ਧਮੋਟ ਕਲਾਂ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਧਮੋਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਅਤੇ ਬਲਾਕ ਦੋਰਾਹਾ ਦਾ ਇੱਕ ਪੁਰਾਣਾ ਅਤੇ ਵੱਡਾ ਪਿੰਡ ਹੈ,।[1] ਜਿਥੇ ਬਹੁਗਿਣਤੀ ਆਬਾਦੀ ਗਿੱਲ ਝੱਲੀ ਗੋਤ ਦੇ ਲੋਕਾਂ ਦੀ ਹੈ। ਪਾਇਲ ਨਗਰ ਧਮੋਟ ਤੋਂ ਪੰਜ ਕਿਮੀ ਉੱਤਰ ਵੱਲ ਪੈਂਦਾ ਹੈ। ਪਿੰਡ ਦੇ ਪੂਰਬ ਵਾਲੇ ਪਾਸੇ ਪਾਇਲ - ਮਲੌਦ ਸੜਕ ਲੰਘਦੀ ਹੈ ਅਤੇ ਪੱਛਮੀ ਪਾਸੇ ਸਰਹੰਦ ਨਹਿਰ। ਧਮੋਟ ਕਲਾਂ ਦੀ ਆਬਾਦੀ ਲਗਭਗ 10 ਹਜ਼ਾਰ ਦੀ ਹੈ ਅਤੇ ਇਹ ਕੋਈ ਸਾਢੇ ਅੱਠ ਸੌ ਸਾਲ ਪਹਿਲਾਂ ਵਸਾਇਆ ਨਗਰ ਹੈ।[2]

ਧਮੋਟ ਕਲਾਂ
ਪਿੰਡ
ਧਮੋਟ ਕਲਾਂ is located in ਪੰਜਾਬ
ਧਮੋਟ ਕਲਾਂ
ਧਮੋਟ ਕਲਾਂ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਧਮੋਟ ਕਲਾਂ is located in ਭਾਰਤ
ਧਮੋਟ ਕਲਾਂ
ਧਮੋਟ ਕਲਾਂ
ਧਮੋਟ ਕਲਾਂ (ਭਾਰਤ)
ਗੁਣਕ: 30°41′21″N 76°01′46″E / 30.689228°N 76.029332°E / 30.689228; 76.029332
ਦੇਸ਼ ਭਾਰਤ
ਰਾਜਪੰਜਾਬ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ6.662
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141413
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB55
ਨੇੜੇ ਦਾ ਸ਼ਹਿਰਦੋਰਾਹਾ

ਲਾਗਲੇ ਪਿੰਡ ਧਮੋਟ ਖੁਰਦ, ਫਿਰੋਜ਼ਪੁਰ ਅਤੇ ਭਾਡੇਵਾਲ ਧਮੋਟ ਕਲਾਂ ਵਿਚੋਂ ਹੀ ਜਾ ਕੇ ਵਸੇ ਹਨ, ਜਿਹਨਾਂ ਦੀ ਪਹਿਲਾਂ ਇੱਕੋ ਹੀ ਪੰਚਾਇਤ ਹੁੰਦੀ ਸੀ। ਇਸ ਪਿੰਡ ਦੇ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮੱਲਾ ਸਿੰਘ ਜੀ ਸਰਹਿੰਦ ਵਿਖੇ ਜੈਨ ਖਾਨ ਨਾਲ ਲੜਦੇ ਹੋਇਆ ਸ਼ਹੀਦੀ ਪ੍ਰਾਪਤ ਕੀਤੀ।

ਗੈਲਰੀ ਸੋਧੋ

 
ਵਿਸ਼ਕਰਮਾ ਮੰਦਰ
 
Post Office Dhamot 141413
 
ਪੱਕਾ ਚੌਂਤਰਾ ਧਮੋਟ ਕਲਾਂ

ਹਵਾਲੇ ਸੋਧੋ