ਨਵਤੇਜ ਸਿੰਘ ਪੁਆਧੀ (? - 16 ਅਗਸਤ 1998) ਪ੍ਰਸਿੱਧ ਪੰਜਾਬੀ ਲੇਖਕ ਅਤੇ ਪਛੜੇ ਵਰਗਾਂ ਲਈ ਭਾਰਤ ਦੇ ਕੌਮੀ ਕਮਿਸ਼ਨ ਦਾ ਮੈਂਬਰ ਸੀ।[1] ਸੀ। ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਸਮਾਜ, ਦਿੱਲੀ ਦਾ ਚੇਅਰਮੈਨ ਵੀ ਰਿਹਾ।[2]

ਰਚਨਾਵਾਂ ਸੋਧੋ

  • ਉੱਚਾ ਬੁਰਜ ਲਾਹੌਰ ਦਾ (ਨਾਵਲ)[3]
  • ਬਾਬੂ ਸੰਤੂ (ਬਾਲ ਨਾਵਲ)
  • ਨਵਤੇਜ ਪੁਆਧੀ-ਦੀਆਂ ਕੁੱਲ ਕਹਾਣੀਆਂ(ਸੰਪਾਦਕ: ਮਨਮੋਹਨ ਸਿੰਘ ਦਾਊਂ)

ਨਵਤੇਜ ਪੁਆਧੀ ਬਾਰੇ ਪੁਸਤਕਾਂ ਸੋਧੋ

  • ਕਹਾਣੀਕਾਰ ਨਵਤੇਜ ਪੁਆਧੀ: ਜੀਵਨ ਤੇ ਰਚਨਾ (ਸੰਪਾਦਕ: ਮਨਮੋਹਨ ਸਿੰਘ ਦਾਊਂ)[4]

ਕਹਾਣੀ ਕਲਾ ਸੋਧੋ

ਤਕਰੀਬਨ ਸਾਰੀਆਂ ਕਹਾਣੀਆਂ ਹੀ ਰੌਚਿਕ ਹਨ ਅਤੇ ਪੇਂਡੂ ਸੱਭਿਆਚਾਰ ਦੀ ਹਕੀਕੀ ਤਸਵੀਰ ਪੇਸ਼ ਕਰਦੀਆਂ ਹਨ। ਕੁਝ ਕੁ ਕਹਾਣੀਆਂ ਯਥਾਰਥ ਤਾਂ ਪੇਸ਼ ਕਰਦੀਆਂ ਹਨ, ਪਰ ਕਥਾਕਾਰ ਦੀ ਇਨ੍ਹਾਂ ਵਿੱਚ ਖ਼ੁਦ ਦੀ ਇੱਛਾ ਵੀ ਸ਼ਾਮਿਲ ਹੋ ਜਾਂਦੀ ਹੈ। ਇਸ ਦੇ ਬਾਵਜੂਦ ਕੁਲ ਮਿਲਾ ਕੇ ਇਨ੍ਹਾਂ ਕਹਾਣੀਆਂ ਦਾ ਬੱਝਵਾਂ ਪ੍ਰਭਾਵ ਇਨ੍ਹਾਂ ਦੇ ਪੱਖ ਵਿੱਚ ਭੁਗਤਦਾ ਹੈ। ਕਹਾਣੀਆਂ ਨਿੱਕੀ ਹੁਨਰੀ ਕਹਾਣੀ ਦੇ ਇਰਦ ਗਿਰਦ ਹੀ ਰਹਿੰਦੀਆਂ ਹਨ। ਇਹ ਅੱਜ ਦੀ ਗੁੰਝਲਦਾਰ ਬਿਰਤਾਂਤਕ ਕਹਾਣੀ ਵਾਂਗ ਨਹੀਂ ਹਨ। ਕਹਾਣੀਕਾਰ ਦੀ ਮੌਲਿਕ ਸ਼ੈਲੀ ਅਤੇ ਪਾਤਰਾਂ ਦੀ ਸੁਭਾਵਿਕ ਬੋਲੀ ਤੇ ਵੱਖਰਤਾ ਨਵਤੇਜ ਪੁਆਧੀ ਨੂੰ ਦੂਜਿਆਂ ਤੋਂ ਵਖਰਿਆਉਂਦੀ ਹੈ।[5]

ਹਵਾਲੇ ਸੋਧੋ

  1. http://www.ncbc.nic.in/User_Panel/UserView.aspx?TypeID=1175
  2. https://www.tribuneindia.com/1998/98aug17/chd.htm
  3. https://www.amazon.co.uk/Ucha-Burj-Lahore-Puadhi-Navtej/dp/B0018Y5G92
  4. http://beta.ajitjalandhar.com/news/20180325/16/2138098.cms#2138098
  5. ਸੁਖਮਿੰਦਰ ਸੇਖੋਂ (2018-07-28). "ਨਵਤੇਜ ਪੁਆਧੀ ਰਚਿਤ ਕਹਾਣੀਆਂ". ਪੰਜਾਬੀ ਟ੍ਰਿਬਿਊਨ. Retrieved 2018-08-13. {{cite news}}: Cite has empty unknown parameter: |dead-url= (help)[permanent dead link]