ਦਾ ਟਵਾਈਲਾਈਟ ਸਾਗਾ: ਇਕਲਿਪਸ (ਫ਼ਿਲਮ)
ਦਾ ਟਵਾਈਲਾਈਟ ਸਾਗਾ: ਇਕਲਿਪਸ 2010 ਵਿੱਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਇਕਲਿਪਸ ਨਾਵਲ ਉੱਪਰ ਆਧਾਰਿਤ ਹੈ। ਇਹ ਟਵਾਈਲਾਈਟ ਲੜੀ ਦੀ ਤੀਜੀ ਫਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ।
ਦਾ ਟਵਾਈਲਾਈਟ ਸਾਗਾ: ਇਕਲਿਪਸ | |
---|---|
ਨਿਰਦੇਸ਼ਕ | ਡੇਵਿਡ ਸਲੇਡ |
ਸਕਰੀਨਪਲੇਅ | ਮੇਲਿਸਾ ਰੋਸਨਬਰਗ |
ਨਿਰਮਾਤਾ |
|
ਸਿਤਾਰੇ | ਕ੍ਰਿਸਟਨ ਸਟੇਵਰਟ ਰੌਬਰਟ ਪੈਟਿਨਸਨ ਬਿਲੀ ਬਰੁੱਕ ਪੀਟਰ ਫੈਸੀਨਲ |
ਸਿਨੇਮਾਕਾਰ | ਜੇਵਿਯਰ ਅਗੁਇਰੇਸਰੋਬੇ |
ਸੰਪਾਦਕ | ਨੈਨਸੀ ਰਿਚਰਡਸਨ[1] Art Jones |
ਸੰਗੀਤਕਾਰ | ਹੋਵਰਡ ਸ਼ੋਰ |
ਪ੍ਰੋਡਕਸ਼ਨ ਕੰਪਨੀਆਂ | Temple Hill Entertainment Maverick Films Imprint Entertainment Sunswept Entertainment |
ਡਿਸਟ੍ਰੀਬਿਊਟਰ | Summit Entertainment |
ਰਿਲੀਜ਼ ਮਿਤੀਆਂ |
|
ਮਿਆਦ | 123 ਮਿੰਟ[2] |
ਦੇਸ਼ | ਅਮਰੀਕਾ |
ਭਾਸ਼ਾ | ਅੰਗ੍ਰੇਜ਼ੀ |
ਬਜ਼ਟ | $68 million[3] |
ਬਾਕਸ ਆਫ਼ਿਸ | $698,491,347 |
ਕਹਾਣੀ
ਸੋਧੋਫਿਲਮ ਸ਼ੁਰੂ ਹੁੰਦੀ ਹੈ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਅਚਾਨਕ ਵਧ ਰਹੇ ਕੁਝ ਅਜੀਬ ਹਮਲਿਆਂ ਨਾਲ| ਇਹ ਹਮਲੇ ਨਾ ਤਾਂ ਪਿਸ਼ਾਚਾਂ ਦੁਆਰਾ ਹੋ ਰਹੇ ਹਨ ਅਤੇ ਨਾ ਹੀ ਨਰ-ਭੇੜੀਆਂ ਦੁਆਰਾ| ਐਡਵਰਡ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਹਿਰ ਕਿਸੇ ਅਜਿਹੀ ਤੀਜੀ ਖਤਰਨਾਕ ਸ਼ੈਅ ਦੀ ਗ੍ਰਿਫਤ ਵਿੱਚ ਹੈ ਜੋ ਮਨੁੱਖੀ ਖੂਨ ਦੀ ਬੁਰੀ ਤਰ੍ਹਾਂ ਪਿਆਸੀ ਹੈ ਤੇ ਹੁਣ ਉਸਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਵਾਰੀ ਸਦੀਆਂ ਦੇ ਦੁਸ਼ਮਨ ਮੰਨੇ ਜਾਂਦੇ ਪਿਸ਼ਾਚ ਅਤੇ ਨਰ-ਭੇੜੀਏ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਨ। ਪਤਾ ਲੱਗਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਜਿੰਮੇਵਾਰ ਵਿਕਟੋਰਿਆ ਹੈ ਜੋ ਆਪਣੇ ਮਰਹੂਮ ਸਾਥੀ ਜੇਮਸ ਦਾ ਬਦਲਾ ਲੈ ਰਹੀ ਹੈ।ਐਡਵਰਡ ਉਸਨੂੰ ਅਤੇ ਉਸ ਦੇ ਸਾਥੀਆਂ ਨੂੰ ਖਤਮ ਕਰ ਦਿੰਦਾ ਹੈ। ਇਸੇ ਦੌਰਾਨ ਜੈਕੋਬ ਬੇਲਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਪਰ ਬੇਲਾ ਉਸਨੂੰ ਇਨਕਾਰ ਕਰ ਦਿੰਦੀ ਹੈ। ਜੈਕੋਬ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੇਲਾ ਤੇ ਐਡਵਰਡ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਉਹ ਜਲਦ ਹੀ ਵਿਆਹ ਕਰਾਉਣ ਵਾਲੇ ਹਨ। ਜੈਕੋਬ ਅੰਤ ਵਿੱਚ ਕਿਧਰੇ ਗੁੰਮਨਾਮ ਥਾਂ ਤੇ ਚਲਾ ਜਾਂਦਾ ਹੈ। ਐਡਵਰਡ ਅਤੇ ਬੇਲਾ ਫੈਂਸਲਾ ਕਰਦੇ ਹਨ ਕਿ ਉਹ ਬੇਲਾ ਦੇ ਪਿਤਾ ਚਾਰਲੀ ਨੂੰ ਆਪਣੀ ਸਗਾਈ ਬਾਰੇ ਜਲਦ ਈ ਦੱਸ ਦੇਣਗੇ|
ਟਵਾਈਲਾਈਟ ਫਿਲਮ ਲੜੀ
ਸੋਧੋ- ਟਵਾਈਲਾਈਟ (Twilight)
- ਦਾ ਟਵਾਈਲਾਈਟ ਸਾਗਾ: ਨਿਊ ਮੂਨ (New Moon)
- ਦਾ ਟਵਾਈਲਾਈਟ ਸਾਗਾ: ਇਕਲਿਪਸ (Eclipse)
- ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 (Breaking Dawn 1)
- ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 (Breaking Dawn 2)
ਹਵਾਲੇ
ਸੋਧੋ- ↑ Nicole Sperling (2010-03-02). "Summit replaces editor on 'The Twilight Saga: Eclipse'". Entertainment Weekly. Archived from the original on 2010-03-03. Retrieved 2010-03-02.
{{cite web}}
: Unknown parameter|dead-url=
ignored (|url-status=
suggested) (help) - ↑ http://www.bbfc.co.uk/releases/eclipse-2010
- ↑ "The Twilight Saga: Eclipse (2010)". Box Office Mojo. Amazon.com. Retrieved 2010-07-12.