ਦ ਪ੍ਰਿੰਸੀਪਲਜ਼ ਔਫ ਕੁਆਂਟਮ ਮਕੈਨਿਕਸ

ਦ ਪ੍ਰਿੰਸੀਪਲਜ਼ ਔਫ ਕੁਆਂਟਮ ਮਕੈਨਿਕਸ ਪੌਲ ਡੀਰਾਕ ਦੁਆਰਾ ਲਿਖਿਆ ਕੁਆਂਟਮ ਮਕੈਨਿਕਸ ਉੱਤੇ ਇੱਕ ਪ੍ਰਭਾਵਸ਼ਾਲੀ ਮੋਨੋਗ੍ਰਾਫ ਹੈ ਜੋ ਸਭ ਤੋਂ ਪਹਿਲਾਂ ਔਕਸਫੋਰਡ ਯੂਨੀਵਰਸਟੀ ਦੁਆਰਾ 1930[1] ਵਿੱਚ ਛਾਪਿਆ ਗਿਆ ਸੀ। ਡੀਰਾਕ ਇਹ ਸਾਬਤ ਕਰਕੇ ਕੁਆਂਟਮ ਮਕੈਨਿਕਸ ਦਾ ਇੱਕ ਖਾਤਾ ਦਿੰਦਾ ਹੈ ਕਿ ਉਪਲਬਧ ਚੀਜ਼ਾਂ ਤੋਂ ਇੱਕ ਪੂਰੀ ਤਰਾਂ ਨਵਾਂ ਸਿਧਾਂਤਿਕ ਢਾਂਚਾ ਕਿਵੇਂ ਬਣਾਈਦਾ ਹੈ; ਮਹਾਨ ਸਿਧਾਂਤਾਂ ਉੱਤੇ ਕੰਮ ਕਰਕੇ ਉਹਨਾਂ ਤੋਂ ਬਾਦ ਦੇਖਭਾਲ਼ ਲਈ ਬਚੀਆਂ ਵਿਆਖਿਆਵਾਂ ਦੀ ਮਦਦ ਨਾਲ ਸਮੱਸਿਆਵਾਂ ਨੂੰ ਉੱਪਰੋਂ-ਥੱਲੇ ਵੱਲ ਨਜਿੱਠਿਆ ਜਾਂਦਾ ਹੈ।[2] ਪਹਿਲੇ ਚੈਪਟਰ ਤੋਂ ਬਾਦ ਇਹ ਕਲਾਸੀਕਲ ਭੌਤਿਕ ਵਿਗਿਆਨ ਨੂੰ ਪਿੱਛੇ ਛੱਡ ਦਿੰਦਾ ਹੈ, ਅਤੇ ਇੱਕ ਤਾਰਕਿਕ ਬਣਤਰ ਵਾਲਾ ਵਿਸ਼ਾ ਕਰਦਾ ਹੈ। ਇਸਦੇ 82 ਸੈਕਸ਼ਨਾਂ ਵਿੱਚ ਬਗੈਰ ਕਿਸੇ ਚਿੱਤਰ[2] ਤੇ 785 ਸਮੀਕਰਨਾਂ ਹਨ।

ਦ ਪ੍ਰਿੰਸੀਪਲਜ਼ ਔਫ ਕੁਆਂਟਮ ਮਕੈਨਿਕਸ
ਪੌਲ ਡੀਰਾਕ ਬਲੈਕਬੋਰਡ ਉੱਤੇ
ਪੌਲ ਡੀਰਾਕ
ਲੇਖਕਪੌਲ ਡੀਰਾਕ
ਦੇਸ਼ਯੂਨਾਈਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਸ਼ਾਭੌਤਿਕ ਵਿਗਿਆਨ, ਕੁਆਂਟਮ ਮਕੈਨਿਕਸ
ਪ੍ਰਕਾਸ਼ਕOxford University Press
ਪ੍ਰਕਾਸ਼ਨ ਦੀ ਮਿਤੀ
1930
ਮੀਡੀਆ ਕਿਸਮPrint
ਸਫ਼ੇ257 pp.

1925-1927[2] ਦਰਮਿਆਨ ਕੈਂਬ੍ਰਿਜ ਅਤੇ ਗੋਟਿੰਗਟਨ ਵਿੱਚ ਵਿਸ਼ੇਸ਼ ਤੌਰ 'ਤੇ ਇਸ ਵਿਸ਼ੇ ਦੇ ਵਿਕਾਸ ਦਾ ਸ਼੍ਰੇਅ ਡੀਰਾਕ ਨੂੰ ਦਿੱਤਾ ਗਿਆ।

ਇਤਿਹਾਸ ਸੋਧੋ

  • ਪੁਸਤਕ ਦਾ ਪਹਿਲਾ ਤੇ ਦੂਜਾ ਐਡੀਸ਼ਨ 1930 ਅਤੇ 1935[3]

ਵਿੱਚ ਛਾਪਿਆ ਗਿਆ ਸੀ|

  • 1947 ਵਿੱਚ ਤੀਜਾ ਐਡੀਸ਼ਨ ਛਪਿਆ ਜਿਸ ਵਿੱਚ ਇਲੈਕਟ੍ਰੌਨ-ਪੌਜ਼ੀਟ੍ਰੌਨ ਦੀ ਰਚਨਾ ਨੂੰ ਸ਼ਾਮਿਲ ਕਰਕੇ ਖਾਸ ਕਰਕੇ ਕੁਆਂਟਮ ਇਲੈਕਟ੍ਰਿਡਾਇਨਾਮਿਕਸ ਦਾ ਚੈਪਟਰ ਦੁਬਾਰਾ ਲਿਖਿਆ ਗਿਆ ਸੀ|[3]
  • 1958 ਵਿੱਚ ਚੌਥਾ ਐਡੀਸ਼ਨ ਫੇਰ ਦੋਹਰਾਇਆ ਗਿਆ ਜਿਸ ਵਿੱਚ ਇੰਟ੍ਰੈਕਸ਼ਨਾਂ ਅਤੇ ਵਿਆਖਿਆਵਾਂ ਜੋੜੀਆਂ ਗਈਆਂ| ਬਾਦ ਵਿੱਚ 1967 ਵਿੱਚ ਸੁਧਾਰਿਆ ਹੋਇਆ ਐਡੀਸ਼ਨ ਫੇਰ ਛਾਪਿਆ ਗਿਆ|[3]
  • ਇਹ ਪੁਸਤਕ ਬਰਾ-ਕੈੱਟ ਚਿੰਨ੍ਹ ਧਾਰਨਾਵਾਂ ਉੱਤੇ ਅਧਾਰਿਤ ਕੁਆਂਟਮ ਮਕੈਨਿਕਸ ਦੇ ਵਿਚਾਰਾਂ ਦਾ ਸਾਰਾਂਸ਼ ਪੇਸ਼ ਕਰਦੀ ਹੈ ਜੋ ਮੁੱਖ ਤੌਰ 'ਤੇ ਖੁਦ ਡੀਰਾਕ ਦੁਆਰਾ 1939 ਵਿੱਚ ਪੇਸ਼ ਕੀਤੇ ਗਏ ਸਨ|[4]

ਵਿਸ਼ਾ ਸੂਚੀ ਸੋਧੋ

  • ਸੁਪਰਪੁਜੀਸ਼ਨ ਦਾ ਸਿਧਾਂਤ (The Principle of superposition)
  • ਗਤੀਸ਼ੀਲ ਚੱਲ ਅਤੇ ਨਿਰੀਖਨਯੋਗ (Dynamical variables and observables)
  • ਪ੍ਰਸਤੁਤੀਆਂ (Representations)
  • ਕੁਆਂਟਮ ਸ਼ਰਤਾਂ (The quantum conditions)
  • ਗਤੀ ਦੀਆਂ ਸਮੀਕਰਨਾਂ (The equations of motion)
  • ਬੁਨਿਆਦੀ ਉਪਯੋਗ (Elementary applications)
  • ਪਰਚਰਬੇਸ਼ਨ ਥਿਊਰੀ (Perturbation theory)
  • ਕੋਲਿਜ਼ਨ ਸਮੱਸਿਆ (Collision problems)
  • ਕਈ ਇਕੋਜਿਹੇ ਕਣਾਂ ਵਾਲੇ ਸਿਸਟਮ (Systems containing several similar particles)
  • ਰੇਡੀਏਸ਼ਨ ਦੀ ਥਿਊਰੀ (Theory of radiation)
  • ਇਲੈਕਟ੍ਰੌਨ ਦੀ ਸਾਪੇਖਿਕਤਾ ਥਿਊਰੀ (Relativistic theory of the electron)
  • ਕੁਆਂਟਮ ਇਲੈਕਟ੍ਰੋਡਾਇਨਾਮਿਕਸ (Quantum electrodynamics)

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. "Paul A.M. Dirac – Biography". The Nobel Prize in Physics 1933. Retrieved September 26, 2011. Dirac's publications include ... The Principles of Quantum Mechanics (1930; 3rd ed. 1947).
  2. 2.0 2.1 2.2 Farmelo, Graham (June 2, 1995). "Speaking Volumes: The Principles of Quantum Mechanics" (Book review). Times Higher Education Supplement: 20. Retrieved 2011-09-26.
  3. 3.0 3.1 3.2 Dalitz, R. H. (1995). The Collected Works of P. A. M. Dirac: Volume 1: 1924–1948. Cambridge University Press. pp. 453–454. ISBN 9780521362313.
  4. PAM Dirac (1939). "A new notation for quantum mechanics". Mathematical Proceedings of the Cambridge Philosophical Society. 35 (3): 416–418. Bibcode:1939PCPS...35..416D. doi:10.1017/S0305004100021162.