ਤੁਹਾਡੀ ਮਾਂ ਦਾ ਪਿਉ ਤੁਹਾਡਾ ਨਾਨਾ ਲੱਗਦਾ ਹੈ। ਤੁਹਾਡੀ ਮਾਂ ਦਾ ਦਾਦਾ ਤੁਹਾਡਾ ਪੜਨਾਨਾ ਲੱਗਦਾ ਹੈ। ਤੁਹਾਡੇ ਪੜਨਾਨੇ ਦਾ ਪਿਉ ਤੁਹਾਡਾ ਨਕੜਨਾਨਾ ਲੱਗਦਾ ਹੈ। ਅੱਜ ਇਕਹਿਰੇ ਪਰਿਵਾਰਾਂ ਦਾ ਯੁੱਗ ਹੈ। ਇਸ ਲਈ ਅੱਜ ਦੀ ਪੀੜ੍ਹੀ ਨੂੰ ਨਾਨੇ ਵੀ ਰਿਸ਼ਤੇਦਾਰੀ ਤੋਂ ਅੱਗੇ ਕੋਈ ਹੋਰ ਵੀ ਰਿਸ਼ਤੇਦਾਰੀ ਹੁੰਦੀ ਹੈ ਇਹ ਵੀ ਸ਼ਾਇਦ ਨਾ ਪਤਾ ਹੋਵੇ ? ਨਕੜਨਾਨੇ ਬਾਰੇ ਤਾਂ ਪਤਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ? ਹੁਣ ਤਾਂ ਸਭ ਛੋਟੇ ਬੜੇ ਪੁਰਸ਼ ਰਿਸ਼ਤੇਦਾਰ ਅੰਕਲ ਹੀ ਬਣ ਗਏ ਹਨ।