ਦੰਤ ਸਮਾਨਅਧਿਕਰਨ
ਕਿਸੇ ਵੀ ਇਨਸਾਨ ਦੀ ਉਮਰ ਦਾ ਅੰਦਾਜ਼ਾ ਲਗਾਉਣ ਲਈ ਵਰਤੇ ਜਾਣ ਵਾਲੇ ਤਰੀਕਿਆਂ ਵਿੱਚੋਂ ਦੰਤ ਸਮਾਨਅਧਿਕਰਨ ਵੀ ਇੱਕ ਤਰੀਕਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Cementum Apposition ਕਹਿੰਦੇ ਹਨ। ਇਸ ਵਿੱਚ ਦੰਦ ਦੇ ਸਭ ਤੋਂ ਉਤਲੇ ਹਿੱਸੇ ਤੋਂ ਹੇਠਲੇ ਇੱਕ ਤਿਹਾਈ ਹਿੱਸੇ ਤੱਕ ਸੀਮੈਂਟਮ ਦੀ ਇੱਕ ਪਰਤ ਦੇ ਜਮ੍ਹਾਂ ਹੋਣ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਦੰਦਾਂ ਤੋਂ ਇਨਸਾਨ ਦੀ ਉਮਰ ਪਤਾ ਲਵਾਉਣ ਵੇਲੇ ਇਸ ਦੀ ਦਰਜੇਬੰਦੀ 0 ਤੋਂ 3 ਤੱਕ ਕੀਤੀ ਜਾਂਦੀ ਹੈ ਜਿੱਥੇ ਉਸਨੂੰ ਹੇਠ ਲਿਖੇ ਅਨੁਸਾਰ ਦਰਸ਼ਾਇਆ ਗਿਆ ਹੈ-
- C0- ਆਮ
- C1- ਆਮ ਤੋਂ ਥੋੜੀ ਮੋਟੀ ਪਰਤ
- C2- ਇੱਕ ਮੋਟੀ ਪਰਤ
- C3- ਬਹੁਤ ਮੋਟੀ ਪਰਤ