ਨਨਾਣ ਪਤੀ ਦੀ ਭੈਣ ਨੂੰ ਆਖਿਆ ਜਾਂਦਾ ਹੈ। ਸਹੁਰੇ ਘਰ ਆਈ ਨਵੀਂ ਨਵੇਲੀ ਮੁਟਿਆਰ ਆਪਣੇ ਘਰਵਾਲ਼ੇ ਦੀ ਭੈਣ ਨੂੰ ਨਨਾਣ ਕਹਿੰਦੀ ਹੈ। ਮਲਵਈ ਬੋਲੀ ਵਿੱਚ ਨਨਾਣ ਨੂੰ ‘ਨਣਦ’ ਵੀ ਕਿਹਾ ਜਾਂਦਾ ਹੈ। ਵਿਆਹੀਆਂ ਵਰੀਆਂ ਨਨਾਣਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋ ਕਿਸੇ ਖੁਸ਼ੀ ਗ਼ਮੀ ਦੇ ਮੌਕੇ ‘ਤੇ ਹੀ ਹੁੰਦਾ ਹੈ ਜਦ ਕਿ ਕੁਆਰੀ ਨਣਦ ਦੀ ਸੰਗਤ ਭਰਜਾਈ ਨੂੰ ਉਸ ਦੀ ਸ਼ਾਦੀ ਹੋਣ ਤੱਕ ਰਹਿੰਦੀ ਹੈ। ਓਪਰੇ ਪਰਿਵਾਰ ਵਿੱਚੋਂ ਆਈ ਭਰਜਾਈ ਨੂੰ ਨਨਾਣ ਪਸੰਦ ਹੀ ਨਹੀਂ ਕਰਦੀ ਤੇ ਸਗੋਂ ਉਸ ਦੇ ਹਰ ਕੰਮ ਵਿੱਚ ਟੋਕਾ-ਟਾਕੀ ਵੀ ਕਰਦੀ ਹੈ। ਕਈ ਵਾਰੀ ਤਾਂ ਨਨਾਣ ਆਪਣੇ ਭਰਾ ਤੋਂ ਆਪਣੀ ਭਰਜਾਈ ਤੇ ਮਾਰ ਪਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਕੁਦਰਤੀ ਜੇ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਵੇ ਤਾਂ ਉਹ ਸਮਝਦੀ ਹੈ ਕਿ ਜ਼ਰੂਰ ਨਨਾਣ ਨੇ ਲੂਤੀ ਲਾਈ ਹੈ।

‘ਗਲੀ-ਗਲੀ ਵਣਜਾਰਾ ਫਿਰਦਾ,
ਵੰਗਾਂ ਲਵੋ ਨੀਂ ਚੜ੍ਹਾ।
ਸੱਸ ਕੋਲੋਂ ਪੁੱਛਿਆ,
ਨਨਾਣ ਕੋਲੋਂ ਪੁੱਛਿਆ,
ਕਿਸੀ ਵੀ ਨਾ ਦਿੱਤੀਆਂ ਚੜ੍ਹਾਅ।
ਨਾ ਸੱਸ ਕੋਲੋ ਪੁੱਛਿਆ
ਨਾ ਨਨਾਣ ਕੋਲੋਂ ਪੁੱਛਿਆ,
ਆਪੇ ਫਿਰ ਲਈਆਂ ਸੀ ਚੜ੍ਹਾਅ,
ਬਾਹਰੋ ਆਇਆ ਮਾਹੀ
ਹੱਸਦਾ ਤੇ ਖੇਡਦਾ,
ਨਣਦ ਨੇ ਦਿੱਤਾ ਈ ਸਿਖਾ
ਵੰਗੜੀਆਂ ਦਾ ਕੀਤਾ ਈ ਫਨਾਹ।’

ਹਵਾਲੇਸੋਧੋ