ਨਾਗਰਿਕ ਸਮਾਜ
ਸਿਵਲ ਸਮਾਜ ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।
ਇਹ " ਉਹਨਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"[1] ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।
ਸਿਵਲ ਸਮਾਜ ਦੇ ਚਿੰਨ੍ਹ
ਸੋਧੋ- ਸਮਾਜ ਵਿੱਚ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਦੀ ਮੌਜੂਦਗੀ;
- ਵਿਕਸਤ ਲੋਕਤੰਤਰ;
- ਨਾਗਰਿਕ ਦੀ ਕਾਨੂੰਨੀ ਸੁਰੱਖਿਆ;
- ਨਾਗਰਿਕ ਸੱਭਿਆਚਾਰ ਦਾ ਇੱਕ ਨਿਸਚਿਤ ਪੱਧਰ;
- ਉੱਚ ਪੱਧਰ ਦੀ ਸਿੱਖਿਆ ਅਤੇ ਨਾਗਰਿਕਾਂ ਦੀਆਂ ਵਿਆਪਕ ਸਰਗਰਮੀਆਂ ;
- ਹੱਕਾਂ ਅਤੇ ਆਜ਼ਾਦੀਆਂ ਦੀ ਪੂਰਨ ਸੁਰੱਖਿਆ;
- ਸਵੈ-ਸਰਕਾਰ;
- ਆਜ਼ਾਦ ਜਨਤਕ ਰਾਏ ਅਤੇ ਬਹੁਲਵਾਦ;
- ਮਜ਼ਬੂਤ ਸਮਾਜਿਕ ਨੀਤੀ;
- ਮਿਸਰਤ ਆਰਥਿਕਤਾ;
- ਸਮਾਜ ਵਿੱਚ ਮੱਧ-ਵਰਗ ਦੀ ਵੱਡੀ ਅਨੁਪਾਤ.