ਨਰਿੰਦਰਪਾਲ ਕੌਰ
ਨਰਿੰਦਰਪਾਲ ਕੌਰ ਪੰਜਾਬੀ ਕਵਿੱਤਰੀ ਹੈ। ਉਸ ਦਾ ਜਨਮ ਮਾਨਸਾ ਜਿਲ੍ਹੇ ਦੇ ਪਿੰਡ ਦਲੇਲਵਾਲਾ ਵਿੱਚ 1 ਜਨਵਰੀ, 1975 ਨੂੰ ਹੋਇਆ। ਉਹ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਬੋਰਡ ਦੀ ਮੈਂਬਰ ਹੈ। ਉਸਦੀਆਂ ਹੁਣ ਤੱਕ ਇਹ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ -
- ਕੈਕਟਸ ਦੀ ਖੁਸ਼ਬੂ (ਕਾਵਿ ਸੰਗ੍ਰਹਿ)
- ਕਸ਼ੀਦ (ਕਾਵਿ ਸੰਗ੍ਰਹਿ)
- ਚੂਹਾ - ਸਭਾ (ਬਾਲ ਕਵਿਤਾਵਾਂ)
- ਹਰਨੋਟਾ ਤੇ ਸੋਨੇ ਦੀਆਂ ਖੁਰੀਆਂ (ਬਾਲ ਕਹਾਣੀਆਂ)
- ਬੇਗਾਨੇ ਆਲ੍ਹਣੇ 'ਚ (ਅਨੁਵਾਦ : ਬਾਲ ਸਾਹਿਤ)
- ਜੰਗਲੀ ਮਨੁੱਖ ਦੀ ਕਹਾਣੀ (ਅਨੁਵਾਦ : ਬਾਲ ਸਾਹਿਤ)
- ਤੇਲੀ ਦਾ ਤੋਤਾ (ਅਨੁਵਾਦ : ਬਾਲ ਸਾਹਿਤ)