ਧਿਆਨ ਸਿੰਘ ਸ਼ਾਹ ਸਿਕੰਦਰ
ਧਿਆਨ ਸਿੰਘ ਸ਼ਾਹ ਸਿਕੰਦਰ (16 ਨਵੰਬਰ 1938) ਇੱਕ ਪੰਜਾਬੀ ਲੇਖਕ ਹਨ। ਜਿਨ੍ਹਾਂ ਨੇ 1971 ਵਿੱਚ "ਜਿੰਦ" ਕਾਵਿ ਸੰਗ੍ਰਿਹ ਨਾਲ ਆਪਣਾ ਅਦਬੀ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿੱਚ ਸਾਹਿਤ ਸਿਰਜਨ ਕੀਤਾ ਅਤੇ ਕਾਵਿ-ਰੂਪ ਦੋਹੜਾ (ਇੱਕ ਖੋਜ) (1994) ਸਿਰਜ ਕੇ ਪੰਜਾਬੀ ਸੂਫ਼ੀ ਕਾਵਿ ਦੇ ਖੋਜ ਕਾਰਜ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।
ਜੀਵਨ
ਸੋਧੋਧਿਆਨ ਸਿੰਘ ਸ਼ਾਹ ਸਿਕੰਦਰ 16 ਨਵੰਬਰ 1938 ਨੂੰ ਪਿੰਡ ਖੋਜੇਪੁਰ (ਗੁਰਦਾਸਪੁਰ) ਵਿੱਚ ਪੈਦਾ ਹੋਏ। ਇਨ੍ਹਾਂ ਦੇ ਦਾਦੇ ਦਾ ਨਾਂ ਸ. ਮੱਘਰ ਸਿੰਘ ਅਤੇ ਦਾਦੀ ਦਾ ਨਾਂ ਧਨ ਦੇਵੀ ਸੀ। ਇਨ੍ਹਾਂ ਦੇ ਪਿਤਾ ਜੀ ਦਾ ਨਾਂ ਸ. ਮੁਣਸ਼ਾ ਸਿੰਘ ਅਤੇ ਮਾਤਾ ਜੀ ਦਾ ਨਾਂ ਸਵਰਨ ਕੌਰ ਸੀ।[1]
ਆਪ ਕਿੱਤੇ ਵਜੋਂ ਅਧਿਆਪਕ ਸਨ ਤੇ 1996 ਤੋਂ ਸੇਵਾ ਮੁਕਤ ਹੋਏ। ਤ੍ਰੈ-ਮਾਸਕ ਮੈਗਜੀਨ ਰੂਪਾਂਤਰ ਦੀ ਸ਼ੁਰੂਆਤ ਕਰਨ ਵਾਲੇ ਸਵ. ਪਵੀਰਿੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹੁਣ ਤੀਕ ਇਸ ਮੈਗਜੀਨ ਦੀ ਸੰਪਾਦਕੀ ਦੇ ਨਾਲ ਨਾਲ ਬਹੁਤੀਆਂ ਜਿਮੇਵਾਰੀਆਂ ਆਪ ਜੀ ਤੇ ਹੀ ਹਨ। ਅੱਜ ਕੱਲ ਆਪ ਇਸੇ ਸ਼ਹਿਰ ਦੀ ਚੜ੍ਹਦੀ ਬਾਹੀ ਮੁਗਰਾਲਾ ਰੋਡ ਤੇ ਨਵੀਂ ਬਣੀ ਰੂਪਾਂਤਰ ਕਲੋਨੀ ਵਿੱਚ ਆਪਣਾ ਘਰ ਬਣਾ ਕੇ ਰਹਿ ਰਹੇ ਹਨ ਅਤੇ ਲਗਾਤਾਰ ਸਾਹਿਤ ਨੂੰ ਹੋਰ ਅਮੀਰ ਕਰ ਰਹੇ ਹਨ।[2]
ਰਚਨਾਵਾਂ
ਸੋਧੋਜਿੰਦ (ਕਾਵਿ-ਸੰਗ੍ਰਿਹ)— 1977
ਕਾਵਿ-ਰੂਪ ਦੋਹੜਾ (ਇੱਕ ਖੋਜ)— 1994
ਦੋਹੜੇ 'ਰਾਹੀ' ਦੇ (ਸੰਪਾਦਨਾ)— 2002
ਬੀਰ ਤੇ ਉਹਦੀਆਂ ਕਹਾਣੀਆਂ (ਸੰਪਾਦਨਾ)— 2006
ਰੋਸ਼ਨੀਆਂ ਦਾ ਦੇਸ਼ (ਮੇਰੀ ਵਲੈਤ ਫੇਰੀ) (ਸਫ਼ਰਨਾਮਾ)—2005, 2008 ਫ਼ੱਕਰਨਾਮਾ (ਸੰਪਾਦਨਾ)—2008, 2012
ਤਾਈ ਮਤਾਬੀ ਤੇ ਹੋਰ ਕਹਾਣੀਆਂ (ਕਹਾਣੀ-ਸੰਗ੍ਰਹਿ)—2012
ਤਾਕਿ ਸਨਦ ਰਹੇ (ਸੰਪਾਦਕੀਆਂ)— 2015
ਕਾਵਿ-ਰੰਗ-(ਕਾਵਿ-ਸੰਗ੍ਰਹਿ)— 2020[3] ਬਿਖੜੇ ਰਾਹਾਂ ਦਾ ਪਾਂਧੀ ( ਸ੍ਵੈ-ਜੀਵਨੀ)— 2021
ਇੱਕ ਸੁਪਨਾ (ਸੰਵਿਧਾਨਕ ਸੇਧਾਂ)[4]— 2023
ਘਟਨਾਵਾਂ (ਸੰਸਮਰਣ)[5]— 2024
ਤਾਰਿਆਂ ਦੀ ਛਾਵੇਂ (ਨਾਵਲੈੱਟ)[6]— 2024
ਹਵਾਲੇ
ਸੋਧੋ- ↑ Virsa Te Vartman (2024-03-24), 1947 Yaadan De Jharokhe Chon || Pind Khojepur (Gurdaspur)|| S.Dhian Singh Shah Sikandar Ji, retrieved 2024-09-09
- ↑ "ਧਿਆਨ ਸਿੰਘ 'ਸ਼ਾਹ ਸਿਕੰਦਰ' : ਪੰਜਾਬੀ ਕਵਿਤਾ". www.punjabi-kavita.com. Retrieved 2024-09-10.
- ↑ ਕਾਵਿ-ਰੰਗ (ਕਾਵਿ-ਸੰਗ੍ਰਹਿ 2020), ਲੇਖਕ: ਧਿਆਨ ਸਿੰਘ ਸ਼ਾਹ ਸਿਕੰਦਰ, ਪ੍ਰਕਾਸ਼ਕ: ਸਾਤਵਿਕ ਬੁਕਸ, S.C.O.225, ਸਿਟੀ ਸੈਂਟਰ, ਅੰਮ੍ਰਿਤਸਰ –143001; ISBN: 81-87526-85-8 ਕਾਵਿ-ਰੰਗ ਧਿਆਨ ਸਿੰਘ ਸ਼ਾਹ ਸਿਕੰਦਰ ਰਚਿਤ ਇੱਕ ਕਾਵਿ-ਸੰਗ੍ਰਹਿ ਹੈ। ਜਿਸ ਨੂੰ ਸਾਤਵਿਕ ਬੁਕਸ, ਅੰਮ੍ਰਿਤਸਰ ਨੇ ਜੁਲਾਈ 2020 ਵਿੱਚ ਪ੍ਰਕਾਸ਼ਿਤ ਕੀਤਾ। ਇਸ ਵਿੱਚ ਤਕਰੀਬਨ 59 ਰਚਨਾਵਾਂ ਹਨ, ਜਿਹਨਾਂ ਨੂੰ ਲੇਖਕ ਨੇ 1970 ਤੋਂ ਲੈ ਕੇ 2018 ਤਕ ਦੇ ਜੀਵਨ ਕਾਲ ਵਿੱਚ ਲਿਖਿਆ ਸੀ। ਇਸ ਕਿਤਾਬ ਦੇ ਅਖ਼ੀਰ ਵਿੱਚ ਲੇਖਕ ਦੁਆਰਾ ਰਚਿਤ ਲਗਭਗ 36 ਦੋਹੇ ਵੀ ਸ਼ਾਮਲ ਹਨ।
- ↑ Ek Supna By Dhian Singh Shah Sikandar; Published by: Sehaj Publication, Samana (Patiala) in 2023; ISBN:978-93-88947-33-6
- ↑ Ghatnawan (Sansmaran) By Dhian Singh Shah Sikandar; Published by: Sehaj Publication, Samana (Patiala) in 2024`; ISBN:978-81-972003-5-9
- ↑ Tareyan Di Chhaven (Novelette) By Dhian Singh Shah Sikandar; Published by: Sehaj Publication, Samana (Patiala) in 2024`; ISBN:978-81-968866-6-0