ਦ ਵਨ ਸਟਰਾਅ ਰੈਵੇਲਿਊਸ਼ਨ
ਵਨ ਸਟਰਾਅ ਰੈਵੇਲਿਊਸ਼ਨ ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਮਾਸਾਨੋਬੂ ਫੁਕੂਓਕਾ (1913 – 2008) ਦੀ 1975 ਵਿੱਚ ਲਿਖੀ[1] ਇੱਕ ਕਿਤਾਬ ਹੈ
ਲੇਖਕ | ਮਾਸਾਨੋਬੂ ਫੁਕੂਓਕਾ |
---|---|
ਦੇਸ਼ | ਜਪਾਨ |
ਭਾਸ਼ਾ | ਜਪਾਨੀ |
ਵਿਸ਼ਾ | ਕੁਦਰਤੀ ਖੇਤੀ, ਪਰਿਆਵਰਨ |
ਪ੍ਰਕਾਸ਼ਕ | Tokyo: Hakujusha (柏樹社?) Co., Ltd. |
ਪ੍ਰਕਾਸ਼ਨ ਦੀ ਮਿਤੀ | 1975 |
ਸਫ਼ੇ | 252 |
ਆਈ.ਐਸ.ਬੀ.ਐਨ. | [[Special:BookSources/%3Csup+class%3D%22noprint+Inline-Template+%22+style%3D%22white-space%3Anowrap%3B%22%3E%26%2391%3B%3Ci%3E%5B%5BWikipedia%3ACiting+sources%7C%3Cspan+title%3D%22Please+supply+an+%26quot%3B%26%23124%3BISBN%26%2361%3B%26quot%3B+of+publication%2C+or+use+%26quot%3B%26%23124%3BISBN%26%2361%3B+unspecified%26quot%3B+for+intentional+omission.%22%3EISBN%26nbsp%3Bmissing%3C%2Fspan%3E%5D%5D%3C%2Fi%3E%26%2393%3B%3C%2Fsup%3E |[ISBN missing]]]error |
ਓ.ਸੀ.ਐਲ.ਸੀ. | 36147826 |
ਮੂਲ ਰੂਪ ਵਿੱਚ ਜਾਪਾਨੀ 'ਚ ਲਿਖੀ ਗਈ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਫੁਕੂਓਕਾ ਦੇ ਹੀ ਇੱਕ ਵਿਦਿਆਰਥੀ ਲੈਰੀ ਕੌਰਨ ਦੀ ਮਦਦ ਨਾਲ ਹੋਇਆ| ਉਸ ਤੋਂ ਬਾਅਦ ਇਹ 20 ਤੋਂ ਵੱਧ ਭਾਸ਼ਾਵਾਂ 'ਚ ਅਨੁਵਾਦਿਤ ਹੋ ਚੁੱਕੀ ਹੈ। ਇਸ ਕਿਤਾਬ ਦਾ ਗੁਰਮੁਖੀ ਅਨੁਵਾਦ ਕੱਖ ਤੋਂ ਕਰਾਂਤੀ ਰਿਸ਼ੀ ਮੀਰਣਸ਼ਾਹ ਨੇ ਕੀਤਾ ਹੈ।
ਇਸ ਵਿੱਚ ਕੁਦਰਤੀ ਖੇਤੀ ਦੀ ਇੱਕ ਅਜਿਹੀ ਨਵੀਂ ਵਿਧੀ ਦੀ ਚਰਚਾ ਕੀਤੀ ਗਈ ਹੈ ਜੋ ਆਧੁਨਿਕ ਖੇਤੀਬਾੜੀ ਦੀ ਹਾਨੀਕਾਰਕ ਰਫ਼ਤਾਰ ਨੂੰ ਰੋਕਣ ਥੰਮ ਦੇਣ ਦਾ ਰਾਹ ਦਰਸਾਉਂਦੀ ਹੈ। ਇਸ ਕੁਦਰਤੀ ਖੇਤੀ ਲਈ ਨਾ ਤਾਂ ਮਸ਼ੀਨਾਂ ਦੀ ਜ਼ਰੂਰਤ ਹੁੰਦੀ ਹੈ ਨਾ ਹੀ ਰਾਸਾਇਣਕ ਖਾਦਾਂ ਦੀ, ਅਤੇ ਉਸ ਵਿੱਚ ਗੁੱਡ-ਗਡਾਈ ਵੀ ਬਹੁਤ ਘੱਟ ਕਰਨੀ ਪੈਂਦੀ ਹੈ। ਫੁਕੂਓਕਾ ਨਾ ਤਾਂ ਖੇਤ ਵਿੱਚ ਵਾਈ ਕਰਦੇ ਹਨ ਅਤੇ ਨਾ ਹੀ ਤਿਆਰ ਕੀਤੀ ਹੋਈ ਆਰਗੈਨਿਕ ਖਾਦ ਦਾ ਪ੍ਰਯੋਗ ਕਰਦੇ ਹਨ। ਇਸੇ ਤਰ੍ਹਾਂ ਝੋਨੇ ਦੇ ਖੇਤਾਂ ਵਿੱਚ ਉਹ ਫਸਲ ਉੱਗਣ ਦੇ ਸਾਰੇ ਸਮੇਂ ਲਈ, ਉਸ ਤਰ੍ਹਾਂ ਪਾਣੀ ਖੜਾ ਕੇ ਨਹੀਂ ਰੱਖਦੇ ਜਿਵੇਂ ਕਿ ਪੂਰਬ ਅਤੇ ਸਾਰੀ ਦੁਨੀਆ ਦੇ ਕਿਸਾਨ ਸਦੀਆਂ ਤੋਂ ਕਰਦੇ ਚਲੇ ਆ ਰਹੇ ਹਨ। ਪਿਛਲੇ ਪੰਝੀ ਸਾਲਾਂ ਤੋਂ ਉਹਨਾਂ ਨੇ ਆਪਣੇ ਖੇਤਾਂ ਵਿੱਚ ਹੱਲ ਨਹੀਂ ਚਲਾਇਆ। ਇਸ ਦੇ ਬਾਵਜੂਦ ਉਹਨਾਂ ਦੇ ਖੇਤਾਂ ਵਿੱਚ ਫਸਲ ਜਾਪਾਨ ਦੇ ਸਭ ਤੋਂ ਜਿਆਦਾ ਉਪਜਾਊ ਖੇਤਾਂ ਤੋਂ ਜਿਆਦਾ ਹੁੰਦੀ ਰਹੀ। ਉਹਨਾਂ ਦੀ ਖੇਤੀ ਵਿੱਚ ਕਿਰਤ ਵੀ ਹੋਰ ਵਿਧੀਆਂ ਦੇ ਮੁਕਾਬਲੇ ਘੱਟ ਲੱਗਦੀ ਹੈ, ਹਾਲਾਂਕਿ ਇਸ ਤਰੀਕੇ ਵਿੱਚ ਕੋਲਾ, ਤੇਲ, ਆਦਿ ਦੀ ਵਰਤੋ ਨਹੀਂ ਹੁੰਦੀ, ਉਹ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਦਾ।
ਹਵਾਲੇ
ਸੋਧੋ- ↑ "About "The One-Straw Revolution"". Archived from the original on 2013-04-24. Retrieved 2013-03-17.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |