ਦ ਰਿਵਰ ਵਾਈਲਡ
ਦ ਰਿਵਰ ਵਾਈਲਡ 1994 ਦੀ ਕਰਟਿਸ ਹੈਨਸਨ ਦੁਆਰਾ ਮੇਰਿਲ ਸਟਰੀਪ, ਕੈਵਿਨ ਬੈਕਨ, ਡੇਵਿਡ ਸਟਰੈਥਆਈਰਨ, ਜੋਨ ਸੀ. ਰੀਲੀ, ਜੋਸਫ ਮਜ਼ੇਲੋ ਅਤੇ ਬੇਂਜਾਮਿਨ ਬ੍ਰੈਟ ਦੀ ਫ਼ਿਲਮ ਹੈ। ਫ਼ਿਲਮ ਵਿੱਚ ਇੱਕ ਪਰੀਵਾਰ ਰਾਫਟਿੰਗ ਟਰਿੱਪ ਤੇ ਜਾਂਦਾ ਹੈ ਜਿਥੇ ਉਹਨਾਂ ਦਾ ਸਾਹਮਣਾ ਦੋ ਖਤਰਨਾਕ ਮੁਜਰਿਮਾ ਨਾਲ ਹੁੰਦਾ ਹੈ।
ਦ ਰਿਵਰ ਵਾਈਲਡ | |
---|---|
ਤਸਵੀਰ:River wild movie poster.jpg | |
ਨਿਰਦੇਸ਼ਕ | ਕਰਟਿਸ |
ਲੇਖਕ | ਡੈਨਿਸ ਓ'ਨੀਲ |
ਨਿਰਮਾਤਾ | ਲਾਰੈਂਸ ਟਰਮੈਨ ਡੇਵਿਡ ਫੋਸਟਰ |
ਸਿਤਾਰੇ | ਮੇਰਿਲ ਸਟਰੀਪ ਕੈਵਿਨ ਬੈਕਨ ਡੇਵਿਡ ਸਟਰੈਥਆਈਰਨ ਜੋਨ ਸੀ. ਰੀਲੀ ਜੋਸਫ ਮਜ਼ੇਲੋ ਬੇਂਜਾਮਿਨ ਬ੍ਰੈਟ |
ਸਿਨੇਮਾਕਾਰ | ਰੋਬਰਟ ਏਲਸਵਿਟ |
ਸੰਪਾਦਕ | ਡੇਵਿਡ ਬ੍ਰੈਨਰ ਜੋ ਹਟਸ਼ਿੰਗ |
ਸੰਗੀਤਕਾਰ | ਜੈਰੀ ਗੋਲਡਸਮਿਥ ਮੌਰਿਸ ਜਾਰ (rejected score) |
ਡਿਸਟ੍ਰੀਬਿਊਟਰ | ਯੂਨੀਵਰਸਲ ਸਟੂਡਿਓ |
ਰਿਲੀਜ਼ ਮਿਤੀ | ਫਰਮਾ:1994 |
ਮਿਆਦ | 108 ਮਿੰਟ |
ਦੇਸ਼ | ਅਮਰੀਕਾ |
ਭਾਸ਼ਾਵਾਂ | ਅੰਗ੍ਰੇਜ਼ੀ ਅਮਰੀਕਨ ਸਾਇੰਨ ਭਾਸ਼ਾ |
ਬਜ਼ਟ | $45 million |
ਬਾਕਸ ਆਫ਼ਿਸ | $94,216,343 |
ਪਲਾਟ
ਸੋਧੋਇਕ ਬੋਸਟਨ ਜੋੜੇ, ਗੇਲ (ਮੇਰਿਲ ਸਟਰੀਪ) ਅਤੇ ਟੋਮ (ਡੇਵਿਡ ਸਟਰੈਥਆਈਰਨ), ਵਿੱਚ ਟੋਮ ਦੇ ਆਰਕੀਟੈਕਟ ਦੇ ਕੰਮ ਕਰ ਕੇ ਪਰੀਵਾਰ ਨਾਲ ਜਾਦਾ ਸਮਾਂ ਨਾ ਬਿਤਾਉਣ ਕਰ ਕੇ ਵਿਵਾਹਕ ਸਮੱਸਿਆਵਾਂ ਚੱਲ ਰਹੀਆਂ ਨੇ। ਗੇਲ ਇੱਕ ਰਾਫਟਿੰਗ ਦੀ ਮਾਹਰ ਹੈ,ਤੇ ਆਪਣੇ ਮੁੰਡੇ ਰੋਰਕ ਤੇ ਆਪਣੇ ਕੁੱਤੇ, ਮੈਗੀ ਨਾਲ ਸਾਲਮਨ ਨਦੀ ਤੱਕ ਰਾਫਟਿੰਗ ਟਰਿੱਪ ਤੇ ਜਾਣ ਦਾ ਫੈਸਲਾ ਕਰਦੀ ਹੈ। ਉਸ ਦੀ ਬੇਟੀ ਵਿਲਾ ਗੇਲ ਦੇ ਮਾਤਾ ਪਿਤਾ ਕੋਲ ਇਦਾਹੋ, ਉਹਨਾਂ ਦੇ ਘਰ ਹੀ ਰਹੇਗੀ। ਜਦ ਹੀ ਉਹ ਇੱਕ ਹਫਤੇ ਲੰਬੇ ਟਰਿੱਪ ਤੇ ਜਾਣ ਲਈ ਤੁਰਨ ਲੱਗਦੇ ਹਨ,ਉਦੋਂ ਹੀ ਟੋਮ ਵੀ ਉਹਨਾਂ ਦੇ ਨਾਲ ਜਾਣ ਲਈ ਆ ਜਾਂਦਾ ਹੈ।
ਦਿਨ ਦੀ ਰਾਫਟਿੰਗ ਤੋਂ ਬਾਅਦ ਉਹ ਉਹ ਰਾਤ ਲਈ ਕੈੰਪ ਲਗਾਉਂਦੇ ਹਨ, ਉਥੇ ਉਹਨਾਂ ਨੂ 2 ਹੋਰ ਵਿਅਕਤੀ ਵੇਡ ਤੇ ਟੈਰੀ ਵੀ ਮਿਲਦੇ ਹਨ। ਪਿਹਲਾਂ ਤਾਂ ਉਹ ਗੇਲ ਨੂ ਨੂੰ ਮਿਲਨਸਾਰ ਲੱਗਦੇ ਹਨ ਪਰ ਬਾਅਦ ਵਿੱਚ ਉਸਨੂੰ ਉਹਨਾਂ ਦੋਨਾਂ ਤੇ ਸ਼ੱਕ ਹੁੰਦਾ ਹੈ। ਉਹ ਤੇ ਟੋਮ ਵੇਡ ਤੇ ਟੈਰੀ ਨੂ ਚਕਮਾ ਦੇ ਕੇ ਉਹਨਾਂ ਨਾਲੋਂ ਅਲੱਗ ਹੋਣ ਦੀ ਸੋਚਦੇ ਹਨ। ਪਰ ਉਹ ਨਾਕਾਮਿਆਬ ਰਿਹੰਦੇ ਹਨ, ਵੇਡ ਉਹਨਾਂ ਨੂ ਡਰਾਉਣ ਲਈ ਬੰਦੂਕ ਕੱਡਦਾ ਹੈ।
ਕਾਸਟ
ਸੋਧੋ- ਮੇਰਿਲ ਸਟਰੀਪ- ਗੇਲ
- ਕੈਵਿਨ ਬੈਕਨ - ਵੇਡ
- ਡੇਵਿਡ ਸਟਰੈਥਆਈਰਨ - ਟੋਮ
- ਜੋਸਫ ਮਜ਼ੇਲੋ - ਰੋਰਕ
- [[ਜੋਨ ਸੀ. ਰੀਲੀ]] - ਟੈਰੀ
- ਬੇਂਜਾਮਿਨ ਬ੍ਰੈਟ - ਜੋੰਨੀ
- ਐਲੀਜ਼ਾਬੈਥ ਹੌਫਫਮੈਨ - ਗੇਲ ਦੀ ਮਾਂ
- ਡੀਐਨੇ ਡੀਲੈਨੋ - ਰੇੰਜਰ
- ਵਿਲੀਅਮ ਲਕਿੰਗ - ਫ੍ਰੈੰਕ
- ਪੌਲ ਕੈੰਟੇਲੋਨ - ਵਾਇਲਨ ਬਜਾਉਣ ਵਾਲਾ