ਦ ਡਰੈੱਸ (ਇੰਟਰਨੈੱਟ ਵਰਤਾਰਾ)

ਦ ਡਰੈੱਸ, ਜਿਹਨੂੰ ਡਰੈੱਸਗੇਟ ਵੀ ਕਿਹਾ ਗਿਆ[3] ਅਤੇ #thedress, #whiteandgold ਅਤੇ #blackandblue ਵਰਗੇ ਹੈਸ਼ਟੈਗਾਂ ਨਾਲ਼ ਜੋੜਿਆ ਗਿਆ,[4] ਇੱਕ ਵਾਇਰਲ ਤਸਵੀਰ ਅਤੇ ਮੀਮ ਹੈ ਜੋ 26 ਫ਼ਰਵਰੀ 2015 ਨੂੰ ਮਸ਼ਹੂਰ ਹੋ ਗਈ ਸੀ। ਇਹ ਮੀਮ ਕਿਸੇ ਪੁਸ਼ਾਕ ਦੀ ਫ਼ੇਸਬੁੱਕ ਅਤੇ ਟੰਬਲਰ ਜਿਹੀਆਂ ਸਮਾਜੀ ਮੇਲ-ਜੋਲ ਸੇਵਾਵਾਂ ਉੱਤੇ ਪਾਈ ਗਈ ਰੌਸ਼ਨਨੁਮਾ ਤਸਵੀਰ ਤੋਂ ਸ਼ੁਰੂ ਹੋਈ—ਇਸ ਗੱਲ ਉੱਤੇ ਪੁਆੜਾ ਪੈ ਗਿਆ ਸੀ ਕਿ ਤਸਵੀਰ ਵਿਚਲੀ ਪੁਸ਼ਾਕ ਕਾਲ਼ੇ ਅਤੇ ਨੀਲੇ ਰੰਗ ਦੀ ਹੈ ਜਾਂ ਚਿੱਟੇ ਅਤੇ ਸੁਨਹਿਰੀ।

"ਦ ਡਰੈੱਸ"
ਤਿਆਰ-ਕਰਤਾਰੋਮਨ ਅਰਿਜੀਨਲਜ਼[1]
ਕਿਸਮ"ਲੇਸ ਬੌਡੀਕੌਨ ਡਰੈੱਸ"
ਸਾਜ਼ੋ-ਸਮਾਨਲੇਸ[2]

ਭਾਵੇਂ ਬਾਅਦ 'ਚ ਇਹ ਤਸਦੀਕ ਕਰ ਦਿੱਤਾ ਗਿਆ ਕਿ ਇਹ ਪੁਸ਼ਾਕ ਅਸਲ ਵਿੱਚ ਕਾਲ਼ੀ ਅਤੇ ਨੀਲੀ ਹੈ,[5] ਪਰ ਇਸ ਤਸਵੀਰ ਨੇ ਕਈ ਮੰਚਾਂ ਉੱਤੇ ਬਹਿਸਾਂ ਛੇੜ ਦਿੱਤੀਆਂ ਜਿੱਥੇ ਵਰਤੋਂਕਾਰ ਇਹਦੇ ਰੰਗ ਉੱਤੇ ਆਪਣੀਆਂ ਦਲੀਲਾਂ ਦੇ ਰਹੇ ਸੀ ਅਤੇ ਕੁਝ ਇਸ ਬਹਿਸ ਦੀ ਤੁੱਛਤਾ ਨੂੰ ਵਿਚਾਰ ਰਹੇ ਸੀ। ਤੰਤੂ ਵਿਗਿਆਨ ਅਤੇ ਰੰਗੀਨ ਨਜ਼ਰ ਵਿਸ਼ਾ-ਖੇਤਰਾਂ ਦੇ ਮਾਹਿਰ ਇਸ ਪਰਕਾਸ਼ੀ ਛਲ਼ ਉੱਤੇ ਆਪਣੀਆਂ ਟਿੱਪਣੀਆਂ ਦਿੰਦੇ ਨਜ਼ਰ ਆਏ।[6] ਇਹ ਪੁਸ਼ਾਕ ਜੋ ਰੋਮਨ ਅਰੀਜੀਨਲਜ਼ ਦੁਕਾਨ ਤੋਂ ਖ਼ਰੀਦੀ ਗਈ ਸੀ, ਦੀ ਮੰਗ ਅਤੇ ਵੇਚ ਇਸ ਵਰਤਾਰੇ ਸਦਕਾ ਡਾਢੀ ਵਧ ਗਈ।[7]

ਹਵਾਲੇ

ਸੋਧੋ
  1. Spargo, Chris (27 February 2015). "What colors are this dress? White and gold or blue and black? Fierce internet debate is sparked by two-tone outfit - and even Kim and Kanye are divided!". Daily Mail Online. Retrieved 27 February 2015.
  2. "Lace Detail Bodycon Dress". Retrieved 27 February 2015.
  3. "#Dressgate: The white and gold dress making our mind work until it's black and blue". Sydney Morning Herald. Retrieved 27 February 2015.
  4. Klassen, Anna (26 February 2015). "What Colors Are This Dress? White & Gold or Black & Blue? The Internet Is Going Insane Trying To Find Out — PHOTO". Bustle. Retrieved 27 February 2015.
  5. "Optical illusion: Dress colour debate goes global". bbc.co.uk. Retrieved 28 February 2015.
  6. "The Science of Why No One Agrees on the Color of This Dress". Wired. Retrieved 27 February 2015.
  7. "'The Dress' flying off racks following Internet sensation: 'We sold out in the first 30 minutes of our business day'". New York Daily News. Retrieved 27 February 2015.