ਨਾਅਤ
(ਨਅਤ ਤੋਂ ਮੋੜਿਆ ਗਿਆ)
ਨਾਤ (Arabic: نعت) ਪੈਗੰਬਰ-ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲਲਾਹੋ ਅਲੈਹਿ ਵਸੱਲਮ ਦੀ ਤਾਰੀਫ਼ ਅਤੇ ਪ੍ਰਸੰਸਾ ਦੇ ਕਾਵਿਕ ਅੰਦਾਜ਼ ਵਿੱਚ ਬਿਆਨ ਨੂੰ ਨਾਅਤ ਜਾਂ ਨਾਅਤ ਖ਼ਵਾਨੀ ਜਾਂ ਨਾਅਤ ਗੋਈ ਕਿਹਾ ਜਾਂਦਾ ਹੈ। ਅਰਬੀ ਜ਼ਬਾਨ ਵਿੱਚ ਨਾਅਤ ਲਈ ਲਫਜ ਮੁੱਦਾ-ਏ-ਰਸੂਲ ਇਸਤੇਮਾਲ ਹੁੰਦਾ ਹੈ। ਇਸਲਾਮ ਦੇ ਮੁਢਲੇ ਦੌਰ ਵਿੱਚ ਬਹੁਤ ਸਾਰੇ ਸਹਾਬਾ ਇਕਰਾਮ ਨੇ ਨਾਅਤਾਂ ਲਿਖੀਆਂ ਅਤੇ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਨਾਅਤਾਂ ਲਿਖਣ ਵਾਲੇ ਨੂੰ ਨਾਤਗੋ ਸ਼ਾਇਰ ਜਦੋਂ ਕਿ ਨਾਅਤ ਪੜ੍ਹਨ ਵਾਲੇ ਨੂੰ ਨਾਤਖਵਾਂ ਕਿਹਾ ਜਾਂਦਾ ਹੈ।
ਫ਼ਾਰਸੀ ਦੀਆਂ ਮਨਸਵੀਆਂ ਵਿੱਚ ਵਿੱਚ ਨਾਅਤ ਦਾ ਵਿਧਾਨ ਮਿਲਦਾ ਹੈ। ਮਿਸਾਲ ਲਈ ਨਿਜਾਮੀ ਰਚਿਤ ਲੈਲਾ ਮਜਨੂੰ ਅਤੇ ਅਮੀਰ ਖੁਸਰੋ ਰਚਿਤ ਲੈਲਾ ਮਜਨੂੰ ਨੂੰ ਵੇਖਿਆ ਜਾ ਸਕਦਾ ਹੈ।