ਦੁਨੀਆ, ਵਿੱਚ ਧਰਤ ਅਤੇ ਇਸ ਉੱਤੇ ਦੀ ਜ਼ਿੰਦਗੀ ਅਤੇ ਮਨੁੱਖੀ ਸਭਿਅਤਾ ਨੂੰ ਆਖਿਆ ਜਾਂਦਾ ਹੈ। ਦਰਸ਼ਣਿਕ ਵਿਸ਼ੇ ਦੇ ਹਿਸਾਬ ਨਾਲ਼ ਵੇਖੀਏ ਤਾਂ "ਦੁਨੀਆ" ਦੇ ਵਿੱਚ ਸਾਰਾ ਸੰਸਾਰਕ ਬ੍ਰਹਮੰਡ ਗਿਣਿਆ ਜਾਂਦਾ ਹੈ। ਧਾਰਮਕ ਤੌਰ ਤੇ "ਦੁਨੀਆ ਦੇ ਅੰਤ" ਮਨੁੱਖਾਂ ਅਤੇ ਮਨੁੱਖੀ ਇਤਿਹਾਸ ਦੇ ਅੰਤ ਨੂੰ ਮੰਨਿਆ ਜਾਂਦਾ ਹੈ।

ਦ ਬਲੂ ਮਾਰਬਲ, ਅਪੋਲੋ 17 ਦੇ ਅਮਲੇ ਵਲੋਂ 7 ਦਸੰਬਰ 1972 ਨੂੰ ਖਿੱਚੀ ਗਈ ਧਰਤੀ ਦੀ ਇੱਕ ਤਸਵੀਰ।
ਰੌਬਿਨਸਨ ਪ੍ਰੋਜੈਕਸ਼ਨ ਦੇ ਤਹਿਤ 2016 ਤੱਕ ਸਮੁੰਦਰੀ ਕੰਢੇ ਅਤੇ ਰਾਸ਼ਟਰੀ ਸਰਹੱਦਾਂ ਦਾ ਭੂ-ਰਾਜਨੀਤਕ ਸੰਸਾਰੀ ਨਕਸ਼ਾ

ਦੁਨੀਆ ਦੇ ਇਤਿਹਾਸ ਨੂੰ ਜ਼ਿਆਦਾਤਰ ਮਨੁੱਖੀ ਇਤਿਹਾਸ ਜਿਹੜਾ ਕੀ ਕਈ ਭੂਗੋਲਕ ਹਿੱਸਿਆਂ ਵਿੱਚ ਪਹਿਲੀ ਸਭਿਅਤਾ ਤੋਂ ਲੈਕੇ 5000 ਵਰ੍ਹਿਆਂ ਦੇ ਦਰਮਿਆਨ ਹੋਇਆ, ਉਸ ਵਜੋਂ ਪੱਲੇ ਬੰਨ੍ਹਿਆਂ ਜਾਂਦਾ ਹੈ। ਜਦੋਂ ਵਿਸ਼ਵ ਧਰਮ, ਵਿਸ਼ਵ ਭਾਸ਼ਾ, ਵਿਸ਼ਵ ਸਰਕਾਰ ਅਤੇ ਵਿਸ਼ਵ ਯੁੱਧ ਵਰਗੇ ਲਫ਼ਜ਼ਾਂ ਦੀ ਵਰਤੋਂ ਹੁੰਦੀ ਹੈ ਤਾਂ ਉਸਦਾ ਮਤਲਬ ਅੰਤਰਰਾਸ਼ਟਰੀ ਹੁੰਦਾ ਹੈ ਨਾਂ ਕਿ ਸਾਰੀ ਦੁਨੀਆ ਦੀ ਗੱਲ ਹੋ ਰਹੀ ਹੁੰਦੀ ਹੈ।