ਦ ਕਾਸਲ (ਨਾਵਲ)

ਫ੍ਰਾਂਜ਼ ਕਾਫਕਾ ਦੁਆਰਾ ਨਾਵਲ

ਦ ਕਾਸਲ' (The Castle) ਫ਼ਰਾਂਜ਼ ਕਾਫ਼ਕਾ ਦੁਆਰਾ ਲਿਖਿਆ ਇੱਕ ਅਧੂਰਾ ਨਾਵਲ ਹੈ, ਜਿਸ ਦੀ ਰਚਨਾ 1926 ਵਿੱਚ ਹੋਈ ਸੀ। "ਦਾ ਕਾਸਲ" (The Castle) ਦੇ ਵਿਸ਼ੇ ਵਿੱਚ ਮੁੱਖ ਰੂਪ ਵਿੱਚ ਜੀਵਨ ਦੀ ਅਧੂਰੀਅਤ, ਬੇਹਿਸਾਬ ਸੰਸਥਾਵਾਂ ਅਤੇ ਪ੍ਰਸ਼ਾਸ਼ਨਿਕ ਦਬਾਅ ਨੂੰ ਦਰਸਾਇਆ ਗਿਆ ਹੈ। ਇਸ ਨਾਵਲ ਦੀ ਕਹਾਣੀ ਇੱਕ ਵਿਅਕਤੀ, ਜੋਨਾਸ (K.), ਦੀ ਹੈ ਜੋ ਇੱਕ ਪਿੰਡ ਵਿੱਚ ਇੱਕ ਕਾਸਲ (ਕਿਲਾ) ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ।ਨਾਵਲ ਦੇ ਕੁਝ ਮੁੱਖ ਵਿਸ਼ੇ:ਬੇਹਿਸਾਬ ਸੰਸਥਾਵਾਂ: ਨਾਵਲ ਵਿੱਚ ਇੱਕ ਵਿਅਕਤੀ ਨੂੰ ਅਜੀਬ ਅਤੇ ਸੰਸਥਾਗਤ ਅਪਾਰ ਪ੍ਰਬੰਧਕਾਂ ਅਤੇ ਅਧਿਕਾਰੀਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ, ਜੋ ਆਪਣੀ ਮੰਜ਼ਿਲ ਤੇ ਪਹੁੰਚਣ ਵਿੱਚ ਰੁਕਾਵਟ ਪਾਉਂਦੇ ਹਨ।ਜੀਵਨ ਦੀ ਅਧੂਰੀਅਤ: ਨਾਵਲ ਵਿੱਚ ਵਿਅਕਤੀ ਦੀ ਕਮੀ ਅਤੇ ਨਵੀਂ ਸੰਸਥਾ ਦੀਆਂ ਜਟਿਲਤਾਵਾਂ ਦਿਖਾਈਆਂ ਗਈਆਂ ਹਨ, ਜੋ ਆਮ ਜੀਵਨ ਦੇ ਅਸਥਿਰਤਾ ਅਤੇ ਅਣਹਿੰਸਾ ਨੂੰ ਪ੍ਰਤੀਬਿੰਬਿਤ ਕਰਦੀਆਂ ਹਨ।ਅਹੰਕਾਰ ਅਤੇ ਆਤਮ-ਖੋਜ: ਨਾਵਲ ਵਿੱਚ ਮੁੱਖ ਪਾਤਰ ਦੀ ਪਛਾਣ ਅਤੇ ਆਤਮ-ਖੋਜ ਦੀ ਜ਼ਰੂਰਤ ਦਿਖਾਈ ਜਾਂਦੀ ਹੈ, ਜਿਸ ਨਾਲ ਉਹ ਆਪਣੀ ਅਸਲ ਪਛਾਣ ਅਤੇ ਸੰਸਥਾ ਨਾਲ ਸਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।

ਦ ਕਾਸਲ
First edition (1926)
ਲੇਖਕਫਰਾਂਜ਼ ਕਾਫ਼ਕਾ
ਮੂਲ ਸਿਰਲੇਖDas Schloss
ਅਨੁਵਾਦਕsee individual articles
ਦੇਸ਼Czechoslovakia
ਭਾਸ਼ਾਜਰਮਨ
ਵਿਧਾPhilosophical fiction, dystopian novel, political fiction
ਪ੍ਰਕਾਸ਼ਕMunich
ਪ੍ਰਕਾਸ਼ਨ ਦੀ ਮਿਤੀ
1926
ਆਈ.ਐਸ.ਬੀ.ਐਨ.NAerror

ਸਰਦੀਆਂ ਦੀ ਸਾਂਮ ਨੂੰ ਆਕੇ "ਕੇ" ਇੱਕ ਸਰਾਂ ਬਾਰੇ ਪੁਛਗਿਛ ਕਰਦਾ ਹੈ ਪਿੰਡ ਦੇ ਲੋਕ ਉਸ ਨੂੰ ਸੱਕ ਨਾਲ ਮਿਲਦੇ ਹਨ ਤੇ ਸਵਾਲਾਂ ਦਾ ਜੁਆਬ ਵੀ ਟਾਲਮ ਟੋਲ ਜਿਹਾ ਦਿੰਦੇ ਹਨ। 'ਕੇ ' ਪੈਦਲ ਹੀ ਕਿਲ੍ਹੇ ਵੱਲ ਚਲਣ ਦਾ ਸੋਚ ਲੈਦਾ ਹੈ ਪਰ ਉਹ ਰਸਤਾ ਭੁੱਲ ਜਾਂਦਾ ਹੈ ਕਿਲ੍ਹਾ ਦੂਰ ਹੁੰਦਾ ਲਗਦਾ ਅਤੇ ਸੜਕ ਵੀ ਉਸ ਦਿਸਾ ਵਲ ਨਹੀਂ ਜਾ ਰਹੀ ਜਾਪਦੀ| ਇੱਕ ਡਰਾਇਵਰ ਨੂੰ ਰੋਕਦਾ ਹੈ ਜੋ ਕਿਲ੍ਹੇ ਵਲ ਜਾਣ ਤੋਂ ਮਨਾਂ ਕਰਦਾ ਹੈ ਪਰ "ਕੇ" ਨੂੰ ਸਰਾਂ ਵੱਲ ਲੈ ਕੇ ਜਾਣ ਲਈ ਰਾਜ਼ੀ ਹੋ ਜਾਂਦਾ ਹੈ। ਪਰ ਦੋ ਆਦਮੀ "ਕੇ' ਦੇ ਸਹਾਇਕ ਬਣਨ ਲਈ ਰਾਜ਼ੀ ਹੋ ਜਾਂਦੇ ਹਨ। ਇਹ ਦੋਵੇਂ ਬੇਤੁਕੇ,ਹਾਸੋਹੀਣੇ,ਸਵਾਂਗੀ ਹਨ ਤੇ "ਕੇ' ਦੀ ਮਦਦ ਕਰਨ ਦੀ ਉਤਸੁਕਤਾ ਦੇ ਤੌਰ ਤੇ ਇੱਕ ਦੂਜੇ ਉਪਰ ਗਿਰਦੇ ਰਹਿੰਦੇ ਹਨ। ਫਿਰ "ਕੇ' ਹਦਾਇਤਾਂ ਲਈ ਕਿਲ੍ਹੇ ਨੂੰ ਟੇਲੀਫ਼ੋਨ ਕਰਦਾ ਹੈ ਪ੍ਰਤੂ ਓਲਝਾਓੰ ਤੇ ਥੱਕਾ ਦੇਣ ਵਾਲੇ ਜੁਆਬ ਵਾਪਸੀ ਵਿੱਚ ਮਿਲਦੇ ਹਨ ਫਿਰ ਉਹ ਆਪਣਾ ਆਪ ਸਹਾਇਕ ਦਾ ਬਹਾਨਾ ਲਾ ਕੇ ਪੁਛਦਾ ਹੈ ਕਿ ਕਦੋਂ "ਕਿਲ੍ਹਾ " ਪਹੁਚ ਸਕਦਾ ਹੈ ਤੇ ਜੁਆਬ ਮਿਲਦਾ ਹੈ "ਕਦੇ ਨਹੀਂ"।

"ਕੇ' ਨੇ ਹਾਲੀਂ ਟੇਲੀਫ਼ੋਨ ਬੰਦ ਹੀ ਕੀਤਾ ਹੁੰਦਾ ਜਦ ਕਿਲ੍ਹੇ ਤੋਂ ਇੱਕ ਅਫਸਰ ਚਿੱਠੀ ਲੈ ਕੇ ਪਹੁੰਚਦਾ ਹੈ ਜਿਸ ਦਾ ਨਾਂ "ਕੇਲਮ " ਹੈ। ਇਸ ਚਿੱਠੀ ਵਿੱਚ 'ਕੇ' ਨਾਲ ਵਾਅਦਾ ਕੀਤਾ ਹੈ ਕਿ ਉਸ ਨੂੰ ਸਹਾਇਤਾ ਮਿਲੇਗੀ ਅਤੇ ਪਿੰਡ ਦੇ ਸੁਪਰਟਨਡੇਟ ਦੇ ਥੱਲੇ ਰਹਿ ਕਿ ਕੰਮ ਕਰ ਸਕਦਾ ਹੈ। ਬਰਨਬਾਸ ਨਾਂ ਦਾ ਸਹਾਇਕ ਖੁਸ਼ਗਵਾਰ ਸੁਭਾ ਵਾਲਾ ਹੈ ਉਹ 'ਕੇ' ਨੂੰ ਘਰ ਲੈ ਜਾਂਦਾ ਹੈ ਤੇ ਆਪਣੇ ਪਰਿਵਾਰ ਨਾਲ ਰਹਿਣ ਲਈ ਕਹਿੰਦਾ ਹੈ। ਇਸ ਦੇ ਉਲਟ "ਕੇ" ਦੂਸਰੀ ਸਰਾਂ ਜਿਸ ਦਾ ਨਾਂ "ਹਰਨਹੋਫ਼"ਵਿੱਚ ਚਲਾ ਜਾਂਦਾ ਹੈ ਜਿਸ ਨੂੰ ਕਿਲ੍ਹੇ ਦੇ ਅਫਸਰ ਵੀ ਵਰਤਦੇ ਹਨ ਇਥੇ ਸਰਾਬ ਖਾਨੇ ਦੀ ਸੇਵਕ ਕੁੜੀ ਫਰੀਦਾ ਨੂੰ ਮਿਲਦਾ ਹੈ ਜੋ ਕਿ "ਕੇਲਮ " ਦੀ ਦੋਸਤ ਹੈ। ਕੇਲਮ ਵੀ ਸਰਾਬਖਾਨੇ ਵਿੱਚ ਹਾਜਰ ਹੈ ਅਤੇ "ਕੇ'ਨੂੰ ਇੱਕ ਝਰੋਖੇ ਵਿੱਚੋਂ ਕਿਲ੍ਹੇ ਵਿਚਲੇ ਆਦਮੀਆਂ ਨੂੰ ਦੇਖਣ ਦੀ ਇਜ਼ਾਜਤ ਦਿੰਦਾ ਹੈ। ਹੁਣ 'ਕੇ' ਓਹ ਕੁੜੀ ਫਰੀਦਾ ਦੁਆਰਾ ਕੇਲਮ ਤੱਕ ਪਹੁੰਚਣ ਦਾ ਜਰੀਆ ਬਨਾਓਣ ਦੀ ਸੋਚਦਾ ਹੈ ਅਤੇ ਕੁੜੀ ਦਾ ਧਿਆਨ ਆਪਣੇ ਵਲ ਖਿਚਣ ਦੀ ਤਰਕੀਬ ਵੀ ਸੋਚਦਾ ਹੈ। ਫਰੀਦਾ ਵੀ ਅਚਾਨਕ ਹੀ "ਕੇ' ਨੂੰ ਅਹਿਸਾਨਮੰਦ ਬਣਾ ਲੈਦੀ ਹੈ। ਉਸ ਰਾਤ ਦੋਵੇਂ ਫਰੀਦਾ ਤੇ "ਕੇ' ਰਾਤ ਨੂੰ ਬੀਅਰ ਪੀ ਕੇ ਪਿਆਰ ਕਰਦੇ ਹਨ ਜਦੋਂ ਕਿ ਦੂਸਰੇ ਸਹਾਇਕ ਪਾਣੀ ਵਾਲੇ ਕਮਰੇ ਵਿੱਚ ਸੋਂ ਜਾਂਦੇ ਹਨ। ਅਗਲੀ ਸਵੇਰ ਮਾਲਕਣ "ਕੇ'ਨਾਲ ਗੰਭੀਰ ਗਲ ਕਰਦੀ ਹੈ। 'ਕੇ "ਇਤਨਾ ਉਤੇਜਤ ਹੋ ਜਾਂਦਾ ਹੈ ਕਿ ਉਹ ਆਪ ਹੀ ਕੇਲਮ ਨਾਲ ਗੱਲ-ਬਾਤ ਕਰ ਲਵੇਗਾ। ਪਰ "ਕੇ" ਫਰੀਦਾ ਪ੍ਰਤੀ ਵੇਬਫਾਈ ਕਰਦਾ ਜਦ ਕੇ ਫਰੀਦਾ ਨੇ "ਕੇ' ਲਈ ਕੇਲਮ ਨੂੰ ਛਡ ਦਿੱਤਾ ਹੁੰਦਾ ਹੈ। ਮਾਲਕਣ ਕਿਸੇ ਸਮੇਂ ਕੇਲਮ ਦੀ ਰਖੇਲ ਰਹਿ ਚੁਕੀ ਹੁੰਦੀ ਹੈ ਪਰ ਕੇਲਮ ਤਿੰਨ ਰਾਤ ਬਾਅਦ ਹੀ ਉਸ ਛਡ ਦਿੰਦਾ ਹੈ ਮਾਲਕਣ ਦੇ ਮਨ ਵਿੱਚ ਹਾਲੇ ਵੀ ਸਾਰੇ ਵਿਸੇਸ਼ ਅਧਿਕਾਰ ਘੁੰਮ ਰਹੇ ਹੁੰਦੇ ਹਨ। "ਕੇ' ਹੁਣ ਇੱਕ ਪੇਸ਼ਾਵਰ ਵਿਅਕਤੀ ਨਹੀਂ ਜਿਸ ਨੂੰ ਖ਼ਾਸ ਕੰਮ ਲਈ ਜੁਮੇਵਾਰੀ ਮਿਲੀ ਹੇਈ ਹੈ ਬਲਕਿ ਇੱਕ ਸ਼ਕੀ ਵਿਅਕਤੀ ਦੇ ਤੌਰ ਤੇ ਵਿਚਰਨ ਲਗ ਜਾਂਦਾ ਹੈ ਉਸ ਨੂੰ ਆਪਣੀ ਹੋਂਦ ਖਤਰੇ ਵਿੱਚ ਲਗਦੀ ਹੈ 'ਕੇ' ਆਪਣੇ ਸੀਨੀਅਰ ਲੋਕਾਂ ਦੀ ਸਲਾਹ ਲੈਦਾ ਹੈ ਸੁਪਰੀਟੇਨਡੰਨਟ ਜੋ ਧੇਰ ਸਾਰੀਆਂ ਫਾਇਲਾਂ ਨੂੰ ਦੇਖਦਾ ਹੈ 'ਕੇ'ਦੀ ਦਫਤਰੀ ਚਿੱਠੀ ਨੂੰ ਜਾਅਲੀ ਦਸਦਾ ਹੈ ਤੇ ਸਾਰਾ ਅਡੰਬਰ ਦਫਤਰੀ ਕਾਰਵਾਈ ਕਰਕੇ ਦਸਦਾ ਹੈ। ਟੇਲੀਫ਼ੋਨ ਕਾਲ ਵੀ ਸਹੀ ਨਹੀਂ ਜਦੋਂ ਕਿ ਕਿਲ੍ਹੇ ਵਿੱਚ ਕੋਈ ਅਕਚੇਜ ਹੀ ਨਹੀਂ। ਕੋਈ ਵੀ ਜੁਆਬ ਦੇ ਸਕਦਾ ਹੈ ਜਾਂ ਫਿਰ ਗਲਤੀ ਨਾਲ ਜਾਂ ਟਿਚਰ ਵੀ ਹੋ ਸਕਦੀ ਹੈ। ਜਦ ਤਕ ਸਰਕਾਰੀ ਪੁਸ਼ਟੀ ਨਹੀਂ ਹੁੰਦੀ "ਕੇ'ਨੂੰ ਪਿੰਡ ਦੇ ਸਕੂਲ ਦਾ ਚੋਕੀਦਾਰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਉਥੇ ਤਨਖਾਹ ਕੋਈ ਨਹੀਂ ਪ੍ਰੰਤੂ ਉਹ ਤੇ ਫਰੀਦਾ ਸਕੂਲ ਦੇ ਕਮਰੇ ਵਿੱਚ ਸੋਂ ਸਕਦੇ ਹਨ। ਫਰੀਦਾ 'ਕੇ' ਨੂੰ ਸਹਿਮਤ ਹੋਣ ਲਈ ਮਨਾਓਦੀ ਹੈ ਪਰ 'ਕੇ' ਬੇਇਜਤ ਮਹਿਸੂਸ ਕਰਦਾ ਹੈ। ਸਰਾਂ ਵਿੱਚ ਵਾਪਸ ਜਾ ਕਿ 'ਕੇ' ਆਪ ਕੇਲਮ ਵਾਲੇ ਘੋੜ ਗੱਡੀ ਵਾਲੇ ਡੱਬੇ ਵਿੱਚ ਬੈਠ ਜਾਂਦਾ ਹੈ ਤਾਂ ਕਿ ਕੇਲਮ ਨਾਲ ਉਸ ਦੇ ਕਿਲ੍ਹੇ ਵਾਪਸ ਜਾਨ ਤੋਂ ਪਹਿਲਾਂ ਗਲਬਾਤ ਕਰ ਸਕੇ। ਇਸ ਦੇ ਉਲਟ ਇੱਕ ਅਫਸਰ "ਕੇ' ਨੂੰ ਅਜਿਹਾ ਨਾਂ ਕਰਨ ਤੋਂ ਰੋਕਦਾ ਹੈ ਜਦੋਂ 'ਕੇ' ਨਹੀਂ ਮੰਨਦਾ ਘੋੜੇ ਇੱਕ ਹੋਰ ਗੱਡੀ ਨਾਲ ਜੋੜ ਲਏ ਜਾਦੇ ਹਨ ਤੇ 'ਕੇ' ਕੋਸਦਾ ਹੀ ਰਹਿ ਜਾਂਦਾ ਹੈ।

ਇਕ ਇੰਟਰਵੀਓ ਪਿੰਡ ਦਾ ਸੇਕਟਰੀ ਜਿਸ ਦਾ ਨਾਂ ਮੋਮਸ ਹੈ ਇਹ ਕਰਕੇ ਰੱਖ ਲੇਦਾ ਹੈ ਤਾਂ ਕਿ 'ਕੇ' ਦੇ ਸਰਵੇਕਾਰ ਹੋਣ ਦੀ ਪੁਸ਼ਟੀ ਕਰ ਸਕੇ। ਕੇਲਮ ਇਸ ਕਰਵਾਈ ਨੂੰ ਨਹੀਂ ਪੜ੍ਹ ਸਕਦਾ ਭਾਵੇਂ ਇਸ ਬਾਰੇ ਕੇਲਮ ਨੇ ਹੀ ਤਹਿ ਕੀਤਾ ਹੁੰਦਾ ਹੈ "ਕਿਵੇਂ ਇੱਕ ਗੱਲ ਕੇਲਮ ਦੀ ਪੁਸ਼ਟੀ ਮੰਗ ਸਕਦੀ ਹੈ ਜਿਸ ਵਿੱਚ ਓਸ ਦੀ ਭਾਵਨਾ ਨਹੀਂ "। ਪਰ 'ਕੇ' ਕਿਸੇ ਸੁਆਲ ਦਾ ਜੁਆਬ ਨਹੀਂ ਦਿੰਦਾ ਉਸਨੇ ਆਪਣੀ ਸਾਂਨ ਨੂੰ ਕਾਇਮ ਰਖਦੇ ਹੋਏ ਸੋਚਿਆ। ਇਕ ਖੱਤ ਆ ਜਾਂਦਾ ਹੈ ਕੇਲਮ ਦੀ ਤਰਫੋਂ ਜਿਸ ਵਿੱਚ 'ਕੇ' ਦੇ ਕੰਮ ਦੀ ਤਰੱਕੀ ਬਾਰੇ ਲਿਖਿਆ ਹੁੰਦਾ ਹੈ ਕੇਲਮ ਵਧਾਈ 'ਕੇ'ਨੂੰ ਦਿੰਦਾ ਹੈ |ਅੰਤ ਨੂੰ 'ਕੇ' ਚੋਕੀਦਾਰੀ ਦੀ ਜੁਮੇਵਾਰੀ ਕਰਨ ਲਈ ਰਾਜੀ ਹੋ ਜਾਂਦਾ ਹੈ ਅਤੇ ਸਕੂਲ ਵਿੱਚ ਹੀ ਫਰੀਦਾ ਤੇ ਦੋ ਸਹਾਇਕ ਦਾ ਠਿਕਾਣਾ ਬਣਾ ਲੇਦਾ ਹੈ। ਅਗਲੀ ਸਵੇਰ ਉਹ ਸਾਰੇ ਸੋਂ ਹੀ ਰਹੇ ਹਨ ਜਦੋਂ ਵਿਦਿਆਰਥੀ ਆ ਜਾਦੇਂ ਹਨ ਤੇ ਅਧਿਆਪਕ ਵੀ ਹੈਰਾਨ ਹੋ ਜਾਦੇ ਹਨ। ਫਿਰ ਇੱਕ 'ਕੇ' ਨੂੰ ਹਟਾਉਣ ਦੀ ਕੋਸਿਸ਼ ਕੀਤੀ ਜਾਦੀਂ ਹੈ ਪਰ 'ਕੇ' ਆਪਣੀ ਜਿੱਦ ਤੇ ਡੱਟਿਆ ਰਹਿੰਦਾ ਹੈ। 'ਕੇ' ਸਹਾਇਕਾਂ ਨੂੰ ਹਟਾਨ ਦੀ ਕੋਸਿਸ਼ ਕਰਦਾ ਹੈ ਪਰ ਕਿਸਮਤ ਸਾਥ ਨਹੀਂ ਦਿੰਦੀ। ਫਿਰ ਫਰੀਦਾ 'ਕੇ' ਨਾਲ ਲੜ ਪੈਦੀ ਹੈ ਇਹ ਕਹਿੰਦੀ ਹੈ ਕਿ ਉਹ ਤਾਂ ਸਿਰਫ ਆਪਣੇ ਕੰਮ ਲਈ ਉਸ ਨੂੰ ਵਰਤ ਰਿਹਾ ਹੈ।

ਅਗੇ 'ਕੇ ' ਨੂੰ ਆਪਣੇ ਨੋਕਰ ਬਰਨਬਾਸ ਬਾਰੇ ਪਤਾ ਚਲਦਾ ਹੈ ਕਿ ਉਹ ਬੇਵਫਾ ਨਹੀਂ। ਉਸ ਨੂੰ ਕੰਮ ਹੀ ਅਚਾਨਕ ਦਸਦੇ ਹਨ ਕਈ ਦਿਨ ਦੀ ਦੇਰੀ ਤੋਂ ਬਾਅਦ ਅਚਾਨਕ ਹੀ ਖੱਤ ਉਸ ਨੂੰ ਮਿਲਦੇ ਹਨ ਜੋ ਕਿ ਮਹੀਨੇ ਭਰ ਲੇਟ ਹੋ ਜਾਦੇ ਹਨ। ਭਾਵੇਂ ਉਸ ਨੂੰ ਕਿਲ੍ਹੇ ਵਿੱਚ ਜਾਣ ਦੀ ਇਜਾਜਤ ਹੈ ਪਰ ਓਹ ਇਤਨਾ ਸਾਊ ਤੇ ਸਿਧੜ ਹੈ ਜੋ ਅੰਦਰੂਨੀ ਗਲਬਾਤ ਬਾਰੇ ਕੁਝ ਨਹੀਂ ਦਸ ਸਕਦਾ। ਬਰਨਬਾਸ ਦੀ ਹਾਲਤ ਚੰਗੀ ਨਹੀਂ ਉਸ ਦਾ ਸਾਰਾ ਪਰਿਵਾਰ ਨ੍ਮੋਸੀ ਵਿੱਚੋਂ ਲੰਘ ਰਿਹਾ ਹੈ। ਤਿੰਨ ਸਾਲ ਪਹਿਲਾਂ ਉਸਦਾ ਬਾਪ ਅੱਗ ਬ੍ਝਾਓ ਇਜੰਨ ਦੇ ਹਾਦਸੇ ਵਿੱਚ ਮਰ ਜਾਂਦਾ ਹੈ। ਕਿਲੇ ਦਾ ਇੱਕ ਅਫਸਰ,ਸੋਤਿਨੀ,ਓਸ ਦੀ ਭੈਣ,ਅਮੀਲਿਆ ਨਾਲ ਸਬੰਧ ਬਨੋਉਣਾ ਚਹੁੰਦਾ ਹੈ |ਇਹ ਅਫਸਰ ਅਮੀਲਿਆ ਨੂੰ ਸਰਾਂ ਵਿੱਚ ਬੁਲਾਣ ਲਈ ਇੱਕ ਅਸ਼ਲੀਲ ਖਤ ਲਿਖਦਾ ਹੈ।

ਬਰਨਬਾਸ ਅੰਤ ਨੂੰ "ਕੇ' ਦੀ ਇੱਕ ਮੁਲਾਕਾਤ ਅਰਲਾਗਰ ਨਾਂ ਦੇ ਅਫਸਰ ਨਾਲ ਕਰਵਾ ਦਿੰਦਾ ਹੈ ਜੋ ਕਿ ਇੱਕ ਹੋਰ ਸਰਾਂ ਹੇਰਨਹੋਫ਼ ਵਿਖੇ ਠਹਿਰਿਆ ਹੋਇਆ ਹੈ ਜਦੋਂ 'ਕੇ' ਪਹੁੰਚਦਾ ਹੈ ਉਸ ਸਮੇਂ ਇਹ ਅਫਸਰ ਸੋਂ ਰਿਹਾ ਹੈ ਤੇ ਇਸ ਨੂੰ ਜਗੋਉਣ ਦੀ ਜੁਅਰਤ ਕੋਈ ਵੀ ਨਹੀਂ ਕਰਦਾ। ਇਸ ਤੋਂ ਵੀ ਬੁਰੀ ਗੱਲ ਇਹ ਹੋ ਜਾਦੀਂ ਹੈ ਕਿ ਇਸ ਅਫਸਰ ਦੇ ਸਹਾਇਕ ਫਰੀਦਾ ਨੂੰ ਨਾਲ ਲੈ ਜਾਦੇ ਹਨ \ਫਰੀਦਾ ਆਪਣੇ ਸ਼ਰਾਬ ਖਾਨੇ ਦੇ ਕੰਮ ਤੇ ਲਗ ਜਾਦੀ ਹੈ ਅਤੇ "ਕੇ' ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।

ਨਾਵਲ ਦਾ ਪਹਿਲਾ ਇਡਿਸਨ ਇਥੇ ਹੀ ਕਹਾਣੀ ਨੂੰ ਖਤਮ ਕਰ ਦਿੰਦਾ ਹੈ ਪ੍ਰੰਤੂ ਬ੍ਰੋਡ ਨੇ ਦੂਜੇ ਇਡਿਸਨ ਵਿੱਚ 'ਕੇ' ਦੀ ਮੁਲਾਕਾਤ ਇੱਕ ਹੋਰ ਅਫਸਰ ਬੁਰਗਾਲ ਨਾਲ ਕਰਵਾ ਦਿੱਤੀ ਜੋ "ਕੇ' ਨੂੰ ਇਹ ਦਸਦਾ ਹੈ ਕਿ ਕਿਲਾ ਉਸ ਨਾਲ ਹਰ ਗੱਲ ਕਰਨ ਨੂੰ ਤਿਆਰ ਹੈ ਪ੍ਰੰਤੂ ਇਹ ਸਮੇਂ "ਕੇ' ਸੋਂ ਜਾਂਦਾ ਹੈ ਜਦੋਂ ਉਸ ਨੂੰ ਕਿਲੇ ਤੋਂ ਸੁਨੇਹਾ ਮਾਲਦਾ ਹੈ ਕਿ ਓਹ ਆਪਣਾ ਕੰਮ ਕਰ ਸਕਦਾ ਹੈ। ਨਾਵਲ ਥਕਾਵਟ ਦੇ ਕਰਕੇ ਖਤਮ ਹੋ ਜਾਂਦਾ ਹੈ 'ਕੇ' ਆਪਣੇ ਮੋਤ ਦੇ ਬਿਸਤਰ ਤੇ ਪਿਆ ਹੁੰਦਾ ਜਦੋਂ ਉਸ ਨੂੰ ਕਿਲੇ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਓਸ ਦਾ ਵਾਜਬ ਹੱਕ ਕੋਈ ਨਹੀਂ ਅਤੇ ਓਸ "ਪਿੰਡ ਵਿੱਚ ਨਾਲ ਮਿਲਦੇ ਹਾਲਤਾਂ ਕਰਕੇ "ਉਸ ਨੂੰ ਪਿੰਡ ਵਿੱਚ ਰਹਿਣ ਦੀ ਆਗਿਆ ਹੈ। ਕਾਫਕਾ 20ਵੀ ਸਦੀ ਦਾ theme of exhaustion ਤੇ ਨਾਵਲ ਨੂੰ ਅਧਾਰ ਬਣਾ ਕਿ ਪਾਤਰ 'ਕੇ' ਦੁਆਰਾ ਮਨੁਖੀ ਸਥਿਤੀ ਨੂੰ ਦਰਸਾਓਦਾ ਹੈ।

ਮੁੱਖ ਕਿਰਦਾਰ

ਸੋਧੋ
  1. ਜੋਨਾਸ (K.): ਨਾਵਲ ਦਾ ਮੁੱਖ ਪਾਤਰ, ਜੋ ਇੱਕ ਸਬਕੰਟਰੈਕਟਰ ਹੈ ਅਤੇ ਆਪਣੇ ਕੰਮ ਨੂੰ ਕਰਨ ਅਤੇ ਕਾਸਲ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਇੱਕ ਅਜੀਬ ਅਤੇ ਅਪਾਰ ਪ੍ਰਬੰਧਕ ਸੰਸਥਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੇ ਨਿਯਮਾਂ ਅਤੇ ਵਿਵਹਾਰਾਂ ਨਾਲ ਸੰਘਰਸ਼ ਕਰਦਾ ਹੈ।
  2. ਐਲਸਾ: ਜੋਨਾਸ ਦੀ ਪਿਆਰੀ ਜੋ ਉਸਦੇ ਨਾਲ ਕਾਸਲ ਵਿੱਚ ਰਹਿੰਦੀ ਹੈ ਅਤੇ ਜਿਸ ਨਾਲ ਉਸ ਦੀਆਂ ਅਪਣੀਆਂ ਸਿੱਟੀਆਂ ਅਤੇ ਸੰਸਥਾ ਨਾਲ ਸੰਬੰਧਾਂ ਬਾਰੇ ਗੱਲਬਾਤ ਹੁੰਦੀ ਹੈ।ਫ੍ਰਾਂਟਾਨ: ਕਾਸਲ ਦੇ ਸੰਗਠਨਕ ਪ੍ਰਬੰਧਕਾਂ ਵਿੱਚੋਂ ਇੱਕ, ਜੋਨਾਸ ਨਾਲ ਮੁੱਖ ਸੰਪਰਕ ਵਿੱਚ ਆਉਂਦਾ ਹੈ ਅਤੇ ਕਾਸਲ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਬਾਰੇ ਵਿਆਖਿਆ ਦਿੰਦਾ ਹੈ।
  3. ਫ੍ਰਾਂਟਾਨ: ਕਾਸਲ ਦੇ ਸੰਗਠਨਕ ਪ੍ਰਬੰਧਕਾਂ ਵਿੱਚੋਂ ਇੱਕ, ਜੋਨਾਸ ਨਾਲ ਮੁੱਖ ਸੰਪਰਕ ਵਿੱਚ ਆਉਂਦਾ ਹੈ ਅਤੇ ਕਾਸਲ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਬਾਰੇ ਵਿਆਖਿਆ ਦਿੰਦਾ ਹੈ।ਕਸਟਰ: ਇੱਕ ਹੋਰ ਅਹੰਕਾਰਸ਼ੀਲ ਅਧਿਕਾਰੀ ਜੋ ਕਾਸਲ ਦੇ ਅੰਦਰ ਮੌਜੂਦ ਹੈ ਅਤੇ ਜੋਨਾਸ ਨੂੰ ਅਪਣੀ ਅਹੰਕਾਰ ਅਤੇ ਸ਼ੈਲੀ ਦੇ ਨਾਲ ਮਿਲਦਾ ਹੈ।