ਨਹਿਲਵਾਦ
ਨਹਿਲਵਾਦ (/ˈnaɪ.[invalid input: 'i-']lɪzəm/ or /ˈniː.[invalid input: 'i-']lɪzəm/; ਲਾਤੀਨੀ ਨਹਿਲ, ਕੁਝ ਨਹੀਂ) ਦਾਰਸ਼ਨਿਕ ਸਿਧਾਂਤ ਹੈ ਜੋ ਜ਼ਿੰਦਗੀ ਦੇ ਅਰਥਪੂਰਨ ਸਮਝੇ ਜਾਂਦੇ ਇੱਕ ਜਾਂ ਅਧਿੱਕ ਪਹਿਲੂਆਂ ਦੇ ਨਿਖੇਧ ਦੀ ਗੱਲ ਕਰਦਾ ਹੈ। ਆਮ ਤੌਰ 'ਤੇ ਨਹਿਲਵਾਦ ਨੂੰ ਹੋਂਦਵਾਦੀ ਨਹਿਲਵਾਦ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸਦਾ ਤਰਕ ਹੈ ਕਿ ਜ਼ਿੰਦਗੀ ਦਾ ਕੋਈ ਬਾਹਰਮੁਖੀ ਅਰਥ, ਮਕਸਦ, ਜਾਂ ਅੰਤਰੀਵ ਮੁੱਲ ਨਹੀਂ ਹੁੰਦਾ।[1] ਨੈਤਿਕ ਨਹਿਲਵਾਦੀਆਂ ਦਾ ਮੱਤ ਹੈ ਕਿ ਨੈਤਿਕਤਾ ਦਾ ਕੋਈ ਅੰਤਰਨਹਿਤ ਵਜੂਦ ਨਹੀਂ ਹੁੰਦਾ, ਅਤੇ ਇਹ ਕਿ ਕੋਈ ਵੀ ਸਥਾਪਤ ਨੈਤਿਕ ਮੁੱਲ ਅਮੂਰਤ ਤੌਰ 'ਤੇ ਘੜੇ ਹੋਏ ਹੁੰਦੇ ਹਨ। ਨਹਿਲਵਾਦ ਗਿਆਨ ਮੀਮਾਂਸਕ ਜਾਂ ਤੱਤ ਮੀਮਾਂਸਕ/ਅਧਿਆਤਮਕ ਰੂਪ ਲੈ ਸਕਦਾ ਹੈ, ਕਰਮਵਾਰ ਅਰਥ ਹਨ: ਕਿ ਕਿਸੇ ਪਹਿਲੂ ਤੋਂ, ਗਿਆਨ ਸੰਭਵ ਨਹੀਂ, ਜਾਂ ਕਿ ਯਥਾਰਥ ਦੀ ਵਾਸਤਵਿਕ ਹੋਂਦ ਨਹੀਂ ਹੁੰਦੀ।
ਇਹ ਸੰਕਲਪ ਇਵਾਨ ਤੁਰਗਨੇਵ ਨੇ ਆਪਣੇ ਨਾਵਲ ਪਿਤਾ ਅਤੇ ਪੁੱਤਰ, ਵਿੱਚ ਖੂਬ ਵਰਤਿਆ ਜਿਸਦਾ ਮੁੱਖ ਪਾਤਰ, ਬਾਜਾਰੋਵ, ਨਹਿਲਵਾਦੀ ਸੀ।[2]
ਹਵਾਲੇ
ਸੋਧੋ- ↑ Alan Pratt defines existential nihilism as "the notion that life has no intrinsic meaning or value, and it is, no doubt, the most commonly used and understood sense of the word today." Internet Encyclopaedia of Philosophy Archived 2010-04-12 at the Wayback Machine.
- ↑ Camus, Albert (1951) The Rebel. New York: Vintage Books. Page 154.