ਨਦੀਮ ਅਸਲਮ
ਬ੍ਰਿਟਿਸ਼ ਪਾਕਿਸਤਾਨੀ ਨਾਵਲਕਾਰ
ਨਦੀਮ ਅਸਲਮ (ਜਨਮ 11 ਜੁਲਾਈ 1966,[1] ਇੱਕ ਇਨਾਮ ਜੇਤੂ ਪਾਕਿਸਤਾਨੀ ਬਰਤਾਨਵੀ ਨਾਵਲਕਾਰ ਹੈ।
ਨਦੀਮ ਅਸਲਮ | |
---|---|
ਜਨਮ | ਜੁਲਾਈ 11, 1966 |
ਰਾਸ਼ਟਰੀਅਤਾ | ਬਰਤਾਨਵੀ |
ਸ਼ੈਲੀ | ਨਾਵਲ, ਕਹਾਣੀ |
ਪ੍ਰਮੁੱਖ ਕੰਮ | ਸੀਜ਼ਨ ਆਫ਼ ਦ ਰੇਨਬਰਡਜ਼ |
ਪ੍ਰਮੁੱਖ ਅਵਾਰਡ | ਬੈਟੀ ਟਰੈਸਕ ਪੁਰਸਕਾਰ, ਔਥਰਜ਼ ਕਲੱਬ ਫ਼ਰਸਟ ਨਾਵਲ ਪੁਰਸਕਾਰ |
ਜੀਵਨ
ਸੋਧੋਨਦੀਮ ਦਾ ਜਨਮ ਪਾਕਿਸਤਾਨ ਦੇ ਗੁਜਰਾਂਵਾਲਾ ਜਿਲ੍ਹੇ ਵਿੱਚ ਹੋਇਆ। ਜਦ ਇਸ ਦੀ ਉਮਰ 14 ਸਾਲ ਦੀ ਹੋਈ ਤਾਂ ਇਸ ਦਾ ਪੂਰਾ ਪਰਿਵਾਰ ਮੁਹੰਮਦ ਜ਼ੀਆ ਦੇ ਤਾਕਤ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਛੱਡਕੇ ਯੂ.ਕੇ. ਜਾਕੇ ਰਹਿਣ ਲੱਗਿਆ। ਇਸਨੇ ਮੈਨਚੈਸਟਰ ਯੂਨੀਵਰਸਿਟੀ ਵਿੱਚ ਜੀਵ-ਰਸਾਇਣ ਵਿਗਿਆਨ ਦੀ ਪ੍ਰਾਪਤ ਕਰਨੀ ਸ਼ੁਰੂ ਕੀਤੀ ਪਰ ਤੀਜੇ ਸਾਲ ਦੌਰਾਨ ਇਸਨੇ ਲੇਖਕ ਬਣਨ ਲਈ ਪੜ੍ਹਾਈ ਛੱਡ ਦਿੱਤੀ।[2]
ਸਾਹਿਤਕ ਸਫ਼ਰ
ਸੋਧੋਇਸਨੇ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਨਿੱਕੀ ਕਹਾਣੀ ਉਰਦੂ ਵਿੱਚ ਲਿਖੀ ਜੋ ਕਿ ਇੱਕ ਪਾਕਿਸਤਾਨੀ ਅਖ਼ਬਾਰ ਵਿੱਚ ਛਪੀ।
1993 ਵਿੱਚ ਇਸ ਦੇ ਨਾਵਲ ਸੀਜ਼ਨ ਆਫ਼ ਦ ਰੇਨਬਰਡਜ਼ ਲਿਖਿਆ ਜਿਸ ਨੂੰ ਬੈਟੀ ਟਰੈਸਕ ਪੁਰਸਕਾਰ ਅਤੇ ਔਥਰਜ਼ ਕਲੱਬ ਫ਼ਰਸਟ ਨਾਵਲ ਪੁਰਸਕਾਰ ਪ੍ਰਾਪਤ ਹੋਇਆ।
ਕਿਤਾਬ ਸੂਚੀ
ਸੋਧੋ- ਸੀਜ਼ਨ ਆਫ਼ ਦ ਰੇਨਬਰਡਜ਼ (1993)
- ਮੈਪਸ ਫ਼ਾਰ ਲੌਸਟ ਲਵਰਜ਼ (2004)
- ਦ ਵੇਸਟਡ ਵਿਜਿਲ (2008)
- ਦ ਬਲਾਈਂਡ ਮੈਨਜ਼ ਗਾਰਡਨ (2013)
ਹਵਾਲੇ
ਸੋਧੋ- ↑ The Guardian. Guardian Media. 11 July 2014. p. 33.
{{cite news}}
:|access-date=
requires|url=
(help); Missing or empty|title=
(help) - ↑ British council contemporary writers