ਦਿਓਂਣ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ।[1][2] ਦਿਉਣ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਤੋਂ ਇਕ ਕਿਲੋਮੀਟਰ ਪਿੱਛੇ ਹਟਵਾਂ ਪੱਛਮ ਵਾਲੇ ਪਾਸੇ ਹੈ। ਮਹਿਮਾ ਸਰਜਾ ,ਭਗਵਾਨਾ ਮਹਿਮਾ ,ਬੁਰਜ ਮਹਿਮਾ , ਬਹਿਮਣ ਦੀਵਾਨਾ, ਬੁਲਾਡੇਵਾਲਾ, ਸਿਵੀਆਂ ਪਿੰਡ ਗੁਆਂਡੀ ਹਨ। ਇਹ ਪਿੰਡ ਮਹਿਮੇ ਤੇ ਭੂਆ ਕੋਟਲੀ ਦੇ ਪਰਿਵਾਰ ਵਿੱਚੋਂ ਬੱਝਾ ਦਿਉਣ ਪਿੰਡ 1400 ਈ: ਤੋਂ ਵਸ ਰਿਹਾ ਹੈ। ਇਸ ਪਿੰਡ ਦੇ ਮੋਢੀ ਬਾਬਾ ਭੰਗੂ ਦੇ ਦੋ ਪੁੱਤਰ ਦਿਉਣ ਅਤੇ ਜਿਉਣ ਸਨ ਜਿਓਣ ਬੇ ਔਲਾਦਾ ਸੀ। ਦਿਉਣ ਦੇ ਚਾਰ ਪੁੱਤਰ ਸਨ ਮਿਰਜ਼ਾ, ਹਰਦਿੱਤਾ, ਰਾਮ ਸਿੰਘ ਉਰਫ ਰਾਮੂੰ, ਫਤੂਹੀ ਸਿੰਘ ਉਰਫ ਰੂਪਾ ਸਨ। ਪਿੰਡ ਦੀਆਂ ਪੰਜ ਪੱਤੀਆਂ ਹਨ ਜਿਵੇਂ ਮਿਰਜ਼ਾ, ਰਾਮੂੰ ,ਹਰਦਿੱਤਾ, ਰੂਪਾ ਪੱਤੀ, ਰਾਊ ਠੁਲਾ ਹਨ।

ਦਿਉਣ
ਪਿੰਡ
ਦੇਸ਼ India
ਰਾਜਪੰਜਾਬ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ ਕੋਡ
151002
ਵਾਹਨ ਰਜਿਸਟ੍ਰੇਸ਼ਨPB 03, PB 40
ਨੇੜੇ ਦਾ ਸ਼ਹਿਰਬਠਿੰਡਾ

ਸਨਮਾਨਯੋਗ ਸ਼ਖਸਿਅਤਾਂ

ਸੋਧੋ

ਮੇਜਰ ਜਰਨੈਲ ਸਿੰਘ 1967 ਵਿਚ ਇੰਡੀਅਨ ਆਰਮੀ ਕਮਿਸ਼ਨ ਦੇ ਪਦ ਤੇ ਤਾਇਨਾਤ ਸਨ ਜਿਨ੍ਹਾਂ ਨੂੰ 1968 ਵਿਚ ਆਈ ਐਮ ਏ ਚੋਂ ਗੋਲਡ ਮੈਡਲ ਮਿਲਿਆ,ਡਾ: ਤਰਸੇਮ ਮੋਂਗਾ ਜੋ ਮਸ਼ਹੂ੍ਰ ਸਰਜਨ ਹਨ। ਸੂਬੇਦਾਰ ਹਰਮੇਲ ਸਿੰਘ ਰਾਸ਼ਟਰਪਤੀ ਐਵਾਰਡ ਪ੍ਰਾਪਤ ਹਨ। ਸਾਲ 2013 ਵਿੱਚ ਦੇਸ਼ ਦੀ ਸੇਵਾ ਕਰਦਿਆਂ ਜੰਮੂ ਕਸ਼ਮੀਰ ਵਿੱਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪਿੰਡ ਦੇ ਨੌਜਵਾਨ ਲਾਂਸ ਨਾਇਕ ਜਗਦੀਸ਼ ਸਿੰਘ ਸ਼ਹੀਦ ਹੋ ਗਏ ਸਨ। ਗਾਇਕ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਇਸ ਪਿੰਡ ਦੇ ਗੀਤਕਾਰ ਅਲਬੇਲ ਬਰਾੜ ਦੀ ਕਲਮ ਵਿੱਚੋਂ ਛੱਡੀਏ ਨਾ ਵੈਰੀ ਨੂੰ, ਕੁੱਖ ਤਾਂ ਸੁਲੱਖਣੀ ਹੋਈ, ਇੱਕ ਵਾਰੀ ਲੰਘਿਆ ਵੇਲਾ ਅਤੇ ਹੋਰ ਵੀ ਸੈਂਕੜੇ ਗੀਤ ਰਿਕਾਰਡ ਹੋ ਚੁੱਕੇ ਹਨ ਗਾਇਕ ਗੀਤਕਾਰ ਇਕਬਾਲ ਪੰਜੂ, ਤਾਰਾ ਬਰਾੜ ਦਿਓਣ, ਨਾਵਲਕਾਰ ਕਾਲਾ ਮੁਟਿਆਰ, ਉੱਘੀ ਕਵਿੱਤਰੀ ਕਰਮਜੀਤ ਕੰਮੋ ਦਿਓਣ ਵਾਸੀ ਹਨ। ਬੀਬੀ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਪਰਸਨ ਰਹਿ ਚੁੱਕੀ ਹੈ।

ਧਾਰਮਿਕ ਸਥਾਨ

ਸੋਧੋ

ਪਿੰਡ ਵਿਚ ਛੇ ਗੁਰਦੁਆਰਾ ਸਹਿਬ ,ਬਾਬਾ ਵਿਸ਼ਵਕਰਮਾ ਅਤੇ ਵਾਲਮੀਕ ਮੰਦਰ,ਜੌੜੇ ਪਾਤਸ਼ਾਹ ਦਰਵੇਸ਼ਾਂ ਦੀ ਜਗ੍ਹਾ, ਡੇਰਾ ਬਾਬਾ ਸਿੱਧ ਤਿਲਕ ਰਾਓ, ਡੇਰਾ ਬਾਬਾ ਬਰਮਾ , ਡੇਰਾ ਜਲਾਲ, ਬਾਬਾ ਨਾਥਾ ਦੀਆਂ ਸਮਾਧਾਂ ਮਾਤਾ ਸ਼ੇਰਾਂ ਵਾਲੀ ਦੇ ਮੰਦਿਰ ਹਨ।

ਵਿਦਿਅਕ ਸੰਸਥਾਵਾਂ

ਸੋਧੋ

ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਿਓਣ ਬਠਿੰਡਾ ,ਫਾਰਮੇਸੀ ਕਾਲਜ, ਮਾਲਵਾ ਕਾਲਜ ,ਸੀਨੀਅਰ ਸੈਕੰਡਰੀ ਸਕੂਲ ਦਿਉਣ, ਪੰਜ ਆਂਗਣਵਾੜੀ ਸੈਂਟਰ, ਦੋ ਸਰਕਾਰੀ ਐਲੀਮੈਂਟਰੀ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਦਿਆ ਦਾ ਗਿਆਨ ਦੇ ਰਹੀਆਂ ਹਨ।

ਖਿਡਾਰੀ

ਸੋਧੋ

ਸਾਲ 1992 ਚ ਜਗਰੂਪ ਸਿੰਘ ਬਰਾਡ਼ ਇੰਡੀਅਨ ਬਾਸਕਟਬਾਲ ਟੀਮ ਵਿੱਚ ਦਾ ਮੈਂਬਰ ਸੀ। ਕਬੱਡੀ ਖਿਡਾਰੀ ਬਲਜਿੰਦਰ ਬਚੀ ਤੇ ਕੁਲਵਿੰਦਰ ਕਿੰਦਾ, ਸੁਖਦੇਵ ਸੁੱਖਾ, ਜਸਵੀਰ ਬਿੱਲੀ,ਬਲਜੀਤ ਬੀਤਾ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਹਨ।

ਸਭਿਆਚਾਰਕ ਕਲੱਬ

ਸੋਧੋ

ਸ਼ਹੀਦ ਭਗਤ ਸਿੰਘ ਯੂਥ ਐਂਡ ਸਪੋਰਟਸ ਕਲੱਬ, ਯੁਵਕ ਸੇਵਾਵਾਂ ਭਲਾਈ ਕਲੱਬ, ਗੁਰਧਿਆਨ ਯਾਦਗਾਰੀ ਫਾਊਂਡੇਸ਼ਨ, ਸ਼ਹੀਦ ਜਗਦੀਸ਼ ਸਿੰਘ ਕਲੱਬ ਅਤੇ ਆਰਮੀ ਵੈੱਲਫੇਅਰ ਐਸੋਸੀਏਸ਼ਨ ਦਿਓਣ ਹਨ।

ਹਵਾਲੇ

ਸੋਧੋ
  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state