ਦੋਨਾ ਨਾਨਕਾ, ਫ਼ਾਜ਼ਿਲਕਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ਉੱਤੇ ਸਰਹੱਦ ਦੇ ਬਿਲਕੁਲ ਨੇੜੇ ਆਖ਼ਰੀ ਪਿੰਡ ਹੈ। ਇਸ ਪਿੰਡ ਦੀ ਆਬਾਦੀ 1315 ਹੈ। ਪਿੰਡ ਵਿੱਚ ਇੱਕੋ ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਆਂਗਣਵਾੜੀ ਕੇਂਦਰ ਅਤੇ ਦੋ ਗੁਰਦੁਆਰੇ ਹਨ। ਇਸ ਪਿੰਡ ਦੇ ਚੜ੍ਹਦੇ ਪਾਸੇ ਸਤਲੁਜ ਦਰਿਆ ਹੈ। ਹਿੰਦ-ਪਾਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਪਿੰਡ ਵਿੱਚੋਂ ਸਾਫ਼ ਦਿਸਦੀ ਹੈ। ਇਥੇ ਫੋਨ ਦੀ ਸਹੂਲਤ ਵੀ ਨਹੀਂ ਹੈ। ਪਿੰਡ ਵਿੱਚ ਕੁੜੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।[1]

ਹਵਾਲੇ ਸੋਧੋ

  1. ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ. "ਸਰਹੱਦੀ ਪਿੰਡ ਦੋਨਾ ਨਾਨਕਾ". Retrieved 21 ਫ਼ਰਵਰੀ 2016.