ਭਾਰਤ ਦੇ ਪੰਜ ਸਿਤਾਰਾ ਡੀਲਕ੍ਸ ਹੋਟਲਾਂ ਵਿੱਚੋਂ ਦਿ ਪਾਰਕ ਚੇਨਈ ਪ੍ਮੁੱਖ ਹੈ ਜਿਹੜਾ ਕਿ ਅੰਨਾ ਸਲਾਈ, ਚੇਨਈ ਵਿੱਚ ਸਥਿਤ ਹੈ . ਇਹ ਹੋਟਲ ਜਿਹੜਾ ਕਿ ਏਪੀਜੇ ਸੁਰਿੰਦਰ ਗਰੁੱਪ[1] ਦਾ ਇੱਕ ਹਿੱਸਾ ਹੈ, 15 ਮੇਈ 2002 ਨੂੰ ਖੋਲਿਆ ਗਿਆ ਸੀ . ਇਸ ਹੋਟਲ ਲਈ ਲਗਭਗ 1,000 ਮਿਲਿਅਨ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ . ਹੋਟਲ[2] ਦੇ ਇੱਕ ਰੈਸਟੋਰੈਂਟ ਨੂੰ ਆਪਣੇ ਖਾਸ ਮੇਨੂ ਅਤੇ ਖਰਚੇ ਕਰ ਕੇ ਫੋਰਬਸ ਮੈਗਜ਼ੀਨ ਵੱਲੋਂ ਭਾਰਤ ਦੇ ਦਸ ਸਭ ਤੋਂ ਮਹਿੰਗੇ ਰੈਸਟੋਰੈਂਟਾਂ[3] ਦੀ ਸ਼੍ਰੇਣੀ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ .

ਸਮਗੱਰੀ

ਸੋਧੋ

ਇਤਿਹਾਸ

ਸੋਧੋ

ਉਹ ਸਥਾਨ ਜਿੱਥੇ ਇਹ ਹੁਣ ਹੋਟਲ ਹੈ ਉਥੇ ਕਦੀ ਜੇਮਨੀ ਸਟੁਡਿਓ ਜੋਕਿ 1940 ਦੇ ਦਸ਼ਕ ਵਿੱਚ ਬਣਿਆ ਸੀ, ਹੋਇਆ ਕਰਦਾ ਸੀ ਜਿਹੜਾ ਕਿ ਉਸ ਵੇਲੇ ਦਾ ਬੜਾ ਹੀ ਵਧੀਆ ਅਤੇ ਕਾਮਯਾਬ ਸਟੁਡਿਓ ਸੀ . ਜੇਮਨੀ ਸਟੁਡਿਓ ਨੂੰ ਦੋ ਹੋਰ ਸਟੁਡਿਓ ਦੇ ਸ਼ਮੂਲੀਅਤ ਨਾਲ ਬਣਾਇਆ ਗਿਆ ਸੀ ਜਿਹਦੇ ਵਿੱਚੋ ਇੱਕ ਸਟੁਡਿਓ ਅੱਗ ਦੁਰਘਟਨਾ ਦੇ ਕਾਰਨ ਬਹੁਤ ਹੀ ਬੁਰੀ ਤਰਾਂ ਟੁੱਟ ਭਜਿ ਗਿਆ ਸੀ . 1940 ਦੇ ਦਸ਼ਕ ਵਿੱਚ ਇਹ ਸਟੁਡਿਓ ਆਪਣੀ ਇਤਿਹਾਸਿਕ ਫ਼ਿਲਮਾਂ ਕਰ ਕੇ ਪੁਰੇ ਪ੍ਦੇਸ਼ ਦੇ ਵਿੱਚ ਮਸ਼ਹੂਰ ਹੋ ਗਿਆ . 21ਵੀਂ ਸ਼ਤਾਬਦੀ ਦੀ ਸ਼ੁਰੂਆਤੀ ਦੌਰ ਵਿੱਚ ਹੀ ਕੋਲਕਾਤਾ ਦੇ ਪਾਰਕ ਹੋਟਲਸ ਗਰੁੱਪ ਨੇ ਇਸ ਦੀ ਤਿੰਨ ਸਿਤਾਰਾ ਸੰਪਤੀ ਨੂੰ ਖਰੀਦ ਲਿਆ ਅਤੇ ਇਸਨੂੰ ਇੱਕ ਪੰਜ ਸਿਤਾਰਾ ਠਾਠ ਵਾਲੇ ਹੋਟਲ ਵਿੱਚ ਬਦਲ ਕੇ 15 ਮੇਈ 2002 ਨੂੰ ਮਹਿਮਾਨਾਂ ਲਈ ਖੋਲ ਦਿੱਤਾ . ਮੇਈ 2002 ਵਿੱਚ ਹੀ ਬੱਲਾਕ ਦੀ ਨਿਲਾਮੀ ਦੀ ਤਿਆਰੀ ਇੰਡਿਯਨ ਬੈਂਕ ਦੁਆਰਾ ਕੀਤੀ ਗਈ ਜਿਸਦੀ ਰਿਜ਼ਰਵ ਕੀਮਤ 930 ਮਿਲਿਯਨ ਰੁਪਏ ਰਖੀ ਗਈ . 2010 ਵਿੱਚ ਹੋਟਲ ਦੀ ਕਨੂੰਨੀ ਲੜਾਈ, ਓਪਨ ਸਪੇਸ ਰਿਜ਼ਰਵੇਸ਼ਨ ਜ਼ਮੀਨ ਦੇ ਲਈ, ਕਾਰਪੋਰੇਸ਼ਨ[4] ਆਫ਼ ਚੇਨਈ ਦੇ ਨਾਲ ਹੋਈ ਜਿਸ ਤੇ ਹੋਟਲ ਦੀ ਦੀਵਾਰ ਦਾ ਢਾਂਚਾ ਫ਼ਵ੍ਵਾਰੇ ਦੇ ਨਾਲ ਬਣਿਆ ਹੋਇਆ ਸੀ .

ਦਿ ਹੋਟਲ

ਸੋਧੋ

ਇਸ ਕਲਾ – ਸੰਕਲਪ ਬੁਟੀਕ[5] ਹਾਲ ਵਿੱਚ ਕੁੱਲ 214 ਕਮਰੇ, ਜਿਸ ਵਿੱਚ 127 ਡੀਲਕਸ ਕਮਰੇ, 31 ਲਗਜ਼ਰੀ ਕਮਰੇ, 41 ਨਿਵਾਸ ਕਮਰੇ, 6 ਸਟੁਡਿਓ ਕਕਸ਼, 5 ਡੀਲਕ੍ਸ ਕਕਸ਼, 3 ਪ੍ਰੀਮੀਅਰ ਕਕਸ਼, ਅਤੇ ਇੱਕ ਪੈ੍ਸੀਡੈਂਸ਼ਿਅਲ ਹੈ .ਹੋਟਲ ਆਪਣੇ ਮਹਿਮਾਨਾਂ ਨੂੰ ਖਾਣ ਪੀਣ ਦੀ ਖਾਸ ਸੇਵਾਵਾਂ ਪੇਸ਼ ਕਰਦਾ ਹੈ ਜਿਸ ਵਿੱਚ ਥਾਈਂ ਖਾਣਾ ਪਸੰਦ ਕਰਨ ਵਾਲੇ ਮਹਿਮਾਨਾਂ ਲਈ ਲੋਟਸ ਨਾਮ ਦਾ ਰੈਸਟੋਰੈਂਟ ਵੀ ਹੈ . ਇਸ ਤੋ ਇਲਾਵਾ ਸਿਕਸ ਓਵਨ ਨਾਮਕ ਬਾਰ, ਪਾਸਤਾ ਚੋਕੋ ਬਾਰ, ਅਤੇ ਅਠਵੀੰ ਮੰਜਿਲ ਤੇ ਸਥਿਤ ਏਕਵਾ ਰੈਸਟੋਰੈਂਟ ਵੀ ਸ਼ਾਮਿਲ ਹੈ .

ਹੋਟਲ ਵਿੱਚ ਇੱਕ ਰੇਸਟੋਰੇਂਟ ਹੈ ਜਿਸ ਵਿੱਚ ਵਖ ਵਾਕ ਕਿਸਮ ਦੀਆ cuisines ਮਿਲੀਦੀਆ ਹਨ ਜਿਸ ਦਾ ਨਾਮ, ਛੇ - ਹੇ - ਇਕ, ਹੈ ; ਮਹਿਮਾਨ ਅਸਲ ਵਿੱਚ ਭੋਜਨ ਨੂੰ ਬਣਦੇ ਦੇਖ ਸਕਦੇ ਹੋ, ਜੋ ਕੀ ਇੱਕ ਓਪਨ ਰਸੋਈ ਹੈ

ਸ਼ਹਿਰ ਵਿੱਚ ਚਮੜੇ ਦੇ ਵਪਾਰ ਨੂੰ ਯਾਦ ਰਖਦਿਆਂ ਹੋਏ ਹੋਟਲ ਵਿੱਚ ਦਿ ਲੈਦਰ ਬਾਰ ਨਾਮਕ ਇੱਕ ਬਾਰ ਵੀ ਹੈ . ਖਰੀਦਾਰੀ ਦੇ ਸ਼ੋਕੀਨ ਮਹਿਮਾਨਾਂ ਨੂ ਵੀ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ ਹੋਟਲ ਵਿੱਚ ਹੀ ਉਹਨਾਂ ਦੀ ਸ਼ਾਪਿੰਗ ਆਦਿ ਦੀਆਂ ਜਰੂਰਤਾਂ ਦੀ ਪੂਰਤੀ ਦੇ ਲਈ ਇੱਕ ਸ਼ਾਪਿੰਗ ਆਰਕਿਡ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ ਖਾਸ ਬੈ੍ਂਡਾਂ ਦੀਆਂ ਚੀਜ਼ਾਂ ਵਿਕਰੀ ਲਈ ਉਪਲਬਧ ਕਰਾਈਆਂ ਗਈਆਂ ਹਨ।

ਅਵਾਰਡ

ਸੋਧੋ

2006 ਵਿੱਚ ਫੋਰਬਸ ਨੇ “ਐਟਰਿਅਮ”, ਜੋ ਕਿ ਪਾਰਕ ਹੋਟਲ ਚੇਨਈ ਵਿੱਚ ਹੈ, ਨੂੰ ਇਸ ਦੇ ਇਟਾਲੀਅਨ ਸ਼ੇਫ਼ ਅੰਟੋਨਿਯੋ ਕਾਰਲੂਸਿਓ ਦੁਆਰਾ ਡੀਜ਼ਾਈਨ ਕੀਤੇ ਗਏ ਮੇਨੂ ਕਰ ਕੇ, ਭਾਰਤ ਦੇ ਦਸ ਸਭ ਤੋਂ ਮਹਿੰਗੇ ਰੈਸਟੋਰੈਂਟਾਂ ਦੀ ਸ਼ੇ੍ਣੀ ਵਿੱਚ ਰਖਿਆ . ਇਹ ਰੈਸਟੋਰੈਂਟ ਆਪਣੇ ਮਹਿਮਾਨਾਂ ਦੇ ਲਈ ਵਿਅਕਤੀਗਤ ਸੇਵਾਵਾਂ ਪ੍ਦਾਨ ਕਰਦਾ ਹੈ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Apeejay Surrendra upbeat about future developments". archivefhw.financialexpress.com. 15 September 2008. Archived from the original on 17 ਅਕਤੂਬਰ 2015. Retrieved 15 October 2015. {{cite web}}: Unknown parameter |dead-url= ignored (|url-status= suggested) (help)
  2. "The Park Chennai Hotel Features". cleartrip.com. Retrieved 15 October 2015.
  3. "India's Most Expensive Restaurants". forbes.com. 18 December. Retrieved 15 October 2015. {{cite web}}: Check date values in: |date= (help)
  4. "Hotel's petition against Chennai Corporation dismissed". thehindu.com. 25 June 2010. Retrieved 15 October 2015.
  5. "Premium boutique hotel in Chennai". thehindu.com. 16 May 2002. Retrieved 15 October 2015.