ਰਾਜ ਪੈਲੇਸ ਜੈਪੁਰ ਰਾਜਸਥਾਨ ਵਿੱਚ ਸਥਿਤ ਭਾਰਤ ਦਾ, ਦੋ ਢਾਈ ਸਦੀਆਂ ਤੋ ਵੀ ਪੁਰਾਣਾ ਮਹਲਿ ਹੈ ਤੇ ਇਸਨੂੰ ਗ੍ਰੈੰਡ ਹੈਰਿਟੇਜ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ I[1] ਭਾਰਤ ਸਰਕਾਰ ਦੁਆਰਾ ਇਸ ਹੋਟਲ ਨੂੰ “ਦਾ ਬੈਸਟ ਹੋਟਲ ਆਫ਼ ਇੰਡੀਆ” ਦਾ ਅਵਾਰਡ ਵੀ ਦਿੱਤਾ ਗਿਆ ਅਤੇ ਵੱਰਲਡ ਟਰੈਵਲ ਅਵਾਰਡਸ ਵੱਲੋਂ ਇਸ ਹੋਟਲ ਨੂੰ ਲਗਾਤਾਰ ਸੱਤ ਵਾਰ “ਦਾ ਲਿਡਿੰਗ ਹੈਰਿਟੇਜ਼ ਹੋਟਲ ਆਫ਼ ਦਾ ਵੱਰਲਡ” ਦੇ ਖਿਤਾਬ ਵੋਟ ਵੀ ਕੀਤਾ ਗਿਆ I[2] ਇਹ ਸੰਪਤੀ ਦੁਨੀਆ ਦੇ “ਛੋਟੇ ਠਾਠ ਵਾਲੇ ਹੋਟਲ” (ਸਮੌਲ ਲਗਜ਼ਰੀ ਹੋਟਲ - ਐਸਐਲਐਚ)ਦੀ ਸਦੱਸ ਹੈ I[1] ਇਸਦੀ ਦੇਖ ਰੇਖ ਜੀਕੇਵੀ ਗਰੁੱਪ ਨਾਂ ਦੀ ਇੱਕ ਫਲੈਗਸ਼ਿਪ ਕੰਪਨੀ ਦੁਆਰਾ ਕੀਤੀ ਜਾਂਦੀ ਹੈ ਜਿਸਦਾ ਮਾਈਨਿੰਗ ਅਤੇ ਇਨਫਰਮੇਸ਼ਨ ਟੈਕਨੋਲੋਜੀ ਉਦਯੋਗ ਵਿੱਚ ਵੱਡਾ ਨਾਂ ਹੈ I[3]

ਇਤਿਹਾਸ ਸੋਧੋ

1503 ਏਡੀ ਵਿੱਚ, ਮਹਾਰਾਜਾ ਪੀ੍ਥਵੀਰਾਜ ਸਿੰਘ ਜੀ ਅੰਬਰ (ਜੈਪੁਰ ਬਣਣ ਤੋਂ ਪਹਿਲਾਂ ਅੰਬਰ ਰਾਜਧਾਨੀ ਸੀ) ਦੇ ਹਾਕਮ ਸੀ I 1568 ਏਡੀ ਵਿੱਚ ਉਹਨਾਂ ਦੀ ਇੱਕ ਔਲਾਦ ਠਾਕੁਰ ਮਨੋਹਰਦਾਸ ਜੀ, ਫਿਰ ਅੰਬਰ ਦੇ ਪ੍ਧਾਨ ਮੰਤਰੀ ਜੋਕਿ ਰਾਜਪੂਤ ਇਤਿਹਾਸ ਦੇ ਇੱਕ ਮਹਾਨ ਯੋਧਾ ਸੀ, ਨੇ ਚਾਉਮੂ, ਸਮੋਡ ਅਤੇ ਮੋਹਨਣਾ ਤੇ ਰਾਜ ਕੀਤਾ I ਠਾਕੁਰ ਸਾਹਿਬ ਨੇ ਜੈਪੁਰ ਦੇ ਮਹਾਰਾਜਾ ਮਾਨ ਸਿੰਘ ਜੀ ਦੇ ਨਾਲ ਕੁੱਲ 22 ਲੜਾਈਆਂ ਵਿੱਚੋ ਕਈ ਲੜਾਈਆਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ, ਜਿਹਨਾਂ ਵਿੱਚੋ ਇੱਕ, ਅਫ਼ਗਾਨਿਸਤਾਨ ਵਿੱਚ ਹੋਈ ਕੰਧਾਰ ਦੀ ਲੜਾਈ ਵੀ ਸ਼ਾਮਲ ਹੈ, ਜਿਸ ਵਿੱਚ ਉਹਨਾਂ ਨੇ ਫ਼ੌਜ ਨੂੰ ਬਹਾਦਰੀ ਨਾਲ ਹਰਾਇਆ ਅਤੇ ਉਹਨਾਂ ਕੋਲੋਂ ਉਹਨਾਂ ਦਾ ਝੰਡਾ ਖੋਹਕੇ ਰਾਜੇ ਨੂੰ ਭੇਂਟ ਕੀਤਾ, ਜਿਸਦੇ ਬਦਲੇ ਠਾਕੁਰ ਸਾਹਿਬ ਨੂੰ ਅੰਬਰ ਦਾ ਅਸਲੀ ਝੰਡਾ ਮਿਲਿਆ ਅਤੇ ਨਾਲ ਹੀ ਬਹੁਤ ਸਾਰੀ ਦੌਲਤ ਵੀ ਦਿੱਤੀ ਗਈ I[4] ਠਾਕੁਰ ਮੋਹਨ ਸਿੰਘ ਜੀ,[5] ਦੀ ਇੱਕ ਔਲਾਦ, ਜੋਕਿ ਚਾਉਮੂ ਦੇ ਹਾਕਮ ਅਤੇ ਫਿਰ ਰਾਜ ਦੇ ਪ੍ਰਧਾਨ ਮੰਤਰੀ ਨੇ ਸਾਲ 1727 ਵਿੱਚ ਜੈਪੁਰ ਦਾ ਪਹਿਲਾ ਮਹਲ ਬਣਵਾਇਆ ਜਿਸਨੂੰ ਹੁਣ ਦੇ ਸਮੇਂ ਵਿੱਚ “ਦਾ ਰਾਜ ਪੈਲੇਸ” ਕਹਿੰਦੇ ਹਨ I ਮੌਜੂਦਾ ਸਮੇਂ ਦੇ ਮਹਲ ਵਿੱਚ ਸੋਲਵੀਂ ਪੀੜ੍ਹੀ ਰਹਿੰਦੀ ਹੈ ਅਤੇ ਹੁਣ ਦੇ ਵੇਲੇ ਦੀ ਰਾਜਕੁਮਾਰੀ ਦਾ ਨਾਂ ਜਯੇਂਦਰਾ ਕੁਮਾਰੀ ਹੈ I[6]

ਮੌਜੂਦਾ ਸਮਾਂ ਸੋਧੋ

ਰਾਜਕੁਮਾਰੀ ਜਯੇਂਦਰਾ ਕੁਮਾਰੀ ਦੀ ਨਿਗਰਾਨੀ ਹੇਠਾਂ, ਸਾਲ 1995 ਵਿੱਚ ਮਹਲ ਦੇ ਡਾਟਦਾਰ ਵਰਾਂਡੇ, ਘਰੇਲੂ ਕੁਆਰਟਰ ਅਤੇ ਵਿਹੜੇ ਦੀ ਮੁਰੰਮਤ ਲਈ 800 ਕਰਮਚਾਰੀ ਲਗਾਏ ਗਏ I[7] ਮੁਰੰਮਤ ਨੇ ਨਾ ਸਿਰਫ ਮਹਲ ਦੀ ਇਤਿਹਾਸਿਕ ਮਹਿਮਾ ਨੂੰ ਤਾਂ ਬਣਾਏ ਰਖਿਆ ਸਗੋਂ ਨਾਲ ਹੀ ਅਧੁਨਿਕ ਦੌਰ ਦੀ ਜਰੂਰਤਾਂ ਦਾ ਵੀ ਧਿਆਨ ਰੱਖਿਆ I ਤਕਰੀਬਨ 110000 ਸਕੁਏਅਰ ਫੁੱਟ ਦੇ ਖੇਤਰ ਦੀ ਬਹਾਲੀ, 7 ਲੱਖ ਮਨੁੱਖੀ ਘੰਟੇ, 50000 ਸਕੁਏਅਰ ਫੁੱਟ ਦੀ ਸਟੁਕੋ ਬਹਾਲੀ, 50000 ਸਕੁਏਅਰ ਫੁੱਟ ਦੀ ਪੇਂਟਿੰਗ

ਅਤੇ 80000 ਸਕੁਏਅਰ ਫੁੱਟ ਦੀ ਸੋਨੇ ਦੀ ਦੇ ਪਤੱਰੇ ਚੜਾਉਣ ਤੋਂ ਬਾਅਦ ਮਹਲ ਨੂੰ 10 ਅਗਸਤ 1997 ਨੂੰ ਇੱਕ ਵਿਰਾਸਤੀ ਹੋਟਲ ਦੇ ਤੌਰ ਤੇ ਖੋਲਿਆ ਗਿਆ I ਇਸ ਵਿੱਚ “ਮਿਉਜ਼ੀਅਮ ਸੂੱਟਸ” ਵੀ ਬਣਾਏ ਗਏ, ਜਿਸ ਕਰਕੇ ਹਰੇਕ ਸੂੱਟ ਦਾ ਆਪਣਾ ਇੱਕ ਨਿੱਜੀ ਮਿਉਜ਼ੀਅਮ ਬਣੇਆ, ਜਿਸ ਨਾਲ ਇਹ ਹੋਟਲ ਦੁਨੀਆ[8] ਦਾ ਇੱਕ ਅਜਿਹਾ ਪੈਲੇਸ ਹੋਟਲ ਬਣ ਗਿਆ ਜਿਸ ਵਿੱਚ ਅਜਿਹੀ ਰਿਹਾਇਸ਼ ਹੈ I ਖਾਸ ਜਰੂਰਤਾਂ ਵਾਲੇ ਅਤੇ ਵਿਕਲਾਂਗ ਮਹਿਮਾਨਾਂ ਲਈ ਵੀ, ਇਸ ਮੁਰੰਮਤ ਕੀਤੇ ਗਏ ਮਹਲ ਦੀ ਸੁਵਿਧਾਵਾਂ ਦੀ ਪਹੁੰਚ ਅਸਾਨ ਹੈ I[8]

ਇਹ ਹੋਟਲ “ਸਮੌਲ ਲਗਜ਼ਰੀ ਹੋਟਲਸ ਆਫ਼ ਦਾ ਵਰਲਡ”, “ਫ਼ਾਇਵ ਸਟਾਰ ਏਲਿਆਂਸ” ਅਤੇ “ਵਿਜ਼ਾ ਲਗਜ਼ਰੀ ਕਲੈਕਸ਼ਨ” ਦਾ ਸਦੱਸ ਬਣ ਗਿਆ ਹੈ I

ਹੋਟਲ ਦੇ ਮੌਜੂਦਾ ਜਨਰਲ ਮੈਨੇਜਰ ਸ਼੍ਰੀ ਅੰਕੂਰ ਰਾਰਾ ਜੇਠਲਿਆ ਹਨ I

ਅਵਾਰਡ ਅਤੇ ਮਾਨਤਾ ਸੋਧੋ

2007 ਵਰਲਡ ਲਿਡਿੰਗ ਹੈਰਿਟੇਜ ਹੋਟਲ[9]

2008 ਏਸ਼ੀਆਈ ਦਾ ਲਿਡਿੰਗ ਹੋਟਲ ਸੂੱਟ[9]

ਹਵਾਲੇ ਸੋਧੋ

  1. 1.0 1.1 "The Raj Palace, Jaipur Hotel, Luxury City Retreat, India, SLH". www.slh.com. Retrieved 2015-09-25.
  2. "The Raj Palace on World Travel Awards". Retrieved 2015-09-25.
  3. "Raj Palace Hotel Jaipur Heritage Hotels". www.rajpalace.com. Archived from the original on 2016-09-04. Retrieved 2015-09-25. {{cite web}}: Unknown parameter |dead-url= ignored (|url-status= suggested) (help)
  4. "CHOMU". freepages.genealogy.rootsweb.ancestry.com. Retrieved 2015-09-25.
  5. "CHOMU". members.iinet.net.au. Archived from the original on 2016-03-04. Retrieved 2015-09-25. {{cite web}}: Unknown parameter |dead-url= ignored (|url-status= suggested) (help)
  6. "About The Raj Palace". cleartrip.com. Retrieved 29 August 2016.
  7. "Raj Palace is 'best heritage hotel' - The Times of India". Retrieved 2015-10-06.
  8. 8.0 8.1 "Jaipur: Raj Palace's most luxurious suite to cost a whopping R 48 lakh a night". daily.bhaskar.com. Retrieved 2015-10-06.
  9. 9.0 9.1 "The Raj Palace". World Travel Awards. Retrieved 2015-09-24.