ਦੰਦ ਚਿਕਿਤਸਾ
ਦੰਦ ਚਿਕਿਤਸਾ (Dentistry) ਸਿਹਤ ਸੇਵਾ ਦੀ ਉਹ ਸ਼ਾਖਾ ਹੈ, ਜਿਸਦਾ ਸੰਬੰਧ ਮੂੰਹ ਦੇ ਅੰਦਰਲੇ ਭਾਗ ਅਤੇ ਦੰਦਾਂ ਆਦਿ ਦੀ ਸ਼ਕਲ, ਕਾਰਜ, ਰੱਖਿਆ ਅਤੇ ਸੁਧਾਰ ਅਤੇ ਇਨ੍ਹਾਂ ਅੰਗਾਂ ਅਤੇ ਸਰੀਰ ਦੇ ਅੰਤਰ ਸੰਬੰਧਾਂ ਨਾਲ ਹੈ। ਇਸ ਦੇ ਅਨੁਸਾਰ ਸਰੀਰ ਦੇ ਰੋਗਾਂ ਦੇ ਮੂੰਹ ਸੰਬੰਧੀ ਲੱਛਣ, ਮੂੰਹ ਦੇ ਅੰਦਰ ਦੇ ਰੋਗ, ਜਖਮ, ਵਿਗਾੜ, ਤਰੁਟੀਆਂ, ਰੋਗ ਅਤੇ ਦੁਰਘਟਨਾਵਾਂ ਨਾਲ ਨੁਕਸਾਨੇ ਦੰਦਾਂ ਦੀ ਮਰੰਮਤ ਅਤੇ ਟੁੱਟੇ ਦੰਦਾਂ ਦੇ ਬਦਲੇ ਬਨਾਉਟੀ ਦੰਦ ਲਗਾਉਣਾ, ਇਹ ਸਾਰੀਆਂ ਗੱਲਾਂ ਆਉਂਦੀਆਂ ਹਨ। ਇਸ ਪ੍ਰਕਾਰ ਦੰਦ ਚਿਕਿਤਸਾ ਦਾ ਖੇਤਰ ਲਗਪਗ ਓਨਾ ਹੀ ਵੱਡਾ ਹੈ, ਜਿਹਨਾਂ ਅੱਖਾਂ ਜਾਂ ਤਵਚਾ ਚਿਕਿਤਸਾ ਦਾ। ਇਸ ਦਾ ਸਮਾਜਕ ਮਹੱਤਵ ਅਤੇ ਸੇਵਾ ਕਰਨ ਦੇ ਮੌਕੇ ਵੀ ਜਿਆਦਾ ਹਨ। ਦੰਦ ਚਿਕਿਤਸਕ ਦਾ ਪੇਸ਼ਾ ਆਜਾਦ ਸੰਗਠਿਤ ਹੈ ਅਤੇ ਇਹ ਸਵਾਸਥ ਸੇਵਾਵਾਂ ਦਾ ਮਹੱਤਵਪੂਰਨ ਵਿਭਾਗ ਹੈ। ਦੰਦ ਚਿਕਿਤਸਾ ਦੀ ਕਲਾ ਅਤੇ ਵਿਗਿਆਨ ਲਈ ਮੂੰਹ ਦੀ ਸੰਰਚਨਾ, ਦੰਦਾਂ ਦੀ ਉਤਪੱਤੀ ਵਿਕਾਸ ਅਤੇ ਕਾਰਜ ਅਤੇ ਇਨ੍ਹਾਂ ਦੇ ਅੰਦਰ ਦੇ ਹੋਰ ਅੰਗਾਂ ਅਤੇ ਊਤਕਾਂ ਅਤੇ ਉਹਨਾਂ ਦੇ ਔਸ਼ਧੀ, ਸ਼ਲਿਅ ਅਤੇ ਜੰਤਰਿਕ ਉਪਚਾਰ ਦਾ ਸਮੁਚਿਤ ਗਿਆਨ ਜ਼ਰੂਰੀ ਹੈ।
Occupation | |
---|---|
ਨਾਮ | Dentist, dental surgeon, doctor[1] |
ਕਿੱਤਾ ਕਿਸਮ | Profession |
ਸਰਗਰਮੀ ਖੇਤਰ | Health care and cosmesis |
ਵਰਣਨ | |
ਕੁਸ਼ਲਤਾ | Empathy, communication and interpersonal skills, professionalism, manual dexterity, critical thinking, analytic skills, team working, craftsmanship and design skills |
Education required | Dental degree |
ਸੰਬੰਧਿਤ ਕੰਮ | Dental assistant, dental technician, various dental specialists |
ਹਵਾਲੇ
ਸੋਧੋ- ↑ Neil Costley; Jo Fawcett. "General Dental Council Patient and Public Attitudes to Standards for Dental Professionals, Ethical Guidance and Use of the Term Doctor". General Dental Council/George Street Research.
{{cite web}}
:|access-date=
requires|url=
(help); Check date values in:|accessdate=
(help); Missing or empty|url=
(help)