ਦਿੱਦਾ
ਦਿੱਦਾ (floruit 1003), 958 ਸੀ.ਈ ਤੋਂ 1003 ਸੀ.ਈ ਤੱਕ ਕਸ਼ਮੀਰ ਦੀ ਸ਼ਾਸਕ ਰਹੀ, ਪਹਿਲਾਂ ਆਪਣੇ ਪੁੱਤਰ ਲਈ ਅਤੇ ਬਾਅਦ ਵਿੱਚ ਆਪਣੇ ਬਹੁਤ ਸਾਰੇ ਪੋਤਿਆਂ ਲਈ ਰੀਜੈਂਟ ਰਹੀ, ਅਤੇ 980 ਤੋਂ ਇਕੋ ਇੱਕ ਸ਼ਾਸਕ ਅਤੇ ਬਾਦਸ਼ਾਹ ਸੀ।
ਜੀਵਨ
ਸੋਧੋਦਿੱਦਾ ਸਿਮਹਾਰਾਜਾ, ਲੋਹਾਰਾ ਦਾ ਰਾਜਾ, ਪੱਛਮੀ ਪੰਜਾਬ ਅਤੇ ਕਸ਼ਮੀਰ ਵਿਚਕਾਰ ਵਪਾਰਕ ਰੂਟ 'ਤੇ ਲੋਹਾਰਾ ਪਹਾੜਾਂ ਦੀ ਪੀਰ ਪੰਜਾਲ ਦੀ ਰੇਂਜ ਵਿੱਚ ਹੈ, ਦੀ ਧੀ ਸੀ, ਅਤੇ ਭੀਮਾ ਸ਼ਾਹੀ ਉਸ ਦਾ ਨਾਨਾ ਸੀ, ਕਾਬੁਲ ਸ਼ਾਹੀ ਵਿਚੋਂ ਇੱਕ ਸੀ।[1][2] ਉਹ ਅਕਸਰ ਲੋਹਾਰਾ ਵਿੱਚ ਦਿੱਦਾ ਕੋਲ ਆਉਂਦਾ ਰਹਿੰਦਾ ਸੀ। ਲੋਹਾਰਾ ਪੱਛਮੀ ਪੰਜਾਬ ਅਤੇ ਕਸ਼ਮੀਰ ਦੇ ਵਿਚਕਾਰ ਇੱਕ ਵਪਾਰਕ ਮਾਰਗ 'ਤੇ, ਪਹਾੜ ਦੀ ਪੀਰ ਪੰਜਲ ਸ਼੍ਰੇਣੀ ਵਿੱਚ ਸਥਿਤ ਸੀ। ਉਹ ਅਪੰਗ ਹੋਣ ਕਰਕੇ ਉਸ ਦੇ ਪਿਤਾ ਦੁਆਰਾ ਨਾਰਾਜ਼ ਸੀ। ਵਿਗਰਾਹਾਰਾਜਾ, ਉਸ ਦਾ ਚਚੇਰਾ ਭਰਾ, ਸਿੰਘਾਸਣ ਦਾ ਵਾਰਿਸ ਸੀ ਜਦ ਤੱਕ ਕਿ ਸਿੰਮਰਾਜਾ ਤੋਂ ਉਦੈਰਾਜਾ ਦਾ ਜਨਮ ਨਹੀਂ ਹੋਇਆ ਸੀ।[3]
ਉਸ ਨੇ ਕਸ਼ਮੀਰ ਦੇ ਰਾਜੇ ਕਸੇਮਗੁਪਤ ਨਾਲ ਵਿਆਹ ਕਰਵਾਇਆ, ਇਸ ਪ੍ਰਕਾਰ ਉਸ ਨੇ ਆਪਣੇ ਪਤੀ ਦੇ ਨਾਲ ਲੋਹਾਰਾ ਰਾਜ ਨੂੰ ਜੋੜ ਦਿੱਤਾ। ਰੀਜੈਂਟ ਬਣਨ ਤੋਂ ਪਹਿਲਾਂ ਵੀ ਦਿੱਦਾ ਦਾ ਰਾਜ ਦੇ ਮਾਮਲਿਆਂ ਵਿੱਚ ਕਾਫ਼ੀ ਪ੍ਰਭਾਵ ਸੀ ਜਿਸ ਦੇ ਸਿੱਕੇ ਮਿਲੇ ਹਨ ਜੋ ਉਸ ਦਾ ਅਤੇ ਕਸੇਮਗੁਪਤ ਦਾ ਨਾਮ ਦਰਸਾਉਂਦੇ ਹਨ।
ਰੀਜੈਂਟ
ਸੋਧੋਜਦੋਂ ਕੇਸੇਮਗੁਪਤਾ ਦੀ ਮੌਤ 958 ਵਿੱਚ, ਸ਼ਿਕਾਰ ਤੋਂ ਬਾਅਦ, ਬੁਖਾਰ ਕਾਰਨ ਹੋਈ, ਤਾਂ ਉਸ ਤੋਂ ਬਾਅਦ ਉਸ ਦਾ ਉਤਰਾਧਿਕਾਰੀ ਉਸ ਦਾ ਪੁੱਤਰ, ਅਭਿਮਨਿਊ II ਸੀ। ਉਸ ਸਮੇਂ ਅਭਿਮਨਿਊ ਅਜੇ ਬੱਚਾ ਸੀ ਜਦੋਂ ਦਿੱਦਾ ਨੇ ਰੀਜੈਂਟ ਵਜੋਂ ਕੰਮ ਕੀਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਸ਼ਕਤੀ ਦੀ ਵਰਤੋਂ ਕੀਤੀ। ਉਸ ਸਮੇਂ ਦੀਆਂ ਹੋਰ ਸਮਾਜਾਂ ਦੇ ਮੁਕਾਬਲੇ, ਕਸ਼ਮੀਰ ਵਿੱਚ ਔਰਤਾਂ ਦਾ ਆਦਰ-ਮਾਣ ਕੀਤਾ ਜਾਂਦਾ ਸੀ।
ਉਸ ਦਾ ਪਹਿਲਾ ਕੰਮ ਆਪਣੇ ਆਪ ਨੂੰ ਮੁਸੀਬਤ ਭਰੇ ਮੰਤਰੀਆਂ ਅਤੇ ਰਿਆਸਤਾਂ ਤੋਂ ਛੁਟਕਾਰਾ ਦੇਣਾ ਸੀ, ਜਿਸ ਨੂੰ ਉਸ ਨੇ ਆਪਣੇ ਅਹੁਦੇ ਤੋਂ ਹਟਾ ਦਿੱਤਾ ਸੀ ਤਾਂ ਕਿ ਉਹ ਉਸਦੇ ਵਿਰੁੱਧ ਬਗਾਵਤ ਨਾ ਕਰ ਸਕਣ। ਸਥਿਤੀ ਤਣਾਅਪੂਰਨ ਸੀ ਅਤੇ ਉਹ ਆਪਣਾ ਨਿਯੰਤਰਣ ਗੁਆਉਣ ਦੇ ਨੇੜੇ ਆ ਗਈ, ਪਰ ਦੂਜਿਆਂ ਦੇ ਸਮਰਥਨ ਨਾਲ ਆਪਣੀ ਪਦਵੀ ਦੇ ਪੱਕਾ ਹੋਣ 'ਤੇ, ਉਸ ਨੇ ਕੁਝ ਲੋਕਾਂ ਨੂੰ ਰਿਸ਼ਵਤ ਦਿੱਤੀ ਸੀ, ਦਿੱਦਾ ਨੇ ਨਾ ਸਿਰਫ ਕਾਬੂ ਕੀਤੇ ਵਿਦਰੋਹੀਆਂ ਨੂੰ ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਫਾਂਸੀ ਦਿੱਤੀ। ਸੰਨ 972 ਵਿੱਚ ਅਭਿਮਨਿਯੂ ਦੀ ਮੌਤ ਹੋਣ 'ਤੇ ਹੋਰ ਮੁਸੀਬਤ ਫੈਲ ਗਈ। ਇਸ ਤੋਂ ਬਾਅਦ ਉਸ ਦੇ ਪੁੱਤਰ, ਨੰਦੀਗੁਪਤਾ, ਜੋ ਕਿ ਅਜੇ ਇੱਕ ਛੋਟਾ ਬੱਚਾ ਸੀ, ਉਸ ਦੇ ਬਾਅਦ ਰਾਜ ਗੱਦੀ 'ਤੇ ਬਿਠਾਇਆ ਗਿਆ ਅਤੇ ਇਸ ਨਾਲ ਡਮਰਾਂ, ਜੋ ਕਿ ਜਗੀਰੂ ਜ਼ਿਮੀਂਦਾਰ ਸਨ ਅਤੇ ਬਾਅਦ ਵਿੱਚ ਦਿੱਦਾ ਦੁਆਰਾ ਸਥਾਪਤ ਕੀਤੀ ਗਈ ਲੋਹਾਰਾ ਖ਼ਾਨਦਾਨ ਲਈ ਭਾਰੀ ਮੁਸਕਲਾਂ ਦਾ ਕਾਰਨ ਬਣ ਗਿਆ।
ਹਵਾਲੇ
ਸੋਧੋ- ↑ Stein 1989b, pp. 293-294
- ↑ Stein 1989a, p. 104
- ↑ Rangachari, Devika (2014). Queen of Ice. Chennai: Duckbill Books. ISBN 9789383331185.
ਪੁਸਤਕ ਸੂਚੀ
ਸੋਧੋ- Ganguly, Dilip Kumar (1979), Aspects of ancient Indian administration, Abhinav Publications, ISBN 978-81-7017-098-3
- Kalia, Ravi (1994), Bhubaneswar: From a Temple Town to a Capital City, Southern Illinois University Press – via Questia
- Kaw, M. K. (2004), Kashmir and it's people: studies in the evolution of Kashmiri society, APH Publishing, ISBN 978-81-7648-537-1
- Stein, Mark Aurel (1989a) [1900], Kalhana's Rajatarangini: a chronicle of the kings of Kasmir, Volume 1 (Reprinted ed.), Motilal Banarsidass, ISBN 978-81-208-0369-5
- Stein, Mark Aurel (1989b) [1900], Kalhana's Rajatarangini: a chronicle of the kings of Kasmir, Volume 2 (Reprinted ed.), Motilal Banarsidass, ISBN 978-81-208-0370-1