ਦ ਓਲਡ ਮੈਨ ਐਂਡ ਦ ਸੀ (1999 ਫ਼ਿਲਮ)

ਦ ਓਲਡ ਮੈਨ ਐਂਡ ਦ ਸੀ ([Старик и море] Error: {{Lang}}: text has italic markup (help)), ਅਮਰੀਕੀ ਨਾਵਲਕਾਰ ਅਰਨੈਸਟ ਹੈਮਿੰਗਵੇ ਦੇ ਲਿਖੇ ਇਸੇ ਨਾਮ ਦੇ ਛੋਟੇ ਨਾਵਲ ਉੱਤੇ ਅਧਾਰਿਤ 1999 ਵਿੱਚ ਬਣੀ ਪੇਂਟ ਆੱਨ ਗਲਾਸ ਐਨੀਮੇਟਿਡ ਛੋਟੀ ਫਿਲਮ ਹੈ[1], ਜਿਸਨੂੰ ਅਲੈਗਜ਼ੈਂਡਰ ਪੇਤਰੋਵ ਨੇ ਨਿਰਦੇਸ਼ਿਤ ਕੀਤਾ ਹੈ। ਇਸ ਫਿਲਮ ਨੇ ਐਨੀਮੇਟਿਡ ਛੋਟੀ ਫਿਲਮ ਲਈ ਅਕੈਡਮੀ ਅਵਾਰਡ ਸਮੇਤ ਅਨੇਕ ਇਨਾਮ ਹਾਸਲ ਕੀਤੇ।

ਦ ਓਲਡ ਮੈਨ ਐਂਡ ਦ ਸੀ
screenshot
ਨਿਰਦੇਸ਼ਕਅਲੈਗਜ਼ੈਂਡਰ ਪੇਤਰੋਵ
ਸਕਰੀਨਪਲੇਅਅਲੈਗਜ਼ੈਂਡਰ ਪੇਤਰੋਵ
ਨਿਰਮਾਤਾਬਰਨਾਰਡ ਲਾਜੋਈ
ਤਾਤਸੂਓ ਸ਼ੀਮਾਮੂਰੂ
ਸੰਪਾਦਕਡੈਨੀਸ ਪਾਪੀਲੋਨ
ਸੰਗੀਤਕਾਰਡੈਨੀਸ ਐਲ. ਚਾਰਟਰਾਂਡ
ਨਾਰਮੰਡ ਰੋਜਰ
ਰਿਲੀਜ਼ ਮਿਤੀ
1999
ਮਿਆਦ
20 ਮਿੰਟ
ਦੇਸ਼ਕਨੇਡਾ
ਜਾਪਾਨ
ਰੂਸ
ਭਾਸ਼ਾਵਾਂਅੰਗਰੇਜ਼ੀ
ਫਰਾਂਸੀਸੀ

ਕਥਾਨਕ

ਸੋਧੋ

ਫਿਲਮ ਅਸਲੀ ਨਾਵਲ ਦੇ ਕਥਾਨਕ ਨੂੰ ਲੈ ਕੇ ਚਲਦੀ ਹੈ, ਪਰ ਕਦੀ-ਕਦੀ ਵੱਖਰੇ ਨੁਕਤੇ ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਸੈਂਟਿਆਗੋ ਨਾਂ ਦੇ ਇੱਕ ਬੁੱਢੇ ਆਦਮੀ ਦੀ ਸੁਪਨ-ਲੜੀ ਨਾਲ ਸ਼ੁਰੂ ਹੁੰਦੀ ਹੈ, ਜੋ ਆਪਣੇ ਬਚਪਨ ਸਮੇਂ ਸਮੁੰਦਰੀ ਕੰਢੇ ਸਮੁੰਦਰੀ ਕੰਢੇ ਤੇ ਸਮੁੰਦਰੀ ਜਹਾਜ਼ਾਂ ਦੇ ਮਸਤੂਲਾਂ ਦੇ ਅਤੇ ਸ਼ੇਰ ਦੇ ਸੁਪਨੇ ਦੇਖਦਾ ਹੈ।

ਜਦੋਂ ਉਸਨੂੰ ਜਾਗ ਆਉਂਦੀ ਹੈ, ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬਿਨਾਂ ਕਿਸੇ ਮੱਛੀ ਨੂੰ ਫੜਨ ਦੇ ਉਸਦਾ 84 ਵਾਂ ਦਿਨ ਦੀ ਲੰਘ ਚੁੱਕਾ ਹੈ। ਉਹ ਜ਼ਾਹਰ ਤੌਰ ਤੇ ਏਨਾ ਬਦਕਿਸਮਤ ਹੈ ਕਿ ਉਸ ਦੇ ਸਿਖਾਂਦਰੂ ਮੁੰਡੂ, ਮਾਨੋਲਿਨ ਨੂੰ ਉਸ ਦੇ ਮਾਤਾ-ਪਿਤਾ ਦੁਆਰਾ ਬੁੱਢੇ ਨਾਲ ਜਾਣ ਤੋਂ ਮਨ੍ਹਾ ਕਰ ਦਿੰਦੇ ਹਨ ਅਤੇ ਵਧੇਰੇ ਕਾਮਯਾਬ ਮਛੇਰੇਿਆਂ ਨਾਲ ਮੱਛੀਆਂ ਫੜਨ ਜਾਣ ਲਈ ਕਹਿੰਦੇ ਹਨ। ਅਜੇ ਵੀ ਮੁੰਡੂ ਬੁਢੇ ਆਦਮੀ ਨੂੰ ਸਮਰਪਿਤ ਹੈ, ਅਤੇ ਉਹ ਸਵੇਰੇ ਸੈਂਟੀਆਗੋ ਦੀ ਝੁੱਗੀ ਵਿੱਚ ਉਸ ਨੂੰ ਮਿਲਣ ਜਾਂਦਾ ਹੈ। ਅਗਲੇ ਦਿਨ, ਸੂਰਜ ਚੜ੍ਹਨ ਤੋਂ ਪਹਿਲਾਂ, ਸੈਂਟੀਆਗੋ ਅਤੇ ਮਾਨੋਲਿਨ ਸਮੁੰਦਰੀ ਕੰਢੇ ਵੱਲ ਜਾਂਦੇ ਹਨ ਸੈਂਟੀਆਗੋ ਕਹਿੰਦਾ ਹੈ ਕਿ ਉਹ ਦੂਰ ਤੋਂ ਖਾੜੀ ਵਿੱਚ ਮੱਛੀਆਂ ਫੜਨ ਲਈ ਜਾਵੇਗਾ। ਮਾਨੋਲਿਨ ਨਾਲ ਜਾਣਾ ਚਾਹੁੰਦਾ ਹੈ, ਪਰ ਸੈਂਟੀਆਗੋ ਇਕੱਲੇ ਜਾਣ ਤੇ ਜ਼ੋਰ ਦਿੰਦਾ ਹੈ।

ਹਵਾਲੇ

ਸੋਧੋ