ਦੰਤ ਕਥਾ
ਸ਼ਾਬਦਿਕ ਅਰਥ:-
ਸੋਧੋਦੰਤ ਕਥਾ ਸੁਣੀ ਸੁਣਾਈ ਗੱਲ ਹੁੰਦੀ ਹੈ ਜੋ ਲੋਕ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਹ ਕਥਾ ਪਰੰਪਰਾ ਤੋਂ ਚੱਲੀ ਆ ਰਹੀ ਹੈ। ਪਰ ਇਸ ਦੀ ਇਤਿਹਾਸਿਕਤਾ ਦਾ ਕੋਈ ਪ੍ਰਮਾਣ ਨਹੀਂ। ਇਹ ਸ਼ਬਦ ਅੰਗਰੇਜ਼ੀ ਦੇ ਲਿਜ਼ਿੰਡ ਅਤੇ ਪਾਲੀ ਦੇ ਅਵਦਾਨ ਦਾ ਸਮਾਨਾਰਥਕ ਹੈ। ਦੰਤ ਕਥਾ ਲੋਕ ਮਨ ਵਿੱਚ ਉਤਪੰਨ ਹੁੰਦੀ ਹੈ ਅਤੇ ਇਸ ਵਿੱਚ ਅੱਧਾ ਸੱਚ ਅਤੇ ਅੱਧੀ ਕਲਪਨਾ ਹੁੰਦੀ ਹੈ। ਪਰ ਦੰਤ ਕਥਾ ਇਤਿਹਾਸ ਦੇ ਕੁਝ ਵਰਕੇ ਹੀ ਹੁੰਦੇ ਹਨ ਜਿਸ ਨੂੰ ਇਤਿਹਾਸ ਨਹੀਂ ਪਛਾਣਦਾ। ਦੰਤ ਕਥਾ ਮਿੱਥ ਕਥਾ ਅਤੇ ਸਧਾਰਨ ਕਹਾਣੀ ਦੇ ਮਧ ਵਿੱਚ ਆਉਂਦੀ ਹੈ।
'ਮਿੱਥ' ਇਤਿਹਾਸਕ ਯੁਗ ਵਿੱਚ ਵਾਪਰੀ ਦੇਵੀ ਦੇਵਤਿਆਂ ਨਾਲ ਸੰਬੰਧਿਤ ਕਥਾ ਹੈ। ਇਸ ਨੂੰ ਕਿਸੇ ਵਿਸ਼ੇਸ਼ ਜਾਤੀ ਦੇ ਲੋਕ ਧਿਆਨ ਅਤੇ ਸ਼ਰਧਾ ਨਾਲ ਸੁਣਦੇ ਹਨ। ਇਹ ਕਥਾਵਾਂ ਵੱਖ ਲੋਕਾਂ ਦੇ ਜੀਵਨ ਦੀਆਂ ਅਨਿੱਖੜ ਅੰਗ ਹੁੰਦੀਆ ਹਨ।
'ਸਧਾਰਨ ਲੋਕ' ਕਹਾਣੀ ਨਿਰੋਲ ਕਲਪਨਾ ਦੀ ਕਥਾ ਹੈ।
ਪਰ 'ਦੰਤ ਕਥਾ' ਅਰਧ ਇਤਿਹਾਸਕ ਕਥਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੰਤ ਕਥਾ ਵਿੱਚ ਯਥਾਰਥ,ਕਲਪਨਾ ਅਤੇ ਪਰੰਪਰਾ ਤਿੰਨੋ ਤੱਤ ਸ਼ਾਮਿਲ ਹੁੰਦੇ ਹਨ ਜੋ ਇਸ ਨੂੰ ਗੋਰਵਮਈ ਸੱਚ ਬਣਾ ਕੇ ਪੇਸ਼ ਕਰਦੇ ਹਨ।
ਪਰਿਭਾਸ਼ਾ
ਸੋਧੋਕ੍ਰਿਸ਼ਣ ਦੇਵ ਉਪਾਧਿਆਇ ਅਨੁਸਾਰ,"ਪਰੰਪਰਾਗਤ ਕਥਾਵਾਂ ਵਿੱਚ ਜਦ ਦੇਵੀ ਦੇਵਤੇ ਦੀ ਥਾਂ ਮਨੁੱਖ ਪ੍ਰਵੇਸ਼ ਕਰਦੇ ਹਨ ਤੇ ਪੌਰਾਣਿਕ ਗੁਣਾਂ ਨੂੰ ਨਾਇਕ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਅਵਦਾਨ ਕਥਾ (ਦੰਤ ਕਥਾ) ਹੋਂਦ ਵਿੱਚ ਆਉਂਦੀ ਹੈ।
ਡਾ.ਕਰਨੈਲ ਸਿੰਘ ਥਿੰਦ ਨੇ ਅਵਦਾਨ(ਦੰਤ) ਤੋਂ ਭਾਵ ਅਜੇਹੇ ਪਰੰਪਰਾਗਤ ਬਿਰਤਾਂਤ ਤੋਂ ਲਿਆ ਹੈ ਜੋ ਕਿਸੇ ਯਥਾਰਥ ਇਤਿਹਾਸਕ ਬਿੰਦੂ ਤੇ ਅਧਾਰਿਤ ਹੋਵੇ ਤੇ ਉਨ੍ਹਾਂ ਦਾ ਸਬੰਧ ਕਿਸੇ ਨਿਸਚਿਤ ਵਿਅਕਤੀ,ਸਮੇਂ, ਸਥਾਨ ਤੇ ਘਟਨਾ ਨਾਲ ਹੋਵੇ। ਇਹਨਾਂ ਕਹਾਣੀਆਂ ਵਿੱਚ ਵਿਦਮਾਨ ਲੋਕ - ਮਾਨਸ ਦੀ ਅਭਿਵਿਅਕਤੀ ਨੇ ਇਹਨਾਂ ਨੂੰ ਅਖੌਤੀ ਇਤਿਹਾਸਕ ਕਹਾਣੀਆਂ ਤੱਕ ਸੀਮਤ ਕਰ ਦਿੱਤਾ ਹੈ।[1]
ਜੂੂਲੇੇੇਸ ਜੋੋੋਸੇੇੇਫ ਲੋੋੋਫੇੇੇਬਰ ਦੁਆਰਾ ਲੇਡੀ ਗੌਡੀਵਾ ਦੀ 1891 ਦੀ ਇੱਕ ਪੇਂਟਿੰਗ ਵਿੱਚ, ਪ੍ਰਮਾਣਿਕ ਇਤਿਹਾਸਕ ਵਿਅਕਤੀ ਪੂਰੀ ਤਰ੍ਹਾਂ ਦੰਦ ਕਥਾ ਵਿੱਚ ਡੁੱਬਿਆ ਹੋਇਆ ਸੀ, ਜਿਸ ਨੂੰ ਇੱਕ ਉੱਚ ਆਵਾਜਾਈ ਉੱਚਾਈ ਵਿੱਚ ਪੇਸ਼ ਕੀਤਾ ਗਿਆ ਹੈ। ਇੱਕ ਕਥਾ ਲੋਕ ਕਥਾ ਦੀ ਸ਼ੈਲੀ ਹੈ, ਜਿਸ ਵਿੱਚ ਇੱਕ ਬਿਰਤਾਂਤ ਸ਼ਾਮਲ ਹੁੰਦਾ ਹੈ। ਜਿਸ ਵਿੱਚ ਮਨੁੱਖੀ ਕਾਰਜਾਂ ਬਾਰੇ ਦੱਸਿਆ ਜਾਂਦਾ ਹੈ। ਇਸ ਸ਼੍ਰੇਣੀ ਦੀਆਂ ਬਿਰਤਾਂਤਾਂ ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਦਰਸ਼ਨ ਕਰ ਸਕਦੀਆਂ ਹਨ, ਤੇ ਕੁੱਝ ਗੁਣਾਂ ਦੇ ਮਾਲਕ ਹੁੰਦੇ ਹਨ, ਜੋ ਕਹਾਣੀ ਨੂੰ ਤਸਦੀਕ ਕਰਦੀਆਂ ਹਨ। ਦੰਦ ਕਥਾ ਦੇ ਕਿਰਿਆਸ਼ੀਲ ਤੇ ਸਰਗਰਮ ਭਾਗੀਦਾਰਾਂ ਲਈ ਅਜਿਹੀਆਂ ਕੋਈ ਘਟਨਾਵਾਂ ਸ਼ਾਮਿਲ ਨਹੀਂ ਹੁੰਦੀਆਂ, ਜੋ " ਸੰਭਾਵਨਾ" ਦੇ ਖੇਤਰ ਤੋਂ ਬਾਹਰ ਹੋਣ,ਪਰ ਇਸ ਵਿੱਚ ਚਮਤਕਾਰ ਜ਼ਰੂਰ ਸ਼ਾਮਲ ਹੋ ਸਕਦੇ ਹਨ। ਦੰਦ ਕਥਾਵਾਂ ਨੂੰ ਸਮੇਂ ਦੇ ਨਾਲ ਬਦਲਿਆ ਵੀ ਜਾ ਸਕਦਾ ਹੈ, ਤਾਂ ਕਿ ਉਨ੍ਹਾਂ ਨੂੰ ਤਾਜ਼ਾ, ਮੱਹਤਵਪੂਰਨ ਤੇ ਯਥਾਰਥਵਾਦੀ ਬਣਾਇਆ ਜਾ ਸਕੇ। ਕਈ ਦੰਦ ਕਥਾਵਾਂ ਅਨਿਸ਼ਚਿਤਤਾ ਦੇ ਖੇਤਰ ਵਿੱਚ ਕੰਮ ਕਰਦੀਆ ਹਨ, ਜਿਸ ਵਿੱਚ ਭਾਗੀਦਾਰਾਂ ਦੁਆਰਾ ਕਦੇ ਵੀ ਪੂਰਾ ਵਿਸ਼ਵਾਸ ਨਹੀਂ ਕੀਤਾ ਜਾਂਦਾ, ਪ੍ਰੰਤੂ ਕਦੇ ਵੀ ਪੱਕਾ ਸ਼ੱਕ ਵੀ ਨਹੀਂ ਕੀਤਾ ਜਾਂਦਾ।[2]
(Hippalyte Delegate) ਨੇ ਇਤਿਹਾਸ ਨਾਲੋਂ ਵੱਖਰੀ ਕਥਾ, ਦੰਤ ਕਥਾ ਬਾਰੇ ਕਿਹਾ ਹੈ ਕਿ ਇਹ ਕਾਲਪਨਿਕ ਘਟਨਾਵਾਂ ਨੂੰ ਕੁਝ ਅਸਲ ਸ਼ਖਸੀਅਤ ਦੇ ਹਵਾਲਾ ਦਿੰੰਦੀ ਹੈ, ਜਾਂ ਇਹ ਕਿਸੇ ਖਾਸ ਜਗ੍ਹਾ 'ਤੇ ਰੋਮਾਂਟਿਕ ਕਹਾਣੀਆਂ ਦਾ ਸਥਾਨੀਕਰਨ ਕਰਦੀ ਹੈ।[3]
ਪੰਜਾਬੀ ਦੰਦ ਕਥਾਵਾਂ:-
ਸੋਧੋਲੋਕ ਕਹਾਣੀਆਂ ਦੇ ਖੇਤਰ ਵਿੱਚ ਦੰਦ ਕਥਾ ਦਾ ਨਿਵੇਕਲਾ ਤੇ ਵਿਲੱਖਣ ਸਥਾਨ ਹੈ। ਇਹ ਕਥਾ ਮਿੱਥ ਤੇ ਸਾਧਾਰਨ ਕਹਾਣੀ ਦੇ ਮੱਧ ਵਿੱਚ ਆਉਂਦੀ ਹੈ। ਪੂਰਵ ਇਤਿਹਾਸਕ ਯੁੱਗ ਵਿੱਚ ਵਾਪਰੀ, ਦੇਵੀ ਦੇਵਤਿਆਂ ਨਾਲ ਸਬੰਧਿਤ ਕਥਾ ਹੈ, ਜਿਸ ਨੂੰ ਕਿਸੇ ਵਿਸ਼ੇਸ਼ ਜਾਤੀ ਦੇ ਲੋਕ ਪੂੂਰਨ ਸ਼ਰਧਾ ਤੇੇ ਭਾਵਨਾ ਨਾਲ ਸੁਣਦੇ ਹਨ। ਇਹ ਕਥਾਵਾਂ ਕਿਸੇ ਜਾਤੀ ਵਿਸ਼ੇਸ਼ ਦੇ ਧਾਰਮਿਕ ਅਕੀਦਿਆਂ ਦਾ ਨਿਰੋਲ ਕਲਪਿਤ ਕਥਾ ਹੈ ਤੇ ਇਹ ਲੋਕ ਮਨ ਦੀ ਬਿਰਤਾਂਤਕ ਅਭਿਵਿਅਕਤੀ ਤੋਂ ਇਲਾਵਾ ਹੋਰ ਕੋਈ ਉਚੇੇੇਚਾ ਮੱਹਤਵ ਨਹੀਂ ਰੱਖਦੀ। ਪਰ ਦੰਦ ਕਥਾ ਅਰਧ ਇਤਿਹਾਸਕ ਰਚਨਾ ਹੈ, ਜਿਸ ਵਿੱਚ ਤੱਥ ਤੇ ਮਿੱਥ ਦਾ ਕਾਵਿਕ ਸੰੰਯੋਗ ਹੁੁੰਦਾ ਹੈ। ਜਾਂ ਇਉ ਕਹਿ ਲਓ ਕਿ ਦੰਦ ਕਥਾ ਇੱਕ ਮਿੱੱਸੀ ਰਚਨਾ ਹੈ,ਜਿਸ ਦੇ ਨਿਰਮਾਣ ਵਿੱਚ ਯਥਾਰਥ(ਇਤਿਹਾਸ), ਕਲਪਨਾ ਤੇ ਪਰੰਪਰਾ ਤਿੰੰਨੋਂ ਤੱਤ ਇਸ ਤਰ੍ਹਾਂ ਇੱਕ ਦੂਜੇ ਵਿੱਚ ਉਤਪੋੋਤ ਹੋਕੇ ਇੱਕ ਮਹਾਨ ਤੇ ਗੌਰਵਮਈ 'ਸੱੱਚ' ਬਣ ਕੇ ਉਭਰਦੇ ਹਨ। ਜਦੋਂ ਇਹ ਕਥਾਵਾਂ ਪਰੰੰਪਰਾ ਦਾ ਅੰਗ ਬਣਕੇੇ ਵਿਚਰਦੀਆਂ ਹਨ ਤਾਂ ਮਿੱਥ ਦਾ ਨਿਖੇੜਾ ਕਰਨਾ ਸਹਿਜ ਨਹੀਂ ਰਹਿੰਦਾ।
ਦੰਤ ਕਥਾ ਦੇ ਤਿੰਨੋਂ ਤੱਤ ਤੱਥ (ਇਤਿਹਾਸ), ਮਿਥ (ਕਲਪਨਾ) ਤੇ ਪਰੰਪਰਾ ਹਨ। ਹਰ ਦੰੰਤ ਕਥਾ ਕਿਸੇੇ ਤੱਥ ਤੋਂ ਆਪਣਾ ਸਫ਼ਰ ਸ਼ੁਰੂ ਕਰਦੀ ਹੈ, ਇਹ ਤੱੱਥ ਭਾਵੇਂ ਸਥਾਨ, ਸਮਾਂ ਜਾਂ ਘਟਨਾ ਹੋਵੇ ਤੇ ਭਾਵੇਂ ਵਿਅਕਤੀ ਦਾ। ਹਰ ਦੰਤ ਕਥਾ ਇਤਿਹਾਸ ਮੁਖ ਹੋਕੇ ਤੁੁੁਰਦੀ ਹੈ ਤੇੇ ਸਮਾਂ ਪਾਕੇ ਇਤਿਹਾਸਕ ਸੀਮਾ ਵਿੱਚ ਘੁਸਫੇਟ ਕਰ ਜਾਂਂਦੀ ਹੈੈ ਤੇ ਇਸ ਦੀ ਇਤਿਹਾਸਕਾਰਾਂ ਤੇੇ ਕਿੰੰਤੂ ਕਰਨਾ ਔਖਾ ਹੋ ਜਾਂਂਦਾ ਹੈ। ਦੰਤ ਕਥਾਵਾਂ ਵਿੱਚ ਘਟਨਾਵਾਂ ਤੇ ਸਥਾਨ ਮਿਥ (ਕਲਪਨਾ) ਵੀ ਲਏ ਜਾਂਂਦੇ ਹਨ, ਪਰ ਕਥਾ ਪਰੰਪਰਾ ਦਾ ਅੰਗ ਬਣੀ ਹੋਣ ਕਰਕੇ ਇਹ ਲੋਕ ਕਲਪਨਾ ਅਰਧ ਇਤਿਹਾਸਕ ਬਣ ਕੇ ਸਥਾਪਤ ਹੋ ਜਾਂਂਦੀ ਹੈ।
ਦੰਦ ਕਥਾਵਾਂ ਦਾ ਨਿਰਮਾਣ ਹਰ ਯੁੱਗ ਵਿੱਚ ਹੁੰਦਾ ਰਿਹਾ ਹੈ ਤੇ ਇਹ ਸਾਡੇ ਸਾਂਸਕ੍ਰਿਤਕ ਵਿਰਸੇ ਦਾ ਆਦਰਯੋਗ ਭਾਗ ਹਨ। ਭਾਰਤ ਦੀਆਂ ਸਭ ਤੋਂ ਪ੍ਰਚੀਨ ਤੇ ਗੌਰਵਤਾ ਵਾਲੀਆਂ ਦੰਦ ਕਥਾਵਾਂ ਰਮਾਇਣ ਤੇ ਮਹਾਭਾਰਤ ਹਨ। ਮਹਾਤਮਾ ਬੁੱਧ ਦੇ ਜੀਵਨ ਨਾਲ ਸਬੰਧਤ ਕਥਾਵਾਂ, ਜਿਹਨਾਂ ਨੂੰ 'ਅਵਦਾਨ' ਕਿਹਾ ਜਾਂਦਾ ਹੈ,ਵੀ ਇਸੇ ਪਰੰਪਰਾ ਨੂੰ ਅੱਗੇ ਤੁਰਦੀਆਂ ਹਨ। "ਅਵਦਾਨ ਸੁਤਕ", "ਦਿਵਯਾਵਦਾਨ" ਤੇ "ਅਵਦਾਨਕਲਪਨਾ" ਦੀਆਂ ਕਈ ਦੰਦ ਕਥਾਵਾਂ, ਮਗਰੋਂ ਪੰਜਾਬੀ ਪਰੰਪਰਾ ਦਾ ਹਿੱਸਾ ਬਣ ਗਈਆਂ। ਖਾਸ ਕਰਕੇ ਕੁਨਾਲ ਦੀ ਦੰਦ ਕਥਾ, ਜੋ ਪਹਿਲੀ ਵਾਰ "ਦਿਵਯਾਵਦਾਨ" ਵਿੱਚ ਦਰਜ ਹੈ ਤੇ ਜੋ ਟੈਕਸਲਾ ਤੋਂ ਕੁਝ ਮੀਲਾਂ ਦੀ ਵਿੱਥ ਉੱਤੇ ਕੁਨਾਲ ਨਾਓ ਦੇ ਸਥਾਨ ਉਪਰ ਵਾਪਰੀ। ਪੰਜਾਬ ਦੀਆਂ ਪ੍ਰਚੀਨਤਮ ਦੰਦ ਕਥਾਵਾਂ ਵਿੱਚੋਂ ਇੱਕ ਹੈ ਤੇ ਇਸੇ ਪ੍ਰਥਾ ਦੇ ਪ੍ਰਤਿਰੂਪ ਵਿੱਚ ' ਟੁੰਡੇ ਅਸਰਾਜ' ਤੇ ' ਪੂਰਣ - ਲੂਣਾ' ਦੀ ਕਥਾ ਦਾ ਨਿਰਮਾਣ ਹੋਇਆ।
ਇਸੇ ਪ੍ਰਚੀਨ ਪਰੰਪਰਾ ਨੇ ਦੰਦ ਕਥਾਵਾਂ ਦੇ ਕਈ ਕਥਾ ਚਕਰਾਂ ਦਾ ਨਿਰਮਾਣ ਕੀਤਾ। ਜੋਗਮੱਤ ਦੀ ਚੱੜਤ ਵੇਲੇ ਗੋੋੋਰਖ ਨਾਥ,ਮਛੰਦਰ, ਪੂਰਨ, ਗੋਪੀ ਚੰਦ, ਭਰਥਰੀ ਹਰੀ ਆਦਿ ਨਾਥਾਂ ਤੇ ਜੋਗੀਆਂ ਨਾਲ ਇੱਕ ਵਿਸ਼ੇਸ਼ ਤਰ੍ਹਾਂ ਦਾ ਕਥਾ ਚਕਰ ਸਬੰਧਤ ਹੋੋੋਇਆ। ਇਹਨਾਂ ਦੰਦ ਕਥਾਵਾਂ ਵਿੱਚ ਤਿਆਗ ਦੀ ਭਾਵਨਾ ਬੜੀ ਪ੍ਰਬੱੱਲ ਹੈ।
ਦੂਜਾ ਚੱਕਰ ਪੀਰਾਂ ਦੀਆਂ ਦੰਦ ਕਥਾਵਾਂ ਦਾਹੈ, ਜਿਸ ਦਾ ਆਰੰਭ ਸੂਫ਼ੀ ਫ਼ਕੀਰਾਂ ਦੇ ਪੰਜਾਬ ਵਿੱਚ ਆਉਣ ਨਾਲ ਬੱਝਿਆ।
ਤੀਜਾ ਚੱੱਕਰ ਗੁਰ ਭਗਤ ਦੰਦ ਕਥਾਵਾਂ ਦਾ ਹੈ, ਜਿਹਨਾਂ ਦਾ ਨਿਰਮਾਣ ਭਗਤੀ ਲਹਿਰ ਦੇ ਸਮੇਂ ਇੱਕ ਵਿਸ਼ੇਸ਼ ਪ੍ਰਕਾਰ ਦੀ ਸਹਿਜ ਭਾਵਨਾ ਵਿਚੋਂ ਹੋੋਇਆ। ਪੰਜਾਬ ਵਿੱਚ ਇਹ ਦੰਦ ਕਥਾਵਾਂ ਸਾਖੀਆਂ ਦੇ ਨਾਓ ਨਾਲ ਪ੍ਰਸਿੱੱਧ ਹਨ।
ਪੰਜਾਬ ਦੀਆਂ ਦੰਦ ਕਥਾਵਾਂ ਦੀ ਦੂਜੀ ਸ਼੍ਰੇਣੀ ਪ੍ਰੇਮ ਦੀ ਪ੍ਰਵਿਰਤੀ ਦਾ ਬਿਰਤਾਂਤਕ ਪ੍ਰਕਾਸ਼ ਹਨ। ਇਹਨਾਂ ਦੰੰਦ ਕਥਾਵਾਂ ਨੂੰ ਪੰਜਾਬੀਆਂ ਨੇ ਆਪਣੇ ਲਹੂ ਨਾਲ ਸਿਰਜਿਆ,ਪਾਲਿਆ ਪ੍ਰਾਣਾਂਂ ਨਾਲੋ ਵੱਧ ਸੰਭਾਲ ਕੇ ਰੱਖਿਆ ਹੈੈ। ਇਹੋ ਕਾਰਨ ਹੈ ਕਿ ਸਾਡੇ ਅਧਿਆਤਮਕ ਕਵੀਆਂ ਨੇ ਵੀ ਇਹਨਾਂ ਪ੍ਰੇਮੀਆਂ ਨੂੰ ' ਪਿਰਮ - ਪਰਾਤੀ ' ਕਹਿ ਕੇ ਸਨਮਾਨਿਆ ਹੈ ਤੇ ਇਹਨਾਂ ਦੇ ਇਸ਼ਕ ਨੂੰ ਸਿਮਰਨ ਰੂਪ ਵਿੱਚ ਅਧਿਆਤਮਕ ਖੇਤਰ ਵਿੱਚ ਭੋਗਣ ਦੀ ਪ੍ਰੇਰਣਾ ਕੀਤੀ।
ਤੀਜੀ ਪ੍ਰਵਿਰਤੀ ਬਲ ਪ੍ਰਾਕ੍ਰਮ ਤੇ ਸਾਹਸ ਦੀਆਂ ਦੰਦ ਕਥਾਵਾਂ ਦੀ ਹੈ, ਜਿਨ੍ਹਾਂ ਨੂੰ ਪ੍ਰਤੀਨਿਧਤਾ ਪ੍ਰਾਚੀਨ ਯੁੱਗ ਵਿੱਚ ਸਲਵਾਨ ਤੇ ਰਾਜਾ ਰਸਾਲੂ ਦੇ ਪਿਛਲੇਰੇ ਮੱਧਕਾਲੀ ਯੁੱਗ ਵਿੱਚ ਪ੍ਰਾਚੀਨਤਮ ਲੋਕ ਨਾਇਕ ਅਜਿਹੀ ਕਰੜੀ ਹਾਰ ਦਿੱਤੀ ਕਿ ਉਹ ਮੁੁੜ ਸਿਰ ਨਾ ਚੁੱੱਕ ਸਕੇ। ਰਾਜਾ ਰਸਾਲੂ ਸਾਡਾ ਦੂਜਾ ਸਾਹਸੀ ਲੋਕ ਨਾਇਕ ਹੈ, ਜੋ ਲੋਕ- ਸ਼ਕਤੀ ਵਿੱਚ ਇੱਕ ਮਿਥਕ ਨਾਇਕ ਬਣ ਗਿਆ ਹੈ। ਰਾਜਾ ਰਸਾਲੂ ਦੇ ਸਮੇਂ ਪੰਜਾਬ ਨਿੱਕੀਆਂ ਨਿੱਕੀਆਂ ਰਿਆਸਤਾਂ ਵਿੱਚ ਖੰਡਿਤ ਸੀ। ਬਦੇਸ਼ੀ ਰਾਜੇ ਲੋਕਾਂ ਨੂੰ ਬੜੇ ਕਸ਼ਟ ਦਿੰਦੇ ਸਨ। ਰਾਜਾ ਰਸਾਲੂ ਨੇ ਉਨ੍ਹਾਂ ਵਿਰੁੱਧ ਯੁੱਧ ਕਰ ਕੇ ਦੇਸ਼ ਨੂੰ ਇਕਮੁੱਠ ਕੀਤਾ, ਪਰ ਮਗਰੋਂ ਉਹ ਹੱਡੀ ਤੋਂ ਹਾਰ ਖਾ ਗਿਆ।
ਮੁਗ਼ਲਾਂ ਦੇ ਸਮੇਂ ਦੁੱਲਾ ਭੱਟੀ ਦੀਆਂ ਕਈ ਦੰਦ ਕਥਾਵਾਂ ਲੋਕ ਕਾਵਿ ਦਾ ਵਿਸ਼ਾ ਬਣਾਈਆਂਂ। ਦੁੱਲਾ ਭੱਟੀ ਚੜ੍ਹਦੇ ਦੱਖਣ ਵੱਲੋਂ ਪੰਜਾਬ ਉੱਤੇ ਦਾਬੇ ਦੇ ਬਰਖਲਾਫ਼ ਨਾਬਰੀ ਦਾ ਪ੍ਰਤੀਕ ਮੰਨ ਲਿਆ ਗਿਆ ਤੇ ਪੱਛਮੀ ਪੰਜਾਬ ਦੇ ਲੇਖਕਾਂ ਨੇ ਇਸ ਕਥਾ ਦੀ ਪੁਨਰ ਸਿਰਜਨਾ ਕਈ ਰੂਪਾਂ ਵਿੱਚ ਕੀਤੀ।
ਦੰਤ ਕਥਾ ਦਾ ਵਰਗੀਕਰਨ
ਸੋਧੋਡਾ. ਥਿੰਦ ਨੇ ਦੰਤ ਕਥਾਵਾਂ ਦਾ ਵਰਗੀਕਰਨ ਹੇਠ ਲਿਖੇ ਵਿਸ਼ਿਆਂ ਨਾਲ ਸਬੰਧਤ ਹੈ।
(ੳ) ਸਾਧੂ,ਪੀਰਾਂ ਫਕੀਰਾਂ, ਸੰਤਾਂ ਤੇ ਇਤਿਹਾਸਕ ਯੋਧਿਆਂ ਨਾਲ ਸਬੰਧਤ ਕਥਾਵਾਂ।
(ਅ) ਪ੍ਰੀਤ ਕਥਾਵਾਂ।
(ੲ) ਤਬਾਹ ਹੋਏ ਕਿਲ੍ਹੇ ਤੇ ਇਮਾਰਤਾਂ ਬਾਰੇ।
(ਸ) ਤੀਰਥ ਅਸਥਾਨਾਂਂ ਬਾਰੇ
(ਹ) ਮਨੁੱਖੀ ਬਲੀ, ਰਹੁ ਰੀਤਾਂ ਤੇ ਸਦਾਚਾਰਕ ਨਿਯਮਾਂ ਬਾਰੇੇ।
(ਕ) ਚੁੜੇਲਾਂ ਤੇ ਭੂਤਾਂ ਬਾਰੇ।[5]
ਪੰਜਾਬ ਦੀਆਂ ਦੰਤ ਕਥਾਵਾਂ ਦੀ ਸਭ ਤੋਂ ਵੱੱਡੀ ਸ਼੍ਰੇਣੀ ਪ੍ਰੀਤ ਕਥਾਵਾਂ ਦੀ ਹੈ। ਡਾ. ਵਣਜਾਰਾ ਬੇਦੀ ਅਨੁਸਾਰ " ਇਹਨਾਂ ਦੰੰਤ ਕਥਾਵਾਂ ਨੂੰ ਪੰਜਾਬੀਆਂ ਨੇ ਆਪਣੇ ਲਹੂ ਨਾਲ ਪਾਲਿਆ ਤੇ ਪ੍ਰਾਣਾਂਂ ਨਾਲੋਂ ਵੱਧ ਸੰਭਾਲ ਕੇ ਰੱੱਖਿਆ ਹੈੈ। ਇਹੋ ਕਥਾਵਾਂ ਉਹਨਾਂ ਦਾ ਗੌਰਵ ਹਨ ਤੇ ਇਹੋ ਉਨ੍ਹਾਂ ਦਾ ਮਾਣ, ਇਹੋ ਉਨ੍ਹਾਂ ਦੀ ਲੋਚਾ ਤੇ ਇਹੋ ਉਨ੍ਹਾਂ ਦੀ ਤਾਂਘ ਹੈ। ਇਸ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਰੋਡਾ ਜਲਾਲੀ, ਕੀਮਾ ਮਲਕੀ ਆਦਿ ਅਨੇਕਾਂ ਦੰਤ ਕਥਾਵਾਂ ਹਨ।
ਸਾਹਸੀ ਦੰਤ ਕਥਾਵਾਂ ਵਿੱਚ ਸਲਵਾਨ, ਰਾਜਾ ਰਸਾਲੂ ਤੇ ਅਕਬਰ ਦੇ ਜ਼ਮਾਨੇ ਦੁੱਲਾ ਭੱਟੀ ਤੋਂ ਬਿਨਾਂ ਸਿੱਖ ਧਰਮ ਨਾਲ ਸਬੰਧਤ ਯੋਧੇ,ਜੋ ਲੋਕ ਨਾਇਕ ਦਾ ਰੂਪ ਧਾਰਨ ਕਰ ਚੁੱਕੇ ਹਨ,ਦੰਤ ਕਥਾਵਾਂ ਦਾ ਰੂਪ ਧਾਰਨ ਕਰ ਗਏ। ਜਿਵੇਂ ਬਾਬਾ ਦੀਪ ਸਿੰਘ ਨੂੰ ਤਲੀ ਤੇ ਸਿਰ ਰੱਖ ਕੇ ਲੜਦੇ ਵਿਖਾ ਕੇ ਇੱਕ ਨਵੀਂ ਮਿੱੱਥ ਪੈਦਾ ਕਰ ਲਈ ਗਈ, ਜੋ ਲੋਕ - ਮਾਨਸ ਵਿੱਚ ਦੰਤ ਕਥਾ ਦਾ ਰੂਪ ਧਾਰਨ ਕਰ ਗਈ ਹੈ। ਪਰ ਇਹ ਤੇ ਹੋਰ ਸਿੱਖ ਸ਼ਹੀਦ ਸਿੱਖ ਨਾਇਕ ਹੀ ਬਣੇ, ਲੋਕ ਨਾਇਕ ਬਣ ਕੇ ਨਹੀਂਂ ਉਭਰ ਸਕੇ। ਇਸ ਦੇ ਉੱਲਟ ਮੁਸਲਮਾਨਾਂ ਨੇ ਆਪਣੀ ਵਿਲੱਖਣ ਧਾਰਮਿਕ ਸਾਂਂਸਕ੍ਰਿਤਕ ਹੋਂਂਦ ਨੂੰ ਕਾਇਮ ਰੱਖਿਆ। ਫਲਸਰੂਪ, ਪੰਜਾਬ ਵਿੱਚ ਸੰਪਰਦਾਇਕ ਨਾਇਕਾਂ ਦੀ ਲੜੀ ਦਾ ਆਰੰਭ ਹੋਇਆ।
ਉਪਰੋਕਤ ਇਸ ਵਿਚੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਪੰਜਾਬ ਨੇ ਤਿੰਨ ਤਰ੍ਹਾਂ ਦੇ ਨਾਇਕਾਂ - ਸਾਹਸੀ, ਧਰਮੀ ਤੇ ਅਨੁਰਾਜਸੀ ਨੂੰ ਹੀ ਪ੍ਰਵਾਨ ਕੀਤਾ ਹੈ ਤੇ ਉਨ੍ਹਾਂ ਦੀਆਂ ਦੰਦ ਕਥਾਵਾਂ ਹੀ ਪੰਜਾਬੀਆਂ ਦਾ ਗੌਰਵਮਈ ਵਿਰਸਾ ਬਣੀਆਂ। ਸਾਹਸੀ ਤੇ ਆਸ਼ਕ ਨਾਇਕ ਤਾਂ ਭਾਵੇਂ ਕਿਸੇ ਕੁਲ ਜਾਤ ਦੇ ਸਨ,ਸਮੁੱਚੀ ਪੰਜਾਬੀ ਕੌਮ ਦਾ ਗੌਰਵ ਬਣੇ। ਪਰ ਧਰਮੀ ਨਾਇਕ ਬਹੁਤ ਹੱਦ ਤੱਕ ਆਪੋ ਆਪਣੇ ਸੰਪਰਦਾਇਕ ਘੇਰੇ ਵਿੱਚ ਸਨਮਾਨੇ ਜਾਂਦੇ ਰਹੇ।
ਪੰਜਾਬ ਦੀਆਂ ਦੰਤ ਕਥਾਵਾਂ ਨੂੰ ਸਰ ਰਿਚਰਡ ਟੈਂਪਲ ਨੇ ਭੱਟਾਂ,ਮਾਰਸੀਆਂ ਤੇ ਹੋਰ ਗਾਇਕਾਂ ਤੋਂ ਸੁਣ ਕੇ ਤਿੰਨ ਜਿਲਦਾਂ ਵਿੱਚ ਇਕੱਠਾ ਕੀਤਾ ਹੈ। ਇਹਨਾਂ ਵਿੱਚ ਸੌ ਦੇ ਲਗਭਗ 'ਦੰਤ ਕਥਾਵਾਂ' ਹਨ,ਜੋ ਅਜੇ ਤਕ ਲਿਪੀਬੱਧ ਨਹੀਂ ਹੋ ਸਕੀਆਂ ਤੇ ਮੂੰੰਹੋ ਮੂੰੰਹ ਅੱਗੇ ਤੁਰਦੀਆਂ ਜਾ ਰਹੀਆਂ ਹਨ। ਸਾਨੂੰ ਸਾਡੇ ਇਸ ਕੀਮਤੀ ਵਿਰਸੇ ਨੂੰ ਸੰਭਾਲਣ ਦੀ ਸ਼ਖ਼ਤ ਲੋੜ ਹੈ।[6]
ਹਵਾਲੇ
ਸੋਧੋ- ↑ ਕੰਗ, ਗੁਲਜ਼ਾਰ ਸਿੰਘ. ਪੰਜਾਬੀ ਲੋਕਯਾਨ ਦੀ ਰੂਪ ਰੇਖਾ. ਲਾਹੌਰ ਬੁੱਕ ਸ਼ਾਪ,ਲੁਧਿਆਣਾ,2, ਲਾਜਪਤ ਰਾਇ ਮਾਰਕੀਟ: ਲਾਹੌਰ ਬੁੱਕ ਸ਼ਾਪ, ਲੁਧਿਆਣਾ. p. 51.
{{cite book}}
: CS1 maint: location (link) - ↑ Georges, Robert (1995). Folkloristics. United states of America: Indiana. University press: University press. pp. 6, 7.
- ↑ Hippolyte, Delehaye (1907). The Legends of the saint: An Introduction to Hagiography.
- ↑ ਵਣਜਾਰਾ ਬੇਦੀ, ਡਾ . ਸੋਹਿੰਦਰ ਸਿੰਘ. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ (ਜਿਲਦ ਛੇਂਵੀਂ). ਨੈਸ਼ਨਲ ਬੁਕ ਸ਼ਾਪ ਪਲੱਈਅਰ,ਗਾਰਡਨ ਮਾਰਕੀਟ,ਚਾਂਦਨੀ ਚੌਕ,ਦਿੱਲੀ - 110006: ਨੈਸ਼ਨਲ ਬੁਕ ਸ਼ਾਪ ਪਲੱਈਅਰ, ਗਾਰਡਨ ਮਾਰਕੀਟ, ਚਾਂਦਨੀ ਚੌਕ,ਦਿੱਲੀ - 110006. pp. 1531, 1532.
{{cite book}}
: CS1 maint: location (link) - ↑ ਕੰਗ, ਗੁਲਜ਼ਾਰ ਸਿੰਘ. ਪੰਜਾਬੀ ਲੋਕਯਾਨ ਦੀ ਰੂਪ ਰੇਖਾ. ਲਾਹੌਰ ਬੁੱਕ ਸ਼ਾਪ, ਲੁਧਿਆਣਾ,2, ਲਾਜਪਤ ਰਾਇ ਮਾਰਕੀਟ: ਲਾਹੌਰ ਬੁੱਕ ਸ਼ਾਪ, ਲੁਧਿਆਣਾ. pp. 52, 53.
{{cite book}}
: CS1 maint: location (link) - ↑ ਵਣਜਾਰਾ ਬੇਦੀ, ਡਾ. ਸੋਹਿੰਦਰ ਸਿੰਘ. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁਕ ਸ਼ਾਪ ਪਲੱਈਅਰ, ਗਾਰਡਨ ਮਾਰਕੀਟ, ਚਾਂਦਨੀ ਚੌਕ, ਦਿੱਲੀ - 110006. p. 1536.