ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਿੱਚੋਂ ਟੁੱਟ ਕੇ ਕੁਝ ਆਗੂਆਂ ਵਲੋਂ 1967 ਵਿੱਚ ਬਣਾਏ ਨਵੇਂ ਗੁੱਟ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਈ ਵਰਤਿਆ ਜਾਂਦਾ ਪ੍ਰਚਲਿਤ ਪੰਜਾਬੀ ਨਾਮ ਹੈ। ਨਕਸਲ ਸ਼ਬਦ ਦੀ ਉਤਪੱਤੀ ਪੱਛਮ ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ ਤੋਂ ਹੋਈ ਹੈ ਜਿੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾ ਚਾਰੂ ਮਜੂਮਦਾਰ ਅਤੇ ਕਾਨੂ ਸਾਨਿਆਲ ਨੇ 1967 ਵਿੱਚ ਸੱਤਾ ਦੇ ਖਿਲਾਫ ਇੱਕ ਸ਼ਸਤਰਬੰਦ ਅੰਦੋਲਨ ਦੀ ਸ਼ੁਰੂਆਤ ਕੀਤੀ। ਮਜੂਮਦਾਰ ਚੀਨ ਦੇ ਕਮਿਊਨਿਸਟ ਨੇਤਾ ਮਾਓ ਤਸੇ ਤੁੰਗ ਦੇ ਬਹੁਤ ਵੱਡੇ ਪ੍ਰਸ਼ੰਸਕਾਂ ਵਿੱਚੋਂ ਸਨ ਅਤੇ ਉਸ ਦਾ ਮੰਨਣਾ ਸੀ ਕਿ ਭਾਰਤੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਦੁਰਦਸ਼ਾ ਲਈ ਸਰਕਾਰੀ ਨੀਤੀਆਂ ਜ਼ਿੰਮੇਦਾਰ ਹਨ ਜਿਸਦੀ ਵਜ੍ਹਾ ਉੱਚ ਵਰਗਾਂ ਦਾ ਸ਼ਾਸਨ ਤੰਤਰ ਅਤੇ ਫਲਸਰੁਪ ਖੇਤੀਤੰਤਰ ਉੱਤੇ ਸਰਦਾਰੀ ਸਥਾਪਤ ਹੋ ਗਈ ਹੈ।