ਦੁੱਧ ਤੇ ਪੁੱਤ ਬਚਿੰਤ ਕੌਰ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ।

"ਦੁੱਧ ਤੇ ਪੁੱਤ"
ਲੇਖਕ ਬਚਿੰਤ ਕੌਰ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਕਥਾਨਕ

ਸੋਧੋ

ਪੰਜ ਪੁੱਤਰਾਂ ਦੇ ਬਾਪ ਬਾਬਾ ਬਾਰੂ ਦੀ ਪਤਨੀ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਫ਼ੈਸਲਾ ਕਰਦੇ ਹਨ ਕਿ ਉਹ ਹੁਣ ਤਿੰਨ ਤਿੰਨ ਮਹੀਨੇ ਵਾਰੀ ਵਾਰੀ ਆਪਣੇ ਘਰ ਰੱਖਣਗੇ, ਪਰ ਬਾਰੂ ਦਾ ਮਨ ਆਪਣੇ ਜੱਦੀ ਘਰ ਵਿੱਚ ਕਰਤਾਰੇ ਨਾਲ਼ ਰਹਿਣ ਦਾ ਹੈ। ਪੁੱਤਰਾਂ ਦੇ ਪਰਿਵਾਰ ਉਸ ਨੂੰ ਭਾਰ ਸਮਝਣ ਲੱਗਦੇ ਹਨ ਅਤੇ ਉਸਦੀ ਇੱਛਾ ਦਾ ਕੋਈ ਸਨਮਾਨ ਕਰਨ ਨੂੰ ਤਿਆਰ ਨਹੀਂ। ਉਸ ਨੂੰ ਨਾ ਚਾਹੁੰਦੇ ਹੋਏ ਤਿੰਨ ਤਿੰਨ ਮਹੀਨੇ ਘਰ ਬਦਲ ਕੇ ਕੱਟਣੇ ਪੈਂਦੇ ਹਨ। ਉੱਪਰੋਂ ਨੂੰਹਾਂ ਦੀਆਂ ਚੋਭਾਂ ਵੀ ਉਸ ਨੂੰ ਸਤਾਉਂਦੀਆਂ ਹਨ। ਉਹ ਆਪਣੀ ਤੁਲਨਾ ਆਪਣੇ ਭਰਾ ਨਾਲ਼ ਕਰਦਾ ਹੈ ਜਿਸਦਾ ਇੱਕੋ ਪੁੱਤਰ ਹੈ ਅਤੇ ਬਾਪ ਦੀ ਵੰਡ ਪਾਉਣ ਦਾ ਕੋਈ ਸਵਾਲ ਹੀ ਨਹੀਂ। 80 ਸਾਲ ਦੀ ਉਮਰ ਵਿੱਚ ਬਾਬੇ ਬਾਰੂ ਦੇ ਮਾਨਸਿਕ ਕਲੇਸ਼ ਨੂੰ ਇਸ ਕਹਾਣੀ ਵਿੱਚ ਚਿਤਰਿਆ ਗਿਆ ਹੈ। ਦੁੱਧ ਤੇ ਪੁੱਤ ਪੰਜਾਬੀ ਜੀਵਨ ਦਾ ਧੁਰਾ ਰਹੇ ਹਨ। ਪਰ ਉਮਰ ਦੇ ਇਸ ਪੜਾਅ ਤੇ ਉਪਰਾਮ ਬਾਰੂ ਸੋਚਦਾ ਹੈ: ਦੁੱਧ ਤੇ ਪੁੱਤ ਫਿੱਟਣ ਲੱਗਿਆਂ ਕਦੇ ਦੇਰ ਨਹੀਂ ਲੱਗਦੀ।

ਪਾਤਰ

ਸੋਧੋ
  • ਬਾਬਾ ਬਾਰੂ
  • ਕਰਤਾਰ ਸਿੰਘ (ਬਾਰੂ ਦਾ ਪੁੱਤਰ)
  • ਪ੍ਰੀਤੂ (ਬਾਰੂ ਦਾ ਪੁੱਤਰ)
  • ਤਲੋਕਾ (ਬਾਰੂ ਦਾ ਪੁੱਤਰ)
  • ਦਿਆਲਾ (ਬਾਰੂ ਦਾ ਪੁੱਤਰ)