ਦੁਬਈ ਜਾਂ ਡੁਬਈ (ਅਰਬੀ: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਰਕਬਾ ਵਾਲਾ ਅਮੀਰਾਤ ਹੈ।[4] ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ।[5] ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਇਲਾਕਾ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ 'ਦੁਬਈ' ਦੱਸ ਦਿੱਤਾ ਜਾਂਦਾ ਹੈ ਜੋ ਕਿ ਗਲਤ ਹੈ।[6]

ਦੁਬਈ
دبي
—  ਅਮੀਰਾਤ  —
ਸ਼ੇਖ਼ ਜ਼ਈਦ ਰੋਡ

ਝੰਡਾ
ਸੰਯੁਕਤ ਅਰਬ ਅਮੀਰਾਤ (ਲਾਲ ਅਤੇ ਪੀਲਾ) ਵਿੱਚ ਦੁਬਈ (ਲਾਲ)
ਗੁਣਕ: 25°15′00″N 55°18′00″E / 25.25000°N 55.30000°E / 25.25000; 55.30000
ਦੇਸ਼  ਸੰਯੁਕਤ ਅਰਬ ਅਮੀਰਾਤ
ਅਮੀਰਾਤ  ਦੁਬਈ
ਸੰਮਿਲਤ (ਨਗਰ) 9 ਜੂਨ 1833
ਬਰਤਾਨੀਆ ਤੋਂ ਸੁਤੰਤਰਤਾ 2 ਦਸੰਬਰ 1971
ਸਥਾਪਕ ਹਮਦਨ ਬਿਨ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ
ਟਿਕਾਣਾ ਦੁਬਈ
ਉਪਵਿਭਾਗ
ਸਰਕਾਰ
 - ਕਿਸਮ ਸੰਵਿਧਾਨਕ ਰਾਜਸ਼ਾਹੀ[1]
 - ਸ਼ਾਸਕ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ
 - ਮੁਕਟ ਕੁੰਵਰ ਹਮਦਨ ਬਿਨ ਮੁਹੰਮਦ ਰਸ਼ੀਦ ਅਲ ਅਕਤੂਮ
ਰਕਬਾ[2]
 - ਕੁੱਲ [
ਅਬਾਦੀ (2010)
 - ਕੁੱਲ 19,05,476
 - ਕੌਮੀਅਤ
(2005)[3]
35% ਭਾਰਤੀ
17% ਅਮੀਰਾਤੀ
13.3% ਪਾਕਿਸਤਾਨੀ
7.5% ਬੰਗਲਾਦੇਸ਼ੀ
2.5% ਫ਼ਿਲਪੀਨੋ
1.5% ਸ੍ਰੀਲੰਕਾਈ
0.9% ਯੂਰਪੀ
0.3% ਅਮਰੀਕੀ
5.7% ਹੋਰ ਦੇਸ਼
ਸਮਾਂ ਜੋਨ ਸੰਯੁਕਤ ਅਰਬ ਅਮੀਰਾਤ ਮਿਆਰੀ ਸਮਾਂ (UTC+4)
ਵੈੱਬਸਾਈਟ ਦੁਬਈ ਅਮੀਰਾਤ
ਦੁਬਈ ਨਗਰਪਾਲਿਕਾ

ਹਵਾਲੇਸੋਧੋ

  1. "UAE Constitution". Helplinelaw.com. Retrieved 21 July 2008. 
  2. ਦੁਬਈ ਅਮੀਰਾਤ ਦੇ ਰਕਬੇ ਵਿੱਚ ਬਣਾਉਟੀ ਟਾਪੂ ਵੀ ਸ਼ਾਮਲ ਹਨ।
  3. "Dubai Metropolitan Statistical Area". Retrieved 7 April 2009. 
  4. "United Arab Emirates: metropolitan areas". World-gazetteer.com. Archived from the original on 2012-12-04. Retrieved 31 July 2009. 
  5. The Government and Politics of the Middle East and North Africa. D Long, B Reich. p.157
  6. http://www.thatsdubai.com/where-is-dubai.html