ਦਿ ਵੁਲਫ ਆਫ਼ ਵਾਲ ਸਟ੍ਰੀਟ (ਕਿਤਾਬ)
ਦਿ ਵੁਲਫ ਆਫ ਵਾਲ ਸਟ੍ਰੀਟ ਕਿਤਾਬ ਸਾਬਕਾ ਸਟਾਕ ਬ੍ਰੋਕਰ ਅਤੇ ਟ੍ਰੇਡਰ ਜੌਰਡਨ ਬੇਲਫੋਰਟ ਦੇ ਜੀਵਨ ਉੱਤੇ ਅਧਾਰਿਤ ਹੈ। ਇਸਨੂੰ ਪਹਿਲੀ ਵਾਰ ਸਤੰਬਰ 2007 ਵਿੱਚ ਬੈਂਟਮ ਬੁਕਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ,[1][2] ਫਿਰ 2013 ਵਿਚ ਇਸ ਕਿਤਾਬ ਉੱਤੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਸੀ ਜਿਸਦਾ ਨਿਰਦੇਸ਼ਨ ਮਾਰਟਿਨ ਸਕੋਰਸੇਸਨੇ ਕੀਤਾ ਦੀ ਅਤੇ ਮੁਖਿ ਭੂਮਿਕਾ ਵਿਚ ਲਿਓਨਾਰਡੋ ਡੀਕੈਪਰੀਓ ਸੀ। ਜੌਰਡਨ ਦੀ ਸਵੈ-ਜੀਵਨੀ ਦਾ ਅਗਲਾ ਭਾਗ ਕੈਚਿੰਗ ਦ ਵੁਲਫ ਆਫ਼ ਵਾਲ ਸਟ੍ਰੀਟ 2009 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਤਸਵੀਰ:The wolf of wall street - bookcover.jpg | |
ਲੇਖਕ | ਜਾਰਡਨ ਬੇਲਫੋਰਟ |
---|---|
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | ਗੈਰ -ਗਲਪ |
ਪ੍ਰਕਾਸ਼ਕ | ਬੈਂਟਮ ਬੁਕਸ |
ਪ੍ਰਕਾਸ਼ਨ ਦੀ ਮਿਤੀ | 25 ਸਤੰਬਰ 2007 |
ਮੀਡੀਆ ਕਿਸਮ | ਪ੍ਰਿੰਟ, ਈ-ਬੁੱਕ, ਆਡੀਓਬੁੱਕ |
ਸਫ਼ੇ | 528 ਸਫ਼ੇ |
ਆਈ.ਐਸ.ਬੀ.ਐਨ. | 978-0553805468 |
ਤੋਂ ਬਾਅਦ | ਕੈਚਿੰਗ ਦ ਵੁਲਫ ਆਫ਼ ਵਾਲ ਸਟ੍ਰੀਟ |
ਜੌਰਡਨ ਬੇਲਫੋਰਟ ਆਪਣੀ ਅਸਲ-ਜੀਵਨ ਦੀ ਕਹਾਣੀ ਦੱਸਦਾ ਹੈ ਕਿ ਕਿਵੇਂ ਉਸਨੇ ਸਟ੍ਰੈਟਨ ਓਕਮੋਂਟ ਬਣਾਈ ਜੋ ਇੱਕ ਬ੍ਰੋਕਰੇਜ ਹਾਊਸ ਸੀ ਅਤੇ ਪੈਨੀ ਸਟਾਕਾਂ ਨਾਲ ਪੰਪ ਅਤੇ ਡੰਪ ਸਕੀਮਾਂ ਵਿੱਚਕੰਮ ਕਰਦੀ ਸੀ। ਫਰਮ ਨੂੰ 1990 ਦੇ ਦਹਾਕੇ ਦੇ ਅਖੀਰ ਵਿੱਚ ਰੈਗੂਲੇਟਰਾਂ ਦੁਆਰਾ ਬੰਦ ਕਰ ਦਿੱਤਾ ਗਿਆ ਸੀ, ਅਤੇ ਬਾਅਦ ਵਿੱਚ ਬੇਲਫੋਰਟ ਨੂੰ ਪ੍ਰਤੀਭੂਤੀਆਂ ਦੀ ਧੋਖਾਧੜੀ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ।
ਹਵਾਲੇ
ਸੋਧੋ- ↑ Jordan Belfort (2007). The Wolf of Wall Street. ISBN 978-0553805468.
- ↑ "The Wolf of Wall Street (The Wolf Of Wall Street #1) by Jordan Belfort (Goodreads Author)". goodreads.com. Retrieved 2015-02-16.