ਦ ਟੇਲ ਆਫ਼ ਪੀਟਰ ਰੈਬਿਟ

ਦ ਟੇਲ ਆਫ਼ ਪੀਟਰ ਰੈਬਿਟ , ਇੱਕ ਬ੍ਰਿਟਿਸ਼ ਬੱਚਿਆਂ ਦੀ ਕਿਤਾਬ ਹੈ ਜੋ ਬੀਟ੍ਰਿਕਸ ਪੋਟਰ ਦੁਆਰਾ ਲਿਖੀ ਅਤੇ ਸਚਿਤਰ ਬਣਾਈ ਗਈ ਹੈ, ਜੋ ਮਿਸਟਰ ਮਗਗ੍ਰੇਗਰ ਦੇ ਬਾਗ਼ ਦੇ ਪਿਛੋਕੜ ਵਾਲੇ ਪਾਸੇ ਪੀਟਰ ਰੈਬਿਟ ਦਾ ਪਿੱਛਾ ਕਰਦੀ ਹੈ। ਉਹ ਬਚ ਕੇ ਆਪਣੀ ਮਾਂ ਕੋਲ ਘਰ ਵਾਪਸ ਆ ਜਾਂਦਾ ਹੈ, ਜੋ ਉਸ ਨੂੰ ਚਾਹ ਪਿਆ ਕੇ ਸੁਲਾ ਦਿੰਦੀ ਹੈ। ਇਹ ਕਹਾਣੀ ਪੌਟਰ ਦੀ ਸਾਬਕਾ ਗਵਰਨੈੱਸ ਐਨੀ ਕਾਰਟਰ ਮੂਰ ਦੇ ਪੁੱਤਰ, ਪੰਜ ਸਾਲਾ ਨੋਡਲ ਮੂਰ ਦੇ ਲਈ 1893 ਵਿੱਚ ਲਿਖੀ ਗਈ ਸੀ। ਇਸ ਨੂੰ ਪੌਟਰ ਨੇ ਸੋਧਿਆ ਅਤੇ 1901 ਵਿੱਚ ਕਈ ਪ੍ਰਕਾਸ਼ਕਾਂ ਦੀ ਨਾਂਹ ਦੇ ਬਾਅਦ ਨਿੱਜੀ ਤੌਰ 'ਤੇ ਛਾਪਿਆ ਸੀ, ਪਰ ਫਰੈਡਰਿਕ ਵਾਰਨੇ ਐਂਡ ਕੰਪਨੀ ਨੇ 1902 ਵਿੱਚ ਇੱਕ ਵਪਾਰਕ ਐਡੀਸ਼ਨ ਵਿੱਚ ਛਾਪਿਆ ਸੀ। ਇਹ ਪੁਸਤਕ ਸਫ਼ਲ ਰਹੀ ਅਤੇ ਇਸਦੇ ਪਹਿਲੇ ਅਡੀਸ਼ਨ ਦੇ ਬਾਅਦ ਆਉਣ ਵਾਲੇ ਸਾਲਾਂ ਵਿੱਚ ਇਸਦੇ ਕਈ ਰੀਪ੍ਰਿੰਟ ਕਢੇ ਗਏ। ਇਸਦਾ 36 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ[1] ਅਤੇ ਇਸਦੀਆਂ 45 ਮਿਲੀਅਨ ਕਾਪੀਆਂ ਵਿਕੀਆਂ ਹਨ, ਇਹ ਸਰਬ ਸਮਿਆਂ ਦੀ ਸਭ ਤੋਂ ਵਧ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ।[2]

ਦ ਟੇਲ ਆਫ਼ ਪੀਟਰ ਰੈਬਿਟ
First edition
ਲੇਖਕਬੀਟ੍ਰਿਕਸ ਪੋਟਰ
ਚਿੱਤਰਕਾਰਬੀਟ੍ਰਿਕਸ ਪੋਟਰ
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਵਿਧਾਬਾਲ ਸਾਹਿਤ
ਪ੍ਰਕਾਸ਼ਕਫਰੈਡਰਿਕ ਵਾਰਨੇ ਐਂਡ ਕੰਪਨੀ
ਪ੍ਰਕਾਸ਼ਨ ਦੀ ਮਿਤੀ
ਅਕਤੂਬਰ 1902
ਮੀਡੀਆ ਕਿਸਮਪ੍ਰਿੰਟ (ਹਾਰਡਕਵਰ)
ਸਫ਼ੇ56
ਓ.ਸੀ.ਐਲ.ਸੀ.12533701
ਤੋਂ ਬਾਅਦThe Tale of Squirrel Nutkin 

ਆਪਣੀ ਰਿਲੀਜ਼ ਤੋਂ ਬਾਅਦ ਕਿਤਾਬ ਨੇ ਬੱਚਿਆਂ ਅਤੇ ਬਾਲਗ਼ਾਂ ਲਈ ਬਾਜ਼ਾਰ ਵਿੱਚ ਕਾਫ਼ੀ ਸਾਰਾ ਸੌਦਾ ਤਿਆਰ ਕੀਤਾ ਹੈ, ਜਿਸ ਵਿੱਚ ਖਿਡੌਣੇ, ਪਕਵਾਨ, ਭੋਜਨ, ਕੱਪੜੇ ਅਤੇ ਵੀਡੀਓ ਸ਼ਾਮਲ ਹਨ। ਸਭ ਤੋਂ ਪਹਿਲਾਂ ਪੌਟਰ ਨੂੰ ਅਜਿਹੇ ਸੌਦੇ ਦਾ ਸਿਹਰਾ ਜਾਂਦਾ ਹੈ, ਜਦੋਂ ਉਸਨੇ 1903 ਵਿੱਚ ਇੱਕ ਪੀਟਰ ਰੈਬਿਟ ਗੁੱਡੇ ਦਾ ਅਤੇ ਇਸ ਤੋਂ ਲਗਭਗ ਤੁਰੰਤ ਬਾਅਦ ਪੀਟਰ ਰੈਬਿਟ ਬੋਰਡ ਗੇਮ ਦਾ ਪੇਟੈਂਟ ਕੀਤਾ ਸੀ। 

ਪਲਾਟ

ਸੋਧੋ

ਇਹ ਕਹਾਣੀ ਦਾ ਫ਼ੋਕਸ ਐਂਥ੍ਰੋਪੋਮਾਰਫਿਕ ਖਰਗੋਸ਼ਾਂ ਦਾ ਇੱਕ ਪਰਿਵਾਰ ਹੈ। ਵਿਧਵਾ ਮਾਂ ਖਰਗੋਸ਼ ਮਿਸਟਰ ਮਗਗ੍ਰੇਗਰ ਨਾਂ ਦੇ ਇੱਕ ਵਿਅਕਤੀ ਦੇ ਸਬਜ਼ੀ ਬਾਗ਼ ਵਿੱਚ ਦਾਖਲ ਹੋਣ ਦੇ ਖਿਲਾਫ ਆਪਣੇ ਬੱਚੇ ਨੂੰ ਖ਼ਬਰਦਾਰ ਕਰਦੀ ਹੈ: "ਤੇਰੇ ਪਿਤਾ ਨਾਲ ਇੱਕ ਦੁਰਘਟਨਾ ਹੋਈ ਸੀ, ਉਸ ਨੂੰ ਸ਼੍ਰੀਮਤੀ ਮੈਕਗ੍ਰੇਗਰ ਦੀ ਇੱਕ ਪਾਈ ਵਿੱਚ ਪਾ ਦਿੱਤਾ ਗਿਆ"। ਉਸ ਦੀਆਂ ਤਿੰਨ ਧੀਆਂ ਆਗਿਆਕਾਰਤਾ ਨਾਲ ਬਾਗ ਵਿੱਚ ਦਾਖਲ ਹੋਣ ਤੋਂ, ਹੇਠਾਂ ਜਾ ਕੇ ਬਲੈਕਬੇਰੀਆਂ ਚੁੱਗਣ ਤੋਂ ਪਰਹੇਜ਼ ਕਰਦੀਆਂ ਹਨ, ਪਰ ਉਸ ਦਾ ਬਾਗ਼ੀ ਪੁੱਤਰ ਪੀਟਰ ਬਾਗ਼ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਜੋ ਉਹ ਕੁਝ ਸਬਜ਼ੀਆਂ ਦਾ ਸਵਾਦ ਚੱਖ ਸਕੇ।  ਪੀਟਰ ਲੋੜ ਤੋਂ ਵੱਧ ਖਾਣਾ ਖਾਂ ਲੈਂਦਾ ਹੈ ਅਤੇ ਆਪਣੇ ਪੇਟ ਦੇ ਦਰਦ ਨੂੰ ਠੀਕ ਕਰਨ ਲਈ ਅਜਮੋਦ ਦੀ ਭਾਲ ਵਿੱਚ ਜਾਂਦਾ ਹੈ। ਪੀਟਰ ਮਿਸਟਰ ਮਗਗ੍ਰੇਗਰ ਦੀ ਨਿਗਾਹ ਪੈ ਜਾਂਦਾ ਹੈ ਅਤੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਸਦੀ ਜੈਕਟ ਅਤੇ ਜੁੱਤੇ ਜਾਂਦੇ ਰਹਿੰਦੇ ਹਨ। ਉਹ ਇੱਕ ਸ਼ੈੱਡ ਵਿੱਚ ਪਾਣੀ ਵਾਲੇ ਪੀਪੇ ਵਿੱਚ ਛੁਪ ਜਾਂਦਾ ਹੈ, ਪਰ ਬਾਅਦ ਵਿੱਚ ਜਦੋਂ ਮਿਸਟਰ ਮਗਗ੍ਰੇਗਰ ਉਸਨੂੰ ਉਥੇ ਵੀ ਲੱਭ ਲੈਂਦਾ ਹੈ ਤਾਂ ਫਿਰ ਉਸਨੂੰ ਭੱਜਣਾ ਪੈਂਦਾ ਹੈ, ਅਤੇ ਪੂਰੀ ਤਰ੍ਹਾਂ ਬੌਂਦਲ ਜਾਂਦਾ ਹੈ।ਇਕ ਬਿੱਲੀ ਕੋਲੋਂ ਲੁਕ ਕੇ ਨਿਕਲਣ ਤੋਂ ਬਾਅਦ, ਪੀਟਰ ਨੂੰ ਦੂਰ ਤੋਂ ਉਹ ਦਰਵਾਜ਼ਾ ਦਿਖਦਾ ਹੈ ਜਿੱਥੋਂ ਉਹ ਬਾਗ਼ ਵਿੱਚ ਦਾਖਲ ਹੋਇਆ ਸੀ।  ਫਿਰ ਮੁੜ ਮਿਸਟਰ  ਮੈਕਗ੍ਰੇਗਰ ਦੁਆਰਾ ਦੇਖਿਆ ਜਾਣ ਅਤੇ ਪਿੱਛਾ ਕੀਤੇ ਜਾਣ ਦੇ ਬਾਵਜੂਦ, ਬੜੀ ਮੁਸ਼ਕਲ ਨਾਲ ਉਹ ਗੇਟ ਦੇ ਹੇਠਾਂ ਦੀ ਨਿਕਲ ਜਾਂਦਾ  ਹੈ ਅਤੇ ਬਚ ਜਾਂਦਾ ਹੈ। ਪਰ ਉਹ ਦੇਖਦਾ ਹੈ ਕਿ ਉਸ ਦੇ ਰਹਿ ਗਏ  ਕੱਪੜੇ ਸ੍ਰੀ ਮੈਕਗ੍ਰੇਗਰ ਨੇ ਆਪਣੇ ਡਰਨੇ ਨੂੰ ਪਹਿਨਾਏ ਹੋਏ ਹਨ। ਘਰ ਵਾਪਸ ਆਉਣ ਦੇ ਬਾਅਦ, ਬੀਮਾਰ ਪੀਟਰ ਨੂੰ ਉਸਦੀ ਮਾਂ ਸੌਣ ਲਈ ਭੇਜ ਦਿੰਦੀ ਹੈ, ਜਦਕਿ ਉਸ ਦੀਆਂ ਭਲੀਆਂ ਭੈਣਾਂ ਨੂੰ ਦੁੱਧ ਅਤੇ ਬੈਰੀਆਂ ਦਾ ਸ਼ਾਨਦਾਰ ਡਿਨਰ ਮਿਲਦਾ ਹੈ ਜਦਕਿ  ਪੀਟਰ  ਕੈਮੋਮਾਈਲ ਚਾਹ। 

ਰਚਨਾ

ਸੋਧੋ

ਇਸ ਕਹਾਣੀ ਦਾ ਪਰੇਰਨਾ ਅਧਾਰ ਇੱਕ ਪਾਲਤੂ ਖਰਗੋਸ਼ ਸੀ, ਜਿਸ ਨੂੰ ਪੋਟਰ, ਜਦ ਉਹ ਇੱਕ ਬੱਚੀ ਸੀ, ਨੇ ਪਾਲਿਆ ਸੀ। ਉਸਨੇ  ਇਸ ਖਰਗੋਸ਼ ਦਾ ਨਾਮ ਪੀਟਰ ਪਾਇਪਰ ਰੱਖਿਆ ਸੀ।[3] 1890 ਦੇ ਦਹਾਕੇ ਦੇ ਦੌਰਾਨ, ਪੋਟਰ ਆਪਣੀ ਸਾਬਕਾ ਗਵਰਨੈਸ, ਐਨੀ ਮੂਰ ਦੇ ਬੱਚਿਆਂ ਨੂੰ ਸਚਿੱਤਰ ਕਹਾਣੀ ਚਿਠੀਆਂ ਰਾਹੀਂ ਭੇਜਦੀ ਸੀ। 1900 ਵਿੱਚ, ਮੂਰ ਨੇ, ਪੋਟਰ ਦੀਆਂ ਕਹਾਣੀਆਂ ਦੀ ਵਪਾਰਕ ਸੰਭਾਵਨਾਵਾਂ ਨੂੰ ਮਹਿਸੂਸ ਕਰਦੇ ਹੋਏ ਸੁਝਾਅ ਦਿੱਤਾ ਕਿ ਇਨ੍ਹਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਲਿਆਉਣਾ ਚਾਹੀਦਾ ਹੈ।  ਪੋਟਰ ਨੇ ਸੁਝਾਅ ਮੰਨ ਲਿਆ, ਅਤੇ, ਆਪਣਾ ਪੂਰਾ ਪੱਤਰ ਵਿਹਾਰ (ਜੋ ਕਿ ਮੂਰੇ ਦੇ ਬੱਚਿਆਂ ਨੇ ਧਿਆਨ ਨਾਲ ਸਾਂਭਿਆ ਹੋਇਆ ਸੀ) ਉਧਾਰ ਲੈ ਕੇ, 4 ਸਤੰਬਰ 1893 ਨੂੰ ਪੰਜ ਸਾਲਾ ਨੋਇਲ ਨੂੰ ਲਿਖੀ ਇੱਕ ਚਿੱਠੀ ਚੁਣੀ ਜਿਸ ਵਿੱਚ ਪੀਟਰ ਨਾਂ ਦੇ ਖਰਗੋਸ਼ ਬਾਰੇ ਕਹਾਣੀ ਪੇਸ਼ ਕੀਤੀ ਗਈ ਸੀ। ਪੋਟਰ ਦੀ ਜੀਵਨੀਕਾਰ ਲਿੰਡਾ ਲੀਅਰ ਦੱਸਦੀ ਹੈ: "ਇਕ ਅਸਲ ਕਿਤਾਬ ਬਣਾਉਣ ਲਈ ਮੂਲ ਚਿੱਠੀ ਬਹੁਤ ਛੋਟੀ ਸੀ ਇਸਲਈ [ਪੋਟਰ] ਨੇ ਕੁਝ ਪਾਠ ਹੋਰ ਜੋੜ ਲਏ ਅਤੇ ਨਵੇਂ ਕਾਲੇ ਅਤੇ ਚਿੱਟੇ ਚਿੱਤਰ ਬਣਾਏ...ਅਤੇ ਇਸ ਵਿੱਚ ਹੋਰ ਸਸਪੈਂਸ ਭਰਕੇ ਹੋਰ ਵਧੇਰੇ ਰੌਚਿਕ ਬਣਾ ਦਿੱਤਾ। ਇਨ੍ਹਾਂ ਤਬਦੀਲੀਆਂ ਨੇ ਬਿਰਤਾਂਤ ਨੂੰ ਮੱਠਾ ਕਰ ਦਿੱਤਾ ਅਤੇ ਰੌਚਿਕ ਮਸਾਲਾ ਪਾ ਦਿੱਤਾ, ਅਤੇ ਸਮਾਂ ਬੀਤਣ ਦਾ ਹੋਰ ਵੱਧ ਅਹਿਸਾਸ ਪ੍ਰਦਾਨ ਕਰ ਦਿੱਤਾ। ਫਿਰ ਉਸਨੇ ਇਸਨੂੰ ਕਠੋਰ ਕਵਰ ਕੀਤੀ ਕਾਪੀ ਵਿੱਚ ਨਕਲ ਕੀਤਾ ਅਤੇ ਰੰਗੀਨ ਫਰੰਟ ਮੁਖ ਪੇਂਟ ਕੀਤਾ ਜਿਸ ਵਿੱਚ ਮਿਸਿਸ ਰੈਬਿਟ ਪੀਟਰ ਨੂੰ ਕੈਮੋਮਾਈਲ ਚਾਹ ਪਿਲਾ ਰਹੀ ਸੀ।[4]

ਪ੍ਰਕਾਸ਼ਨ ਦਾ ਇਤਿਹਾਸ

ਸੋਧੋ

ਪ੍ਰਾਈਵੇਟ ਪ੍ਰਕਾਸ਼ਨ

ਸੋਧੋ
 
 1901 ਵਿੱਚ ਪ੍ਰਕਾਸ਼ਿਤ ਨਿੱਜੀ ਐਡੀਸ਼ਨ ਦੇ ਕਵਰ 
  1. Mackey 2002, p. 33
  2. Worker's Press
  3. Mackey 2002, p. 35
  4. Lear 2007, p. 142