ਨਜ਼ੀਰ ਬਨਾਰਸੀ
ਨਜ਼ੀਰ ਬਨਾਰਸੀ (ਜਨਮ: 25 ਨਵੰਬਰ 1909-ਮੌਤ: 23 ਮਾਰਚ, 1996) ਇੱਕ ਭਾਰਤੀ ਉਰਦੂ ਕਵੀ ਸੀ। ਗੰਗੋ ਜਮਨ, ਜਵਾਹਰ ਸੇ ਲਾਲ ਤੱਕ, ਗੁਲਾਮੀ ਸੇ ਆਜ਼ਾਦੀ ਤੱਕ, ਚੇਤਨਾ ਕੇ ਸਵਰ, ਕਿਤਾਬੇ ਗਜ਼ਲ, ਰਾਸ਼ਟਰ ਕੀ ਅਮਾਨਤ ਰਾਸ਼ਟਰ ਕੇ ਹਵਾਲੇ ਆਦਿ ਉਹਨਾਂ ਦੀਆਂ ਪ੍ਰਮੁੱਖ ਕ੍ਰਿਤੀਆਂ ਹਨ। ਰਾਜਕਮਲ ਪ੍ਰਕਾਸ਼ਨ ਵਲੋਂ ਮੂਲਚੰਦ ਸੋਨਕਰ ਦੀ ਸੰਪਾਦਕੀ ਵਿੱਚ ਨਜ਼ੀਰ ਬਨਾਰਸੀ ਕੀ ਸ਼ਾਇਰੀ ਨਾਮਕ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ।[1]