ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਓ!

ਰਾਜਨੀਤਕ ਨਾਹਰਾ "ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਓ!" (German: Proletarier aller Länder vereinigt Euch!) ਕਮਿਊਨਿਜ਼ਮ ਦੇ ਸਭ ਤੋਂ ਮਸ਼ਹੂਰ ਹੋਕਿਆਂ ਵਿੱਚੋਂ ਇੱਕ ਹੈ। ਇਹ ਮਾਰਕਸ ਅਤੇ ਏਂਗਲਜ਼ ਦੀ ਲਿਖੀ ਅਹਿਮ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ (1848), ਵਿੱਚ ਦਰਜ਼ ਆਖਰੀ ਸਤਰ ਹੈ।[1] ਇਸ ਦਾ ਇੱਕ ਰੂਪਾਂਤਰ ("ਸਭਨਾਂ ਦੇਸ਼ਾਂ ਦੇ ਮਜਦੂਰੋ ਇੱਕ ਹੋ ਜਾਓ!") ਮਾਰਕਸ ਦੇ ਮਕਬਰੇ ਤੇ ਉਕਰਿਆ ਹੋਇਆ ਹੈ।[2]

ਹਾਈਗੇਟ ਸੀਮੈਟਰੀ, ਲੰਦਨ ਵਿੱਚ ਮਾਰਕਸ ਦਾ ਮਕਬਰਾ
ਪੰਜਾਹ ਡਾਲਰ ਤੇ ਖੁਦਿਆ, 1924

ਇੰਟਰਨੈਸ਼ਨਲ ਕਮਿਊਨਿਸਟ ਲੀਗ, ਜਿਸ ਨੂੰ ਏਂਗਲਜ ਨੇ 'ਮਜ਼ਦੂਰ ਜਮਾਤ ਦਾ ਪਹਿਲਾ ਅੰਤਰਰਾਸ਼ਟਰੀ ਅੰਦੋਲਨ' ਕਿਹਾ, ਵਿੱਚ 'ਲੀਗ ਆਫ਼ ਦ ਜਸਟ' ਦੇ ਮੈਂਬਰ, ਕਮਿਊਨਿਸਟ ਪੱਤਰ ਵਿਹਾਰ ਕਮੇਟੀ, ਇੰਗਲਿਸ਼ ਚਾਰਟਿਸਟ ਅਤੇ ਯੂਰਪ ਭਰ ਦੇ ਜਰਮਨ ਸ਼ਰਨਾਰਥੀ ਇਕੱਤਰ ਹੋਏ ਸਨ, ਉਸਨੂੰ ਏਂਗਲਜ ਨੇ 'ਲੀਗ ਆਫ਼ ਦ ਜਸਟ' ਦੇ ਮਾਟੋ 'ਸਾਰੇ ਲੋਕ ਭਰਾ ਭਰਾ ਹਨ', ਨੂੰ ਤਬਦੀਲ ਕਰ ਕੇ 'ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਓ!' ਕਰ ਦੇਣ ਲਈ ਮਨਾਇਆ ਸੀ।[3]

ਹਵਾਲੇ ਸੋਧੋ

  1. http://www.marxists.org/archive/marx/works/1848/communist-manifesto/ch04.htm
  2. http://zeezeescorner.tumblr.com/post/31802944811/marx-tombstone[permanent dead link]
  3. Lucia Pradella in 'The Elgar Companion to Marxist Economics.' Edited by Ben fine and Alfredo Saad-Filho, 2012, p.178.