ਵਿਸ਼ਵ ਦਾ ਇਤਿਹਾਸ (ਜਾਂ ਮਾਨਵਤਾ ਦਾ ਇਤਿਹਾਸ), ਜਿਸਦੀ ਸ਼ੁਰੂਆਤ ਪੱਥਰ ਯੁੱਗ (ਪੈਲਿਓਲਿਥਕ) ਵਿੱਚ ਸ਼ੁਰੂ ਹੁੰਦੀ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ (ਇਸ ਵਿੱਚ ਭੂ-ਗਰਭ ਦਾ ਇਤਿਹਾਸ ਅਤੇ ਇਨਸਾਨ ਪੂਰਵ ਸਮੇਂ ਦਿਆਂ ਜੈਵਿਕ ਪ੍ਰਜਾਤੀਆਂ ਸ਼ਾਮਿਲ ਹਨ) ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਪੁਰਾਤਾਤਵਿਕ ਅਤੇ ਲਿਖੇ ਹੋਏ ਰਿਕਾਰਡਾਂ ਦਾ ਅਧਿਐਨ ਸ਼ਾਮਿਲ ਹੈ। ਪ੍ਰਚੀਨ ਰਿਕਾਰਡ ਇਤਿਹਾਸ ਦੀ ਸ਼ੁਰੂਆਤ ਲਿਖਣ ਕਲਾ ਦੀ ਕਾਢ ਤੋਂ ਸੂਰੂ ਹੁੰਦੀ ਹੈ।[2][3] ਹਾਲਾਂਕਿ ਸੱਭਿਅਤਾ ਦੀਆਂ ਜੜ੍ਹਾਂ ਲਿਖਣ ਕਲਾ ਦੀ ਕਾਢ ਤੋਂ ਵੀ ਜ਼ਿਆਦਾ ਪੁਰਾਣੀਆਂ ਹਨ। ਪੂਰਵ-ਇਤਿਹਾਸਕ ਸ਼ੁਰੂਆਤੀ ਪੱਥਰ ਯੁੱਗ (ਪਾਸ਼ਣ ਕਾਲ) ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਨਵਾਂ ਪੱਥਰ ਯੁੱਗ (ਨਿਓਲਿਥਕ) ਅਤੇ ਉਪਜਾਊ ਅਰੱਧਚੰਦਰ ਵਿੱਚ ਖੇਤੀਬਾੜੀ ਕ੍ਰਾਂਤੀ (8000 ਅਤੇ 5000 ਈਃ ਪੂਃ ਦੇ ਵਿਚਕਾਰ) ਆਉਂਦੇ ਹਨ। ਨਵ ਪੱਥਰ ਯੁੱਗ ਕ੍ਰਾਂਤੀ (ਨਿਓਲਿਥਕ ਕ੍ਰਾਂਤੀ) ਨਾਲ ਮਾਨਵ ਇਤਿਹਾਸ ਵਿੱਚ ਕਾਫੀ ਬਦਲਾਅ ਆਇਆ ਅਤੇ ਮਾਨਵ ਨੇ ਇੱਕ ਵਿਵਸਥਿਤ ਢੰਗ ਨਾਲ ਖੇਤੀਬਾੜੀ ਅਤੇ ਜੀਵ ਜੰਤੂਆਂ ਦਾ ਪਾਲਣ-ਪੋਸ਼ਣ ਕਰਨਾ ਸ਼ੁਰੂ ਕੀਤਾ।[4][5][6] ਖੇਤੀਬਾੜੀ ਦੇ ਵਿਕਾਸ ਨਾਲ ਕਾਫੀ ਇਨਸਾਨਾਂ ਨੇ ਖਾਨਾਬਦੋਸ਼ ਜੀਵਨ ਛੱਡ ਕੇ ਸਥਾਈ ਆਬਾਦੀਆਂ ਵਿੱਚ ਇੱਕ ਕਿਸਾਨ ਦੇ ਤੌਰ 'ਤੇ ਜੀਵਨ ਆਰੰਭ ਕੀਤਾ। ਕੁਝ ਥਾਵਾਂ, ਜਿਵੇਂ ਕਿ ਸੁੰਨਸਾਨ ਖੇਤਰ ਜਿੱਥੇ ਖੇਤੀਬਾੜੀ ਯੋਗ ਪੌਦਿਆਂ ਦੀ ਕਿਸਮਾਂ ਦੀ ਘਾਟ ਸੀ, ਖਾਨਾਬਦੌਸ਼ ਜੀਵਨ ਜਾਰੀ ਰਿਹਾ।[7] ਪਰ ਕਿਸਾਨੀ ਦੁਆਰਾ ਪ੍ਰਦਾਨ ਮੁਕਾਬਲਾਤਨ ਸੁਰੱਖਿਆ ਅਤੇ ਉਤਪਾਦਨ ਵਿੱਚ ਵਾਧੇ ਦੇ ਕਾਰਨ ਮਾਨਵ ਕਬੀਲਿਆਂ ਦਾ ਹੋਰ ਵੀ ਵੱਡੀਆਂ ਇਕਾਈਆਂ ਵਿੱਚ ਵਿਕਾਸ ਹੁੰਦਾ ਰਿਹਾ। ਪਰਿਵਾਹਨ ਦੇ ਸਾਧਨਾਂ ਵਿੱਚ ਤਰੱਕੀ ਨੇ ਵੀ ਇਸ ਵਿਕਾਸ ਵਿੱਚ ਹਿੱਸਾ ਪਾਇਆ।

ਵਿਸ਼ਵ ਜਨਸੰਖਿਆ,[1] 10,000 ਈਃ ਪੂਃ ਤੌਂ 2,000 ਈਃ ਤੱਕ। ਜੰਨਸੰਖਿਆ ਪੈਮਾਨਾ ਲੋਗਰਿਥਮਕ ਹੈ।

ਜਿਵੇਂ-ਜਿਵੇਂ ਖੇਤੀਬਾੜੀ ਦਾ ਵਿਕਾਸ ਹੋਇਆ, ਅਨਾਜ ਦੇ ਖੇਤੀ ਹੋਰ ਵੀ ਜਟਿਲ ਹੁੰਦੀ ਗਈ ਅਤੇ ਪੈਦਾਵਾਰ ਕਾਲ ਦੇ ਵਿਚਕਾਰ ਵਾਲੇ ਸਮੇਂ ਲਈ ਅਨਾਜ ਜਮਾਂ ਕਰਨ ਲਈ ਮਜਦੂਰੀ ਵੰਡ ਸ਼ੁਰੂ ਹੋ ਗਈ। ਮਜਦੂਰੀ ਵੰਡ ਨੇ ਅਰਾਮਦਾਈਕ ਜਿੰਦਗੀ ਜਿਉਣ ਵਾਲੇ ਉੱਚ ਵਰਗ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਜਨਮ ਦਿੱਤਾ। ਮਾਨਵ ਸਮਾਜ ਦੇ ਵਧ ਰਹੇ ਗੁਝੰਲਪਣ ਨੇ ਲਿਖਣ ਅਤੇ ਲੇਖਾ ਜੋਖ ਦੇ ਪ੍ਰਬੰਧ ਨੂੰ ਜ਼ਰੂਰੀ ਬਣਾ ਦਿੱਤਾ।[8] ਨਦੀਆਂ ਅਤੇ ਝੀਲਾਂ ਦੇ ਕੰਢਿਆਂ 'ਤੇ ਕਈ ਸ਼ਹਿਰਾਂ ਦਾ ਵਿਕਾਸ ਹੋਇਆ। ਲਗਪਗ some of the first prominent, well-developed settlements had arisen in Mesopotamia,[9] on the banks of ਮਿਸਰ ਦੀ ਨੀਲ ਨਦੀ,[10][11][12] ਦੇ ਕੰਢੇ ਅਤੇ ਸਿੰਧੂ ਨਦੀ ਘਾਟੀ ਵਿੱਚ ਘੱਟੋ-ਘੱਟ 3000 ਈਃ ਪੂਃ ਵਿੱਚ ਮੈਸੋਪੋਤਾਮਿਯਾ ਵਿੱਚ ਵਿਸ਼ਵ ਦੇ ਕੁਝ ਸਭ ਤੋਂ ਪਹਿਲੇ ਮੁੱਖ ਅਤੇ ਚੰਗੀ ਤਰ੍ਹਾਂ ਵਿਕਿਸਤ ਬਸਤੀਆਂ ਦਾ ਵਿਕਾਸ ਹੋਇਆ।[13][14][15] ਸਮਾਨ ਪ੍ਰਕਾਰ ਦੀਆਂ ਸੱਭਿਆਤਾਵਾਂ ਦਾ ਵਿਕਾਸ ਸ਼ਾਇਦ ਚੀਨ ਦੀਆਂ ਵੱਡੀਆਂ ਨਦੀਆਂ ਦੇ ਕੰਢਿਆਂ ਤੇ ਹੋਇਆ, ਪਰ ਇਥੇ ਵਿਆਪਕ ਸ਼ਹਿਰੀ ਨਿਰਿਮਾਣ ਦੇ ਪੁਰਾਤਤਵ ਸਬੂਤਾਂ ਤੋਂ ਇਹ ਗੱਲ ਚੰਗੀ ਤਰਾਂ ਸਾਬਿਤ ਨਹੀਂ ਹੁੰਦੀ।

ਪੁਰਾਣੀ ਦੁਨੀਆ (ਖਾਸ ਕਰ ਯੂਰਪ ਅਤੇ ਮੈਡੀਟੇਰੀਅਨ) ਦੇ ਇਤਿਹਾਸ ਨੂੰ ਆਮ ਤੌਰ 'ਤੇ 476 ਈਸਵੀ ਤੱਕ ਪ੍ਰਾਚੀਨ ਇਤਿਹਾਸ (ਜਾਂ "ਪੁਰਾਤਨਤਾ"); 5ਵੀ ਸਦੀ ਤੋਂ 15ਵੀ ਸਦੀ ਤੱਕ ਮੱਧ ਕਾਲ (ਜਾਂ "ਪੋਸਟ ਕਲਾਸੀਕਲ ਸਮਾਂ"[16][17]), ਜਿਸ ਵਿੱਚ ਇਸਲਾਮੀ ਸੁਨਿਹਰਾ ਕਾਲ (750 ਈਃ – 1258 ਈਃ) ਅਤੇ ਸ਼ੁਰੂਆਤੀ ਯੂਰਪੀ ਪੂਨਰ ਜਾਗਰਣ (ਲੱਗਭਗ 1300 ਈਃ ਵਿੱਚ ਆਰੰਭ) ਸ਼ਾਮਿਲ ਹਨ।[18][19] 15ਵੀ ਸਦੀ ਤੋਂ ਲੇ ਕੇ 18ਵੀ ਸਦੀ ਦੇ ਅੰਤ ਤੱਕ ਸ਼ੁਰੂਆਤੀ ਆਧੁਨਿਕ ਕਾਲ,[20] ਜਿਸ ਵਿੱਚ ਪ੍ਰਬੁੱਧਤਾ ਦਾ ਯੁੱਗ ਸ਼ਾਮਿਲ ਹੈ; ਅਤੇ ਉਦਯੋਗਿਕ ਕ੍ਰਾਂਤੀ ਤੋਂ ਲੇ ਕੇ ਹੁਣ ਤੱਕ ਭੂਤ ਪੂਰਵ ਅਧੁਨਿਕ ਕਾਲ, ਜਿਸ ਵਿੱਚ ਸਮਕਾਲੀ ਇਤਿਹਾਸ ਸ਼ਾਮਿਲ ਹੈ, ਵਿੱਚ ਵੰਡਿਆਂ ਜਾਂਦਾ ਹੈ। ਪ੍ਰਾਪ੍ਰ ਨਿਕਟ ਪੂਰਵ,[21][22][23] ਪ੍ਰਾਚੀਨ ਯੂਨਾਨ (ਗਰੀਕ), ਅਤੇ ਪ੍ਰਾਪ੍ਰ ਰੋਮ ਪੁਰਤਨਤਾ ਦੇ ਸਮੇਂ ਵਿੱਚ ਆਉਂਦੇ ਹਨ।

ਪੁਰਾਣੀ ਦੁਨੀਆਂ, ਪ੍ਰਾਚੀਨ ਚੀਨ[24] ਅਤੇ ਪ੍ਰਾਚੀਨ ਭਾਰਤ ਮਿਲਾ ਕੇ, ਤੋਂ ਬਾਹਰ ਇਤਿਹਾਸ ਦਾ ਵਿਕਾਸ ਵੱਖਰੇ ਤਰੀਕੇ ਨਾਲ ਹੋਇਆ। ਹਲਾਂਕਿ 18ਵੀ ਤੱਕ, ਵਿਆਪਕ ਵਿਸ਼ਵ ਵਪਾਰ ਅਤੇ ਉਪਨਿਵੇਸ਼ਨ ਦੇ ਕਾਰਨ, ਅਧਿਕਾਂਸ਼ ਸੱਭਿਆਤਾਵਾਂ ਦੇ ਇਤਿਹਾਸ ਕਾਫੀ ਹੱਦ ਤੱਕ ਇੱਕ ਦੂਸਰੇ ਵਿੱਰ ਰਲ ਗਏ (ਦੇਖੋ ਵਿਸ਼ਵਿਕਰਨ). ਆਖਰੀ ਇੱਕ ਚੌਥਾਈ ਹਜ਼ਾਰ-ਸਾਲ ਵਿੱਚ, ਜਨਸੰਖਿਆ, ਗਿਆਨ, ਤਕਨਾਲੋਜੀ, ਕਾਮਰਸ, ਹੱਥਿਆਰਾਂ ਦੇ ਮਾਰੂਪਣ ਅਤੇ ਵਾਤਾਵਰਣ ਪਤਨ ਦੇ ਵਾਧੇ ਦੀ ਦਰ ਵਿੱਚ ਭਾਰੀ ਤੀਵਰਤਾ ਆਈ ਹੈ, ਜਿਸ ਨੇ ਇਸ ਗ੍ਰਹਿ ਦੇ ਮਾਨਵ ਸਮਾਜ ਲਈ ਕਈ ਮੌਕਾ ਅਤੇ ਸੰਕਟ ਪੈਦਾ ਕਰ ਦਿੱਤੇ ਹਨ।[25][26]

ਹਵਾਲੇ

ਸੋਧੋ
 1. See also: Historical demography.
 2. According to David Diringer ("Writing", Encyclopedia Americana, 1986 ed., vol. 29, p. 558), "Writing gives permanence to men's knowledge and enables them to communicate over great distances.... The complex society of a higher civilization would be impossible without the art of writing."
 3. Webster, H. (1921). World history . Boston: D.C. Heath. Page 27.
 4. Tudge, Colin (1998). Neanderthals, Bandits and Farmers: How Agriculture Really Began. London: Weidenfeld & Nicolson. ISBN 0-297-84258-7.
 5. Bellwood, Peter. (2004). First Farmers: The Origins of Agricultural Societies, Blackwell Publishers. ISBN 0-631-20566-7
 6. Cohen, Mark Nathan (1977) The Food Crisis in Prehistory: Overpopulation and the Origins of Agriculture, New Haven and London: Yale University Press. ISBN 0-300-02016-3.
 7. See Jared Diamond, Guns, Germs and Steel .
 8. Schmandt-Besserat, Denise (January–February 2002). "Signs of Life" (PDF). Archaeology Odyssey: 6–7, 63. Archived from the original (PDF) on 2012-05-21. Retrieved 2014-01-09. {{cite journal}}: Unknown parameter |dead-url= ignored (|url-status= suggested) (help)
 9. McNeill, Willam H. (1999) [1967]. "In The Beginning". A World History (4th ed.). New York: Oxford University Press. p. 15. ISBN 0-19-511615-1.
 10. Baines, John and Jaromir Malek (2000). The Cultural Atlas of Ancient Egypt (revised ed.). Facts on File. ISBN 0-8160-4036-2.
 11. Bard, KA (1999). Encyclopedia of the Archaeology of Ancient Egypt. NY, NY: Routledge. ISBN 0-415-18589-0.
 12. Grimal, Nicolas (1992). A History of Ancient Egypt. Blackwell Books. ISBN 0-631-19396-0.
 13. Allchin, Raymond (ed.) (1995). The Archaeology of Early Historic South Asia: The Emergence of Cities and States. New York: Cambridge University Press. {{cite book}}: |last= has generic name (help)
 14. Chakrabarti, D. K. (2004). Indus Civilization Sites in India: New Discoveries. Mumbai: Marg Publications. ISBN 81-85026-63-7.
 15. Dani, Ahmad Hassan (1996). History of Humanity, Volume III, From the Third Millennium to the Seventh Century BC. New York/Paris: Routledge/UNESCO. ISBN 0-415-09306-6. {{cite book}}: Unknown parameter |coauthors= ignored (|author= suggested) (help)
 16. "Internet Medieval Sourcebook Project". Fordham.edu. Retrieved 2009-04-18.
 17. "The Online Reference Book of Medieval Studies". The-orb.net. Retrieved 2009-04-18.
 18. Burckhardt, Jacob (1878), The Civilization of the Renaissance in Italy Archived 2008-09-21 at the Wayback Machine., trans S.G.C Middlemore, republished in 1990 ISBN 0-14-044534-X
 19. "''The Cambridge Modern History. Vol 1: The Renaissance (1902)". Uni-mannheim.de. Retrieved 2009-04-18.
 20. Rice, Eugene, F., Jr. (1970). The Foundations of Early Modern Europe: 1460–1559. W.W. Norton & Co.{{cite book}}: CS1 maint: multiple names: authors list (link)
 21. William W. Hallo & William Kelly Simpson, The Ancient Near East: A History, Holt Rinehart and Winston Publishers, 1997
 22. Jack Sasson, The Civilizations of the Ancient Near East, New York, 1995
 23. Marc Van de Mieroop, History of the Ancient Near East: Ca. 3000–323 BC., Blackwell Publishers, 2003
 24. "Ancient Asian World". Automaticfreeweb.com. Archived from the original on 2012-05-15. Retrieved 2009-04-18. {{cite web}}: Unknown parameter |dead-url= ignored (|url-status= suggested) (help)
 25. Reuters – The State of the World Archived 2009-02-14 at the Wayback Machine. The story of the 21st century
 26. "Scientific American Magazine (September 2005 Issue) The Climax of Humanity". Sciam.com. 2005-08-22. Retrieved 2009-04-18.

ਹੋਰ ਜਾਣਕਾਰੀ

ਸੋਧੋ

ਬਾਹਰੀ ਕੜੀਆਂ

ਸੋਧੋ