ਦਾ ਲਾਸਟ ਨੇਵੀਗੇਟਰ (ਪੁਸਤਕ )

ਦਾ ਲਾਸਟ ਨੇਵੀਗੇਟਰ,(English: The Last Navigator), ਭਾਵ ਆਖਰੀ ਮਲਾਹ ਜਾਂ ਨਾਵਿਕ, ਸਟੀਵ ਥੋਮਸ (Steve Thomas) ਦੀ ਲਿਖੀ ਇੱਕ ਪੁਸਤਕ ਹੈ। ਇਸ ਪੁਸਤਕ ਵਿੱਚ ਲੇਖਕ ਸਮੁੰਦਰੀ ਰਸਤੇ ਲਭਣ ਦੇ 6000 ਸਾਲ ਪੁਰਾਣੇ ਉਹਨਾਂ ਪਰੰਪਰਾਗਤ ਅਤੇ ਭੇਦਭਰੇ ਢੰਗ ਤਰੀਕਿਆਂ ਦਾ ਜ਼ਿਕਰ ਕਰਦਾ ਹੈ ਜੋ ਪ੍ਰਸ਼ਾਂਤ ਸਾਗਰ ਦੇ ਤਟਾਂ ਤੇ ਵਸਦੇ ਆਦਿ ਵਸਨੀਕਾਂ ਵਲੋਂ ਈਜਾਦ ਕੀਤੇ ਗਏ ਅਤੇ ਜੋ ਨਕਸ਼ਿਆਂ ਅਤੇ ਕੰਪਾਸ ਆਦਿ ਵਰਗੇ ਆਧੁਨਿਕ ਯੰਤਰਾਂ ਤੋਂ ਬਿਨਾ ਹੀ ਸੈਕੜੇ ਹਜ਼ਾਰਾਂ ਮੀਲ ਸਮੁੰਦਰੀ ਰਸਤਿਆਂ ਦੀ ਦਿਸ਼ਾ ਦਾ ਪਤਾ ਲਗਾਓਣ ਵਿੱਚ ਸਹਾਈ ਹੁੰਦੇ ਸਨ। ਇਹ ਪੁਸਤਕ ਲੇਖਕ ਨੇ ਸਮੁੰਦਰੀ ਸਫਰ ਅਤੇ ਸਮੁੰਦਰੀ ਤਟਾਂ ਦੇ ਆਦਿ ਵਸਨੀਕਾਂ ਨਾਲ ਰਹਿ ਕੇ ਪ੍ਰਾਪਤ ਕੀਤੇ ਤਜ਼ਰਬਿਆਂ ਦੇ ਆਧਾਰ ਤੇ ਲਿਖੀ ਹੈ। ਨੌਜਵਾਨ ਸਟੀਵ ਥੋਮਸ, ਨੂੰ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਪਣੀ ਛੋਟੀ ਜਿਹੀ ਕਿਸ਼ਤੀ ਚਲਾਉਂਦਿਆਂ ਸਮੁੰਦਰੀ ਰਸਤੇ ਲਭਣ ਦੀ ਇਸ ਪਰੰਪਰਾਗਤ ਕਲਾ ਨੂੰ ਜਾਨਣ ਦੀ ਤਾਂਘ ਹੋਈ। ਇਸ ਭੇਦਭਰੀ ਸਮੁੰਦਰੀ ਭਾਸ਼ਾ ਨੂੰ ਜਾਨਣ ਲਈ ਸਟੀਵ ਮਿਕਰੋਨੇਸ਼ੀਆ (Micronesia) ਦੇ ਛੋਟੇ ਛੋਟੇ ਦੀਪ ਸਮੂਹਾਂ ਵੱਲ ਨਿਕਲਿਆ। ਉਥੇ ਉਸਨੂੰ "ਮਾਉ ਪਾਇਲੁਗ " (Mau Piailug) ਨਾਮ ਦਾ ਇੱਕ ਮਲਾਹ ਮਿਲਦਾ ਹੈ ਜੋ ਇਹ ਭਾਸ਼ਾ ਜਾਨਣ ਵਾਲੀ ਖਤਮ ਹੋ ਰਹੀ ਉਸ ਪੀੜ੍ਹੀ ਦਾ ਆਖਰੀ ਮਲਾਹ ਹੁੰਦਾ ਹੈ ਜੋ ਆਪਣੀਆਂ ਕਿਸ਼ਤੀਆਂ ਚਲਾਉਣ ਸਮੇਂ ਹਜ਼ਾਰਾਂ ਮੀਲ ਸਮੁੰਦਰੀ ਰਾਹਾਂ ਦਾ ਅਨੁਮਾਨ ਕੁਦਰਤੀ ਸੰਕੇਤਾਂ - ਪੰਛੀਆਂ,ਤਾਰਿਆਂ, ਹਵਾ ਦਾ ਰੁਖ,ਤਰੰਗਾਂ ਆਦਿ ਦੇ ਸਹਾਰੇ ਪਤਾ ਲਗਾਉਣ ਦੇ ਸਮਰਥ ਹੁੰਦੀ ਸੀ। ਥੋਮਸ ਸਟੀਵ, ਮਾਇਉ ਪਾਇਲੁਗ ਨਾਲ ਕਈ ਮਹੀਨੇ ਬਿਤਾ ਕੇ ਇਸ ਕਲਾ ਬਾਰੇ ਗਿਆਨ ਪ੍ਰਾਪਤ ਕਰਦਾ ਹੈ ਜਿਸ ਦੇ ਆਧਾਰ ਤੇ ਉਹ ਇਹ ਕਿਤਾਬ ਲਿਖਦਾ ਹੈ। ਇਹ ਪੁਸਤਕ ਲੋਕ-ਬੁੱਧ ਅਧਾਰਤ ਅਲੋਪ ਹੋ ਰਹੀਆਂ ਸੰਕੇਤਕ ਭਾਸ਼ਾਵਾਂ ਅਤੇ ਮਨੁੱਖ ਅਤੇ ਕੁਦਰਤ ਪਰੰਪਰਾਗਤ ਸੰਬੰਧਾਂ ਦਾ ਬੇਜੋੜ ਦਸਤਾਵੇਜ਼ ਹੈ।[1] ਇਸ ਪੁਸਤਕ ਤੇ ਅਧਾਰਤ ਇੱਕ ਦਸਤਾਵੇਜ਼ੀ ਫਿਲਮ ਵੀ ਬਣੀ ਹੋਈ ਹੈ।[2][3]

ਹਵਾਲੇ

ਸੋਧੋ
  1. http://www.amazon.com/The-Last-Navigator-Stephen-Thomas/dp/0805000968
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2015-07-27. {{cite web}}: Unknown parameter |dead-url= ignored (|url-status= suggested) (help)
  3. https://www.youtube.com/watch?v=uxgUjyqN7FU