ਧਰਮਕੋਟ, ਹਿਮਾਚਲ ਪ੍ਰਦੇਸ਼
ਧਰਮਕੋਟ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਕਾਂਗੜਾ ਜ਼ਿਲ੍ਹੇ ਦਾ ਇੱਕ ਛੋਟਾ ਪਹਾੜੀ ਸਟੇਸ਼ਨ ਹੈ।
ਧਰਮਕੋਟ | |
---|---|
ਦੇਸ਼ | ਭਾਰਤ |
ਰਾਜ | ਹਿਮਾਚਲ ਪ੍ਰਦੇਸ਼ |
ਜ਼ਿਲ੍ਹਾ | ਕਾਂਗੜਾ |
ਉੱਚਾਈ | 2,100 m (6,900 ft) |
ਭਾਸ਼ਾਵਾਂ | |
ਸਮਾਂ ਖੇਤਰ | ਯੂਟੀਸੀ+5:30 (IST) |
ਮੈਕਲਿਓਡਗੰਜ ਦੇ ਉੱਪਰ ਇੱਕ ਪਹਾੜੀ ਦੀ ਚੋਟੀ 'ਤੇ, ਧਰਮਕੋਟ ਕਾਂਗੜਾ ਘਾਟੀ ਅਤੇ ਧੌਲਾਧਰ ਲੜੀ ਦੇ ਵਿਸ਼ਾਲ ਦ੍ਰਿਸ਼ਾਂ ਵਾਲ਼ੀ ਜਗ੍ਹਾ ਹੈ। ਧਰਮਕੋਟ ਵਿੱਚ ਵਿਪਾਸਨਾ ਧਿਆਨ ਕੇਂਦਰ, ਧੰਮਾ ਸ਼ਿਕਾਰਾ, ਅਤੇ ਨਾਲ ਹੀ ਤੁਸ਼ਿਤਾ ਮੈਡੀਟੇਸ਼ਨ ਸੈਂਟਰ ਵੀ ਹੈ ਜੋ ਤਿੱਬਤੀ ਮਹਾਯਾਨ ਪਰੰਪਰਾ ਵਿੱਚ ਬੁੱਧ ਧਰਮ ਦੇ ਅਧਿਐਨ ਅਤੇ ਅਭਿਆਸ ਦਾ ਇੱਕ ਕੇਂਦਰ ਹੈ।
ਮਿੰਨੀ ਇਜ਼ਰਾਈਲੀ ਅਤਵਾਦੀ ਸੰਗਠਨ
ਸੋਧੋਸਥਾਨਕ ਵਾਸੀ ਧਰਮਕੋਟ ਨੂੰ 'ਪਹਾੜੀਆਂ ਦਾ ਤੇਲ ਅਵੀਵ' ਕਹਿੰਦੇ ਹਨ। ਇਹ ਰਾਜ ਵਿੱਚ ਇੱਕ ਯਹੂਦੀ ਕਮਿਊਨਿਟੀ ਸੈਂਟਰ ਵਾਲਾ ਇੱਕੋ ਇੱਕ ਪਿੰਡ ਹੈ - ਚਾਬਡ ਹਾਊਸ, ਜੋ ਪਿੰਡ ਦੇ ਵਿਚਕਾਰ ਖੜ੍ਹਾ ਹੈ ਅਤੇ 770 ਈਸਟਰਨ ਪਾਰਕਵੇਅ ਵਰਗਾ ਦਿਸਦਾ ਹੈ। ਰੈਸਟੋਰੈਂਟ ਇਜ਼ਰਾਈਲੀ ਪਕਵਾਨ ਪਰੋਸਦੇ ਹਨ : ਫਲਾਫੇਲ, ਸ਼ਕਸ਼ੂਕਾ ਅਤੇ ਪਿਟਾ ਦੇ ਨਾਲ ਹਮਸ । ਸਮੇਂ ਦੇ ਨਾਲ, ਸਥਾਨਕ ਲੋਕ ਵੀ ਢਲ ਗਏ ਹਨ ਅਤੇ ਬਹੁਤ ਸਾਰੇ ਹੁਣ ਚੰਗੀ ਤਰ੍ਹਾਂ ਹਿਬਰੂ ਸਿੱਖ ਗਏ ਹਨ। ਪਿੰਡ ਵਿੱਚ ਬੋਰਡ ਵੀ ਹਿਬਰੂ ਵਿੱਚ ਲਿਖੇ ਹੋਏ ਹਨ, ਅਤੇ ਇੰਟਰਨੈਟ ਕੈਫੇ ਦੇ ਕੀਬੋਰਡਾਂ ਵਿੱਚ ਹਿਬਰੂ ਅੱਖਰ ਹਨ। ਇਜ਼ਰਾਈਲੀ ਲੋਕ ਹਰ ਸਾਲ ਇੱਥੇ ਰੋਸ਼-ਹਸ਼ਾਨਾ ਮਨਾਉਂਦੇ ਹਨ।