ਦ ਵਿਮਨ ਆਨ ਪਲੇਟਫਾਰਮ 8

ਦ ਵਿਮਨ ਆਨ ਪਲੇਟਫਾਰਮ 8 ਭਾਰਤੀ ਲੇਖਕ ਰਸਕਿਨ ਬਾਂਡ ਦੀ ਲਿਖੀ ਇੱਕ ਛੋਟੀ ਕਹਾਣੀ ਹੈ। [1] [2] ਇਸ ਦਾ ਬਿਰਤਾਂਤਕਾਰ ਅਰੁਣ ਨਾਮ ਦਾ ਇੱਕ ਸਕੂਲੀ ਲੜਕਾ ਹੈ। ਉਹ ਉੱਤਮ ਪੁਰਖ ਵਿੱਚ ਇੱਕ ਰੇਲਵੇ ਸਟੇਸ਼ਨ `ਤੇ ਇੱਕ ਰਹੱਸਮਈ ਔਰਤ ਨਾਲ ਹੋਈ ਮੁਲਾਕਾਤ ਦਾ ਬਿਆਨ ਕਰਦਾ ਹੈ। [3]

ਇਹ ਕਹਾਣੀ ਪਹਿਲੀ ਵਾਰ 1955 ਅਤੇ 1958 ਦੇ ਵਿਚਕਾਰ ਦ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ ਵਿੱਚ ਛਪੀ ਸੀ [4] ਇਸ ਨਿੱਕੀ ਕਹਾਣੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਭਾਰਤੀ ਸਾਹਿਤ ਦੀ ਇੱਕ ਕਲਾਸਿਕ ਕਹਾਣੀ ਮੰਨਿਆ ਜਾਂਦਾ ਹੈ ਅਤੇ ਭਾਰਤ ਦੇ ਅੰਗਰੇਜ਼ੀ ਸਕੂਲਾਂ ਵਿੱਚ ਅਕਸਰ ਇਹ ਸਲੇਬਸ ਵਿੱਚ ਲੱਗੀ ਹੁੰਦੀ ਹੈ। [5] [6]

ਸੰਖੇਪ ਸਾਰ ਸੋਧੋ

ਅਰੁਣ, ਬੋਰਡਿੰਗ ਸਕੂਲ ਵਿੱਚ ਪੜ੍ਹਦਾ 12 ਸਾਲਾਂ ਦਾ ਇੱਕ ਲੜਕਾ, ਆਪਣੇ ਮਾਪਿਆਂ ਕੋਲ਼ ਘਰ ਵਿੱਚ ਛੁੱਟੀਆਂ ਬਿਤਾ ਕੇ ਵਾਪਸ ਸਕੂਲ ਜਾਂਦਾ ਹੈ। ਉਸ ਨੇ ਅੱਧੀ ਰਾਤ ਪਹੁੰਚਣ ਵਾਲ਼ੀ ਰੇਲਗੱਡੀ ਵਿੱਚ ਸਫ਼ਰ ਕਰਨਾ ਹੈ, ਪਰ ਅਰੁਣ ਦੇ ਮਾਤਾ-ਪਿਤਾ ਫੈਸਲਾ ਕਰਦੇ ਹਨ ਕਿ ਉਹ ਇਕੱਲੇ ਸਫ਼ਰ ਕਰਨ ਦੇ ਯੋਗ ਉਮਰ ਦਾ ਹੈ। ਅੰਬਾਲਾ ਰੇਲਵੇ ਸਟੇਸ਼ਨ 'ਤੇ ਕਈ ਘੰਟੇ ਪਹਿਲਾਂ ਪਹੁੰਚ ਕੇ, ਅਰੁਣ ਕਿਤਾਬਾਂ ਪੜ੍ਹ ਕੇ, ਆਵਾਰਾ ਕੁੱਤਿਆਂ ਅੱਗੇ ਬਿਸਕੁਟ ਸੁੱਟ ਕੇ, ਪਲੇਟਫਾਰਮ 'ਤੇ ਚੜ੍ਹ ਕੇ ਅਤੇ ਸਟੇਸ਼ਨ ਦੇ ਪਲੇਟਫਾਰਮ 8 'ਤੇ ਗਤੀਵਿਧੀਆਂ ਦੇਖ ਕੇ ਸਮਾਂ ਲੰਘਾਉਂਦਾ ਹੈ।

ਅਚਾਨਕ, ਅਰੁਣ ਨੇ ਆਪਣੇ ਪਿੱਛੇ ਔਰਤ ਦੀ ਕੋਮਲ ਆਵਾਜ਼ ਸੁਣੀ। ਉਹ ਪਿੱਛੇ ਮੁੜਦਾ ਹੈ ਅਤੇ ਚਿੱਟੀ ਸਾੜੀ ਪਹਿਨੀ 30 ਸਾਲ ਤੋਂ ਵੱਧ ਉਮਰ ਦੀ ਇੱਕ ਔਰਤ ਖੜ੍ਹੀ ਹੈ। ਔਰਤ ਅਰੁਣ ਨੂੰ ਪੁੱਛਦੀ ਹੈ ਕਿ ਕੀ ਉਹ ਇਕੱਲਾ ਹੈ, ਅਤੇ ਲੜਕੇ ਨੂੰ ਆਪਣੇ ਨਾਲ ਸਨੈਕਸ ਅਤੇ ਚਾਹ ਲਈ ਰਿਫਰੈਸ਼ਮੈਂਟ ਰੂਮ ਵਿੱਚ ਆਉਣ ਦਾ ਸੱਦਾ ਦਿੰਦੀ ਹੈ। ਖਾਣਾ ਖਾਂਦੇ ਅਤੇ ਗੱਲਬਾਤ ਕਰਦੇ ਹੋਏ, ਅਰੁਣ ਅਤੇ ਔਰਤ ਜਲਦੀ ਦੋਸਤ ਬਣ ਜਾਂਦੇ ਹਨ। ਰਿਫਰੈਸ਼ਮੈਂਟ ਰੂਮ ਤੋਂ ਵਾਪਸੀ 'ਤੇ, ਇਹ ਜੋੜਾ ਇੱਕ ਲੜਕੇ ਨੂੰ ਰੇਲ ਪਟੜੀ ਤੋਂ ਪਾਰ ਛਾਲ ਮਾਰਦਾ ਵੇਖਦਾ ਹੈ ਜਦੋਂ ਇੱਕ ਰੇਲ ਇੰਜਣ ਨੇੜੇ ਆ ਰਿਹਾ ਸੀ। ਔਰਤ ਅਰੁਣ ਦੀ ਬਾਂਹ ਘੁੱਟ ਕੇ ਫੜਦੀ ਹੈ ਅਤੇ ਚਿੰਤਾਤੁਰ ਸਲੂਕ ਕਰਦੀ ਹੈ। ਅਰੁਣ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਲੜਕੇ ਨੂੰ ਸੁਰੱਖਿਅਤ ਦੂਜੇ ਪਾਸੇ ਪਹੁੰਚਦਾ ਦੇਖ ਕੇ ਹੀ ਸ਼ਾਂਤ ਹੁੰਦੀ ਹੈ। ਔਰਤ ਹਮਦਰਦੀ ਦਿਖਾਉਣ ਲਈ ਅਰੁਣ ਦਾ ਧੰਨਵਾਦ ਕਰਦੀ ਹੈ।

ਬਾਅਦ ਵਿੱਚ, ਅਰੁਣ ਆਪਣੇ ਸਹਿਪਾਠੀ ਸਤੀਸ਼ ਨੂੰ ਮਿਲਦਾ ਹੈ ਅਤੇ ਉਸਨੂੰ ਆਪਣੀ ਮਾਂ ਨਾਲ ਮਿਲਾਉਂਦਾ ਹੈ। ਸਤੀਸ਼ ਦੀ ਮਾਂ ਅਰੁਣ ਨੂੰ ਪੁੱਛਦੀ ਹੈ ਕਿ ਕੀ ਇਹ ਔਰਤ ਉਸਦੀ ਮਾਂ ਹੈ, ਪਰ ਅਰੁਣ ਦੇ ਬੋਲਣ ਤੋਂ ਪਹਿਲਾਂ, ਔਰਤ ਨੇ ਝੱਟ ਆਪਣੇ ਆਪ ਨੂੰ ਉਸਦੀ ਮਾਂ ਵਜੋਂ ਪੇਸ਼ ਕਰ ਦਿੱਤਾ। ਸਤੀਸ਼ ਦੀ ਮਾਂ ਫਿਰ ਰੇਲਗੱਡੀ ਦੇ ਅੱਧੀ ਰਾਤ ਵੇਲ਼ੇ ਪਹੁੰਚਣ ਬਾਰੇ ਸ਼ਿਕਾਇਤ ਕਰਦੀ ਹੈ, ਦੂਜੇ ਮੁੰਡਿਆਂ ਦੇ ਇਕੱਲੇ ਸਫ਼ਰ ਕਰਨ ਬਾਰੇ ਸ਼ਿਕਾਇਤ ਕਰਦੀ ਹੈ, ਅਤੇ ਅਰੁਣ ਨੂੰ ਸਟੇਸ਼ਨ ਵਿੱਚ ਅਜਨਬੀਆਂ ਨਾਲ ਗੱਲ ਨਾ ਕਰਨ ਲਈ ਕਹਿੰਦੀ ਹੈ। ਅਰੁਣ, ਉਸ ਦੇ ਅਭਿਮਾਨੀ ਲਹਿਜੇ ਨੂੰ ਨਾਪਸੰਦ ਕਰਦਾ ਹੋਇਆ, ਇਹ ਕਹਿ ਕੇ ਉਸਦੀ ਗੱਲ ਦਾ ਖੰਡਨ ਕਰਦਾ ਹੈ, "ਮੈਨੂੰ ਅਜਨਬੀ ਪਸੰਦ ਹਨ।"

ਅੰਤ ਵਿੱਚ, ਰੇਲਗੱਡੀ ਪਲੇਟਫਾਰਮ 'ਤੇ ਪਹੁੰਚਦੀ ਹੈ ਅਤੇ ਲੜਕੇ ਗੱਡੀ 'ਤੇ ਚੜ੍ਹ ਜਾਂਦੇ ਹਨ। ਜਦੋਂ ਉਹ ਜਾਂਦੇ ਹਨ, ਸਤੀਸ਼ ਕਹਿੰਦਾ ਹੈ, "ਅਲਵਿਦਾ, ਮਾਂ!" ਅਤੇ ਉਹ ਇੱਕ ਦੂਜੇ ਨੂੰ ਹੱਥ ਲਹਿਰਾ ਕੇ ਵਿਦਾ ਕਰਦੇ ਹਨ। ਅਰੁਣ ਵੀ ਸਟੇਸ਼ਨ 'ਤੇ ਮਿਲੀ ਔਰਤ ਨੂੰ "ਅਲਵਿਦਾ, ਮਾਂ!" ਕਹਿੰਦਾ ਹੈ। ਉਹ ਔਰਤ ਨੂੰ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਹ ਭੀੜ ਵਿੱਚ ਗ਼ਾਇਬ ਨਹੀਂ ਹੋ ਜਾਂਦੀ।

ਹਵਾਲੇ ਸੋਧੋ

  1. Shaw, Norah Nivedita (2008). Ruskin Bond Of India. Andrika Publishers & Distributors. pp. 32–35. ISBN 9788126910175.
  2. Sharma, Radhe Shyam; S. B. Shukla; Sashi Bala Talwar (2000). Studies in contemporary literature: critical insights into five Indian English authors. Sarup & Sons. p. 143. ISBN 9788176251631.
  3. Khorana, MG (2003). The Life and Works of Ruskin Bond. Greenwood Press. pp. 47–48. ISBN 0313311854.
  4. Shaw, Norah Nivedita (2008). Ruskin Bond of India: A True Son of the Soil (in ਅੰਗਰੇਜ਼ੀ). Atlantic Publishers & Dist. ISBN 978-81-269-1017-5.
  5. "'All-Time Favourites for Children' by Ruskin Bond". www.telegraphindia.com. Retrieved 2023-03-05.
  6. Gautam, Urshita (2017-05-19). "Revisiting Landour on Ruskin Bond's 83rd birthday". Architectural Digest India (in Indian English). Retrieved 2023-03-05.