ਨਵੀਨ ਅਮਰੀਕੀ ਅਲੋਚਨਾ ਪ੍ਰਣਾਲੀ
ਸਾਹਿਤ ਆਲੋਚਨਾ ਸਿਰਫ ਸਾਹਿਤਕ ਕਿਰਤਾਂ ਅਤੇ ਲੇਖਕਾਂ ਦੇ ਅਧਿਐਨ ਅਤੇ ਮੁਲਾਂਕਣ ਦੀ ਸਮੱਸਿਆ ਮਾਤਰ ਨਹੀਂ। ਇਹ ਉਸੇ ਕਿਸਮ ਦੀ ਵਿਚਾਰਧਾਰਕ ਮਸਲਾ ਹੈ ਜਿਵੇਂ ਕੋਈ ਵੀ ਹੋਰ ਸਮੱਸਿਆ ਆਪਣੇ ਆਖਰੀ ਰੂਪ ਵਿੱਚ ਜੀਵਨ- ਦ੍ਰਿਸ਼ਟੀਕੋਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਵਿਰੋਧੀ ਵਿਚਾਰ ਧਾਰਕ ਧਿਰਾਂ ਵਿੱਚ ਵੰਡੀ ਜਾ ਸਕਦੀ ਹੈ। ਸਾਹਿਤ ਦੇ ਅਧਿਐਨ ਵਿਸ਼ਲੇਸ਼ਣ ਅਤੇ ਮੁਲਾਂਕਣ ਦੀਆਂ ਇੱਕ ਸਮੇਂ ਭਾਰੂ ਵਿਧਿਆਂ ਨਿਸ਼ਚੇ ਹੀ ਉਸ ਦੋਰ ਵਿੱਚ ਭਾਰੂ ਵਿਚਾਰਧਾਰਾ ਦਾ ਹੀ ਪ੍ਰਤੀਬਿੰਬ ਹੁੰਦੀਆਂ ਹਨ ।
ਜਦੋਂ ਕੋਈ ਆਲੋਚਕ ਸਾਹਿਤਕ ਕਿਰਤ ਨੂੰ ਕੇਵਲ ਇੱਕ `ਸੁਹਜ ਇਕਾਈ, ਸੰਰਚਨਾ ਜਾਂ ਰੂਪ ਵਿਧੀ ਕਹਿ ਕੇ ਉਸਦਾ ਅਧਿਐਨ ਕਰਦਾ ਹੈ ਜਾਂ ਅਜਿਹੀ ਅਧਿਐਨ ਵਿਧੀ ਨੂੰ ਸਥਾਪਤ ਕਰਨ ਲਈ ਯਤਨਸ਼ੀਲ ਹੁੰਦਾ ਹੈ ਤਾਂ ਉਹ ਕੇਵਲ ਇੱਕ ਆਲੋਚਨਾ ਪ੍ਰਣਾਲੀ ਨੂੰ ਹੀ ਲਾਗੂ ਨਹੀਂ ਕਰ ਰਿਹਾ ਹੁੰਦਾ ਸਗੋਂ ਉਹ ਇੱਕ ਵਿਸ਼ੇਸ਼ ਜੀਵਨ ਦ੍ਰਿਸ਼ਟੀਕੋਨ ਅਤੇ ਜੀਵਨ ਕੀਮਤਾਂ ਨੂੰ ਅਪਣਾ ਕੇ ਉਹਨਾਂ ਨਾਲ ਸਬੰਧਿਤ ਵਿਚਾਰਧਾਰਾ ਦਾ ਪੱਖ ਵੀ ਪੂਰ ਰਿਹਾ ਹੁੰਦਾ ਹੈ ਅਤੇ ਉਸਦੀ ਸਥਾਪਤੀ ਦਾ ਸਾਧਨ ਵੀ ਬਣਦਾ ਹੈ।ਇਸਦੇ ਨਾਲ ਹੀ ਉਹ ਅਚੇਤ ਜਾਂ ਸੁਚੇਤ ਤੋਰ ਤੇ ਸਮਾਜ ਵਿੱਚ ਚੱਲ ਰਹੇ ਵਿਚਾਰਧਾਰਕ ਮਸਲਾ ਬਣ ਜਾਂਦੀ ਹੈ। ਉੱਥੇ ਆਲੋਚਕ ਵਿਚਾਰਧਾਰਕ ਸੰਘਰਸ਼ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੋ ਨਿਬੜਦਾ ਹੈ ।
ਪੰਜਾਬੀ ਵਿੱਚ ਹੁਣ ਤੱਕ ਸਾਹਿਤ ਆਲੋਚਨਾ ਨੂੰ ਇੱਕ ਵਿਚਾਰਧਾਰਕ ਮਸਲੇ ਵਜੋਂ ਕੇਵਲ ਕੁੱਙ ਆਲੋਚਕਾ ਨੇ ਹੀ ਸੁਚੇਤ ਗ੍ਰਹਿਣ ਕੀਤਾ ਹੈ।( ਭਾਵੇਂ ਸਿੱਧੇ ਤੋਰ ਤੇ ਪੰਜਾਬੀ ਆਲੋਚਨਾ ਵਿਚਾਰਧਾਰਕ ਸੰਘਰਸ਼ ਦਾ ਇੱਕ ਨਿੱਗਰ ਰਹੀ ਹੈ।) ਅਸਲ ਵਿੱਚ ਪਹਿਲੀ ਘਾਟ ਤਾਂ ਇਹੋ ਰਹੀ ਹੈ ਕਿ ਅਜੇ ਤੱਕ ਸਾਹਿਤ ਆਲੋਚਨਾ ਨੂੰ ਗਿਆਨ ਦੀ ਇੱਕ ਮੋਲਿਕ ਅਤੇ ਸੁਤੰਤਰ ਸ਼ਾਖਾ ਮੰਨ ਕੇ ਇਸਨੂੰ ਵਿਗਿਆਨ ਜਾਂ ਸ਼ਾਸ਼ਤਰ ਵਜੋਂ ਨਹੀਂ ਅਪਣਾਇਆ ਗਿਆ। ਇਸ ਕਰਕੇ ਪੰਜਾਬੀ ਦੀ ਬਹੁਤ ਆਲੋਚਨਾ ਅਜੇ ਵੀ ਸਾਹਿਤਕ ਕਿਰਤ ਨੂੰ ਪੜ੍ਹਨ ਨਾਲ ਪ੍ਰਾਪਤ ਹੋਣ ਵਾਲੇ ਨਿੱਜੀ ਪ੍ਰਤੀਕ੍ਰਿਆਂ ਦਾ ਲੇਖਾ ਜੋਖਾ ਮਾਤਰ ਹੀ ਹੈ ਅਤੇ ਸਮੁੱਚੇ ਰੂਪ ਵਿੱਚ ਉਸਦਾ ਸੁਭਾਅ ਸਾਹਿਤਕ ਪੱਤਰ ਵਾਲਾ ਹੀ ਹੈ ।
ਸਾਹਿਤਕ ਆਪਣੇ ਆਪ ਵਿੱਚ ਸਮੁੱਚੇ ਰੂਪ ਆਪਣੇ ਅਨੁਕੂਲ ਇੱਕ ਮਹੱਤਵਪੂਰਨ ਅੰਗ ਹੈ। ਜਿਸਦਾ ਸਮੁੱਚਾ ਰੂਪ ਆਪਣੇ ਅਨੁਕੂਲ ਹੀ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਵਿਚਾਰਧਾਰਕ ਪੈਂਤੜਾ ਸਿਰਜ ਲੈਂਦਾ ਹੈ। ਮੱਧਕਾਲੀਨ ਪੰਜਾਬ ਵਿੱਚ ਚੱਲੀ ਆ ਰਹੀ ਪੈਦਾਵਾਰ ਦੀ ਏਸ਼ੀਆਈ ਵਿਧੀ ਉੱਪਰ ਆਧਾਰਿਤ ਨੀਂਹ ਅਤੇ ਉਸਾਰ ਦੀ ਸਾਮੰਤਕ ਸਮਾਜਕ ਆਰਥਕ ਬਣਤਰ ਸਾਮਕ੍ਰਿਤਕ ਖੇਤਰ ਵਿੱਚ ਜਿਨ੍ਹਾਂ ਮਾਧਿਅਮਾਂ ਰਾਹੀਂ ਆਪਣਾ ਵਿਚਾਰਧਾਰਕ ਪੈਂਤੜਾ ਪ੍ਰਗਟ ਕਰਦੀ ਸੀ ਉਹਨਾਂ ਵਿੱਚ ਧਰਮ ਰਾਜਨੀਤੀ ਅਤੇ ਸਾਹਿਤ ਪ੍ਰਮੁੱਖ ਸਨ ਭਾਵੇਂ ਪੁਰਾਣੇ ਸੰਸਕਾਰਾਂ, ਰਸਮਾ, ਰਿਵਾਜਾਂ, ਵਿਸ਼ਵਾਸ਼ਾ ਅਤੇ ਜੀਵਨ ਕੀਮਤਾਂ ਰਾਹੀਂ ਵੀ ਇਸ ਬਣਤਰ ਦਾ ਵਿਚਾਰਧਾਰਕ ਪੱਖ ਪ੍ਰਗਟ ਹੁੰਦਾ ਸੀ। ਪ੍ਰਰੰਤੂ ਧਰਮ, ਰਾਜਨੀਤੀ ਅਤੇ ਸਾਹਿਤ ਅਜਿਹੇ ਪ੍ਰਗਟਾਂ ਦੇ ਅਧਿੱਕ ਸਥੂਲ ਅਤੇ ਪ੍ਰਭਾਵਸ਼ਾਲੀ ਇਤਿਹਾਸਕ ਮਾਧਿਅਮ ਸਨ। ਚੇਤਨ ਦੇ ਧਾਰਮਿਕ ਮੁਹਾਵਰੇ ਅਤੇ ਹੋਰ ਇਤਿਹਾਸਕ ਸੀਮਾਵਾਂ ਦੇ ਬਾਵਜੂਦ ਸਮੁੱਚੀ ਗੁਰਬਾਣੀ ਅਤੇ ਸਿੱਖ ਲਹਿਰ ਆਪਣੀ ਵਿਚਾਰਧਾਰਾਂ ਅਤੇ ਆਪਣੇ ਅਮਲ ਵਿੱਚ ਸਥਾਪਤ ਸਾਮੰਤਕ ਬਣਤਰ ਦੇ ਹਰ ਅੰਗ ਦੇ ਵਿਰੋਧ ਵਿੱਚ ਉਸਾਰੂ ਸਮਾਜਕ ਮਨੁੱਖੀ ਪੈਂਤੜੇ ਦੀਆਂ ਕੀਮਤਾਂ ਉੱਤੇ ਆਧਾਰਿਤ ਮਨੁੱਖੀ ਸ਼ਖਸ਼ੀਅਤ ਦੀ ਉਸਾਰੀ ਰਾਹੀ ਲੋਕ ਹਿੱਤ ਦੇ ਮੁਹਾਜ ਨੂੰ ਸਿਰਜਣ ਲਈ ਤਤਪਰ ਅਤੇ ਕਿਰਿਆਸ਼ੀਲ ਰਹੀ। ਇਸੇ ਲਈ ਪਰਉਸਾਰ ਦੀ ਪੱਧਰ ਤੇ ਵਿਚਾਰਧਾਰਾ ਸੰਘਰਸ਼ ਵਿੱਚ ਲੋਕ ਹਿੱਤ ਦੀ ਵਿਚਾਰਧਾਰਕ ਨੂੰ ਭਾਰੂ ਧਿਰ ਵਜੋਂ ਸਥਾਪਤ ਰੱਖਣ ਲਈ ਸਿੱਖ ਗੁਰੂਆਂ ਨੇ ਨਿਰੰਤਰ ਬਦਲਦੀਆਂ ਪਰਿਸਥਿਤਿਆਂ ਅਨੁਸਾਰ ਇਹ੍ਹਾਂ ਤਿੰਨਾਂ ਮਾਧਿਅਮਾਂ ਦਾ ਬੜੀ ਸਫਲਤਾ ਨਾਲ ਪ੍ਰਯੋਗ ਕੀਤਾ। ਉਹਨਾਂ ਤੋਂ ਬਾਅਦ ਵੀ ਲਗਭਗ ਰਣਜੀਤ ਸਿੰਘ ਦੇ ਤਾਕਤ ਵਿੱਚ ਆਉਣ ਤੱਕ ਲੋਕ ਹਿੱਤ ਦੀ ਇਹੋ ਵਿਚਾਰਧਾਰਾ ਭਾਰੂ ਰਹੀ ।
ਵੀਹਵੀਂ ਸਦੀ ਦੋਰਾਨ ਪੱਛਮ ਵਿੱਚ ਪ੍ਰਚਲਿਤ ਹੋਣ ਵਾਲੀਆਂ ਸਾਹਿਤ ਆਲੋਚਨਾ ਪ੍ਰਣਾਲੀਆਂ ਵਿੱਚੋਂ ਅਮਰੀਕਾ ਦੀ ‘ਨਵੀਨ ਆਲੋਚਨਾ ਸਕੂਲ’, ਰੂਸੀ ਰੂਪਵਾਦ, ਅਸਤਿਤਵਵਾਦੀ, ਸੰਰਚਨਾ ਵਾਦੀ , ਮਨੋਵਿਸ਼ਲੇਸ਼ਣਾਤਮਕ ਆਲੋਚਨਾ ਵਿਧਿਆ ਪ੍ਰਮੁੱਖ ਹਨ। ਪੰਜਾਬੀ ਵਿੱਚ ਪਹਿਲੇ ਕੁੱਙ ਸਾਲਾਂ ਤੋਂ ਇਹਨਾਂ ਦੀ ਹੀ ਚਰਚਾ ਆਰੰਭ ਹੋਈ ਹੈ ਅਤੇ ਕੁੱਙ ਵਿਦਵਾਨਾਂ ਵੱਲੋਂ ਇਹਨਾਂ ਨੂੰ ਸਥਾਪਿਕ ਕਰਨ ਦੇ ਯਤਨ ਵੀ ਕੀਤੇ ਗਏ ਹਨ। ਉਪਰੋਕਤ ਪ੍ਰਣਾਲੀਾਂ ਵਿੱਚੋਂ ਆਲੋਚਨਾ ਦੀ ਇੱਕ ਪ੍ਰਣਾਲੀ ਵਜੋਂ ਨਵੀਨ ਆਲੋਚਨਾ ਦੀ ਭਾਵੇ ਜਾਣ ਪਛਾਣ ਨਹੀਂ ਕਰਵਾਈ ਗਈ, ਪ੍ਰਰੰਤੂ ਇਸ ਨਾਲ ਸੰਬੰਧਿਤ ਬਹੁਤ ਸਾਰੇ ਸੰਕਲਪ ਪੰਜਾਬੀ ਦੇ ਕੁੱਙ ਕੁ ਆਲੋਚਕਾਂ ਦੇ ਸਾਹਿਤ ਜਾਂ ਆਲੋਚਨਾ ਪ੍ਰਤਿ ਦ੍ਰਿਸ਼ਟੀਕੋਨ ਦਾ ਸਿਧਾਂਤਕ ਆਧਾਰ ਜਰੂਰ ਹਨ। ਉਪਰੋਕਤ ਆਲੋਚਨਾ ਦ੍ਰਿਸ਼ਟੀਆਂ ਵਿੱਚ ਨਵੀਨ ਆਲੋਚਨਾ ਪ੍ਰਣਾਲੀ ਦੀ ਆਪਣੀ ਮੋਲਿਕ ਥਾਂ ਅਤੇ ਦੇਣ ਹੈ ।
‘ਨਵੀਨ ਆਲੋਚਨਾ ਪ੍ਰਣਾਲੀ’ ਦੇ ਅਧੀਨ ਕਈ ਵਾਰ ਅਮਰੀਕਾ ਅਤੇ ਇੰਗਲੈਂਡ ਦੇ ਕੁੱਙ ਕੁ ਚਿੰਤਕਾ ਜਿਵੇਂ ਕਿ ਟੀ.ਈ.ਹਿਊਮ, ਹੈਜ਼ਰਾ ਪਾਊਂਡ, ਜੇ. ਐੱਮ. ਮਰੇ, ਇਰਵਿੰਗ ਬੈਬਿਟ, ਟੀ.ਐੱਮ. ਇਲੀਅਟ, ਆਈ.ਏ. ਰਿਚਰਡਜ਼ ਆਦਿ ਨੂੰ ਰੱਖ ਲਿਆ ਜਾਂਦਾ ਹੈ। ਇਹਨਾਂ ਦੀਆਂ ਰਚਨਾਂਵਾ 19ਵੀਂ ਸਦੀ ਦੇ ਰੋਮੈਂਟਿਕ ਵਿਕਟੋਰੀਆ ਸਹੀ ਆਦਰਸ਼ਾਂ ਅਤੇ ਆਲੋਚਨਾਂ ਮਿਆਰਾਂ ਦੇ ਵਿਰੋਧ ਵਿੱਚ ਨਵੇਂ ਸਮਾਜਕ ਸਾਰ ਅਨੁਕੂਲ ਰਚੇ ਜਾ ਰਹੇ ਸਿਰਜਨਾਤਮਕ ਸਾਹਿਤ ਲਈ ਮੁਕਾਬਲਤਨ ਨਵੀਆਂ ਬਾਹਰਮੁੱਖੀ ਆਲੋਚਨਾ ਵਿਧਿਆਂ ਅਤੇ ਸੰਕਲਪਾਂ ਨੂੰ ਸਥਾਪਤ ਕਰਨ ਦਾ ਯਤਨ ਕਰਦੀਆਂ ਹਨ। ਇਸ ਵਿੱਚ ਸ਼ੱਕ ਨਹੀਂ ਕੇ ਇਹਨਾਂ ਲੇਖਕਾਂ ਨੇ ‘ਨਵੀਨ ਆਲੋਚਨਾ ਸਕੂਲ’ ਦੇ ਜਨਮ ਅਤੇ ਵਿਕਾਸ ਦਾ ਠੋਸ ਪਿਛੋਕੜ ਉਸਾਰੀਆ ਹੈ। ਪਰ ਨਵੀਨ ਆਲੋਚਨਾ ਦਾ ਇਹ ਨਾਂ ਕੇਵਲ ਅਮਰੀਕਨ ਆਲੋਚਕ ਦੇ ਇੱਕ ਖਾਸ ਸਮੂਹ ਉਹਨਾਂ ਦੇ ਆਲੋਚਨਾਤਮਕ ਸੰਕਲਪਾਂ ਅਤੇ ਲਿਖਤਾਂ ਤੱਕ ਹੀ ਸੀਮਤ ਅਤੇ ਸਥਾਪਤ ਹੋ ਚੁੱਕਾ ਹੈ। ਇਸ ਪ੍ਰਣਾਲੀ ਨੂੰ ਕਈ ਵਾਰ ਸੁਹਜਵਾਦੀ, ਰੂਪਵਾਦੀ, ਪਾਠਮੂਲਕ ਅਤੇ ਅਸਤਿਤਵ ਸ਼ਾਸਤਰੀ ਆਲੋਚਨਾ ਦਾ ਨਾਂ ਵੀ ਦੇ ਦਿੱਤਾ ਜਾਂਦਾ ਹੈ। ਪਰ ਪ੍ਰਧਾਨ ਰੂਪ ਵਿੱਚ ਇਹ ਵਿਧੀ ‘ਨਵੀਨ ਆਲੋਚਨਾ’ ਦੇ ਨਾਮ ਨਾਲ ਹੀ ਜਾਣੀ ਜਾਂਦੀ ਹੈ। ਇਸਦੀ ਚੜਤ ਅਤੇ ਪ੍ਰਧਾਨਤਾ ਦਾ ਸਮਾਂ ਮੁੱਖ ਤੋਰ ਤੇ 20ਵੀਂ ਸਦੀ ਦੇ ਤੀਜੇ ਤੋਂ ਪੰਜਵੇਂ ਦਹਾਕੇ ਤੱਕ ਦਾ ਸਮਾਂ ਹੈ ।
‘ਨਵੀਨ ਆਲੋਚਨਾ’ ਦਾ ਇਹ ਨਾਂ ਆਮ ਤੋਰ ਤੇ ਇਸੇ ਪ੍ਰਣਾਲੀ ਦੇ ਮੁੱਖ ਆਲੋਚਕ ਜੇ.ਸੀ.ਰੈਨਸਮ ਦੀ 1941 ਵਿੱਚ ਇਸੇ ਨਾਂ ਹੇਠ ਛਪੀ ਪੁਸਤਕ ਤੋਂ ਸ਼ੁਰੂ ਅਤੇ ਸਥਾਪਿਤ ਹੋਈਆ ਮੰਨਿਆ ਜਾਂਦਾ ਹੈ। ਪਰ ਇਸਦਾ ਅਸਲ ਆਰੰਭ ਜੇ.ਈ.ਸਪਿੰਨਗਾਰਨ ਦੁਆਰਾ 1910 ਵਿੱਚ ਕੋਲੰਬੀਆ ਯੂਨੀਵਰਸਿਟੀ ਵਿਖੇ ਇਸੇ ਸਿਰਲੇਖ ਹੇਠ ਦਿੱਤੇ ਗਏ ਇੱਕ ਭਾਸ਼ਣ (The New Criticism) ਜਿਹੜਾ ਪਿੱਛੋਂ ਇੱਕ ਲੇਖ ਵਜੋਂ ਪ੍ਰਕਾਸ਼ਿਤ ਹੋਈਆ ਨਾਲ ਜੁੜਦਾ ਹੈ। ਸਪਿੰਨਗਾਰਨ ਦਾ ਇਹ ਭਾਸ਼ਣ ਅਮਰੀਕਾ ਵਿੱਚ ਸਾਹਿਤ ਆਲੋਚਨਾ ਦੇ ਦ੍ਰਿਸ਼ਟੀਕੋਨਾਂ ਦੇ ਵਿਕਾਸ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹੈ ਜਿਸ ਵਿੱਚ ਉਸਨੇ ਫਰਾਂਸੀਸੀ, ਜਰਮਨ ਅਤੇ ਅੰਗ੍ਰੇਜ਼ੀ ਸਾਹਿਤ ਆਲੋਚਨਾ ਦੇ ਇਤਿਹਾਸ ਦਾ ਸਮੁੱਚਾ ਜਾਇਜ਼ਾ ਲੈਂਦੀਆਂ ਕਰੋਚੇ ਵਾਂਗ ਸਾਹਿਤ ਨੂੰ ਕੇਵਲ ਅਜਿਹੇ ਸੁਤੰਤਰ ਪ੍ਰਗਟਾ ਵਜੋਂ ਸਵੀਕਾਰ ਕਰਨ ਉੱਤੇ ਜ਼ੋਰ ਦਿੱਤਾ ਜਿਸ ਦਾ ਕਿਸੇ ਸਮਾਜਕ ਇਤਿਹਾਸਕ ਜਾਂ ਜੀਵਨੀਗਤ ਪ੍ਰਸੰਗ ਨਾਲ ਕੋਈ ਸੰਬੰਧ ਨਹੀਂ। ਉਸਨੇ ਪ੍ਰਚਲਿਤ ਆਲੋਚਨਾ ਵਿਧਿਆਂ ਅਤੇ ਸਾਹਿਤ ਸੰਬੰਧੀ ਸਥਾਪਤ ਕੋਣਾਂ ਦਾ ਖੰਡਨ ਕਰਦਿਆਂ ਇਹਨਾਂ ਨੂੰ ਵੇਲਾਵਿਹਾ ਚੁੱਕੇ ਸਿੱਧ ਕੀਤਾ ।
ਸਪਿੰਨਗਾਰਨ ਅਨੁਸਾਰ ਹਰ ਯੁੱਗ ਦੇ ਸਾਰੇ ਆਲੋਚਨਾ ਸਿਧਾਂਤ ਮੁੱਖ ਰੂਪ ਵਿੱਚ ਦੋ ਵਰਗਾਂ ਪ੍ਰਭਾਵਵਾਦੀ ਅਤੇ ਸਿਧਾਂਤ ਵਿੱਚ ਵੰਡੇ ਜਾ ਸਕਦੇ ਹਨ। ਇਹਨਾਂ ਦੋਵਾਂ ਲਈ ਇੱਕ ਸਾਹਿਤਕ ਰਚਨਾਂ ਭਾਵੇਂ ਕੁੱਙ ਹੋਰ ਵੀ ਹੋਵੇ ਪਰ ਇੱਕ ਅਜਿਹੀ ਸੁਤੰਤਰ ਹੋਂਦ ਜਰੂਰ ਹੈ ਜਿਸ ਵਿੱਚ ਕੇਵਲ ਪ੍ਰਗਟਾਉ ਹੀ ਇਹਨਾਂ ਦੋ ਦ੍ਰਿਸ਼ਟੀਕੋਨਾਂ ਵਿਚਲਾ ਸਾਙਾਂ ਅਤੇ ਸਦੀਵੀ ਤੱਤ ਹੈ। ਹਰ ਕਵੀ ਬ੍ਰਹਮੰਡ ਨੂੰ ਆਪਣੇ ਤਰੀਕੇ ਨਾਲ ਨਾਲ ਨਵੇਂ ਸੀਰੇ ਤੋਂ ਪ੍ਰਗਟ ਕਰਦਾ ਹੈ ਅਤੇ ਇਉਂ ਹਰ ਨਜ਼ਮ ਆਪਣੇ ਆਪ ਵਿੱਚ ਇੱਕ ਨਵਾਂ ਅਤੇ ਸੁਤੰਤਰ ਪ੍ਰਗਟਾ ਹੁੰਦੀ ਹੈ।ਕਵੀ ਜਾਂ ਨਾਟਕਕਾਰ ਮਹਾਂਕਾਵੀ ਜਾਂ ਦੁਖਾਂਤ ਆਦਿ ਦੀ ਸਿਰਜਣਾ ਨਹੀਂ ਕਰਦੇ। ਕਵੀ ਕੇਵਲ ਆਪਣੇ ਆਪ ਨੂੰ ਪ੍ਰਗਟ ਕਰ ਰਹੇ ਹੁੰਦੇ ਹਨ। ਇਸ ਲਈ ਉਹਨਾਂ ਦੀਆਂ ਰਚਨਾਵਾਂ ਦਾ ਅਸਲ ਰੂਪ ਮਹਾਂਕਾਵੀ ਜਾਂ ਦੁਖਾਂਤ ਨਹੀਂ ਸਗੋਂ ਕੇਵਲ ਆਪਣਾ ਪ੍ਰਗਟਾ ਹੀ ਉਹਨਾਂ ਦਾ ਵਾਸਤਵਿਕ ਰੂਪ ਹੁੰਦਾ ਹੈ ।
ਸਪਿੰਨਗਾਰਨ ਦੇ ਉਪਰੋਕਤ ਵਿਚਾਰਾਂ ਦੇ ਪਿਛੋਕੜ ਲਈ ਇਹ ਗੱਲ ਸਾਹਮਣੇ ਰੱਖਣੀ ਜਰੂਰੀ ਹੈ ਕਿ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਰੋਮੈਂਟਿਕ ਦੀ ਉਪਭਾਵੁਕਤਾ, ਪ੍ਰਭਾਵਵਾਦ, ਵਿਅਕਤੀਵਾਦ ਦੇ ਨਾਲ ਨਾਲ ਵਿਕਟੋਰੀਅਨ ਦੋਰ ਦੀ ਸਰਜਰੀ ਨੈਤਿਕਤਾ ਦੇ ਆਤੰਕਪੂਰਨ ਮਖੋਟੇ ਦੀ ਅਸਵੀਕ੍ਰਿਤੀ ਇੰਗਲੈਂਡ ਅਤੇ ਅਮਰੀਕਾ ਦੇ ਸਿਰਜਨਾਤਮਕ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿੱਚ ਸ਼ੁਰੂ ਹੋ ਚੁੱਕੀ ਸੀ।ਇੰਗਲੈਂਡ ਵਿੱਚ ਮੈਥੀਉ ਆਰਨਲਡ ਦੁਆਰਾ ਰੋਮੈਂਟਿਕਸ ਦੀ ਸੀਮਿਤ ਖੰਡਨ ਤੋਂ ਬਾਅਦ ਟੀ.ਈ.ਹਿਊਮ ਨੇ ਰੋਮੈਂਟਿਕਸ ਅਤੇ ਵਿਕਟੋਰੀਅਨ ਦੋਰ ਦੇ ਸਾਹਿਤ ਅਤੇ ਆਲੋਚਨਾ ਵਿਚਲੀ ਅੰਤਰਮੁਖਤਾ, ਅਸਪਸ਼ਟਤਾ, ਉਪਭਾਵੁਕਤਾ ਦੀ ਨਿਖੇਧੀ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਨੂੰ ਰੋਮੈਂਟਿਕਸ ਦੀਆਂ ਉੱਤਮ ਰਚਨਾਵਾਂ ਨਾਲ ਬਹੁਤ ਘਿਰਨਾ ਹੈ ਕਿਉਂ ਕਿ ਮੈਂ ਉਹਨਾਂ ਦੇ ਵਿਰਲਾਪ ਅਤੇ ਚੀਕਾਂ ਨੂੰ ਸਖਤ ਨਫਰਤ ਕਰਦਾਂ ਹਾਂ।ਇਹਨਾਂ ਦੇ ਵਿਰੋਧ ਵਿੱਚ ਆਪਣੀ ਕਲਾਸਿਕੀ ਰੂਚੀਆਂ ਅਧੀਨ ਉਸਨੇ ਸਾਹਿਤ ਵਿੱਚ ਅਨੁਸ਼ਾਸ਼ਨ ਅਤੇ ਪਰੰਪਰਾ ਦੀ ਮਹੱਤਤਾ ਤੇ ਜ਼ੋਰ ਦਿੱਤਾ। ਟੀ.ਐਸ.ਇਲੀਅਟ ਦੁਆਰਾ 1917 ਵਿੱਚ ਪਰੰਪਰਾ ਅਤੇ ਵਿਅਕਤੀਗਤ ਯੋਗਤਾ ਸਿਰਲੇਖ ਅਧੀਨ ਲਿਖਿਆ ਗਿਆ ਲੇਖ ਇਸ ਪ੍ਰਸੰਗ ਦਾ ਇੱਕ ਇਤਿਹਾਸਕ ਮਹੱਤਤਾ ਵਾਲਾ ਦਸਤਾਵੇਜ਼ ਹੈ। ਇਸ ਲੇਖ ਅਤੇ ਆਪਣੀਆਂ ਸਮੁੱਚੀ ਲਿਖਤਾਂ ਰਾਹੀਂ ਇਲਿਅਟ ਨੇ ਹਿਊਮ ਵਾਂਗ ਰੋਮੈਂਟਿਕ ਦੇ ਸਾਹਿਤ ਬਾਰੇ ਕਈ ਸੰਕਲਪਾਂ ਵਿਚਲੀ ਅਸਪਸ਼ਟਤਾ ਅਤੇ ਅੰਤਰਮੁਖਤਾ ਨੂੰ ਅਸਵੀਕਾਰ ਕਰਦਿਆਂ ਮੁਕਾਬਲਤਨ ਸਾਹਿਤ ਪ੍ਰਤੀ ਕੁੱਙ ਤਰਕਪੂਰਨ ਅਤੇ ਬਾਹਰਮੁੱਖੀ ਸੁਭਾਅ ਵਾਲੇ ਸੰਕਲਪ ਉਸਾਰਨ ਦਾ ਯਤਨ ਕੀਤਾ ।
ਅਮਰੀਕਾ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਸਾਹਿਤ ਆਲੋਚਨਾ ਪਹਿਲਾਂ ਹੀ ਪ੍ਰਭਾਵਵਾਦੀ ਅਤੇ ਨਿਰਾਣਾਤਮਕ ਆਲੋਚਨਾ ਦੀਆਂ ਦੋ ਪ੍ਰਮੁੱਖ ਧਿਰਾਂ ਵਿੱਚ ਵੰਡੀ ਹੋਈ ਸੀ।ਇੱਕ ਪਾਸੇ ਜ਼ੇਮਜ਼ ਹਿਊਨਿਕਰ ਪ੍ਰਭਾਵਵਾਦੀ ਆਲੋਚਨਾ ਦ੍ਰਿਸ਼ਟੀ ਦਾ ਪ੍ਰਮੁੱਖ ਪ੍ਰਵਕਤਾ ਸੀ। ਦੂਜੇ ਪਾਸੇ ਵਿਲੀਅਮ ਕ੍ਰੈਰੀ ਬ੍ਰਾਊਨੈੱਲ ਨਿਰਣਾਤਮਕ ਆਲੋਚਨਾ ਵਿਧੀ ਦੇ ਪ੍ਰਚਲਨ ਦੀ ਸਥਾਪਨਾ ਕਰ ਰਿਹਾ ਸੀ। ਇਹਨਾਂ ਦੋਵਾਂ ਦਿਸ਼ਾਵਾਂ ਦੇ ਵਾਰਿਸਾਂ ਵਜੋਂ ਜਿੱਥੇ ਜੇ.ਈ.ਸਾਪਿੰਨਗਾਰਨ ਸਾਹਿਤ ਨੂੰ ਕਿਸੇ ਸਮਾਜਿਕ ਨੈਤਿਕ ਪ੍ਰਸੰਗ ਤੋਂ ਮੁਕਤ ਕੇਵਲ ਪ੍ਰਗਟਾ ਵਜੋਂ ਅਧਿਐਨ ਕਰਨ ਦੀ ਪ੍ਰਵਿਤੀ ਨੂੰ ਅਗਾਂਹ ਤੋਰ ਦਿੱਤਾ ਸੀ ਤਾਂ ਦੂਜੇ ਪਾਸੇ ਮਾਨਵਵਾਦੀ ਚਿੰਤਕ ਸਾਹਿਤ ਦੇ ਨੈਤਿਕ ਸਮਾਜਿਕ ਅਧਿਕਾਰਾਂ ਅਤੇ ਕੀਮਤਾਂ ਨੂੰ ਆਲੋਚਨਾ ਦੇ ਮਿਆਰ ਨਿਸ਼ਚਿਤ ਕਰਨ ਲਈ ਯਤਨਸ਼ੀਲ ਸਨ ।
ਇਹ ਮਾਨਵਵਾਦ ਰੂਸੋ ਅਤੇ ਰੋਮੈਂਟਿਕਸ ਦੀ ਸੀਮਾ-ਮੁਕਤ ਅਰਾਜਕਤਾ ਦੀ ਥਾਂ ਵਿਵੇਕ, ਬੁੱਧੀ ਅਤੇ ਦਲੀਲ ਨੂੰ ਮਨੁੱਖੀ ਸੋਚ ਅਤੇ ਵਿਵਹਾਰ ਦਾ ਆਧਾਰ ਮਿੱਥ ਕੇ, ਮਨੁੱਖ ਨੂੰ ਕੁਦਰਤੀ ਮੂਲ ਮਾਨਸਿਕ ਪ੍ਰਵਿਰਤੀਆਂ ਦੇ ਪੁਤਲੇ ਦੀ ਥਾਂ ਅਜਿਹੇ ਨੈਤਿਕ ਜੀਵ ਵਜੋਂ ਸਵੀਕਾਰ ਕਰਨ ਉੱਤੇ ਜ਼ੋਰ ਦਿੰਦਾ ਹੈ ਜਿਹੜਾ ਕੁਦਰਤੀ ਸੂਝ ਜਾਂ ਮਾਨਸਿਕ ਪ੍ਰਵਿਰਤੀਆਂ ਦੇ ਨਿਯਮਾਂ ਦੀ ਥਾਂ ਮਨੁੱਖੀ-ਸਮਾਜਿਕ ਨੈਤਿਕਾਂ ਕੀਮਤਾਂ ਅਤੇ ਨਿਯਮਾਂ ਅਧੀਨ ਹੈ। ਇਰਵਿੰਗ ਬੈਬਿਟ ਅਨੁਸਾਰ ਜੀਵਨ ਵਿਚਲੀ ਇਹੋ ਅਰਾਜਕਤਾ ਹੀ ਸਾਹਿਤ ਵਿੱਚ ਰੂਪ ਅਤੇ ਪ੍ਰਗਟਾ ਬਾਰੇ ਵੀ ਪ੍ਰਚਲਿਤ ਸੀ। ਜਿੱਕੇ ਇੱਕ ਪਾਸੇ ਨਵ-ਕਲਾਸਿਕਵਾਦੀਆਂ ਨੇ ਰੂਪ ਨੂੰ ਮਕਾਨਕੀ, ਸਥਿਰ ਅਤੇ ਨਿਰਮੂਲ ਉਚੇਚ ਦੀ ਸਿਖਰ ਤੇ ਪਹੁੰਚਾ ਦਿੱਤਾ ਸੀ। ਉੱਥੇ ਰੋਮੈਂਟਿਕਸ ਨੇ ਪ੍ਰਗਟਾ ਨੂੰ ਅੰਤਰ ਪ੍ਰੇਰਨਾ ਅਤੇ ਇੰਦ੍ਰਆਵੀ ਪੱਧਰ ਦੇ ਰਹੱਸ ਵਿੱਚ ਬਦਲ ਦਿੱਤਾ ਸੀ। ਇਸ ਕਰਕੇ ਬੈਬਿਟ ਨੇ ਸਾਹਿਤ-ਆਲੋਚਨਾ ਵਿੱਚ ਵਿਸ਼ੇਸ਼ ਅਨੁਸ਼ਾਸਨ ਨੂੰ ਮੁੱਖ ਮੰਨਦਿਆਂ ਸਥਾਈ, ਨਿਰੰਤਰ ਅਤੇ ਸਮੇਂ ਦੇ ਪਰਿਵਰਤਨਸ਼ੀਲ ਪ੍ਰਭਾਵਾਂ ਤੋਂ ਮੁਕਤ ਮਨੁੱਖੀ ਕੀਮਤਾਂ ਨੂੰ ਸਾਹਿਤ ਦੇ ਮੁਲਾਂਕਣ ਦਾ ਆਧਾਰ ਬਣਾਇਆ। ਇਵੇਂ ਹੀ ਪੈਲ ਐਲਮਰ ਮੋਰ ਨੇ ਕਿਸੇ ਸਦੀਵੀਂ ਜੀਵਨ-ਕੀਮਤਾਂ ਦੇ ਧੁਰੇ ਤੋਂ ਬਿਨਾਂ ਆਲੋਚਨਾ ਨੂੰ ਨਿਰਾਥਕ ਅਤੇ ਮੁੱਲਹੀਨ ਕਿਹਾ। ਉਸ ਨੇ ਪਰਿਵਰਤਨਸ਼ੀਲ, ਥੋੜ੍ਹ-ਚਿਰੇ ਅਤੇ ਇੱਕ ਵਿਅਕਤੀ ਤੱਕ ਸੀਮਤ ਮਨੋਵੇਸ਼ਾਂ ਦੀ ਥਾਂ ਜੀਵਨ-ਆਦਰਸ਼ਾਂ ਦੇ ਸਮੂਹਕ, ਸਥਾਈ ਅਤੇ ਸੰਜ਼ਮ ਭਰਪੂਰ ਰੂਪਾਂ ਨੂੰ ਮਹਾਨ ਕਲਾ ਦਾ ਆਧਾਰ ਨਿਸ਼ਚਿਤ ਕਰਦਿਆਂ ਸਾਹਿਤ ਆਲੋਚਨਾ ਲਈ ਇਹਨਾਂ ਗੁਣਾਂ ਨੂੰ ਹੀ ਪਰਖ-ਕਸਵੱਟੀ ਵਜੋਂ ਸਥਾਪਤ ਕਰਨ 'ਤੇ ਜ਼ੋਰ ਦਿੱਤਾ। ਇਸੇ ਲਈ ਮਾਨਵਵਾਦੀਆਂ ਰਾਹੀਂ ਸਾਹਿਤਕ ਕਿਰਤ ਦੇ ਇਤਿਹਾਸਕ ਪਿਛੋਕੜ ਦੇ ਜਾਇਜ਼ੇ ਨੂੰ ਜ਼ਰੂਰੀ ਅਤੇ ਦੂਸਰੇ ਉਸ ਦੀ ਵਸਤੂ ਨਾਲ ਸੰਬੰਧਿਤ ਸੁਹਜਾਤਮਕ ਆਨੰਦ ਦੀ ਸਮਝ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਹਨਾਂ ਦੇ ਨੁਕਤਿਆਂ ਦੇ ਪ੍ਰਸੰਗ ਵਿੱਚ ਉਹਨਾਂ ਨੇ ਸਾਹਿਤਕ ਰਚਨਾ ਦੇ ਮਨੋਰਥ, ਮਹੱਤਵ, ਸਾਰਥਕਤਾ ਅਤੇ ਮੁੱਲ ਨੂੰ ਨਿਰਧਾਰਿਤ ਕਰਨਾ ਸਾਹਿਤ ਆਲੋਚਨਾ ਦਾ ਤੀਸਰਾ ਮੁੱਖ ਉਦੇਸ਼ ਨਿਸ਼ਚਿਤ ਕੀਤਾ ।
ਮਾਨਵਵਾਦੀ ਚਿੰਤਕਾਂ ਦੇ ਉਪਰੋਕਤ ਪ੍ਰਸੰਗ ਵਿੱਚ ਹੀ ਅਮਰੀਕਨ ਸਾਹਿਤ ਆਲੋਚਨਾ ਵੀਹਵੀਂ ਸਦੀ ਦੇ ਦੂਸਰੇ ਤੀਸਰੇ ਦਹਾਕੇ ਤੱਕ ਮੁੱਖ ਰੂਪ ਵਿੱਚ ਦੋ ਧਿਰਾਂ ਵਿੱਚ ਵੰਡੀ ਜਾ ਚੁੱਕੀ ਸੀ। ਇੱਕ ਪਾਸੇ ਮਾਨਵਵਾਦੀ ਚਿੰਤਕਾਂ ਨੇ ਮਾਨਵਵਾਦ ਅਤੇ ਅਮਰੀਕਾ (Humanism and America) ਦੇ ਸਿਰਲੇਖ ਹੇਠ ਪ੍ਰਕਾਸ਼ਿਤ ਗੋਸ਼ਟੀ ਰਾਹੀਂ ਕਲਾਸੀਕੀ ਆਲੋਚਨਾ ਦੇ ਮਿਆਰਾਂ ਨੂੰ ਨੈਤਿਕ ਅਤੇ ਸੁਹਜਾਤਕ ਨਿਰਣੇ ਨਾਲ ਮਿਲਾ ਕੇ ਸਥਾਪਿਤ ਕਰਨ ਦਾ ਯਤਨ ਕੀਤਾ। ਦੂਜੇ ਪਾਸੇ ਇਸਦੇ ਪ੍ਰਤੀਕਰਮ ਵਿੱਚ Hastley Gratten ਦੁਆਰਾ ਸੰਪਾਦਿਤ The Critique of Humanism ਵਿੱਚ ਨਵੀਂ ਪੀੜ੍ਹੀ ਦੇ ਆਲੋਚਕਾਂ ਜਿਨ੍ਹਾਂ ਵਿਚੋਂ ਬਾਅਦ ਵਿੱਚ ਕਈ ‘ਨਵੀਨ ਆਲੋਚਨਾ-ਪ੍ਰਣਾਲੀ’ ਨਾਲ ਸੰਬੰਧਿਤ ਆਲੋਚਕਾਂ ਵਿੱਚ ਆ ਗਏ, ਨੇ ਮਾਨਵਵਾਦੀਆਂ ਦੀ ਉਪਰੋਕਤ ਪਹੁੰਚ ਵਿਰੁੱਧ ਭਰਵਾਂ ਵਾਰ ਕੀਤਾ। ਮਨੋਵਿਸ਼ਲੇਸ਼ਣਾਤਮਕ ਆਲੋਚਨਾ ਦੀ ਪ੍ਰਵਿਰਤੀ ਦੇ ਨਾਲ-ਨਾਲ ਅਗਲੇ ਸਾਲਾਂ ਅਰਥਾਤ 1930-40 ਵਿੱਚ ਅਮਰੀਕਾ ਵਿੱਚ ਮਾਰਕਸਵਾਦੀ ਸਾਹਿਤ-ਆਲੋਚਨਾ ਦਾ ਦੌਰ ਵੀ ਸ਼ੁਰੂ ਹੋ ਕੇ ਖ਼ਤਮ ਹੁੰਦਾ ਹੈ ਜਿਸ ਵਿੱਚ Kenneth Burke, James, T. Fassel, Granvill Hicks and Edmund Wilson ਦੇ ਨਾਂ ਵਰਣਨਯੋਗ ਹਨ ।
ਵੀਹਵੀਂ ਸਦੀ ਦੇ ਇੰਨ੍ਹਾਂ ਦਹਾਕਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਚਲੀ ਸੂਖ਼ਮਤਾ, ਨਿਯਮਬੱਧਤਾ, ਸਥੂਲਤਾ, ਵਿਵੇਕਤਾ, ਨਿਸ਼ਚਿਚਤਾ ਤੇ ਸ਼ੁੱਧਤਾ ਦੇ ਪ੍ਰਭਾਵ ਨੇ ਅਚੇਤ ਰੂਪ ਵਿੱਚ ਸਾਹਿਤਕ ਅਧਿਐਨ ਅਤੇ ਮੁਲਾਂਕਣ ਦੀਆਂ ਵਿਧੀਆਂ ਵਿੱਚ ਨਵੀਆਂ ਦਿਸ਼ਾਵਾਂ ਦੀ ਜਿਹੜੀ ਸੰਭਾਵਨਾ ਪੈਦਾ ਕੀਤੀ ਉਸ ਦੇ ਨਤੀਜੇ ਵਜੋਂ ‘ਨਵੀਨ ਆਲੋਚਨਾ ਪ੍ਰਣਾਲੀ’ ਦੇ ਬਹੁਤ ਸਾਰੇ ਸੰਕਲਪਾਂ ਅਤੇ ਸਿਧਾਤਾਂ ਦੇ ਵਿਕਾਸ ਦਾ ਨਿਰਸੰਦੇਹ ਡੂੰਘਾ ਸੰਬੰਧ ਹੈ। ਇਸੇ ਪ੍ਰਸੰਗ ਵਿੱਚ ‘ਨਵੀਨ ਆਲੋਚਨਾ’ ਨਾਲ ਸੰਬੰਧਿਤ ਆਲੋਚਕਾਂ ਦੁਆਰਾ ਅਮਰੀਕਾ ਦੇ ਸਮੁੱਚੇ ਨਵੇਂ ਸਮਾਜਿਕ ਸਾਰ ਅਨੁਕੂਲ ਰਚੇ ਜਾ ਰਹੇ ਸਿਰਜਨਾਤਮਕ ਸਾਹਿਤ ਦੇ ਸੁਭਾ ਅਨੁਕੂਲ ਮੌਲਿਕ ਅਤੇ ਢੁਕਵੇਂ ਆਲੋਚਨਾ-ਸੰਕਲਪਾਂ ਨੂੰ ਸਥਾਪਿਤ ਕਰਨ ਦਾ ਯਤਨ ਵੀ ਇਸ ਪ੍ਰਣਾਲੀ ਦੇ ਵਿਕਾਸ ਦਾ ਇੱਕ ਹੋਰ ਆਧਾਰ ਮੰਨਿਾ ਜਾਂਦਾ ਹੈ। ਅਕਾਦਮਿਕ, ਮਾਨਵਵਾਦੀ, ਇਤਿਹਾਸਵਾਦੀ, ਮਨੋਵਿਸ਼ੇਲਸ਼ਣਾਤਮਕ ਅਤੇ ਮਾਰਕਸਵਾਦੀ ਆਲੋਚਕਾਂ ਦੁਆਰਾ ਸਾਹਿਤ ਦੇ ਨੈਤਿਕ ਸਮਾਜਕ ਪ੍ਰਸੰਗ ਨੂੰ ਵਧੀਕ ਮਹੱਤਵ ਦੇਣ ਕਾਰਨ ਸਾਹਿਤਕ ਕਿਰਤ ਦੀ ਥਾਂ ਲੇਖਕ ਨੂੰ ਹੀ ਸਮੁੱਚੀ ਵਿਚਾਰ-ਚਰਚਾ ਦਾ ਕੇਂਦਰ ਬਣਾ ਲੈਣ ਦੀ ਪ੍ਰਵਿਰਤੀ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਯਤਨ ਵੀ ਇਸ ਆਲੋਚਨਾ-ਪ੍ਰਣਾਲੀ ਦੀ ਉਸਾਰੀ ਦਾ ਮੂਲ ਕਾਰਨ ਬਣੇ ।
‘ਨਵੀਨ ਆਲੋਚਨਾ ਪ੍ਰਣਾਲੀ’ ਦਾ ਆਰੰਭ ਅਤੇ ਵਿਕਾਸ ਅਮੈਰਿਕਨ ਸਾਊਥ ਦੇ ਉਨ੍ਹਾਂ ਕਵੀ-ਆਲੋਚਕਾਂ ਨਾਲ ਜੋੜਿਆ ਜਾਂਦਾ ਹੈ ਜਿਹੜੇ ਆਪਣੇ ਖਿੱਤੇ ਦੇ ਤੇਜ਼ੀ ਨਾਲ ਹੋ ਰਹੇ ਉਦਯੋਗੀਕਰਨ ਤੋਂ ਚਿੰਤਤ ਸਨ। ਉਨ੍ਹਾਂ ਨੇ ਆਧੁਨਿਕ ਸੱਭਿਅਤਾ ਦੇ ਵਿਅਕਤੀਵਾਦ ਵਿਗਠਨ ਅਤੇ ਆਪੋਧਾਪੀ ਦਾ ਖੰਡਨ ਕਰਦਿਆਂ ਜੀਵਨ ਅਤੇ ਕਲਾ ਦੇ ਖੇਤਰ ਵਿੱਚ ਪਰੰਪਰਾਗਤ ਸਿਲਸਿਲੇ ਦੀ ਸਥਾਪਤੀ ਨੂੰ ਜਾਰੀ ਰੱਖਣ ਦਾ ਯਤਨ ਕੀਤਾ। ਇਹਨਾਂ ਕਵੀ ਆਲੋਚਕਾਂ ਨੇ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਲਈ ਤੇਜ਼ੀ ਨਾਲ ਵਿਕਸਿਤ ਹੋ ਰਹੀ ਉਦਯੋਗਿਕ ਸੰਸਕ੍ਰਿਤੀ ਅਤੇ ਉੱਨਤੀ ਹਿੱਸੇ ਦੇ ਉਦਯੋਗਿਕ ਜੀਵਨ ਦੀਆਂ ਪੇਸ਼ਕਾਰੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ।
ਅਸਲ ਵਿੱਚ ਸੁਹਜ ਸ਼ਾਸਤਰ ਦਾ ਖੇਤਰ ਸੂਖ਼ਮ ਅਤੇ ਸੀਮਿਤ ਹੱਦਾਂ ਵਾਲਾ ਹੁੰਦਾ ਹੈ। ਜਿਸ ਕਰਕੇ ਸਮਾਜਿਕ ਸਾਰ ਅਨੁਸਾਰ ਉਸਰੇ ਨਵੇਂ ਵਿਚਾਰਧਾਰਕ ਪੈਂਤੜੇ ਦਾ ਅਸਰ ਅਤੇ ਇਸ ਦਾ ਪ੍ਰਗਟਾ ਇੱਥੇ ਮੁਕਾਬਲਤਨ ਦੇਰ ਨਾਲ ਹੁੰਦਾ ਹੈ। ਅਮਰੀਕਨ ਪੂੰਜੀਵਾਦੀ ਢਾਂਚੇ ਦੀ ਸਿਖ਼ਰ ਨੂੰ ਅਤੇ ਉਸ ਦੇ ਸਾਮਰਾਜੀ ਸੁਭਾ ਤੇ ਉਸਾਰੀ ਸਮਾਜਕ ਬਣਤਰ ਵਿੱਚ ਮਨੁੱਖ ਦੀ ਅਤਿ ‘ਵਿਯੋਗੀ ਮਾਨਸਿਕ ਦਿਸ਼ਾ, ਨਿਰਾਸ਼ਾ, ਨਿਰਾਰਥਕਤਾ, ਇਕੱਲਤਾ, ਅਮਨੁੱਖੀ ਮਸ਼ੀਨੀ ਸਖ਼ਸੀਅਤ, ਅਵਿਸ਼ਵਾਸ਼, ਨੈਤਿਕ-ਕੀਮਤਾਂ ਦੀਆਂ ਉਲਝਣਾਂ ਦੇ ਸੰਕਟ ਅਤੇ ਇਸ ਤੋਂ ਫੈਲੇ ਸਮੁੱਚੇ ਸਾਂਸਕ੍ਰਿਤਕ ਨਿਘਾਰ ਦੇ ਦੁਆਲੇ ਉਸਾਰੀ ਅਜਿਹੀ ਮਨੁੱਖੀ ਸਖ਼ਸੀਅਤ ਦਾ ਪ੍ਰਗਟਾ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਅਮਰੀਕਾ, ਇੰਗਲੈਂਡ ਆਦਿ ਦੇ ਸਾਹਿਤ ਵਿੱਚ ਪੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਬਾਅਦ ਵਿੱਚ ਆਧੁਨਿਕ ਸਾਹਿਤ ਦਾ ਨਾਮ ਦਿੱਤਾ ਗਿਆ। ਉਪਰੋਕਤ ਸਮਾਜਿਕ ਸਾਰ ਵਿੱਚ ਉਸਰੀ ਮਨੁੱਖੀ ਸਖ਼ਸੀਅਤ ਅਤੇ ਜੀਵਨ-ਕੀਮਤਾਂ ਨਾਲ ਸੰਬੰਧਿਤ ਸਾਹਿਤ ਪੂੰਜੀਵਾਦੀ ਵਿਵਸਥਾ ਦੇ ਸਿਖ਼ਰ ਉੱਤੇ ਸਮਾਜ ਅਤੇ ਮਨੁੱਖਦੇ ਸਰਬਾਂਗੀ ਪਤਨ, ਵਿਗਠਨ ਅਤੇ ਵਿਯੋਗ ਨਾਲ ਸੰਬੰਧਿਤ ਭਾਵਨਾਵਾਂ ਨੂੰ ਨਿਰਸੰਦੇਹ ਭਾਵੇਂ ਬੜੀ ਕਲਾਤਮਕ ਸਫਲਤਾ ਨਾਲ ਇੱਕ ਜੀਵਨ-ਦ੍ਰਿਸ਼ਟੀਕੋਣ ਵਜੋਂ ਪੇਸ਼ ਕਰਦਾ ਹੈ, ਪਰ ਇਹ ਜਮਾਤੀ ਸਮਾਜ ਦੇ ਇੱਕ ਦੌਰ ਵਿੱਚ ਆਦਰਸ਼ਵਾਦੀ ਵਿਚਾਰਧਾਰਾ ਦਾ ਇੱਕ ਬਦਲਿਆ ਰੂਪ ਹੀ ਹੈ ।
ਨਵੇਂ ਸੰਕਲਪ ਕੇਵਲ ਵਿਚਾਰਧਾਰਕ ਸੰਕਟ ਨੂੰ ਪੂਰਾ ਕਰਨ ਦਾ ਯਤਨ ਹੀ ਹੁੰਦੇ ਹਨ। ਸਮਾਜ, ਮਨੁੱਖੀ ਸਖ਼ਸੀਅਤ ਅਤੇ ਸਿਰਜਨਾਤਮਕ ਸਾਹਿਤ ਵਿੱਚ ਸਮੁੱਚੇ ਰੂਪ ਵਿੱਚ ਅਮਨੁੱਖੀਕਰਨ ਦੇ ਉਪਰੋਕਤ ਅਸਲ ਦਾ ਵਿਚਾਰਧਾਰਕ ਪੱਧਰ ਉੱਤੇ ਅਜਿਹੇ ਸੰਕਲਪਾਂ ਨੂੰ ਜਨਮ ਦੇਣ ਦਾ ਕਾਰਨ ਬਣਨਾ ਸੁਭਾਵਿਕ ਸੀ ਜਿਹੜੇ ਸਮਾਜ ਦੀ ਡਾਇਲੈਕਟਿਸ ਦੇ ਸਹੀ ਸਾਰ ਅਤੇ ਸੁਭਾ ਨੂੰ ਪ੍ਰਗਟ ਕਰਨ ਦੀ ਥਾਂ ਕੇਵਲ ਉਪਰੋਕਤ ਸਮਾਜਿਕ ਮਨੁੱਖੀ ਵਸਤੂ ਦੇ ਵਿਚਾਰਧਾਰਕ ਸੰਕਲਪ ਹੀ ਬਣ ਸਕਦੇ ਹਨ। ਨਤੀਜੇ ਵਜੋਂ ਸਾਹਿਤ-ਆਲੋਚਨਾ ਦੇ ਖੇਤਰ ਵਿੱਚ ਇਸ ਸਥਿਤੀ ਦਾ ਪ੍ਰਗਟਾ ਸਾਹਿਤਕ ਰਚਨਾਵਾਂ ਨੂੰ ਕਿਸੇ ਕਿਸਮ ਦੇ ਸਮਾਜਿਕ, ਇਤਿਹਾਸਕ, ਨੈਤਿਕ ਮਨੁੱਖੀ ਪ੍ਰਸੰਗਾਂ ਤੋਂ ਮੁਕਤ ਕਰ ਕੇ ਇੱਕ ਸੁਤੰਤਰ ਹੋਂਦ ਵਾਲੀਆਂ ਸੰਪੂਰਨ ਨਿਰਜਿੰਦ ਇਕਾਈਆਂ ਵਾਂਗ ਅਧਿਐਨ ਦੀ ਪ੍ਰਵਿਰਤੀ ਵਜੋਂ ਪੇਸ਼ ਹੋਇਆ। ਰਚਨਾ ਦੇ ਕੇਵਲ ਪਾਠ ਦੀਆਂ ਤਕਨੀਕੀ ਬਣਤਰਾਂ ਦਾ ਅੰਗ ਨਿਖੇੜ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਆਦਰਸ਼ਵਾਦੀ ਵਿਚਾਰਧਾਰਾ ਦੀ ਹੀ ਅਸਿੱਧੀ ਤਰ੍ਹਾਂ ਸਰਦਾਰੀ ਕਾਇਮ ਰੱਖਣ ਅਤੇ ਨਵੀਆਂ ਪਰਸਥਿਤੀਆਂ ਵਿੱਚ ਵਿਚਾਰਧਾਰਕ ਖੱਖੇ ਨੂੰ ਪੂਰਾ ਕਰਨ ਦੇ ਯਤਨ ਤੋਂ ਵੱਧ ਕੁਝ ਨਹੀਂ। ਪਰ ਸਾਹਿਤ ਰਚਨਾ ਨੂੰ ਕੇਵਲ ਪਾਠ ਆਧਾਰਿਤ, ਪ੍ਰਸੰਗ-ਮੁਕਤ ਸੁਤੰਤਰ ਇਕਾਈ ਵਜੋਂ ਇੱਕ ਰੂਪ-ਵਿਧੀ ਮੰਨ ਕੇ ਉਸ ਦਾ ਤਕਨੀਕੀ ਅਧਿਐਨ ਮਾਤਰ ਤਾਂ ਸਾਹਿਤ-ਰਚਨਾ ਨੂੰ ਉਪਰੋਕਤ ਸਮਾਜਕ ਸਾਰ ਦੀ ਸਮੁੱਚੀ ਵਿਜੋਗੀ ਸਥਿਤੀ ਵਾਂਗ ਸਮਾਜਿਕ-ਇਤਿਹਾਸਕ ਮਨੁੱਖੀ ਪ੍ਰਸੰਗ ਤੋਂ ਵਿਜੋਗੀ ਬਣਾਉਣ ਦਾ ਵਿਚਾਰਧਾਰਕ ਪੈਂਤੜਾ ਹੀ ਸੀ, ਜਿਸ ਦਾ ਹੋਂਦ ਵਿੱਚ ਆਉਣਾ ਇਸ ਸਥਿਤੀ ਦਾ ਇੱਕ ਕੁਦਰਤੀ ਸਿੱਟਾ ਸੀ ।
‘ਨਵੀਨ ਆਲੋਚਨਾ ਪ੍ਰਣਾਲੀ’ ਦੇ ਪ੍ਰਮੁੱਖ ਆਲੋਚਕਾਂ ਵਿੱਚ ਜੇ.ਸੀ. ਰੈਨਸਪ, ਕਲਿੰਬ ਬਰੁਕਸ, ਐਲਟ ਟੈਟ, ਆਰ.ਪੀ. ਬਲੈਕਮਰ, ਇਵੌਰ ਵਿੰਟਰਜ਼, ਕੈਨਥ ਬਰਕ ਆਦਿ ਦੇ ਨਾਂ ਵਰਣਨਯੋਗ ਹਨ। ਇਹਨਾਂ ਦੁਆਰਾ ਸਥਾਪਿਤ ਆਲੋਚਨਾਤਮਕ ਸੰਕਲਪਾਂ ਅਤੇ ਵਿਧੀਆਂ ਵਿੱਚ ਸਭ ਕੁੱਝ ਮੂਲੋਂ ਨਵਾਂ ਅਤੇ ਮੌਲਿਕ ਹੋਣ ਦੀ ਥਾਂ ਅਸਲ ਵਿੱਚ ਇੰਨ੍ਹਾਂ ਰਾਹੀਂ ਸਾਹਿਤ ਅਧਿਐਨ ਸੰਬੰਧੀ ਕੁਝ ਨੁਕਤਿਆਂ ਨੁੰ ਵਿਸ਼ੇਸ਼ ਮਹੱਤਵ ਅਤੇ ਕੇਂਦਰੀ ਬਣਾ ਕੇ ਪੇਸ਼ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਇਹਨਾਂ ਸਾਰੇ ਆਲੋਚਕਾਂ ਵਿੱਚ ਤਕਨੀਕੀ ਸੰਕਲਪਾਂ ਦੀ ਕੋਈ ਸਮੁੱਚੀ ਸਾਂਝ ਵੀ ਨਹੀਂ ਹੈ। ਬਲਕਿ ਇਹਨਾਂ ਵਿਚਲੀ ਸਾਂਝ ਦਾ ਆਧਾਰ ਸਾਹਿਤ ਅਤੇ ਸਾਹਿਤ-ਅਧਿਐਨ ਸੰਬੰਧੀ ਸਮੁੱਚੇ ਤੌਰ 'ਤੇ ਜੀਵਨ-ਦ੍ਰਿਸ਼ਟੀਕੋਣ ਦੇ ਪਿਛੋਕੜ ਦੀ ਸਾਂਝ ਹੈ, ਜਿਹੜੀ ਸੰਬੰਧਿਤ ਦੌਰ ਦੀ ਆਦਰਸ਼ਵਾਦੀ ਵਿਚਾਰਧਾਰਾ ਦੇ ਸਾਰ ਦਾ ਨਵੇਂ ਮੁਹਾਵਰੇ ਅਤੇ ਨਵੇਂ ਸੰਕਲਪਾਂ ਰਾਹੀਂ ਪ੍ਰਗਟਾ ਮਾਤਰ ਹੀ ਸੀ । [1]
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੈਸ਼ਨ ੨੦੧੭-੧੮
ਐਮ. ਏ. ਪੰਜਾਬੀ (ਭਾਗ ੧)
ਹਰਮਨ ਢਿੱਲੋਂ (੧੭੩੯੧੦੦੪)
ਲਵਪ੍ਰੀਤ (੧੭੩੯੧੦੧੦)
ਰਮਨਦੀਪ ਕੌਰ (੧੭੩੯੧੦੩੫)
ਪ੍ਰਭਜੋਤ ਕੌਰ (੧੭੩੯੧੧੦੪)
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000001-QINU`"'</ref>" does not exist.