ਧਨੌਲਾ

ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ

ਧਨੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਇੱਕ ਨਗਰ ਕੌਂਸਲ ਹੈ। ਇਹ ਕਸਬਾ ਬਰਨਾਲਾ-ਸੰਗਰੂਰ ਮਾਰਗ ਤੇ ਸਥਿਤ ਹੈ। ਧਨੌਲਾ ਪਿੰਡ ਨੂੰ ਗੁਰਦਿੱਤਾ ਨਾਂ ਦੇ ਬੰਦੇ ਨੇ ਸੰਨ 1718 ਈਸਵੀ ਵਿੱਚ ਵਸਾਇਆ ਸੀ ਤੇ ਇਹ 1755 ਤੱਕ ਨਾਭਾ ਰਿਆਸਤ ਦੀ ਰਾਜਧਾਨੀ ਸੀ।

ਧਨੌਲਾ ਕਿਲਾ
ਧਨੌਲਾ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਬਰਨਾਲਾ

ਧਨੌਲਾ ਕਿਲਾ

ਸੋਧੋ

ਧਨੌਲਾ ਕਿਲਾ,ਸੰਨ 1755 ‘ਚ ਮਹਾਰਾਜਾ ਜਸਮੇਰ ਨੇ ਕਸਬਾ ਧਨੌਲਾ ‘ਚ ਲਗਪਗ ਪੰਜ ਏਕੜ ਜ਼ਮੀਨ ਵਿੱਚ ਬਣਾਇਆ ਸੀ। ਇਸ ਕਿਲੇ ਦੀ ਇਮਾਰਤ, ਇਮਾਤਰਸਾਜ਼ੀ ਦਾ ਇੱਕ ਸੁੰਦਰ ਨਮੂਨਾ ਹੈ। ਇਸ ਦਾ ਵਿਸ਼ਾਲ ਦਰਵਾਜ਼ਾ ਅਤੇ ਬਹੁਤ ਵੱਡੀਆਂ-ਵੱਡੀਆਂ ਹਨ।19ਵੀਂ ਸਦੀ ਦੇ ਅੱਧ ਤਕ ਇਹ ਕਿਲਾ ਰਿਆਸਤ ਨਾਭਾ ਦਾ ਹੈੱਡ ਕੁਆਟਰ ਰਿਹਾ। ਇਸ ਵਿੱਚ ਮਹਾਰਾਜੇ ਨੇ ਇੱਕ ਵਿਸ਼ੇਸ਼ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾਇਆ ਸੀ ਜੋ ਅਜੇ ਵੀ ਕਾਇਮ ਹੈ। ਇਸ ਕਿਲੇ ਵਿਚਲੀ ਖੂਹੀ ਦੇ ਪਾਣੀ ਦੀਆਂ ਕਾਫੀ ਸਿਫਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਇਹਦਾ ਪਾਣੀ ਨਾਭੇ ਰਾਣੀਆਂ ਲਈ ਵਿਸ਼ੇਸ਼ ਤੌਰ ‘ਤੇ ਲਿਜਾਇਆ ਜਾਂਦਾ ਸੀ। ਰਿਆਸਤਾਂ ਟੁੱਟਣ ਪਿੱਛੋਂ ਇਸ ਕਿਲ੍ਹੇ ਨੇ ਥਾਣੇ ਦਾ ਰੂਪ ਅਖ਼ਤਿਆਰ ਕਰ ਲਿਆ ਅਤੇ ਕਾਫ਼ੀ ਸਮਾਂ ਇਹ ਕਿਲਾ ਨਕਸਲਵਾੜੀ ਲਹਿਰ ਦੇ ਕਾਰਕੁਨਾਂ ‘ਤੇ ਤਸ਼ੱਦਦ ਲਈ ਵਰਤਿਆ ਜਾਂਦਾ ਰਿਹਾ। ਕਿਲੇ ਦੀ ਹਾਲਤ ਖਸਤਾ ਹੈ ਅਤੇ ਹੁਣ ਤਾਂ ਇਸਦੀਆਂ ਆਲੇ-ਦੁਆਲੇ ਦੀਆਂ ਕੰਧਾਂ ਹੀ ਰਹਿ ਗਈਆਂ ਹਨ।

 
Entrance of Govt. Senior Secondary School (Boys) Dhanaula (Barnala)

ਹਵਾਲੇ

ਸੋਧੋ