ਦ ਲੌਸਟ ਬਟਾਲੀਅਨ (2001 ਫ਼ਿਲਮ)
ਦ ਲੌਸਟ ਬਟਾਲੀਅਨ 2001 ਦੀ ਇੱਕ ਟੈਲੀਵਿਜ਼ਨ ਲਈ ਬਣੀ ਫ਼ਿਲਮ ਹੈ ਜੋ ਕਿ ਜੋ ਕਿ ਦੂਜੀ ਸੰਸਾਰ ਜੰਗ ਦੀ ਲੌਸਟ ਬਟਾਲੀਅਨ ਦੀ ਕਹਾਣੀ ਦੱਸਦੀ ਹੈ ਜਿਸਦਾ ਰਾਬਤਾ ਆਪਣੀ ਬੇਸ ਕਮਾਂਡ ਨਾਲ਼ੋ ਟੁੱਟ ਗਿਆ ਸੀ ਅਤੇ ਆਰਗਨ ਜੰਗਲ ਵਿੱਚ ਜਰਮਨ ਫ਼ੌਜਾਂ ਦੁਆਰਾ ਘਿਰ ਗਈ ਸੀ। ਇਸ ਦੇ ਹਦਾਇਤਕਾਰ ਰੱਸਲ ਮਲਕੇਹੀ, ਲੇਖਕ ਜੇਮਜ਼ ਕਾਰਾਬੇਟਸੋਸ ਹਨ। ਫ਼ਿਲਮ ਦਾ ਮੁੱਖ ਕਿਰਦਾਰ ਮੇਜਰ ਚਾਰਲਸ ਵ੍ਹਾਈਟ ਵ੍ਹਿਟਲਸੀ, ਰਿਕ ਸ਼ਰੇਡਰ ਨੇ ਨਿਭਾਇਆ ਹੈ। ਫ਼ਿਲਮ ਦੀ ਸ਼ੂਟਿੰਗ ਲਕਜ਼ਮਬਰਗ ਵਿੱਚ ਹੋਈ। ਇਹ ਫ਼ਿਲਮ ਟੀ.ਵੀ. ਚੈਨਲ ਏ&ਈ (A&E) ਦੀ ਪੇਸ਼ਕਸ਼ ਸੀ ਜੋ ਚੈਨਲ ਤੇ 2001 ਵਿੱਚ ਨਸ਼ਰ ਹੋਈ। ਇਹ ਫ਼ਿਲਮ ਇਸ ਦੇ ਸਾਥੀ ਨੈਟਵਰਕ ਦ ਹਿਸਟਰੀ ਚੈਨਲ ਤੇ ਵੀ ਨਸ਼ਰ ਹੋਈ। ਜਨਵਰੀ 2002 ਵਿੱਚ ਇਸ ਦੀ ਡੀ.ਵੀ.ਡੀ. ਰਿਲੀਜ਼ ਕੀਤੀ ਗਈ।
ਦ ਲੌਸਟ ਬਟਾਲੀਅਨ The Lost Battalion | |
---|---|
ਨਿਰਦੇਸ਼ਕ | ਰੱਸਲ ਮਲਕੇਹੀ |
ਸਕਰੀਨਪਲੇਅ | ਜੇਮਜ਼ ਕਾਰਾਬੇਟਸੋਸ |
ਨਿਰਮਾਤਾ | ਡੇਵਿਡ ਕਰੇਗ ਡੇਵਿਡ ਗਰਬਰ ਐਵੀ ਲੈਵੀ ਟਾਮ ਰੀਵ ਰੋਮੇਨ ਸ਼ਰੇਡਰ ਮਾਈਕਲ ਵੀਸਬਾਰਥ |
ਸਿਤਾਰੇ | ਰਿਕ ਸ਼ਰੇਡਰ ਮਾਈਕਲ ਬ੍ਰੈਂਡਨ |
ਸਿਨੇਮਾਕਾਰ | ਜਾਨਾਥਨ ਫ਼੍ਰੀਮੈਨ |
ਸੰਪਾਦਕ | ਵਿਲੀਅਮ ਸਟਿੱਚ |
ਸੰਗੀਤਕਾਰ | ਰਿਚਰਡ ਮਾਰਵਿਨ |
ਪ੍ਰੋਡਕਸ਼ਨ ਕੰਪਨੀ | A&E Home Video |
ਡਿਸਟ੍ਰੀਬਿਊਟਰ | A&E Television Networks |
ਰਿਲੀਜ਼ ਮਿਤੀਆਂ | 2 ਦਿਸੰਬਰ 2001 (ਟੈਲੀਵਿਜ਼ਨ) 29 ਜਨਵਰੀ 2002 (ਹੋਮ ਵੀਡੀਓ) |
ਮਿਆਦ | 92 ਮਿੰਟ |
ਦੇਸ਼ | ਅਮਰੀਕਾ |
ਭਾਸ਼ਾਵਾਂ | ਅੰਗਰੇਜ਼ੀ ਜਰਮਨ |
ਕਿਰਦਾਰ
ਸੋਧੋ- ਰਿਕ ਸ਼ਰੇਡਰ - ਮੇਜਰ ਚਾਰਲਸ ਵ੍ਹਾਈਟ ਵ੍ਹਿਟਲਸੀ
- ਫ਼ਿਲ ਮੈਕੀ - ਕੈਪਟਨ ਜਾਰਜ ਜੀ. ਮੈਕਮਰਟਰੀ
- ਜੇਮੀ ਹੈਰਿਸ - ਸਾਰਜੰਟ ਗੈਡੇਕੀ
- ਜੇ ਰੋਡਨ - ਲੈਫ਼ਟੀਨੰਟ ਲੀਕ
- ਐਡਮ ਜੇਮਜ਼ - ਕੈਪਟਨ ਨੈਲਸਨ ਐੱਮ. ਹੋਲਡਰਮੈਨ
- ਡੇਨੀਅਲ Caltagirone - ਪ੍ਰਾਈਵੇਟ ਫ਼ਿਲਿਪ ਚਪੇਲੀਆ
- ਮਾਈਕਲ ਗੋਲਡਸਟ੍ਰੋਮ - ਪ੍ਰਾਈਵੇਟ ਜੇਕਬ ਰੋਜ਼ਨ
- ਐਂਡਰੇ ਵਿਪੋਲਿਸ - ਪ੍ਰਾਈਵੇਟ ਫ਼੍ਰੈਂਕ ਲਿਪਾਸਟੀ
- ਰੇਸ ਮਾਈਲਸ ਥਾਮਸ - ਪ੍ਰਾਈਵੇਟ ਬਾਬ ਯੋਡਰ
- ਆਰਥਰ ਕ੍ਰੈਮਰ - ਪ੍ਰਾਈਵੇਟ ਅਬਰਾਹਮ ਕ੍ਰੋਟੋਸ਼ਿੰਸਕੀ
- ਐਡਮ ਕੋਟਜ਼ - ਕਰਨਲ ਜਾਨਸਨ
- ਜਸਟਿਨ ਸਕਾਟ - ਪ੍ਰਾਈਵੇਟ ਓਮਰ ਰਿਚਰਡਸ
- ਐਂਥਨੀ ਅਜ਼ੀਜ਼ੀ - ਪ੍ਰਾਈਵੇਟ ਨੈਟ ਹੈਂਚਮੈਨ
- ਜਾਰਜ ਕੈਲਿਲ - ਪ੍ਰਾਈਵੇਟ ਲੌਵੈਲ ਆਰ. ਹੌਲਿੰਗਜ਼ਹੈੱਡ
- ਵੌਲਫ਼ ਕਾਲਰ - ਜਨਰਲ ਵੌਨ ਸਾਇਬਲ
- Joachim Paul Assböck - ਮੇਜਰ ਹੈਨਰਿਚ ਪ੍ਰਿੰਜ਼
- ਮਾਈਕਲ ਬ੍ਰੈਂਡਨ - ਮੇਜਰ ਜਨਰਲ ਰੌਬਰਟ ਅਲੈਗਜ਼ੈਂਡਰ