ਦ ਇਮਪੀਰਿਅਲ, ਨਵੀਂ ਦਿੱਲੀ

ਦ ਇਮਪੀਰਿਅਲ, ਨਵੀਂ ਦਿੱਲੀ, 1931 ਵਿੱਚ ਬਣਿਆ, ਭਾਰਤ ਵਿੱਚ ਇੱਕ ਲਗਜ਼ਰੀ ਹੋਟਲ ਹੈ, ਜੋਕਿ ਜਨਪਤ ਤੇ ਸਥਿਤ ਹੈ I ਇਸਨੂੰ ਪਹਿਲਾਂ ਕੂਈਨਸਵੇ ਵੀ ਕਿਹਾ ਜਾਂਦਾ ਸੀ I ਇਹ ਨਵੀਂ ਦਿੱਲੀ ਵਿੱਚ ਕਨਾਟ ਪਲੇਸ ਦੇ ਨੇੜੇ ਸਥਿਤ ਹੈ I ਇਹ ਨਵੀਂ ਦਿੱਲੀ ਦਾ ਪਹਿਲਾ ਲਗਜ਼ਰੀ ਗਰੈਂਡ ਹੋਟਲ ਸੀ I[1][2]

ਇਸ ਹੋਟਲ ਵਿੱਚ ਇੱਕ ਬੇਜੋੜ ਸਵਤੰਤਰ ਕਲਾਕ੍ਰਿਤੀਆਂ ਦਾ ਭੰਡਾਰ ਹੈ I[3]

ਇਤਿਹਾਸ ਸੋਧੋ

ਇਹ ਹੋਟਲ 1936 ਵਿੱਚ ਖੁਲਿਆ ਸੀ I ਇਸ ਹੋਟਲ ਦਾ ਵਾਸਤੂ ਵਿਕਟੋਰੀਅਨ ਅਤੇ ਓਪਨਿਵੇਸ਼ਿਕ ਸ਼ੈਲੀ ਦੇ ਰਲਾਓ ਦਾ ਸਿੱਟਾ ਹੈ, ਜਿਹਨੂੰ ਕਿ ਆਰਟ ਡੇਕੋ ਸਟਾਇਲ ਦੀ ਝਲੱਕ ਦਿੰਦੇ ਹੋਏ ਬਣਾਇਆ ਗਿਆ ਹੈ I ਇਸਦੇ ਕਾਰੀਗਰ ਡੀ ਜੇ ਬਲ਼ੂਮਫ਼ੀਲਡ ਸੀ, ਜੋਕਿ ਐਡਵਿਨ ਲ਼ਯੂਤਿਨਸ ਦੇ ਸਹਿਯੋਗੀ ਸੀ, ਜਿਹਨਾਂ ਨੇ ਬਿ੍ਟਿਸ਼ ਰਾਜ ਦੀ ਰਾਜਧਾਨੀ ਦਿੱਲੀ ਦਾ ਡਿਜ਼ਾਇਨ ਤਿਆਰ ਕੀਤਾ ਸੀ ਅਤੇ ਉਸੀ ਸਾਲ ਉਸਦਾ ਉਦਘਾਟਨ ਵੀ ਕੀਤਾ ਗਿਆ ਸੀ I[4]

ਇਮਪੀਰਿਅਲ ਦਾ ਨਿਰਮਾਨ ਐਸ.ਬੀ.ਐਸ ਰੰਜੀਤ ਸਿੰਘ ਦੁਆਰਾ ਕੀਤਾ ਗਿਆ ਸੀ ਜੋਕੋ ਬਿ੍ਟਿਸ਼ ਰਾਜ ਦੁਆਰਾ ਸਨਮਾਨ ਪ੍ਰਾਪਤ ਆਰ.ਬੀ.ਐਸ. ਨਰੇਨ ਸਿੰਘ ਦੇ ਪੁਤੱਰ ਸੀ I ਜਿਹਨਾਂ ਦਾ ਸਨਮਾਨ 1911 ਦੇ ਤਾਜਪੋਸ਼ੀ ਦਰਬਾਰ ਵਿੱਚ ਕੀਤਾ ਗਿਆ ਸੀ ਜਦਕਿ ਦਿੱਲੀ ਨੂ ਕੋਲਕਾਤਾ ਦੀ ਥਾਂ ਤੇ ਭਾਰਤ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਸੀ Iਹੋਟਲ ਨੂੰ ਸਾਲ 1996 ਅਤੇ 2001 ਵਿਚਕਾਰ ਜਨਰਲ ਮੈਨੇਜਰ ਅਤੇ ਵਾਇਸ ਪ੍ਰੈਸੀਡੈਂਟ, ਹਰਵਿੰਦਰ ਸੈਖੋਂ ਦੁਆਰਾ ਦੁਬਾਰਾ ਸੰਭਾਲਿਆ ਗਿਆ ਸੀ I ਇਸ ਕਾਰਜਕਾਲ ਦੌਰਾਨ, ਇਮਪੀਰਿਅਲ ਨੇ ਨੀਦਰਲੈੰਡ ਦੀ ਰਾਣੀ, ਹਾਲੀਵੁਡ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਦੀ ਸਾਹਸੀ ਅਤੇ ਦਿਗਜਾਂ ਦੀ ਮੇਜ਼ਬਾਨੀ ਕੀਤੀ. I ਉਸ ਨੇ ਛੇ ਰੈਸਟੋਰੈਂਟ ਅਤੇ ਬਾਰ ਵੀ ਖੋਲੇ ਜਿਹੜੇ - “ਸਪਾਇਸ ਰੂਟ”, “ਪਟਿਆਲਾ ਪੈਗ਼ ਬਾਰ”, “1911 ਰੈਸਟੋਰੈਂਟ ਅਤੇ ਬਾਰ”, ਡੇਨਿਯਲ ਤਾਵੇਰਨ ਅਰੇ ਸੇਨ ਗਿਮੀਗਨਾਨੋ ਦੇ ਨਾਮ ਨਾਲ ਹਨ।ਇਸ ਬਾਰੇ ਹੋਰ ਜਾਣਕਾਰੀ “ ਨਵੀਂ ਦਿੱਲੀ ਦੇ ਹੋਟਲ ਨੇ ਕਲਾ ਵਾਸਤੇ ਦਰਵਾਜੇ ਖੋਲ ਦਿਤੇ ਹਨ, ਲੋਸ ਏਨਜਲਸ ਟਾਇਮਜ, ਦਸ੍ਬਰ 7, 1997, ਏਸੋਸੀਏਟ ਪ੍ਰੇਸ ਅਤੇ ਇੰਡੀਆ-ਫਿਸ਼ਲੋਕ ਇਮ੍ਪੀਰ ਮਿਸਟਰ ਤ੍ਰੇਵੋਰ ਫਿਸ਼੍ਲੋਕ, ਰੋਜਾਨਾ ਟੇਲੀਗ੍ਰਾਫ, ਲੰਦਨ, 27 ਨਵਬਰ 2000.

ਵਿਰਾਸਤ ਸੋਧੋ

ਹੋਟਲ ਇਮਪੀਰਿਅਲ, ਨਵੀਂ ਦਿਲੀ[5] ਆਪਣੀ ਵਿਰਾਸਤ ਅਤੇ ਲੇਗੇਸੀ ਵਾਸਤੇ ਜਾਣੇਆ ਜਾਂਦਾ ਹੈ, ਸ ਵਿੱਚ ਇੱਕ ਜਾਣੇਆ ਪਛਾਣੇਆ ਬਾਰ ਹੈ ਜਿਸ ਨੂੰ ਪਟਿਆਲਾ ਪੇਗ ਦੇ ਨਾਮ ਨਾਲ ਜਾਣੇਆ ਜਾਂਦਾ ਹੈ। ਇਹ ਓਹੀ ਹੋਟਲ ਹੈ ਜਿਸ ਵਿੱਚ ਪੰਡਿਤ ਜਵਾਹਰ ਲਾਲ ਨੇਹਰੁ, ਮਹਾਤਮਾ ਗਾਂਧੀ ਮੁਹਮਦ ਅਲੀ ਜਿਹਨਾਂ ਅਤੇ ਲੋਰਡ ਮੋਉੰਟਬੇਟਨ ਨੇ ਭਾਰਤ ਦੀ ਵੰਡ ਬਾਰੇ ਵਿਚਾਰ ਵਿਟਾਂਦਰਾ ਕੀਤੀ ਸੀ ਅਤੇ ਪਾਕਿਸਤਾਨ ਦਾ ਜਨਮ ਹੋਇਆ ਸੀ. ਅਲੀਗਢ਼ ਵਿੱਚ ਇਸ ਦੇ ਨਾਮ ਦਾ ਇੱਕ ਸਕੂਲ ਵੀ ਹੈ।

ਹਵਾਲੇ ਸੋਧੋ

  1. "Famous Hotels: Imperial New Delhi - the making of". 4hoteliers.com. 11th December 2006. Retrieved 21 December 2015. {{cite web}}: Check date values in: |date= (help)
  2. "About The Imperial New Delhi". cleartrip.com. Retrieved 21 December 2015.
  3. "The Imperial Delhi, by Patrick Horton, Richard Plunkett, Hugh Finla". Lonely Planet. Retrieved 21 December 2015.
  4. "History of The Imperial". hotelsite.com. Retrieved 21 December 2015.
  5. "The Imperial, New Delhi". theimperialindia.com. Archived from the original on 30 ਨਵੰਬਰ 2015. Retrieved 21 December 2015. {{cite web}}: Unknown parameter |dead-url= ignored (|url-status= suggested) (help)