ਰਾਮਬਾਗ ਪੈਲੇਸ ਜੋਕਿ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਸਥਿਤ ਹੈ, ਇਹ ਜੈਪੁਰ ਦੇ ਮਹਾਰਾਜਾ ਦਾ ਪਹਿਲਾ ਨਿਵਾਸ ਸੀ ਅਤੇ ਹੁਣ ਇਹ ਜੈਪੁਰ ਸ਼ਹਿਰ ਦੀ ਦੀਵਾਰਾਂ ਦੇ ਬਾਹਰਲੇ ਪਾਸੇ ਤੋਂ 5 ਕਿਲੋਮੀਟਰ ਦੂਰ ਭਵਾਨੀ ਰੋਡ ਤੇ ਸਥਿਤ ਹੋਟਲ ਹੈ I

ਇਤਿਹਾਸ

ਸੋਧੋ

ਇਸ ਸਾਇਟ ਤੇ ਪਹਿਲੀ ਇਮਾਰਤ ਸਾਲ 1835 ਵਿੱਚ ਗਾਰ੍ਡਨ ਹਾਉਸ ਬਣਾਈ ਗਈ ਸੀ, ਜੋਕਿ ਰਾਜਕੁਮਾਰ ਰਾਮ ਸਿੰਘ II[1] ਦੀ ਵੈਟ ਨਰਸ ਲਈ ਤਿਆਰ ਕੀਤੀ ਗਈ ਸੀ I ਸਾਲ 1887 ਵਿੱਚ, ਮਹਾਰਾਜਾ ਸੇਵਈ ਮਾਧੋ ਸਿੰਘ ਦੇ ਰਾਜ ਦੇ ਦੌਰਾਨ, ਇਸ ਕਮਰੇ ਨੂੰ ਸ਼ਾਹੀ ਸ਼ਿਕਾਰ ਦੀ ਸਰਾਂ ਬਣਾ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਇਹ ਹਾਉਸ ਘਣੇ ਜੰਗਲ ਵਿੱਚ ਸੀ I 20ਵੀਂ ਸਦੀ ਦੀ ਸ਼ੁਰੂਆਤ ਵਿੱਚ, ਇਸ ਸਰ ਸੈਮਯੁਲ ਸਵਿਨਟਨ ਜੈਕੋਬ ਕੋਲੋ ਡਿਜ਼ਾਇਨ ਕਰਾਕੇ ਮਹਲ ਦੇ ਰੂਪ ਵਿੱਚ ਫੈਲਾ ਦਿੱਤਾ ਗਿਆ I[2] ਮਹਾਰਾਜਾ ਸੇਵਈ ਮਾਨ ਸਿੰਘ II ਨੇ ਸਾਲ 1931 ਵਿੱਚ ਇਸਨੂੰ ਆਪਣਾ ਮੁੱਖ ਨਿਵਾਸ ਬਣਾ ਲਿਆ ਅਤੇ ਇਸ ਵਿੱਚ ਬਹੁਤ ਸਾਰੇ ਸ਼ਾਹੀ ਸੂਟੱਸ ਜੋੜੇ I[3][4] ਭਾਰਤ ਦੇ ਅਜ਼ਾਦ ਹੋਣ ਅਤੇ ਤੋਂ ਬਾਅਦ ਰਾਜਸੀ ਰਾਜਾਂ ਦੇ ਸੰਯੁਕਤ ਹੋਣ ਤੋਂ ਬਾਅਦ, ਇਹ ਮਹਲ ਸਰਕਾਰੀ ਮਕਾਨ ਬਣ ਗਿਆ I 1950 ਦੇ ਦਸ਼ਕ ਤੱਕ, ਸ਼ਾਹੀ ਪਰਿਵਾਰ ਨੂੰ ਇਹ ਮਹਿਸੂਸ ਹੋਇਆ ਕਿ ਮਹਲ ਅਤੇ ਇਸਦੇ 47 ਏਕੜ (190,000 ਮੀਟਰ ਸਕੁਏਅਰ) ਬਗੀਚੇ ਦਾ ਰੱਖਰਖਾਉ ਉਹਨਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ I ਇਸ ਲਈ ਸਾਲ 1957[4] ਉਹਨਾਂ ਨੇ ਇਸ ਮਹਲ ਨੂੰ ਲਗਜ਼ਰੀ ਹੋਟਲ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ I[4]

ਅਵਾਰਡ ਅਤੇ ਮਾਨਤਾ

ਸੋਧੋ

ਸਾਲ 2009 ਦੇ ਸਤੰਬਰ ਮਹੀਨੇ ਵਿੱਚ, ਕੋਂਡੇ ਨਾਸਟ ਟਰੈਵਲਰ ਮੈਗਜ਼ੀਨ ਦੁਆਰਾ ਇਸਨੂੰ ਦੁਨੀਆ ਦੇ ਸਭ ਤੋਂ ਵਧੀਆ ਹੋਟਲ ਦੀ ਰੇਟਿੰਗ ਦਿੱਤੀ ਗਈ I [1][permanent dead link]

ਸੂਚਨਾ

ਸੋਧੋ
  1. Crump, Page 144.
  2. Michell, in 1925, page 42
  3. "Taj Rambagh Palace Hotel Jaipur". cleartrip.com. Retrieved 30 August 2016.
  4. 4.0 4.1 4.2 Crites, page 41

ਹਵਾਲੇ

ਸੋਧੋ
  • Crump, Vivien; Toh, Irene (1996). Rajasthan (hardback). London: Everyman Guides. pp. 400 pages. ISBN 1-85715-887-3.
  • Crites, Mitchell Shelby; Nanji, Ameeta (2007). India Sublime – Princely Palace Hotels of Rajasthan (hardback). New York: Rizzoli. pp. 272 pages. ISBN 978-0-8478-2979-8.
  • Badhwar, Inderjit; Leong, Susan (2006). India Chic. Singapore: Bolding Books. pp. 240. ISBN 981-4155-57-8.
  • Michell, George, Martinelli, Antonio (2005). The Palaces of Rajasthan. London: Frances Lincoln. pp. 271 pages. ISBN 978-0-7112-2505-3.{{cite book}}: CS1 maint: multiple names: authors list (link)
  • William Warren; Jill Gocher (2007). Asia's Legendary Hotels: The Romance of Travel (hardback). Singapore: Periplus Editions. ISBN 978-0-7946-0174-4.