ਦ ਸੀਕਰੇਟ ਰਹੋਂਡਾ ਬਾਇਰਨ ਦੁਆਰਾ ਲਿਖੀ ਗਈ 2006 ਵਿੱਚ ਸਭ ਤੋਂ ਵੱਧ ਵਿਕਣ ਵਾਲੀ ਸਵੈ-ਸਹਾਇਤਾ ਲਈ ਕਿਤਾਬ ਹੈ, ਜੋ ਦ ਸੀਕਰੇਟ ਨਾਮੀ ਫ਼ਿਲਮ ਦੇ ਅਧਾਰ 'ਤੇ ਹੈ। ਇਹ ਆਕਰਸ਼ਣ ਦੇ ਨਿਯਮ ਦੀ ਗੱਲ ਕਰਦੀ ਹੈ, ਜੋ ਦਾਅਵਾ ਕਰਦਾ ਹੈ ਕਿ ਮਨ ਵਿੱਚ ਆਉਣ ਵਾਲੇ ਆਮ ਵਿਚਾਰ ਇੱਕ ਵਿਅਕਤੀ ਦੇ ਜੀਵਨ ਨੂੰ ਸਿੱਧਾ ਬਦਲ ਸਕਦੇ ਹਨ।[1][2] ਇਸ ਕਿਤਾਬ ਦੁਨੀਆ ਭਰ ਵਿੱਚ 30 ਮਿਲੀਅਨ ਕਾਪੀਆਂ ਵਿਕੀਆਂ ਅਤੇ 50 ਭਾਸ਼ਾਵਾਂ ਵਿੱਚ ਇਸਨੂੰ ਅਨੁਵਾਦ ਕੀਤਾ ਗਿਆ ਹੈ।

ਦ ਸੀਕਰੇਟ
ਤਸਵੀਰ:Thesecretlogo.jpg
ਹਾਰਡ ਕਵਰ ਐਡੀਸਨ
ਲੇਖਕਰਹੋਂਡਾ ਬਾਇਰਨ
ਦੇਸ਼ਆਸਟਰੇਲੀਆ
ਭਾਸ਼ਾਅੰਗਰੇਜ਼ੀ (44 ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ)
ਵਿਧਾਸਵੈ-ਮਦਦ ਲਈ, ਅਧਿਆਤਮਕl
ਪ੍ਰਕਾਸ਼ਕਅਟਰਿਆ ਬੁੱਕਸ
Beyond Words Publishing
ਪ੍ਰਕਾਸ਼ਨ ਦੀ ਮਿਤੀ
ਨਵੰਬਰ 2006
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
26 ਨਵੰਬਰ 2006
ਮੀਡੀਆ ਕਿਸਮਪ੍ਰਿੰਟ (ਹਾਰਡ ਕਵਰ, ਪੇਪਰਬੈਕ), ਆਡਿਉ ਕੇਸੈਟ ਅਤੇ ਸੀਡੀ, ਈ.ਬੁੱਕ(ਐਮੇਜ਼ੋਨ ਕਿੰਡਲੇ)
ਸਫ਼ੇ198 ਪੰਨੇ (ਪਹਿਲਾ ਐਡੀਸਨ, ਹਾਰਡਕਵਰ)
ਆਈ.ਐਸ.ਬੀ.ਐਨ.978-1-58270-170-7
ਓ.ਸੀ.ਐਲ.ਸੀ.76240921
131 22
ਐੱਲ ਸੀ ਕਲਾਸBF639 .B97 2006
ਤੋਂ ਬਾਅਦਦ ਪਵਰ 

ਆਲੋਚਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੀਆਂ ਕਿਤਾਬਾਂ ਰਾਜਨੀਤਿਕ ਖ਼ੁਸ਼ਹਾਲੀ ਅਤੇ ਹਕੀਕਤ ਨਾਲ ਜੁੜੀ ਅਸਫ਼ਲਤਾ ਨੂੰ ਉਤਸ਼ਾਹਤ ਕਰਦੀਆਂ ਹਨ,[3][4] ਅਤੇ ਇਹ ਕਿ “ਇਹ ਨਵੀਂ ਨਹੀਂ ਹੈ ਅਤੇ ਇਹ ਕੋਈ ਰਾਜ਼ ਨਹੀਂ ਹੈ”।[5] ਕਿਤਾਬ ਵਿੱਚ ਕੀਤੇ ਵਿਗਿਆਨਕ ਦਾਅਵਿਆਂ ਨੂੰ ਅਲੋਚਕਾਂ ਦੀ ਇੱਕ ਸ਼੍ਰੇਣੀ ਦੁਆਰਾ ਰੱਦ ਕਰ ਦਿੱਤਾ ਗਿਆ, ਇਹ ਦੱਸਦਿਆਂ ਕਿ ਪੁਸਤਕ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ।[6][7][8]

ਪਿਛੋਕੜ

ਸੋਧੋ

ਦ ਸੀਕਰੇਟ ਮਾਰਚ 2006 ਵਿੱਚ ਪਹਿਲਾ ਫ਼ਿਲਮ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਉਸੇ ਸਾਲ ਇੱਕ ਕਿਤਾਬ ਵਜੋਂ ਜਾਰੀ ਕੀਤੀ ਗਈ ਸੀ। ਇਹ ਕਿਤਾਬ ਵਾਲਸ ਵਾਟਲਸ ਦੀ 1910 ਵਿੱਚ ਲਿਖੀ ਗਈ ਕਿਤਾਬ ਦ ਸਾਇੰਸ ਆਫ ਗੇਟਿੰਗ ਰਿਚ ਤੋਂ ਪ੍ਰਭਾਵਿਤ ਹੈ, ਜਿਸ ਨੂੰ ਬਾਇਰਨ ਨੇ ਆਪਣੀ ਧੀ ਕੋਲੋਂ 2004 ਵਿੱਚ ਨਿੱਜੀ ਸਦਮੇ ਸਮੇਂ ਹਾਸਿਲ ਕੀਤਾ ਸੀ।[9] ਦ ਪੈਸ਼ਨ ਟੈਸਟ ਦੇ ਨਿਉ ਯਾਰਕ ਟਾਈਮਜ਼ ਵੇਸਟਸੇਲਿੰਗ ਲੇਖਕ ਜੈਨੇਟ ਬਰੇ ਅਟਵੁੱਡ ਅਤੇ ਕ੍ਰਿਸ ਅਟਵੁੱਡ ਨੂੰ ਫ਼ਿਲਮ ਜਾਂ ਕਿਤਾਬ ਵਿੱਚ ਫ਼ੀਚਰ ਨਹੀਂ ਕੀਤਾ ਗਿਆ, ਪਰ ਉਨ੍ਹਾਂ ਨੇ ਫ਼ਿਲਮ ਲਈ ਇੰਟਰਵਿਉ ਦਾ ਪ੍ਰਬੰਧ ਕੀਤਾ, ਜਿਨ੍ਹਾਂ ਵਿਚੋਂ ਬਹੁਤ ਸਾਰੇ ਕਿਤਾਬ ਵਿੱਚ ਦਿੱਤੇ ਗਏ ਹਨ।[10]

ਬਾਇਰਨ ਨੇ ਮੂਲ ਰੂਪ ਵਿੱਚ ਮੈਡਮ ਬਲੇਵਤਸਕੀ ਅਤੇ ਨੌਰਮਨ ਵਿਨਸੈਂਟ ਪੀਲੇ ਵਰਗੇ ਵਿਅਕਤੀਆਂ ਦੁਆਰਾ ਪ੍ਰਸਿੱਧ ਇੱਕ ਵਿਚਾਰ ਨੂੰ ਦੁਬਾਰਾ ਪੇਸ਼ ਕੀਤਾ ਕਿ ਕੁਝ ਚੀਜ਼ਾਂ ਬਾਰੇ ਸੋਚਣਾ ਉਨ੍ਹਾਂ ਨੂੰ ਜੀਵਨ ਵਿੱਚ ਲਿਆਉਂਦਾ ਹੈ। ਬਾਇਰਨ ਇਤਿਹਾਸਕ ਵਿਅਕਤੀਆਂ ਦੀਆਂ ਉਦਾਹਰਣਾਂ ਦਿੰਦੀ ਹੈ ਜਿਨ੍ਹਾਂ ਨੇ ਕਥਿਤ ਤੌਰ 'ਤੇ ਇਸ ਵਿਚਾਰ ਨੂੰ ਆਜ਼ਮਾ ਕੇ ਵੇਖਿਆ ਹੈ। ਬਾਇਰਨ ਨੇ ਇਸ ਕਿਤਾਬ ਵਿੱਚ ਤਿੰਨ-ਪੜਾਅ ਦੀ ਪ੍ਰਕਿਰਿਆ ਦਾ ਹਵਾਲਾ ਦਿੱਤਾ ਹੈ: ਪੁੱਛੋ, ਵਿਸ਼ਵਾਸ ਕਰੋ ਅਤੇ ਹਾਸਿਲ ਕਰੋ।[11] ਇਹ ਬਾਈਬਲ ਦੇ ਮੱਤ 21:22 ਦੇ ਹਵਾਲੇ 'ਤੇ ਅਧਾਰਤ ਹੈ, ਜੋ ਇਸ ਤਰ੍ਹਾਂ ਹੈ: "ਅਤੇ ਉਹ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਵਿੱਚ ਕਹੋਗੇ, ਵਿਸ਼ਵਾਸ ਕਰੋ ਤਾਂ ਤੁਸੀਂ ਹਾਸਿਲ ਕਰੋਗੇ।"

ਬਾਇਰਨ ਨੇ ਕਥਿਤ ਉਦਾਹਰਣਾਂ ਦੇ ਨਾਲ ਕਿਸੇ ਦੀਆਂ ਇੱਛਾਵਾਂ ਦੀ ਪ੍ਰਾਪਤੀ ਵਿੱਚ ਸ਼ੁਕਰਗੁਜ਼ਾਰੀ ਅਤੇ ਦਰਸ਼ਨੀ ਦਿੱਖ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਹੈ। ਬਾਅਦ ਦੇ ਅਧਿਆਇ ਵਿਆਖਿਆ ਕਰਦੇ ਹਨ ਕਿ ਬ੍ਰਹਿਮੰਡ ਬਾਰੇ ਵਧੇਰੇ ਆਮ ਵਿਚਾਰਾਂ ਨਾਲ ਆਪਣੀ ਖੁਸ਼ਹਾਲੀ, ਸੰਬੰਧਾਂ ਅਤੇ ਸਿਹਤ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ।

ਹਵਾਲੇ

ਸੋਧੋ
  1. Shermer, Michael (1 June 2007). "The (Other) Secret". Scientific American. Retrieved 2 February 2018.
  2. Radford, Benjamin (3 February 2009). "'The Secret'". Live Science. Retrieved 2 February 2018.
  3. Ehrenreich, Barbara (2009). Bright-Sided: How the Relentless Promotion of Positive Thinking Has Undermined America. New York: Metropolitan Books. p. 235. ISBN 978-0-8050-8749-9. Retrieved 4 April 2010.
  4. "Author Barbara Ehrenreich on 'Bright-Sided: How the Relentless Promotion of Positive Thinking Has Undermined America'". Democracy Now!. 13 October 2009. Retrieved 29 October 2009.
  5. John. "Oprah's Secret: New? Old? Good? Bad? | John G. Stackhouse, Jr". Johnstackhouse.com. Archived from the original on 22 ਮਈ 2018. Retrieved 29 July 2013. {{cite web}}: Unknown parameter |dead-url= ignored (|url-status= suggested) (help)
  6. Chabris, Christopher; Simons, Daniel (24 September 2010). "Fight 'The Power'". The New York Times.
  7. "Secrets and Lies". Committee for Skeptical Inquiry. 29 March 2007.
  8. Randall, Lisa. 2011. Knocking on Heaven’s Door: How Physics and Scientific Thinking Illuminate the Universe and the Modern World. p. 10.
  9. The Secret, p. ix.
  10. Attwood, Chris (10 July 2018). "Chris Attwood, Founder and President of The Beyul". LinkedIn.[permanent dead link]
  11. The Secret, p. 47.

ਬਾਹਰੀ ਲਿੰਕ

ਸੋਧੋ