ਦ ਬਾਡੀ ਸ਼ਾਪ
ਦ ਬਾਡੀ ਸ਼ਾਪ ਇੰਟਰਨੈਸ਼ਨਲ ਪੀ.ਐਲ.ਸੀ., ਦ ਬਾਡੀ ਸ਼ਾਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਪ੍ਰਧਾਨ ਕਾਰਜਸ਼ਾਲਾ ਲਿਟਲਹੈੰਪਟਨ, ਇੰਗਲੈਂਡ ਵਿਖੇ ਸਥਿਤ ਹੈ। ਇਸ ਦਾ ਅਰੰਭ 1976 ਵਿੱਚ ਅਨੀਤਾ ਰੋਡਿਕ ਦੁਆਰਾ ਕੀਤਾ ਗਿਆ।
ਉਦਯੋਗ | ਸ਼ਿੰਗਾਰ ਸਮੱਗਰੀ |
---|---|
ਸਥਾਪਨਾ | 26 ਮਾਰਚ 1976 |
ਸੰਸਥਾਪਕ | ਅਨੀਤਾ ਰੋਡਿਕ |
ਮੁੱਖ ਦਫ਼ਤਰ | ਲਿਟਲਹੈੰਪਟਨ, ਇੰਗਲੈਂਡ , ਯੂ.ਕੇ. |
ਜਗ੍ਹਾ ਦੀ ਗਿਣਤੀ | 2,605 (2010)[1] |
ਮੁੱਖ ਲੋਕ | ਅਨੀਤਾ ਰੋਡਿਕ |
ਹੋਲਡਿੰਗ ਕੰਪਨੀ | ਲੋਰਿਅਲ |
ਵੈੱਬਸਾਈਟ | www.thebodyshop.com |
ਇਤਿਹਾਸ
ਸੋਧੋ1970 ਵਿੱਚ ਅਨੀਤਾ ਰੋਡਿਕ ਦ ਬਾਡੀ ਸ਼ਾਪ, ਜੋ ਕਿ ਉਸ ਵਿਹਲੇ ਬਰਕਲੇ, ਕੇਲੀਫ਼ੋਰਨੀਆ ਦੇ ਇੱਕ ਗਰਾਜ ਵਿੱਚ ਚਲ ਰਿਹਾ ਸੀ, ਉਸ ਦਾ ਮੁਆਇਨਾ ਕਰਨ ਲਈ ਗਈ। ਉਸਨੇ ਉਥੇ ਕੁਦਰਤੀ ਪ੍ਰਸਾਧਨਾ ਨਾਲ ਸਾਬਣ ਅਤੇ ਹੋਰ ਲੋਸ਼ਨ ਬਣਦੇ ਦੇਖੇ। 6 ਸਾਲ ਬਾਦ, 1976 ਵਿੱਚ, ਅਨੀਤਾ ਰੋਡਿਕ ਨੇ ਯੂ ਕੇ ਵਿੱਚ ਇੱਕ ਅਹਿਜੀ ਦੁਕਾਨ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਸਨੇ ਆਪਣੀ ਦੁਕਾਨ, ਕਮਪਨੀ, ਲੋਗੋ, ਸਮਗਰੀ ਸਬ ਬਰਕਲੇ ਦੀ ਉਸ ਦੁਕਾਨ ਨਾਲ ਮਿਲਦਾ ਹੋਇਆ ਰਖਿਆ। 1987 ਵਿੱਚ ਰੋਡਿਕ ਨੇ ਬਰਕਲੇ ਵਾਲੀ ਦੁਕਾਨ ਦੇ ਮਾਲਿਕ ਨੂੰ 3.5 ਮਿਲਯਅਨ USD ਦਾ ਪ੍ਰਮਾਣ ਦਿਤਾ ਤਾਂ ਕਿ ਉਹ ਆਪਣੀ ਦੁਕਾਨ ਦਾ ਨਾਮ ਬਦਲ ਕੇ ਬਾਡੀ ਟਾਈਮ ਰਖ ਦੇਣ। 1992 ਵਿੱਚ ਨਾਮ ਬਦਲਣ ਦੀ ਪ੍ਰਕਿਰਿਆ ਖਤਮ ਹੋਈ।