ਨਛੱਤਰ ਸਿੰਘ (ਸਟੈਂਡਰਡ ਕੰਬਾਈਨ)

ਨਛੱਤਰ ਸਿੰਘ (ਜਨਮ 06 ਅਪ੍ਰੈਲ 1951) ਸਟੈਂਡਰਡ ਕੰਬਾਈਨ ਦਾ ਮੈਨੇਜਿੰਗ ਡਾਇਰੈਕਟਰ ਹੈ। ਸਟੈਂਡਰਡ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਪੰਜ ਕੰਪਨੀਆਂ ਹਨ।[1]

ਨਛੱਤਰ ਸਿੰਘ
ਜਨਮ
ਨਛੱਤਰ ਸਿੰਘ

(1951-04-06) 6 ਅਪ੍ਰੈਲ 1951 (ਉਮਰ 73)
ਪੇਸ਼ਾ
  • ਕਾਰੋਬਾਰੀ
  • ਪਰਉਪਕਾਰੀ
  • ਨਿਵੇਸ਼ਕ
ਖਿਤਾਬਮੈਨੇਜਿੰਗ ਡਾਇਰੈਕਟਰ
Parentਸਾਧੂ ਸਿੰਘ ਭਰੀ / ਭਗਵਾਨ ਕੌਰ
ਪੁਰਸਕਾਰਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ

ਜੀਵਨ

ਸੋਧੋ

ਨਛੱਤਰ ਸਿੰਘ ਭਰੀ ਕਸਬਾ ਹੰਡਿਆਇਆ ਦੇ ਜੰਮਪਲ ਹਨ ਜਿਨ੍ਹਾਂ ਦਾ ਜਨਮ 6 ਅਪ੍ਰੈਲ 1951 ਵਿੱਚ ਸਰਦਾਰ ਸਾਧੂ ਸਿੰਘ ਭਰੀ / ਭਗਵਾਨ ਕੌਰ ਦੇ ਘਰ ਵਿੱਚ ਹੋਇਆ। ਸਿਰੜੀ ਐਨੇ ਹੋਏ ਕਿ ਪ੍ਰਾਇਮਰੀ ਦੀ ਸਿੱਖਿਆ ਲੈਣ ਉਪਰੰਤ ਸਟੈਂਡਰਡ ਕੰਬਾਈਨ ਨਾਮ ਦੀ ਫਰਮ ਤਿਆਰ ਕੀਤੀ ਜਿਸ ਵਿੱਚ ਹਰ ਤਰ੍ਹਾਂ ਦੇ ਖੇਤੀ ਸੰਦ ਬਣਾਏ ਜਿਵੇਂ ਕਿ ਸਾਰੇ ਤਰ੍ਹਾਂ ਦੀਆਂ ਕੰਬਾਈਨਜ਼, ਟਰੈਕਟਰ ਅਤੇ ਕਰੇਨ 9 ਟਨ ਤੋਂ ਲੈਕੇ 20 ਟਨ ਤੱਕ ਅਤੇ ਹੋਰ ਖੋਜਾਂ ਕੀਤੀਆਂ ਜੋ ਕਿਸਾਨੀ ਨੂੰ ਹੋਰ ਸੁਖਾਲਾ ਕਰਦੀਆਂ ਹਨ। ਇਹਨਾਂ ਨੇ ਦੇਸ਼ ਅਤੇ ਕੌਮ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕੀਤਾ। ਇਹਨਾਂ ਦੇ ਬਣਾਏ ਖੇਤੀ ਸੰਦ ਜੇ ਸੀ ਬੀ, ਕਰੇਨ, ਟਰੈਕ ਮਸ਼ੀਨ ਸਾਰੇ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਨ ਦੇਸ਼ਾਂ ਵਿੱਚ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ, ਨੇਪਾਲ ਅਤੇ ਕੈਨੇਡਾ ਆਦਿ ਵਿੱਚ ਵੀ ਜਾਂਦੇ ਹਨ। ਉਸਦੇ ਪੰਜ ਧੀਆਂ ਇੱਕ ਪੁੱਤਰ ਪ੍ਰਭਜੋਤ ਸਿੰਘ ਭਰੀ ਹੋਏ ਹਨ।

ਹਵਾਲੇ

ਸੋਧੋ