਕ ਹਨ ਅਸੀਂ ਉਹਨਾਂ ਨੂੰ ਯਥਾਰਥਵਾਦੀ ਰੂਪਾਂ ਵਿੱਚ ਸਮਝ ਸਕਦੇ ਹਾਂ। ਧਾਰਮਿਕ ਦਰਸ਼ਨ ਵਿੱਚ ਈਸਾਈ ਯਥਾਰਥਵਾਦ ਦਾ ਵਿਆਖਿਆਕਾਰ ਰੇਨਹੋਲਡ ਨੀਬੂਹਰ ਸੀ ਅਤੇ ਈਸਵਰ ਦੀ ਕੁਦਰਤ ਦੇ ਵਿਸ਼ੇ ਵਿੱਚ ਦਰਸ਼ਨ, ਰਹੱਸਵਾਦੀ ਯਥਾਰਥਵਾਦ ਨਿਕੋਲਾਈ ਬੇਰਦੀਏਵ ਦੁਆਰਾ ਪੇਸ਼ ਕੀਤਾ ਗਿਆ ਸੀ। ਰਚਨਾਤਮਕ ਯਥਾਰਥਵਾਦ ਅਤੇ ਇਕਾਈ ਯਥਾਰਥਵਾਦ ਵਿਗਿਆਨਕ ਯਥਾਰਥਵਾਦ ਦੇ ਅੰਦਰ ਦਾਰਸ਼ਨਕ ਪੁਜੀਸ਼ਨਾਂ ਹਨ। ਮਾਡਲ ਯਥਾਰਥਵਾਦ ਡੇਵਿਡ ਲੁਈਸ ਦੁਆਰਾ ਪ੍ਰਤੀਪਾਦਿਤ ਦਰਸ਼ਨ ਹੈ, ਕਿ ਸੰਭਾਵੀ ਸੰਸਾਰ ਵੀ ਓਨਾ ਹੀ ਯਥਾਰਥਕ ਹੈ ਜਿੰਨਾ ਅਸਲੀ ਸੰਸਾਰ।