ਦ 1947 ਪਾਰਟੀਸ਼ਨ ਆਰਕਾਈਵ

ਦ 1947 ਪਾਰਟੀਸ਼ਨ ਆਰਕਾਈਵ (ਅੰਗਰੇਜ਼ੀ: The 1947 Partition Archive) ਬਰਕਲੇ, ਕੈਲੀਫ਼ੋਰਨੀਆ ਵਿੱਚ ਇੱਕ ਸੰਸਥਾ ਹੈ ਜੋ 1947 ਦੀ ਭਾਰਤ ਦੀ ਵੰਡ ਦੀ ਮੌਖਿਕ ਜਾਣਕਾਰੀ ਇਕੱਠੀ ਕਰਦੀ ਹੈ, ਇਸਨੂੰ ਸਾਂਭਦੀ ਹੈ ਅਤੇ ਲੋਕਾਂ ਤੱਕ ਪਹੁੰਚਾਉਂਦੀ ਹੈ।[1] ਇਹ ਸੰਸਥਾ 2010 ਵਿੱਚ ਉਦੋਂ ਸ਼ੁਰੂ ਹੋਈ ਜਦ ਡਾ.ਗੁਨੀਤਾ ਭੱਲਾ ਨੇ ਸਾਂਨ ਫ਼ਰਾਂਸਿਸਕੋ ਖਾੜੀ ਖੇਤਰ ਵਿੱਚ ਬਜ਼ੁਰਗ ਲੋਕਾਂ ਨਾਲ ਵੰਡ ਬਾਰੇ ਵੀਡੀਓ ਇੰਟਰਵਿਊਆਂ ਕਰ ਕੇ ਰਿਕਾਰਡਿੰਗਾਂ ਸ਼ੁਰੂ ਕੀਤੀਆਂ। 1947ਦੀ ਵੰਡ ਦਾ ਪੁਰਾਲੇਖ ਬਣਾਓਣ ਦੇ ਕਾਰਜ ਦੀ ਪ੍ਰੇਰਨਾ ਹੀਰੋਸ਼ੀਮਾ ਸ਼ਾਂਤੀ ਯਾਦਗਾਰ ਅਤੇ ਹੋਰ ਵੱਡੇ ਘਲੂਘਾਰੇ ਯਾਦਗਾਰਾਂ ਤੋਂ ਮਿਲੀ।[2] ਇਸ ਸੰਸਥਾ ਵਲੋਂ ਵੰਡ ਦੇ ਚਸ਼ਮ ਦੀਦ ਗਵਾਹਾਂ ਦੀਆਂ ਇੰਟਰਵਿਊਆਂ ਰਾਹੀਂ ਆਮ ਜਨਤਾ (ਭੀੜਾਂ) ਨੂੰ ਸਰੋਤਾਂ ਵਜੋਂ ਵਰਤਣ ਦਾ ਢੰਗ ਤਰੀਕਾ ਆਪਣਾਇਆ ਜਾਂਦਾ ਹੈ ਅਤੇ ਨਾਲ ਨਾਲ ਸਵੈਕਰਮੀਆਂ ਨੂੰ ਕਹਾਣੀਆਂ ਇੱਕਤਰ ਕਰਨ ਅਤੇ ਇੰਟਰਵਿਊਆਂ ਕਰਨ ਦੀਆਂ ਤਕਨੀਕਾਂ ਦਾ ਗਿਆਨ ਦੇਣ ਲਈ ਮੁਫ਼ਤ ਔਨਲਾਈਨ ਕਲਾਸਾਂ ਲਗਾਈਆਂ ਜਾਂਦੀਆਂ ਹਨ।[3][4] 2014, ਤੱਕ 1,000 ਤੋਂ ਵੱਧ ਇੰਟਰਵਿਊਆਂ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਮਰੀਕਾ ਅਤੇ ਇਜ਼ਰਾਇਲ ਆਦਿ ਨੌਂ ਦੇਸਾਂ ਤੋਂ ਕੀਤੀਆਂ ਜਾ ਚੁਕੀਆਂ ਹਨ।[2][5][6]

ਹਵਾਲੇ

ਸੋਧੋ
  1. "The New York Times". nytimes.com. Retrieved 2014-07-13.
  2. 2.0 2.1 "Now an archive that collects stories of Partition | The Indian Express". indianexpress.com. Retrieved 2014-07-13.
  3. ਮੌਖਿਕ ਇਤਿਹਾਸ ਵਰਕਸ਼ਾਪ
  4. "Archiving memories of shared, partitioned past - thenews.com.pk". thenews.com.pk. Archived from the original on 2018-12-26. Retrieved 2014-07-13. {{cite web}}: Unknown parameter |dead-url= ignored (|url-status= suggested) (help)
  5. Story Map[permanent dead link]
  6. "U.S. group preserves memories of partition - The Hindu". thehindu.com. Retrieved 2014-07-13.

ਬਾਹਰੀ ਕੜੀਆਂ

ਸੋਧੋ